ਰੂਹਾਨੀਅਤ: ਹਮੇਸ਼ਾ ਮਿਹਨਤ ਦੀ ਕਮਾਈ ਕਰ ਕੇ ਖਾਓ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ MSG ਫ਼ਰਮਾਉਦੇ ਹਨ ਕਿ ਇਨਸਾਨ ਇਸ ਸੰਸਾਰ ’ਚ ਸਦਾ ਖੁਸ਼ ਰਹਿਣਾ ਚਾਹੁੰਦਾ ਹੈ, ਕੋਈ ਵੀ ਇਨਸਾਨ ਅਜਿਹਾ ਨਹੀਂ ਹੁੰਦਾ ਜੋ ਗ਼ਮਗੀਨ ਰਹਿਣਾ, ਦੁਖੀ, ਪਰੇਸ਼ਾਨ ਰਹਿਣਾ ਚਾਹੇ ਪਰ ਇਸ ਸੁਖ਼ ਨੂੰ ਪਾਉਣ ਲਈ ਲੋਕਾਂ ਨੇ ਬਹੁਤ ਸਾਰੇ ਰਸਤੇ ਅਪਣਾ ਲਏ ਹਨ ਸਭ ਤੋਂ ਵੱਡਾ, ਸਭ ਤੋਂ ਅਹਿਮ ਰਸਤਾ ਜੋ ਲੋਕ ਸੋਚਦੇ ਹਨ ਉਹ ਹੈ ਰੁਪਇਆ-ਪੈਸਾ ਠੱਗੀ, ਬੇਈਮਾਨੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਕਮਜ਼ੋਰ ਨੂੰ ਦਬਾ ਕੇ, ਹਰ ਤਰੀਕੇ ਨਾਲ ਲੋਕ ਪੈਸਾ ਕਮਾਉਦੇ ਹਨ ਜ਼ਿਆਦਾਤਰ ਲੋਕ ਨਜਾਇਜ਼ ਤਰੀਕੇ ਨਾਲ ਪੈਸੇ ਕਮਾਉਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਸੁਖ ਮਿਲੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪੀਰ-ਪੈਗੰਬਰਾਂ ਨੇ ਕਿਹਾ, ‘ਮਾਇਆ ਹੋਈ ਨਾਗਨੀ ਜਗਤ ਰਹੀ ਬਹਿਕਾਏ, ਜੋ ਇਸਕੀ ਸੇਵਾ ਕਰੇ ਉਸਕੋ ਹੀ ਯੇ ਖਾਏ’ ਪਾਪ-ਜ਼ੁਲਮ ਦੀ ਕਮਾਈ, ਕਿਸੇ ਨੂੰ ਆਤਮਿਕ-ਸ਼ਾਂਤੀ ਨਹੀਂ ਲੈਣ ਦਿੰਦੀ ਜਿਵੇਂ-ਜਿਵੇਂ ਪਾਪ-ਜ਼ੁਲਮ ਦੀ ਕਮਾਈ ਵਧਦੀ ਜਾਂਦੀ ਹੈ, ਘਰ ’ਚੋਂ ਪਿਆਰ-ਮੁਹੱਬਤ, ਸੁਖ-ਸ਼ਾਂਤੀ ਸਭ ਚਲੀ ਜਾਂਦੀ ਹੈ, ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ ਪਰੇਸ਼ਾਨੀਆਂ ਦਾ ਆਲਮ, ਟੈਨਸ਼ਨ, ਚਿੰਤਾ ਇਨਸਾਨ ਨੂੰ ਘੇਰ ਲੈਂਦੀ ਹੈ ਅਤੇ ਇਨਸਾਨ ਬੇਚੈਨ ਰਹਿੰਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਠੱਗੀ, ਬੇਈਮਾਨੀ, ਭਿ੍ਰਸ਼ਟਾਚਾਰ ਦੀ ਕਮਾਈ ਕਦੇ ਕਿਸੇ ਨੂੰ ਆਤਮਿਕ ਸ਼ਾਂਤੀ ਨਹੀਂ ਲੈਣ ਦਿੰਦੀ।
ਸਭ ਦਾ ਭਲਾ ਮੰਗੋ ਭਲਾ ਕਰੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੈਸਾ ਕਮਾਓ, ਜਿੰਨੇ ਮਰਜ਼ੀ ਅਮੀਰ ਬਣ ਜਾਓ ਪਰ ਧਰਮਾਂ ਦੇ ਅਨੁਸਾਰ ਸਾਡੇ ਹਿੰਦੂ ਧਰਮ ’ਚ ਲਿਖਿਆ ਹੈ ਸਖ਼ਤ ਮਿਹਨਤ ਕਰੋ, ਮਿਹਨਤ ਦੀ ਕਰ ਕੇ ਖਾਓ ਇਸਲਾਮ ਧਰਮ ’ਚ ਲਿਖਿਆ ਹੈ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਸਿੱਖ ਧਰਮ ’ਚ ਲਿਖਿਆ ਹੈ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ ਅਤੇ ਈਸਾਈ ਧਰਮ ’ਚ ਲਿਖਿਆ ਹੈ ਹਾਰਡ ਵਰਕ ਕਰਕੇ ਖਾਓ ਕਮਾਈ ਕਰਨ ਤੋਂ ਕੋਈ ਧਰਮ ਨਹੀਂ ਰੋਕਦਾ, ਜਿੰਨੀ ਮਰਜ਼ੀ ਕਮਾਈ ਕਰੋ ਪਰ ਕਿਸੇ ਦਾ ਹੱਕ ਕਦੇ ਨਾ ਮਾਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਭ ਲਈ ਮਾਲਕ ਅੱਗੇ ਦੁਆ ਕਰੋ ਅਤੇ ਸਭ ਦਾ ਭਲਾ ਮੰਗੋ ਭਲਾ ਕਰੋ ਤਾਂ ਮਾਲਕ ਤੁਹਾਡਾ ਭਲਾ ਜ਼ਰੂਰ ਕਰੇਗਾ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਦੂਜਿਆਂ ਦਾ ਬੁਰਾ ਕਰਦੇ ਹਨ, ਬੁਰਾ ਸੋਚਦੇ ਹਨ ਉਨ੍ਹਾਂ ਦਾ ਕਦੇ ਵੀ ਭਲਾ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਗੱਲ ਜ਼ਿੰਦਗੀ ’ਚ ਹਮੇਸ਼ਾ ਯਾਦ ਰੱਖੋ ਕਿ ਸਭ ਦਾ ਭਲਾ ਕਰੋ, ਸਭ ਦੇ ਭਲੇ ਅਨੁਸਾਰ ਚੱਲਣਾ ਹੈ ਅਤੇ ਅੱਲ੍ਹਾ, ਵਾਹਿਗੁਰੂ, ਭਗਵਾਨ, ਰੱਬ ਦੀ ਭਗਤੀ-ਇਬਾਦਤ ਕਰਦੇ ਰਹੋ ਤੇ ਦੁਆ ਕਰੋ ਕਿ ਹੇ ਮਾਲਕ! ਮੈਥੋਂ ਕੋਈ ਅਜਿਹਾ ਕਰਮ ਨਾ ਹੋਵੇ ਜੋ ਕਿਸੇ ਨੂੰ ਤੜਫ਼ਾਏ, ਅਜਿਹੀ ਹਿੰਮਤ ਦੇ, ਅਜਿਹੀ ਸ਼ਕਤੀ ਦੇ ਕਿ ਸਭ ਦਾ ਭਲਾ ਕਰਾਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਅਸੀਂ ਸਾਰੇ ਇੱਕ ਹੀ ਮਾਲਕ, ਈਸ਼ਵਰ ਦੀ ਔਲਾਦ ਹਾਂ ਇਸ ਲਈ ਕਦੇ ਵੀ ਕਿਸੇ ਨੂੰ ਵੀ ਬੁਰਾ ਨਾ ਕਹੋ, ਜੇਕਰ ਤੁਹਾਡੇ ’ਚ ਹਿੰਮਤ ਹੈ ਤਾਂ ਆਪਣੇ ਖੁਦ ਦੇ ਔਗੁਣਾਂ ਨੂੰ ਦੂਰ ਕਰੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ