ਸਾਡੇ ਨਾਲ ਸ਼ਾਮਲ

Follow us

11.9 C
Chandigarh
Saturday, January 31, 2026
More
    Home Breaking News ਰੂਹਾਨੀਅਤ: ਆਤਮ...

    ਰੂਹਾਨੀਅਤ: ਆਤਮ-ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ

    Saint Dr MSG
    Saint Dr MSG

    ਰੂਹਾਨੀਅਤ: ਆਤਮ-ਵਿਸ਼ਵਾਸ ਲਈ ਆਤਮਿਕ ਚਿੰਤਨ ਜ਼ਰੂਰੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਹੁੰਦੀ ਹੋਵੇ, ਜਿੱਥੇ ਇਨਸਾਨ ਆ ਕੇ ਬੈਠੇ ਤਾਂ ਉਸ ਨੂੰ ਆਪਣੇ ਮਾਲਕ, ਪਰਮ ਪਿਤਾ, ਪਰਮਾਤਮਾ ਦੀ ਯਾਦ ਆਵੇ, ਖੁਦ ’ਚ ਕੀ ਗੁਣ ਹਨ, ਕੀ ਔਗੁਣ ਹਨ, ਉਨ੍ਹਾਂ ਦਾ ਪਤਾ ਲੱਗੇੇ, ਪਰਮਾਤਮਾ ਲਈ ਸਹੀ ਰਸਤਾ ਕਿਹੜਾ ਹੈ ਤੇ ਗਲ਼ਤ ਰਸਤੇ ਕਿਹੜੇ ਹਨ, ਇਸ ਦਾ ਪਤਾ ਲੱਗੇ ਸਤਿ ਦਾ ਮਤਲਬ ਹੈ ਪਰਮਾਤਮਾ ਤੇ ਉਸ ਦੀ ਚਰਚਾ, ਜਿੱਥੇ ਚੰਗੇ-ਬੁਰੇ ਦਾ ਪਤਾ ਲੱਗੇ। ਉਹ ਸੰਗ ਭਾਵ ਸਾਥ ਸਤਿਸੰਗ ’ਚ ਮਾਲਕ ਬਾਰੇ ਪਤਾ ਲੱਗਦਾ ਹੈ ਕਿ ਉਸ ਦੇ ਅਰਬਾਂ ਨਾਮ ਹਨ, ਪਰ ਉਹ ਇੱਕ ਹੈ।

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਾਣੀ ਦਾ ਨਾਂਅ ਬਦਲ ਦੇਣ ਨਾਲ ਪਾਣੀ ਦਾ ਸਵਾਦ ਜਾਂ ਰੰਗ ਨਹੀਂ ਬਦਲਦਾ ਸਮਾਜ ’ਚ ਬਹੁਤ ਸਾਰੀਆਂ ਭਾਸ਼ਾਵਾਂ ਹਨ, ਕਿਸੇ ਵੀ ਵਸਤੂ ਦਾ ਨਾਂਅ ਵੱਖਰੀ ਭਾਸ਼ਾ ’ਚ ਹੋਣ ਨਾਲ ਉਸ ਵਸਤੂ ਦੇ ਗੁਣਾਂ ’ਚ ਬਦਲਾਅ ਨਹੀਂ ਆਉਂਦਾ ਤਾਂ ਸੋਚਣ ਵਾਲੀ ਗੱਲ ਹੈ ਕਿ ਭਗਵਾਨ ਦਾ ਨਾਂਅ ਬਦਲ ਜਾਣ ਨਾਲ ਭਗਵਾਨ ’ਚ ਅੰਤਰ ਕਿਵੇਂ ਆ ਜਾਵੇਗਾ? ਉਹ ਇੱਕ ਹੈ, ਇੱਕ ਸੀ ਤੇ ਇੱਕ ਹੀ ਰਹੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਨੂੰ ਪਾਉਣ ਲਈ ਇਨਸਾਨ ਨੂੰ ਆਪਣੇ ਅੰਦਰ ਆਤਮਵਿਸ਼ਵਾਸ ਜਗਾਉਣਾ ਚਾਹੀਦਾ ਹੈ।

    ਜਿਵੇਂ- ਜਿਵੇਂ ਤੁਹਾਡੇ ਅੰਦਰ ਆਤਮਵਿਸ਼ਵਾਸ ਵਧਦਾ ਗਿਆ, ਪਰਮਾਤਮਾ ਮਿਲੇਗਾ ਇਹ ਆਤਮਬਲ ਰੁਪਏ-ਪੈਸੇ, ਕੱਪੜੇ-ਲੱਤੇ ਨਾਲ, ਕਿਸੇ ਵੀ ਹੋਰ ਤਰੀਕੇ ਨਾਲ ਨਹੀਂ ਸਗੋਂ ਆਤਮਿਕ ਚਿੰਤਨ ਨਾਲ ਹੀ ਆਤਮਬਲ ਵਧਦਾ ਹੈ ਆਤਮਿਕ ਚਿੰਤਨ ਲਈ ਮੈਥਡ ਹਨ, ਜਿਸ ਨੂੰ ਹਿੰਦੂ ਧਰਮ ’ਚ ਗੁਰਮੰਤਰ, ਇਸਲਾਮ ਧਰਮ ’ਚ ਕਲਮਾ, ਸਿੱਖ ਧਰਮ ’ਚ ਨਾਮ ਸ਼ਬਦ ਕਹਿੰਦੇ ਹਨ ਤੇ ਇੰਗਲਿਸ਼ ਫ਼ਕੀਰ ਦੀ ਗਾਡਸ ਵਰਡ ਜਾਂ ਮੈਥਡ ਆਫ਼ ਮੈਡੀਟੇਸ਼ਨ ਕਹਿੰਦੇ ਹਨ ਭਾਸ਼ਾ ਵੱਖ ਹੈ, ਪਰ ਮਤਲਬ ਇੱਕ ਹੀ ਹੈ ਆਤਮਬਲ ਨੂੰ ਵਧਾਉਣ ਲਈ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਹੁੰਦੀ ਹੈ, ਉਹ ਮਾਲਕ ਦਾ ਮੂਲ ਮੰਤਰ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here