ਰੂਹਾਨੀਅਤ : ਸਭ ਦੇ ਅੰਦਰ ਹੈ ਪਰਮਾਤਮਾ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਗੁਰੂ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰਾਮ ਜਿਸ ਦੇ ਕਰੋੜਾਂ ਨਾਮ ਹਨ ਜੋ ਵੀ ਕੋਈ ਉਸ ਨੂੰ ਸੱਚੇ ਦਿਲ ਨਾਲ ਯਾਦ ਕਰਦਾ ਹੈ, ਭਾਵੇਂ ਉਹ ਕਿਤੇ ਵੀ ਹੋਵੇ, ਉਹ ਸਤਿਗੁਰੂ ਮੌਲਾ ਦਰਸ਼-ਦੀਦਾਰ ਜ਼ਰੂਰ ਦਿੰਦਾ ਹੈ ਇਨਸਾਨ ਦੀ ਭਾਵਨਾ ਸ਼ੁੱਧ ਹੋਵੇ, ਇਨਸਾਨ ਦੇ ਵਿਚਾਰ ਸ਼ੁੱਧ ਹੋਣ, ਕਿਤੇ ਜਾਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਪਰਮ ਪਿਤਾ ਪਰਮਾਤਮਾ ਸਭ ਦੇ ਅੰਦਰ ਮੌਜ਼ੂਦ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਉਹ ਅੰਦਰੋਂ ਹੀ ਨਜ਼ਾਰੇ ਦਿਖਾ ਦਿੰਦਾ ਹੈ, ਅੰਦਰ ਹੀ ਦਰਸ਼-ਦੀਦਾਰ ਨਾਲ ਨਿਵਾਜ਼ ਦਿੰਦਾ ਹੈ
ਉਹ ਰਹਿਮੋ-ਕਰਮ ਦਾ ਮਾਲਕ ਹੈ, ਦਇਆ ਦਾ ਸਾਗਰ ਹੈ, ਕਿਸੇ ਚੀਜ਼ ਦੀ ਉਸ ਕੋਲ ਕੋਈ ਘਾਟ ਨਹੀਂ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਹੁਤ ਹੀ ਭਾਗਾਂ ਵਾਲੇ, ਨਸੀਬਾਂ ਵਾਲੇ ਜੀਵ ਹੁੰਦੇ ਹਨ ਜੋ ਇਸ ਕਲਿਯੁਗ ’ਚ ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਦੇ ਹਨ ਜਾਂ ਮਾਲਕ ਦੇ ਕਿਸੇ ਵੀ ਰੂਪ ’ਚ ਦਰਸ਼-ਦੀਦਾਰ ਕਰ ਲੈਂਦੇ ਹਨ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਭਗਤੀ ਕਰਦਾ ਜਾਂਦਾ ਹੈ ਉਵੇਂ-ਉਵੇਂ ਮਾਲਕ ਦਾ ਰਹਿਮੋ-ਕਰਮ ਵਰਸਦਾ ਹੈ ਜੇਕਰ ਇਨਸਾਨ ਅੰਦਰ ਬਾਹਰ ਭਾਵਨਾ ਸ਼ੁੱਧ ਕਰ ਲੈਂਦਾ ਹੈ, ਬਚਨਾਂ ’ਤੇ ਪੱਕਾ ਰਹਿੰਦਾ ਹੈ, ਘੱਟੋ-ਘੱਟ ਘੰਟਾ ਸਵੇਰੇ-ਸ਼ਾਮ ਸਿਮਰਨ ਕਰਦਾ ਹੈ, ਵਿਹਾਰ ਦਾ ਸੱਚਾ ਹੈ ਤਾਂ ਇੱਕ ਦਿਨ ਉਸ ਨੂੰ ਨੂਰੀ ਸਰੂਪ ਦੇ ਦਰਸ਼ਨ ਹੁੰਦੇ ਹਨ, ਜ਼ਰੂਰ ਉਸ ਦਾ ਦਸਵਾਂ ਦੁਆਰ ਖੁੱਲ੍ਹ ਜਾਂਦਾ ਹੈ ਇਨਸਾਨ ਬਚਨਾਂ ਦਾ ਪੱਕਾ ਹੈ, ਥੋੜ੍ਹਾ ਸਿਮਰਨ ਕਰਦਾ ਹੈ, ਸੇਵਾ ਕਰਦਾ ਹੈ, ਵਿਹਾਰ ਦਾ ਵੀ ਠੀਕ-ਠਾਕ ਹੈ ਤਾਂ ਕਦੇ ਨਾ ਕਦੇ ਜ਼ਰੂਰ ਦਰਸ਼-ਦੀਦਾਰ ਹੁੰਦੇ ਹਨ, ਭਾਵੇਂ ਉਹ ਨੂਰੀ ਨਾ ਹੋਵੇ ਪਰ ਦਰਸ਼ਨ ਹੁੰਦੇ ਹਨ ਜਿਨ੍ਹਾਂ ਨੂੰ ਦ੍ਰਿੜ ਯਕੀਨ ਹੈ, ਬਹੁਤ ਹੀ ਵਿਸ਼ਵਾਸ ਪੱਕਾ ਹੈ, ਬਚਨਾਂ ’ਤੇ ਪੱਕੇ ਹਨ
ਉਨ੍ਹਾਂ ਨੂੰ ਮਾਲਕ ਦੇ ਨਜ਼ਾਰੇ ਨਜ਼ਰ ਆ ਜਾਇਆ ਕਰਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ’ਚ ਜੇਕਰ ਨੂਰੀ ਸਵਰੂਪ ਦੇਖਣਾ ਹੋਵੇ, ਦ੍ਰਿੜ ਯਕੀਨ ਹੋਵੇ, ਬਚਨਾਂ ਦੇ ਪੱਕੇ ਹੋ, ਸਿਮਰਨ ਦੇ ਪੱਕੇ ਹੋ, ਸੇਵਾ ਕਰਦੇ ਹੋ, ਵਿਹਾਰ ਦੇ ਸੱਚੇ ਹੋ, ਅੰਦਰ ਸ਼ੁੱਧ ਬਾਹਰ ਵੀ ਸ਼ੁੱਧ ਭਾਵਨਾ ਦੇ ਤੁਸੀਂ ਮਾਲਕ ਹੋ ਤਾਂ ਯਕੀਨ ਮੰਨੋ ਨੂਰੀ ਸਰੂਪ ਹੀ ਨਹੀਂ, ਪਹਿਲਾਂ ਦਸਵਾਂ ਦੁਆਰ ਖੁੱਲ੍ਹੇਗਾ, ਫਿਰ ਨੂਰੀ ਸਰੂਪ ਨਜ਼ਰ ਆਵੇਗਾ ਤੇ ਮਾਲਕ ਦੀ ਅਨਹਦ ਨਾਦ ਤੁਹਾਨੂੰ ਮਾਲਕ ਤੱਕ ਜ਼ਰੂਰ ਲੈ ਜਾਵੇਗੀ
ਕਿੰਨਾ ਸਮਾਂ ਲੱਗਦਾ ਹੈ, ਸਮਾਂ ਸੀਮਾ ਕੋਈ ਨਹੀਂ ਹੈ, ਕੁਝ ਕਿਹਾ ਨਹੀਂ ਜਾ ਸਕਦਾ, ਕਿੰਨੇ ਸਮੇਂ ਤੱਕ ਤੁਸੀਂ ਮਾਲਕ ਦੇ ਨੂਰੀ ਸਰੂਪ ਦੇ ਦਰਸ਼-ਦੀਦਾਰ ਕਰ ਸਕਦੇ ਹੋ, ਪਰ ਇਹ ਸੱਚ ਹੈ ਕਿ ਇੱਕ ਦਿਨ ਉਹ ਨਜ਼ਰ ਜ਼ਰੂਰ ਆਉਂਦਾ ਹੈ ਇਸ ਲਈ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ਦੇ ਪੱਕੇ , ਵਿਹਾਰ ਦੇ ਸੱਚੇ ਬਣੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਹਮੇਸ਼ਾਂ ਇਹ ਧਿਆਨ ਰੱਖੇ ਕਿ ਉਸਦੇ ਵਿਹਾਰ ਨਾਲ ਕਦੇ ਕੋਈ ਦੁਖੀ ਨਾ ਹੋਵੇ, ਕਦੇ ਕੋਈ ਪਰੇਸ਼ਾਨ ਨਾ ਹੋਵੇ ਵਿਹਾਰ ਦਾ ਸੱਚਾ ਬਣ ਕੇ ਜੋ ਬਚਨਾਂ ’ਤੇ ਚੱਲਿਆ ਕਰਦੇ ਹਨ, ਉਹ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਇੱਕ ਦਿਨ ਜ਼ਰੂਰ ਬਣ ਜਾਂਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ