ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Road Accident...

    Road Accident News: ਬੇਕਾਬੂ ਕਾਰ ਹੋਈ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ

    Road Accident News
    ਅਬੋਹਰ: ਪਸ਼ੂ ਨੂੰ ਬਚਾਉਣ ਦੇ ਚੱਕਰ ਵਿਚ ਬੇਕਾਬੂ ਹੋਕੇ ਕੰਧ ਨਾਲ ਟਕਰਾਈ ਕਾਰ ਦਾ ਦ੍ਰਿਸ਼। ਤਸਵੀਰ : ਮੇਵਾ ਸਿੰਘ

    Road Accident News: (ਮੇਵਾ ਸਿੰਘ) ਅਬੋਹਰ। ਬੀਤੀ ਰਾਤ ਇੱਕ ਕਾਰ ਅਚਾਨਕ ਇੱਕ ਜਾਨਵਰ ਦੇ ਸਾਹਮਣੇ ਆਉਣ ਤੋਂ ਬਾਅਦ ਕੰਟਰੋਲ ਗੁਆ ਬੈਠੀ ਅਤੇ ਕੰਧ ਨਾਲ ਟਕਰਾ ਗਈ। ਕਾਰ ਵਿੱਚ ਸਵਾਰ ਚਾਰ ਲੋਕਾਂ ਵਿੱਚੋਂ ਤਿੰਨ ਗੰਭੀਰ ਜ਼ਖਮੀ ਹੋ ਗਏ। ਨੇੜੇ ਦੇ ਲੋਕਾਂ ਨੇ ਉਨਾਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੋਂ ਉਨਾਂ ਨੂੰ ਰੈਫਰ ਕਰ ਦਿੱਤਾ ਗਿਆ। ਕਾਰ ਸਵਾਰਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ।

    ਇਹ ਵੀ ਪੜ੍ਹੋ: Barnala Youth Suicide: ਦਰਦਨਾਕ ਹਾਦਸਾ, ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ

    ਜਾਣਕਾਰੀ ਅਨੁਸਾਰ ਪਾਵਰਕਾਮ ਜੇਈ ਸ਼ਾਮ ਸੁੰਦਰ ਸ਼ਨਿੱਚਰਵਾਰ ਨੂੰ ਲਗਭਗ 12:15 ਵਜੇ ਹਨੂੰਮਾਨਗੜ ਰੋਡ ’ਤੇ ਇੱਕ ਜਨਮ ਦਿਨ ਪਾਰਟੀ ਤੋਂ ਆਪਣੇ ਕੁਝ ਦੋਸਤਾਂ ਨਾਲ ਅਜ਼ੀਮਗੜ ਸਥਿਤ ਆਪਣੇ ਘਰ ਵਾਪਸ ਆ ਰਹੇ ਸਨ। ਜਦੋਂ ਉਹ ਅਜ਼ੀਮਗੜ ਇਲਾਕੇ ਪਹੁੰਚੇ ਤਾਂ ਅਚਾਨਕ ਇੱਕ ਜਾਨਵਰ ਕਾਰ ਦੇ ਸਾਹਮਣੇ ਆ ਗਿਆ ਜਿਸ ਕਾਰਨ ਕਾਰ ਕੰਟਰੋਲ ਗੁਆ ਬੈਠੀ ਅਤੇ ਸਾਹਮਣੇ ਵਾਲੇ ਇੱਕ ਘਰ ਦੀ ਕੰਧ ਨਾਲ ਟਕਰਾ ਗਈ। ਘਰ ਦੇ ਮਾਲਕਾਂ ਨੇ ਦੱਸਿਆ ਕਿ ਜਿਵੇਂ ਹੀ ਕਾਰ ਕੰਧ ਨਾਲ ਟਕਰਾਈ, ਇੱਕ ਤੇਜ਼ ਆਵਾਜ਼ ਸੁਣਾਈ ਦਿੱਤੀ ਜਿਸਨੇ ਉਨਾਂ ਨੂੰ ਹਿਲਾ ਕੇ ਰੱਖ ਦਿੱਤਾ। ਜਦੋਂ ਉਨਾਂ ਬਾਹਰ ਆ ਕੇ ਦੇਖਿਆ ਤਾਂ ਕੁਝ ਯਾਤਰੀ ਇੱਕ ਕਾਰ ਵਿੱਚ ਜ਼ਖਮੀ ਪਏ ਸਨ ਤੇਜ਼ ਆਵਾਜ਼ ਸੁਣ ਕੇ ਹੋਰ ਲੋਕ ਵੀ ਬਾਹਰ ਆਏ ਅਤੇ ਜ਼ਖਮੀਆਂ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਇੱਥੋਂ ਦੇ ਸਰਕਾਰੀ ਹਸਪਤਾਲ ਲੈ ਗਏ।

    ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ ਜਿੱਥੋਂ ਤਿੰਨ ਦੀ ਹਾਲਤ ਨਾਜ਼ੁਕ ਦੇਖ ਕੇ ਰੈਫਰ ਕਰ ਦਿੱਤਾ ਗਿਆ, ਜਿਨਾਂ ਵਿੱਚੋਂ ਪਾਵਰਕਾਮ ਦੇ ਜੇਈ ਸ਼ਾਮ ਸੁੰਦਰ, ਜੋ ਕਿ ਕਾਰ ਚਲਾ ਰਹੇ ਸਨ, ਦੀ ਮੌਤ ਹੋ ਗਈ। ਜਿਵੇਂ ਹੀ ਜੇਈ ਸ਼ਾਮ ਸੁੰਦਰ ਦੀ ਮੌਤ ਦੀ ਖ਼ਬਰ ਇਲਾਕੇ ਵਿੱਚ ਪਹੁੰਚੀ, ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਿਟੀ ਨੰਬਰ 2 ਦੀ ਪੁਲਿਸ ਨੇ ਪੋਸਟਮਾਰਟਮ ਉਪਲੰਤ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। Road Accident News