ਰੂਹਾਨੀਅਤ : ਦੂਜਿਆਂ ਨੂੰ ਬੁਰਾ ਕਹਿਣਾ ਬਹੁਤ ਆਸਾਨ, ਕਦੇ ਆਪਣੇ ਗਿਰੇਬਾਨ ’ਚ ਵੀ ਤਾਂ ਵੇਖੋ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint DR MSG) ਫ਼ਰਮਾਉਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੀ ਚਰਚਾ ਹੁੰਦੀ ਹੋਵੇ, ਜਿੱਥੇ ਇਨਸਾਨ ਆ ਕੇ ਬੈਠੇ ਤਾਂ ਉਸ ਨੂੰ ਆਪਣੇ ਮਾਲਕ, ਪਰਮ ਪਿਤਾ, ਪਰਮਾਤਮਾ ਦੀ ਯਾਦ ਆਵੇ, ਖੁਦ ’ਚ ਕੀ ਗੁਣ ਹਨ, ਕੀ ਔਗੁਣ ਹਨ, ਉਨ੍ਹਾਂ ਦਾ ਪਤਾ ਚੱਲੇ, ਪਰਮਾਤਮਾ ਲਈ ਸਹੀ ਰਸਤਾ ਕਿਹੜਾ ਹੈ ਤੇ ਗਲ਼ਤ ਰਸਤੇ ਕਿਹੜੇ ਹਨ, ਇਸ ਦਾ ਪਤਾ ਚੱਲੇ ਸਤਿ ਦਾ ਮਤਲਬ ਹੈ ਪਰਮਾਤਮਾ ਤੇ ਉਸ ਦੀ ਚਰਚਾ, ਜਿੱਥੇ ਚੰਗੇ-ਬੁਰੇ ਦਾ ਪਤਾ ਚੱਲੇ। ()
ਉਹ ਸੰਗ ਭਾਵ ਸਾਥ ਸਤਿਸੰਗ ’ਚ ਮਾਲਕ ਦੇ ਬਾਰੇ ਪਤਾ ਚੱਲਦਾ ਹੈ ਕਿ ਉਸ ਦੇ ਅਰਬਾਂ ਨਾਮ ਹਨ, ਪਰ ਉਹ ਇੱਕ ਹੈ। ਆਪ ਜੀ ਫ਼ਰਮਾਉਦੇ ਹਨ ਕਿ ਪਾਣੀ ਦਾ ਨਾਂਅ ਬਦਲ ਦੇਣ ਨਾਲ ਪਾਣੀ ਦਾ ਸਵਾਦ ਜਾਂ ਰੰਗ ਨਹੀਂ ਬਦਲਦਾ ਸਮਾਜ ’ਚ ਬਹੁਤ ਸਾਰੀਆਂ ਭਾਸ਼ਾਵਾਂ ਹਨ, ਕਿਸੇ ਵੀ ਵਸਤੂ ਦਾ ਨਾਂਅ ਵੱਖਰੀ ਭਾਸ਼ਾ ’ਚ ਹੋਣ ਨਾਲ ਉਸ ਵਸਤੂ ਦੇ ਗੁਣਾਂ ’ਚ ਬਦਲਾਅ ਨਹੀਂ ਆਉਦਾ ਤਾਂ ਸੋਚਣ ਵਾਲੀ ਗੱਲ ਹੈ ਕਿ ਭਗਵਾਨ ਦਾ ਨਾਂਅ ਬਦਲ ਜਾਣ ਨਾਲ ਭਗਵਾਨ ’ਚ ਅੰਤਰ ਕਿਵੇਂ ਆ ਜਾਵੇਗਾ? ਉਹ ਇੱਕ ਹੈ, ਇੱਕ ਸੀ ਤੇ ਇੱਕ ਹੀ ਰਹੇਗਾ।
ਇਨਸਾਨ ਨੂੰ ਆਪਣੇ ਅੰਦਰ ਆਤਮਵਿਸ਼ਵਾਸ ਜਗਾਉਣਾ ਚਾਹੀਦਾ ਹੈ : Saint DR MSG
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਨੂੰ ਪਾਉਣ ਲਈ ਇਨਸਾਨ ਨੂੰ ਆਪਣੇ ਅੰਦਰ ਆਤਮਵਿਸ਼ਵਾਸ ਜਗਾਉਣਾ ਚਾਹੀਦਾ ਹੈ ਜਿਵੇਂ- ਜਿਵੇਂ ਤੁਹਾਡੇ ਅੰਦਰ ਆਤਮਵਿਸ਼ਵਾਸ ਵਧਦਾ ਗਿਆ, ਪਰਮਾਤਮਾ ਮਿਲੇਗਾ ਇਹ ਆਤਮਬਲ ਰੁਪਏ-ਪੈਸੇ, ਕੱਪੜੇ-ਲੱਤੇ ਨਾਲ, ਕਿਸੇ ਵੀ ਹੋਰ ਤਰੀਕੇ ਨਾਲ ਨਹੀਂ ਸਗੋਂ ਆਤਮਿਕ ਚਿੰਤਨ ਨਾਲ ਹੀ ਆਤਮਬਲ ਵਧਦਾ ਹੈ ਆਤਮਿਕ ਚਿੰਤਨ ਲਈ ਮੈਥਡ ਹਨ, ਜਿਸ ਨੂੰ ਹਿੰਦੂ ਧਰਮ ’ਚ ਗੁਰਮੰਤਰ, ਇਸਲਾਮ ਧਰਮ ’ਚ ਕਲਮਾ, ਸਿੱਖ ਧਰਮ ’ਚ ਨਾਮ ਸ਼ਬਦ ਕਹਿੰਦੇ ਹਨ ਤੇ ਇੰਗਲਿਸ਼ ਫ਼ਕੀਰ ਦੀ ਗਾਡਸ ਵਰਡ ਜਾਂ ਮੈਥਡ ਆਫ਼ ਮੈਡੀਟੇਸ਼ਨ ਕਹਿੰਦੇ ਹਨ ਭਾਸ਼ਾ ਵੱਖ ਹੈ। (Saint DR MSG)
ਪਰ ਮਤਲਬ ਇੱਕ ਹੀ ਹੈ ਆਤਮਬਲ ਨੂੰ ਵਧਾਉਣ ਲਈ ਜਿਨ੍ਹਾਂ ਸ਼ਬਦਾਂ ਦੀ ਵਰਤੋਂ ਹੁੰਦੀ ਹੈ, ਉਹ ਮਾਲਕ ਦਾ ਮੂਲ ਮੰਤਰ ਹੈ, ਉਸਦਾ ਨਾਮ ਹੈ ਜਿਵੇਂ ਤੁਸੀਂ ਸਾਰੇ ਬੈਠੇ ਹੋ ਆਦਮੀ-ਆਦਮੀ ਕਹਿਣ ਨਾਲ ਕੋਈ ਨਹੀਂ ਉਠੇਗਾ, ਪਰ ਨਾਮ ਲੈ ਕੇ ਸੱਦੋ ਤਾਂ ਝਟ ਖੜ੍ਹੇ ਹੋ ਜਾਓਗੇ ਉਸੇ ਤਰ੍ਹਾਂ ਉਸ ਓਂਕਾਰ ਦਾ ਨਾਮ ਹੈ ਉਸ ਨਾਮ ਨਾਲ ਉਸਨੂੰ ਬੁਲਾਓਗੇ ਤਾਂ ਉਹ ਜ਼ਰੂਰ ਸੁਣੇਗਾ ਉਂਜ ਜੇਕਰ ਭਗਵਾਨ-ਭਗਵਾਨ ਕਹੋਗੇ ਤਾਂ 33 ਕਰੋੜ ਦੇਵੀ-ਦੇਵਤੇ ਤੇ ਕੋਈ ਕਹਿੰਦਾ ਹੈ ਕਿ 365 ਕਰੋੜ ਦੇਵੀ-ਦੇਵਤੇ ਹਨ, ਉਹ ਸਾਰੇ ਦੇ ਸਾਰੇ ਭਗਵਾਨ ਹਨ, ਪਰ ਭਗਵਾਨ-ਭਗਵਾਨ ਕਹਿਣ ਨਾਲ ਕੋਈ ਨਹੀਂ ਬੋਲੇਗਾ, ਸਭ ਦੇ ਮੂਲਮੰਤਰ ਹਨ ਤਾਂ ਜਿਨ੍ਹਾਂ ਨੇ ਬ੍ਰਹਮਾ ਜੀ, ਵਿਸ਼ਣੂ ਜੀ, ਮਹੇਸ਼ ਜੀ ਨੂੰ ਬਣਾਇਆ, ਸਾਰੀ ਸਿ੍ਰਸ਼ਟੀ ਨੂੰ ਬਣਾਇਆ, ਉਸ ਓਂਕਾਰ ਦਾ ਮੂਲਮੰਤਰ, ਗੁਰੂਮੰਤਰ ਹੈ। (Saint DR MSG)
ਆਪ ਜੀ ਫ਼ਰਮਾਉਦੇ ਹਨ ਕਿ ਗੁਰੂਮੰਤਰ ਦਾ ਮਤਲਬ ਹੈ, ਭਗਵਾਨ ਦੇ ਉਹ ਸ਼ਬਦ ਜਿਨ੍ਹਾਂ ਨੂੰ ਗੁਰੂ ਪਹਿਲਾਂ ਅਭਿਆਸ ’ਚ ਲਿਆਏ ਭਾਵ ਜਿਨ੍ਹਾਂ ਦਾ ਅਭਿਆਸ ਪਹਿਲਾਂ ਗੁਰੂ ਕਰੇ, ਫਿਰ ਆਪਣੇ ਸ਼ਿਸ਼ਾਂ ਨੂੰ ਦੇਵੇ, ਉਹ ਭਗਵਾਨ ਦੇ ਸ਼ਬਦ ਕਹਿਲਾਉਦੇ ਹਨ ਗੁਰੂਮੰਤਰ, ਨਾਮ-ਸ਼ਬਦ ਤਾਂ ਤੁਸੀਂ ਉਹ ਗੁਰੂਮੰਤਰ ਲੈ ਲਓ ਇਸ ਦੇ ਲਈ ਕੋਈ ਘਰ-ਪਰਿਵਾਰ ਨਾ ਛੱਡੋ, ਕੰਮ-ਧੰਦਾ ਨਾ ਛੱਡੋ ਸਗੋਂ ਤੁਸੀਂ ਲੇਟਦੇ, ਬੈਠਦੇ, ਸੌਂਦੇ, ਚੱਲਦੇ-ਫਿਰਦੇ, ਕੰਮ-ਧੰਦਾ ਕਰਦੇ ਹੋੲੋ ਜੀਭਾ-ਖਿਆਲਾਂ ਨਾਲ ਤੁਸੀਂ ਉਨ੍ਹਾਂ ਸ਼ਬਦਾਂ ਨੂੰ ਦੁਹਰਾਉਦੇ ਰਹੋ।
ਮਾਲਕ ਦੇ ਮੂਲਮੰਤਰ ਦਾ ਅਭਿਆਸ ਕਰੋ, ਤਾਂ ਯਕੀਨਨ ਤੁਹਾਡੇ ਪਾਪ-ਕਰਮ ਕਟਣਗੇ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਆਦਮੀ ਨੂੰ ਖਿਆਲ ਆਉਦੇ ਰਹਿੰਦੇ ਹਨ ਜਿਵੇਂ ਤੁਸੀਂ ਬੈਠੇ ਕਿਤੇ ਹੋਰ ਹੋ, ਦਿਖ ਕੁਝ ਹੋਰ ਰਹੇ ਹੋ ਤੇ ਤੁਹਾਡੇ ਅੰਦਰ ਕੋਈ ਹੋਰ ਹੀ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ ਇਹ ਅਜਿਹਾ ਹੈ, ਉਹ ਵੈਸਾ ਹੈ ਪਰ ਕੀ ਕਦੇ ਆਪਣੇ ਬਾਰੇ ’ਚ ਸੋਚਿਆ ਹੈ ਕਿ ਤੂੰ ਖੁਦ ਕਿਹੋ ਜਿਹਾ ਹੈ ਖੁਦ ਦੇ ਬਾਰੇ ’ਚ ਕਦੇ ਅਵਲੋਕਨ ਕੀਤਾ ਕਿ ਤੇਰੇ ਖੁਦ ਦੇ ਅੰਦਰ ਕੀ ਹੈ? ਤੂੰ ਕਿੰਨਾ ਚਾਲਬਾਜ਼ ਹੈ, ਕਿੰਨੀ ਠੱਗੀਆਂ ਮਾਰ ਰਿਹਾ ਹੈ, ਕਿੰਨਾ ਭਿ੍ਰਸ਼ਟ ਹੈ, ਕਿੰਨਾ ਬੇਈਮਾਨ ਹੈ ਕਦੇ ਖੁਦ ’ਤੇ ਲਾਹਨਤ ਪਾਈ ਹੈ। (Saint DR MSG)
ਦੂਜਿਆਂ ਨੂੰ ਕਹਿਣਾ ਬਹੁਤ ਸੌਖਾ ਹੈ ਕਿ ਫਲਾਂ ਬੁਰਾ, ਇਹ ਗਲ਼ਤ, ਉਹ ਗਲ਼ਤ ਕਦੇ ਆਪਣੇ ਗਿਰੇਬਾਂ ’ਚ ਵੀ ਤਾਂ ਦੇਖੋ ਤਾਂ ਤੁਹਾਡੇ ਅੰਦਰ ਉਹ ਜੋ ਵਿਚਾਰ ਚੱਲ ਰਹੇ ਹਨ, ਉਨ੍ਹਾਂ ਵਿਚਾਰਾਂ ’ਚ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਬਜਾਇ ਫਜ਼ੂਲ ਦੀਆਂ ਗੱਲਾਂ ਦੇ ਕਿਉ ਨਾ ਉਨ੍ਹਾਂ ਖਿਆਲਾਂ ਨਾਲ ਮਾਲਕ ਦੇ ਮੂਲਮੰਤਰ ਦਾ ਅਭਿਆਸ ਕਰੋ, ਤਾਂ ਯਕੀਨਨ ਤੁਹਾਡੇ ਪਾਪ-ਕਰਮ ਕਟਣਗੇ, ਤੁਹਾਡੇ ਅੰਦਰ ਆਤਮਵਿਸ਼ਵਾਸ ਆਵੇਗਾ ਤੇ ਆਤਮਵਿਸਵਾਸ਼ ਸਫ਼ਲਤਾ ਦੀ ਕੁੰਜੀ ਹੈ। (Saint DR MSG)