ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ

Anmol Vachan Sachkahoon

ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ

Saint Dr MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਪਰਮ ਪਿਤਾ ਪਰਮਾਤਮਾ ਕਣ-ਕਣ, ਜ਼ਰੇ-ਜ਼ਰੇ ’ਚ ਮੌਜ਼ੂਦ ਹੈ ਸੱਚੇ ਦਿਲ ਨਾਲ, ਸੱਚੀ ਭਾਵਨਾ ਨਾਲ ਜੋ ਉਸ ਨੂੰ ਯਾਦ ਕਰਦੇ ਹਨ, ਉਹ ਮਾਲਕ, ਉਹ ਦਾਤਾ, ਉਹ ਰਹਿਬਰ, ਇਨਸਾਨ ਦਾ ਹਰ ਕਾਜ ਸੰਵਾਰ ਦਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਇਨਸਾਨ ਨੂੰ ਅੰਦਰੋਂ-ਬਾਹਰੋਂ ਸਾਰੀਆਂ ਖੁਸ਼ੀਆਂ ਦਿੰਦਾ ਹੈ, ਜੋ ਇਨਸਾਨ ਲਈ ਨਿਸ਼ਚਿਤ ਹਨ ਪਰ ਇਨਸਾਨ ਸਿਮਰਨ ਕਰੇ, ਮਿਹਨਤ ਕਰੇ, ਜੋ ਕਰਮਾਂ ’ਚ ਨਹੀਂ ਹੁੰਦਾ, ਉਹ ਵੀ ਮਾਲਕ ਬਖਸ਼ ਦਿੰਦਾ ਹੈ ਇਸ ਲਈ ਉਸ ਦਾ ਸਿਮਰਨ ਕਰੋ, ਸੇਵਾ ਕਰੋ ਤਾਂਕਿ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਦੇ ਹੱਕਦਾਰ ਤੁਸੀਂ ਬਣ ਸਕੋ।

ਪਰਮਾਤਮਾ ਦੀ ਭਗਤੀ ਕਰਦੇ ਰਹੋ, ਯਕੀਨਨ ਉਹ ਮਾਲਕ ਦੀ ਦਰਗਾਹ ’ਚ ਮਨਜ਼ੂਰ ਹੋਵੇਗੀ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਭਾਗਾਂ ਵਾਲੇ ਜਿਨ੍ਹਾਂ ਦੇ ਚੰਗੇ ਕਰਮ ਹਨ, ਉਹ ਮਾਲਕ ਦਾ ਨਾਮ ਲੈਂਦੇ ਹਨ, ਉਨ੍ਹਾਂ ਦੇ ਹੋਰ ਚੰਗੇ ਕਰਮ ਬਣ ਜਾਂਦੇ ਹਨ ਕਈ ਵਾਰ ਆਦਮੀ ਦੇ ਦਿਮਾਗ ’ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਮੈਂ ਭਾਗਹੀਣ ਹਾਂ, ਅਨਲੱਕੀ ਹਾਂ ਅਜਿਹੇ ਲੋਕ ਕਹਿੰਦੇ ਹਨ ਕਿ ਮੈਂ ਸੋਨੇ ਨੂੰ ਵੀ ਹੱਥ ਲਾਵਾਂਗਾ ਤਾਂ ਉਹ ਵੀ ਰਾਖ ਬਣ ਜਾਂਦਾ ਹੈ ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਤਾਂ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਸਖ਼ਤ ਮਿਹਨਤ ਕਰੋ ਪਰਮਾਤਮਾ ਦਾ ਨਾਮ ਤੁਹਾਨੂੰ ਅਨਲੱਕੀ ਤੋਂ ਲੱਕੀ ਬਣਾਵੇਗਾ ਅਤੇ ਜੋ ਮਿਹਨਤ ਕਰੋਗੇ,

ਉਨ੍ਹਾਂ ’ਚ ਬਰਕਤ ਪਾਵੇਗਾ ਅਤੇ ਤੁਸੀਂ ਦੁਨੀਆ ਦੇ ਹਰ ਚੰਗੇ ਖੇਤਰ ’ਚ ਸਫ਼ਲਤਾ ਦੀਆਂ ਪੌੜੀਆ ਚੜ੍ਹਦੇ ਜਾਵੋਗੇ ਇਸ ਲਈ ਸਿਮਰਨ, ਭਗਤੀ ਅਜਿਹਾ ਉਪਾਅ ਹੈ, ਜੋ ਅਨਲੱਕੀ ਤੋਂ ਲੱਕੀ ਬਣਾ ਦਿੰਦਾ ਹੈ, ਜੋ ਵਿਗੜੇ ਹੋਏ ਕੰਮ ਸਵਾਰ ਦਿੰਦਾ ਹੈ, ਰੁੱਸੀ ਹੋਈ ਕਿਸਮਤ ਨੂੰ ਮਨਾ ਦਿੰਦਾ ਹੈ ਬਸ ਚਲਦੇ, ਬੈਠ ਕੇ, ਲੇਟ ਕੇ, ਸਰੀਰਿਕ ਅਵਸਥਾ ਕੋਈ ਵੀ ਹੋਵੇ ਤੁਸੀਂ ਜੀਭ ਨਾਲ, ਖ਼ਿਆਲਾਂ ਨਾਲ ਪਰਮਾਤਮਾ ਦਾ ਨਾਮ ਲੈਂਦੇ ਰਹੋ, ਪਰਮਾਤਮਾ ਦੀ ਭਗਤੀ ਕਰਦੇ ਰਹੋ, ਯਕੀਨਨ ਉਹ ਮਾਲਕ ਦੀ ਦਰਗਾਹ ’ਚ ਮਨਜ਼ੂਰ ਹੋਵੇਗੀ ਅਤੇ ਇਨਸਾਨ ਸੰਚਿਤ ਕਰਮਾਂ ਤੋਂ ਬਚ ਜਾਵੇਗਾ।

ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਤੋਂ ਜਾਣੇ-ਅਨਜਾਣੇ ’ਚ ਗ਼ਲਤੀਆਂ ਹੰੁਦੀਆਂ ਰਹਿੰਦੀਆਂ ਹਨ, ਇਨਸਾਨੀਅਤ ਦੀ ਰਾਹ ਛੱਡ ਕੇ ਕਦੇ-ਕਦੇ ਇਨਸਾਨ ਹੈਵਾਨ ਬਣ ਜਾਂਦਾ ਹੈ, ਸ਼ੈਤਾਨ, ਦਰਿੰਦਾ ਬਣ ਜਾਂਦਾ ਹੈ ਪਰ ਜਦੋਂ ਉਸ ਨੂੰ ਹੋਸ਼ ਆਉਦੀ ਹੈ, ਪਛਤਾਵਾ ਹੁੰਦਾ ਹੈ, ਦੁੱਖ ਲਗਦਾ ਹੈ, ਪਰੇਸ਼ਾਨੀ ਹੁੰਦੀ ਹੈ ਸਿਰਫ਼ ਸੋਚਣ ਨਾਲ ਪਛਤਾਵਾ ਕਰਨ ਨਾਲ ਇਨਸਾਨ ਉਨ੍ਹਾਂ ਪਾਪ-ਕਰਮਾਂ ਦੇ ਬੋਝ ਤੋਂ ਨਹੀਂ ਬਚ ਸਕਦਾ ਜੇਕਰ ਬਚਣਾ ਚਾਹੰੁਦਾ ਹੈ ਤਾਂ ਇੱਕੋ-ਇੱਕ ਉਪਾਅ ਸਿਮਰਨ ਅਤੇ ਸੇਵਾ ਹੀ ਹੈ ਘਰ-ਪਰਿਵਾਰ ’ਚ ਰਹਿੰਦੇ ਹੋਏ ਸਿਮਰਨ ਕਰੋ, ਸੇਵਾ ਕਰੋ, ਮਾਲਕ ਦੀ ਔਲਾਦ ਦਾ ਭਲਾ ਕਰੋ, ਤਾਂ ਪਾਪ-ਕਰਮ ਮਿਟ ਜਾਣਗੇ ਅਤੇ ਤੁਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਵੋਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ