Panchayat Elections Punjab: ਪਿੰਡ ਦਿਆਲਗੜ੍ਹ ਵਿਖੇ ਵੋਟਾਂ ਦਾ ਭੁਗਤਾਨ ਮੱਠਾ ਹੋਣ ਕਾਰਨ ਪਰੇਸ਼ਾਨ ਹੋਏ ਵੋਟਰ

Panchayat Elections Punjab
ਲੌਂਗੋਵਾਲ:  ਪਿੰਡ ਦਿਆਲਗੜ੍ਹ ਵਿਖੇ ਪੋਲਿੰਗ ਬੂਥ ਦੇ ਬਾਹਰ ਲੱਗੀਆਂ ਵੋਟਰਾਂ ਦੀਆਂ ਲੰਮੀਆਂ ਲਾਈਨਾਂ। ਫੋਟੋ ਹਰਪਾਲ ।

ਲੌਂਗੋਵਾਲ, (ਹਰਪਾਲ)। ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਦਿਆਲਗੜ੍ਹ ਵਿਖੇ ਸਵੇਰ ਤੋਂ ਵੋਟਰਾਂ ਦੇ ਲਾਇਨਾ ਵਿੱਚ ਲੱਗਣ ਦੇ ਬਾਵਜੂਦ ਵੋਟਿੰਗ ਦਾ ਭੁਗਤਾਨ ਕੀੜੀ ਦੀ ਚਾਲ ਨਾਲ ਹੁੰਦਾ ਨਜ਼ਰ ਆਇਆ। ਇਸ ਮੌਕੇ ਲਾਇਨਾ ਵਿੱਚ ਲੱਗੇ ਵੱਖ-ਵੱਖ ਵੋਟਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਾਇਨਾ ਵਿੱਚ ਭੁੱਖਣ ਭਾਣੇ ਲੱਗੇ ਖੜੇ ਹਾਂ ਪ੍ਰੰਤੂ ਸਾਡੀ ਅਜੇ ਤੱਕ ਵੋਟ ਦਾ ਭੁਗਤਾਨ ਨਹੀਂ ਕਰਵਾਇਆ ਜਾ ਰਿਹਾ। Panchayat Elections Punjab

ਇਹ ਵੀ ਪੜ੍ਹੋ: Panchayat Election: ਚੋਣ ਨਿਸ਼ਾਨ ਉਲਟ ਛਪਣ ਕਰਕੇ ਪਿੰਡ ਮਾਨਸਾ ਖੁਰਦ ਦੀ ਪੰਚਾਇਤੀ ਚੋਣ ਰੱਦ

Panchayat Elections Punjab
ਲੌਂਗੋਵਾਲ:  ਪਿੰਡ ਦਿਆਲਗੜ੍ਹ ਵਿਖੇ ਪੋਲਿੰਗ ਬੂਥ ਦੇ ਬਾਹਰ ਲੱਗੀਆਂ ਵੋਟਰਾਂ ਦੀਆਂ ਲੰਮੀਆਂ ਲਾਈਨਾਂ। ਫੋਟੋ ਹਰਪਾਲ ।

ਉਹਨਾਂ ਦੱਸਿਆ ਹੈ ਕਿ ਪਿਛਲੇ ਸਮੇਂ ਦੌਰਾਨ ਸਾਡੇ ਪਿੰਡ ਵਿੱਚ ਦੋ ਪੋਲਿੰਗ ਬੂਥ ਲੱਗੇ ਹੁੰਦੇ ਸਨ ਪਰੰਤੂ ਇਸ ਵਾਰ ਇੱਕ ਹੀ ਬੂਥ ਲਾਇਆ ਗਿਆ ਹੈ। ਇਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਪਿੰਡ ਦੀ ਕੁੱਲ ਵੋਟ ਲਗਭਗ 1313 ਹੁਣ ਦੇ ਬਾਵਜੂਦ ਵੀ ਦੁਪਹਿਰ 2 ਵਜੇ ਤੱਕ 440 ਵੋਟਾਂ ਹੀ ਭੁਗਤੀਆਂ ਸਨ। ਇਸ ਮੌਕੇ ਮੌਜੂਦ ਲੋਕਾਂ ਨੇ ਇੱਥੇ ਸਪੈਸ਼ਲ ਬੂਥ ਲਗਵਾਉਣ ਦੀ ਮੰਗ ਕੀਤੀ।