ਰੂਹਾਨੀਅਤ : ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਚਲਿਆ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ’ਤੇ ਹਮੇਸ਼ਾ ਹਾਵੀ ਰਹਿਣਗੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਂਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਂਦੇ ਹਨ, ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ’ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ,
ਦਿਮਾਗ ਦੇ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲੱਗਦਾ ਹੈ ਤਾਂ ਚਲੋ, ਲੇਟੇ-ਲੇਟੇ ਹੀ ਸਿਮਰਨ ਕਰ ਲਓ ਕਿਉਂਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ