ਸੰਤਾਂ ਦੇ ਬਚਨ ਮੰਨਣ ਵਾਲੇ ਦੋਵਾਂ ਜਹਾਨਾਂ ’ਚ ਬਣਦੇ ਨੇ ਖੁਸ਼ੀਆਂ ਦੇ ਹੱਕਦਾਰ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਸੰਤ ਜੀਵਾਂ ਨੂੰ ਸਮਝਾਉਦੇ ਹਨ ਕਿ ਇਨਸਾਨ ਮਾਲਕ ਤੋਂ ਵਿੱਛੜ ਕੇ ਆਇਆ ਹੈ ਅਤੇ ਵਿੱਛੜੇ ਨੂੰ ਸਦੀਆਂ ਬੀਤ ਚੁੱਕੀਆਂ ਹਨ ਹੁਣ ਮਾਲਕ ਇਨਸਾਨ ਨੂੰ ਵਾਪਸ ਬੁਲਾ ਰਿਹਾ ਹੈ ਕਿ ਤੂੰ ਨਿੱਜਘਰ, ਸਤਿਲੋਕ, ਸੱਚਖੰਡ, ਅਨਾਮੀ ਵਿੱਚ ਵਾਪਸ ਆ ਇਸ ਮਾਤਲੋਕ ਵਿੱਚ ਅਤੇ ਅਗਲੇ ਦੋਵਾਂ ਜਹਾਨਾਂ ਦੀਆਂ ਬੇਇੰਤਹਾ ਖੁਸ਼ੀਆਂ ਲੈ, ਕਿਉਕਿ ਤੈਨੂੰ ਸੁਨਹਿਰੀ ਮੌਕਾ ਮਿਲਿਆ ਹੈ ਮਾਲਕ ਦੀ ਇਹੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਸੰਤ, ਪੀਰ-ਫ਼ਕੀਰ ਸਤਿਸੰਗ ਕਰਦੇ ਹਨ ਜੋ ਜੀਵ ਸੰਤਾਂ ਦੀਆਂ ਗੱਲਾਂ ਸੁਣ ਕੇ ਅਮਲ ਕਰ ਲੈਂਦੇ ਹਨ ਉਹ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣ ਜਾਂਦੇ ਹਨ। (MSG)
ਸੰਤ ਪਰਮਾਰਥ ਲਈ ਦੁਨੀਆਂ ਵਿੱਚ ਆਉਦੇ ਹਨ Saint Dr MSG
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤ ਆਪਣੀ ਕੋਈ ਗੱਲ ਨਹੀਂ ਸੁਣਾਉਦੇ ਸਗੋਂ ਉਹ ਉਸ ਮਾਲਕ ਦਾ ਸੰਦੇਸ਼ ਦਿੰਦੇ ਹਨ ਸਤਿਗੁਰੂ, ਮਾਲਕ ਸੰਤਾਂ ਨੂੰ ਜੋ ਅਨੁਭਵ ਕਰਵਾਉਦੇ ਹਨ ਅਤੇ ਦੁਨੀਆਂ ਵਿੱਚ ਰਹਿ ਕੇ ਉਨ੍ਹਾਂ ਨੂੰ ਜੋ ਕੁਝ ਵੀ ਮਹਿਸੂਸ ਹੁੰਦਾ ਹੈ, ਸੰਤ ਉਸੇ ਦੀ ਗੱਲ ਸੁਣਾਉਦੇ ਹਨ। ਪੂਜਨੀਕ ਗੁਰੂ ਜੀ ਨੇ ਫ਼ਰਮਾਉਦੇ ਹਨ ਕਿ ਸੰਤ ਪਰਮਾਰਥ ਲਈ ਦੁਨੀਆਂ ਵਿੱਚ ਆਉਦੇ ਹਨ ਉਹ ਕਦੇ ਵੀ ਆਪਣੇ ਸੁਆਰਥ, ਖੁਸ਼ੀ ਲਈ ਕੋਈ ਅਲੱਗ ਤੋਂ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਰੁੱਖ ਆਪਣੇ ਫ਼ਲ ਖੁਦ ਨਹੀਂ ਖਾਂਦੇ, ਉਹ ਦੂਸਰਿਆਂ ਲਈ ਫ਼ਲ ਲਗਾਉਦੇ ਹਨ ਸਰੋਵਰ, ਝੀਲ, ਸਮੁੰਦਰ ਆਪਣੇ ਲਈ ਪਾਣੀ ਇਕੱਠਾ ਨਹੀਂ ਕਰਦੇ, ਉਹ ਪਰਹਿੱਤ ਲਈ ਹੁੰਦਾ ਹੈ ।
ਇਨ੍ਹਾਂ ਸਭ ਤੋਂ ਵਧ ਕੇ ਸੰਤ, ਪੀਰ-ਫ਼ਕੀਰ ਪਰਹਿੱਤ ਲਈ ਆਉਦੇ ਹਨ ਕਿਉਕਿ ਪਾਣੀ ਪੀਣ ਨਾਲ ਪਿਆਸ ਬੁਝਦੀ ਹੈ, ਫ਼ਲ ਖਾਣ ਨਾਲ ਭੁੱਖ ਕੁਝ ਦੇਰ ਲਈ ਸ਼ਾਂਤ ਹੋ ਸਕਦੀ ਹੈ, ਪਰ ਸੰਤ ਰਾਮ-ਨਾਮ ਦਾ ਅਜਿਹਾ ਫ਼ਲ ਚਖਾਉਦੇ ਹਨ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਦਾ ਰਸ ਪਿਲਾਉਦੇ ਹਨ ਜਿਸ ਨਾਲ ਜਨਮਾਂ-ਜਨਮਾਂ ਦੀ ਭੁੱਖ ਮਿੱਟ ਜਾਂਦੀ ਹੈ ਇਨਸਾਨ ਫੁੱਲ ਵਾਂਗ ਖਿੜ ਜਾਂਦਾ ਹੈ, ਖੁਸ਼ੀਆਂ ਨਾਲ ਮਾਲਾਮਾਲ, ਲਬਰੇਜ਼ ਹੋ ਜਾਂਦਾ ਹੈ ਸੰਤ ਸਭ ਦਾ ਭਲਾ ਕਰਨ ਲਈ ਆਉਦੇ ਹਨ ਉਹ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਹੈ ਉਹ ਅਜਿਹਾ ਸੋਚਦੇ ਵੀ ਨਹੀਂ ਸੰਤਾਂ ਨੂੰ ਕੋਈ ਬੁਰਾ ਬੋਲੇ ਤਾਂ ਵੀ ਸੰਤ ਉਸ ਲਈ ਮਾਲਕ ਤੋਂ ਸਦਬੁੱਧੀ ਮੰਗਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ