ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਵੀ ਹੈ ਜਿਉਣ ਦਾ ਅਧਿਕਾਰ

Animals and Birds Sachkahoon

ਬੇਜ਼ੁਬਾਨ ਪਸ਼ੂ-ਪੰਛੀਆਂ ਨੂੰ ਵੀ ਹੈ ਜਿਉਣ ਦਾ ਅਧਿਕਾਰ

ਮਾਨਸੂਨ ਦੀ ਲੁਕਣ-ਮਿਟੀ ਦਰਮਿਆਨ ਝੁਲਸਾ ਦੇਣ ਵਾਲੀ ਭਿਆਨਕ ਗਰਮੀ ਦੇ ਕਹਿਰ ਤੋਂ ਨਾ ਸਿਰਫ਼ ਇਨਸਾਨ ਸਗੋਂ ਪਸ਼ੂ ਅਤੇ ਪੰਛੀ ਵੀ ਹਾਲੋਂ-ਬੇਹਾਲ ਹੋ ਰਹੇ ਹਨ ਪਸ਼ੂ-ਪੰਛੀ ਪਾਣੀ ਦੀ ਤਲਾਸ਼ ’ਚ ਇੱਧਰ-ਉੱਧਰ ਭਟਕਦੇ ਰਹਿੰਦੇ ਹਨ ਗਰਮੀ ਨੇ ਪਸ਼ੂ-ਪੰਛੀਆਂ ਨੂੰ ਚਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ ਤੇਜ਼ੀ ਨਾਲ ਘੱਟ ਹੁੰਦੇ ਕੁਦਰਤੀ ਜਲ ਸਰੋਤ ਅਤੇ ਰੁੱਖਾਂ ਦੀ ਕਮੀ ਨਾਲ ਇਨ੍ਹਾਂ ਬੇਜ਼ੁਬਾਨਾਂ ਦੀ ਹਾਲਤ ਖਰਾਬ ਹੋ ਗਈ ਹੈ ਪਾਣੀ ਦੀ ਤਲਾਸ਼ ’ਚ ਇਨ੍ਹਾਂ ਪੰਛੀਆਂ ਨੂੰ ਭਟਕਣਾ ਪੈ ਰਿਹਾ ਹੈ।

ਕੋਰੋਨਾ ਕਾਲ ’ਚ ਮਨੁੱਖ ਹੀ ਨਹੀਂ ਸਗੋਂ ਬੇਜੁਬਾਨ ਪਸ਼ੂ-ਪੰਛੀ ਵੀ ਪ੍ਰਭਾਵਤ ਹੋਏ ਹਨ ਮਨੁੱਖਾਂ ਨੇ ਜਿਵੇਂ-ਤਿਵੇਂ ਆਪਣੇ ਲਈ ਖਾਣ-ਪੀਣ ਦੀ ਵਿਵਸਥਾ ਤਾਂ ਕਰ ਲਈ ਪਰ ਬੇਜੁਬਾਨ ਪਸ਼ੂ-ਪੰਛੀਆਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਗਰਮੀ ਸ਼ੁਰੂ ਹੁੰਦੇ ਹੀ ਬੇਜ਼ੁਬਾਨ ਜਾਨਵਰਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਪਾਣੀ ਦੀ ਪੁਰਾਣੀ ਵਿਵਸਥਾ ਬਹਾਲ ਨਾ ਹੋਣ ਕਾਰਨ ਪਸ਼ੂ ਪੰਛੀਆਂ ਦੇ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਖਾਣਾ ਤਾਂ ਦੂਰ ਪਾਣੀ ਲਈ ਵੀ ਤਰਸ ਗਏ ਇੱਕ ਜ਼ਮਾਨਾ ਸੀ ਜਦੋਂ ਦੇਸ਼ਭਰ ’ਚ ਪਾਣੀ ਦੇ ਕੁਦਰਤੀ ਸਰੋਤ ਮੌਜੂਦ ਸਨ ਪਰ ਅੱਜ ਪਾਣੀ ਦੇ ਕੁਦਰਤੀ ਸਰੋਤ ਨਾ ਦੇ ਬਰਾਬਰ ਹਨ ਜੋ ਬਚੇ ਵੀ ਹਨ, ਉਨ੍ਹਾਂ ਦਾ ਪਾਣੀ ਪੀਣ ਯੋਗ ਨਹੀਂ ਹੈ ਅਜਿਹੇ ’ਚ ਤੁਸੀਂ ਤਾਂ ਆਪਣੇ ਘਰ ’ਚ ਸਾਫ਼ ਪਾਣੀ ਦੀ ਵਿਵਸਥਾ ਕਰ ਲੈਂਦੇ ਹੋ ਪਰ ਜਾਨਵਰਾਂ ਅਤੇ ਪੰਛੀਆਂ ਨੂੰ ਇਨ੍ਹਾਂ ਗੰਦੇ ਪਾਣੀ ਦੇ ਸਰੋਤਾਂ ਨਾਲ ਪਿਆਸ ਬੁਝਾਉਣੀ ਪੈਂਦੀ ਹੈ, ਜਿਸ ਨਾਲ ਇਨ੍ਹਾਂ ਨੂੰ ਫਾਇਦਾ ਘੱਟ ਹੁੰਦਾ ਹੈ ਸਗੋਂ ਇਹ ਬਿਮਾਰ ਵੀ ਹੋ ਜਾਂਦੇ ਹਨ।

ਤੁਹਾਨੂੰ ਜੇਕਰ ਅਜਿਹਾ ਲੱਗ ਰਿਹਾ ਹੈ ਕਿ ਪੰਛੀ-ਜਾਨਵਰ ਤਾਂ ਆਪਣੇ ਲਈ ਪਾਣੀ ਦਾ ਇੰਤਜਾਮ ਕਰ ਹੀ ਲੈਂਦੇ ਹੋਣਗੇ ਅਸਲ ’ਚ ਅਜਿਹਾ ਹੈ ਨਹੀਂ ਹੈ ਇੱਕ ਸਮਾਂ ਸੀ ਜਦੋਂ ਉਹ ਪਾਣੀ ਦੀ ਵਿਵਸਥਾ ਕਰ ਲੈਂਦੇ ਸਨ, ਕਿਉਂਕਿ ਉਦੋਂ ਉਨ੍ਹਾਂ ਦੇ ਲਈ ਪਾਣੀ ਦੇ ਕੁਦਰਤੀ ਸਰੋਤ ਜਿਵੇਂ ਨਦੀ, ਤਾਲਾਬ ਆਦਿ ਸਨ ਜੋ ਹੁਣ ਜਾਂ ਤਾਂ ਖਤਮ ਹੋ ਚੁੱਕੇ ਹਨ ਜਾਂ ਗੰਦੇ ਹੋ ਗਏ ਹਨ ਗਰਮੀ ਦਾ ਅਸਰ ਪਸ਼ੂਆਂ ਦੇ ਨਾਲ-ਨਾਲ ਪੰਛੀਆਂ ’ਤੇ ਹੁੰਦਾ ਹੈ ਸੱਚ ਤਾਂ ਇਹ ਹੈ ਕਿ ਪੰਛੀ ਗਰਮੀ ਦੇ ਝੁਲਸਦੇ ਮੌਸਮ ’ਚ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਖਾਣਾ ਅਤੇ ਪਾਣੀ ਦੀ ਖੋਜ ’ਚ ਲਗਾਤਾਰ ਧੁੱਪ ’ਚ ਉੱਡਦੇ ਰਹਿਣ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ ਇਸ ਤੋਂ ਇਲਾਵਾ ਰੁੱਖਾਂ ਦੀ ਕਟਾਈ-ਛਟਾਈ ਦੇ ਕਾਰਨ ਕਿਤੇ ਰੁਕ ਕੇ ਆਰਾਮ ਕਰਨ ਲਈ ਇਨ੍ਹਾਂ ਦੇ ਕੋਲ ਕੋਈ ਆਸ਼ਿਆਨਾ ਵੀ ਨਹੀਂ ਹੁੰਦਾ ਹੈ ਹਰ ਸਾਲ ਪੰਛੀਆਂ ਦੇ ਡਿੱਗਣ ਜਾਂ ਜ਼ਖਮੀ ਹੋਣ ਨਾਲ ਢੇਰਾਂ ਮਾਮਲੇ ਸਾਹਮਣੇ ਆਉਂਦੇ ਹਨ।

ਇਸ ਦੌਰਾਨ ਹਰ ਸਾਲ ਗਰਮੀਆਂ ਦੇ ਮੌਸਮ ’ਚ ਪੰਛੀਆਂ ਅਤੇ ਜਾਨਵਰਾਂ ਦੀ ਸਮੇਂ ਤੋਂ ਪਹਿਲਾਂ ਮੌਤ ਹੋ ਜਾਂਦੀ ਹੈ ਗਰਮੀ ਸ਼ੁਰੂ ਹੁੰਦਿਆਂ ਹੀ ਸਮਾਜ ਸੇਵੀ ਲੋਕ ਰਾਹੀਗੀਰਾਂ ਲਈ ਜਗ੍ਹਾ-ਜਗ੍ਹਾ ਪੀਣ ਵਾਲੇ ਠੰਢੇ ਪਾਣੀ ਭਾਵ ਪਿਆਊ ਦੀ ਵਿਵਸਥਾ ਕਰਦੇ ਹਨ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਠੀਕ ਉਵੇਂ ਹੀ ਪੰਛੀਆਂ ਲਈ ਵੀ ਪਿਆਊ ਦੀ ਵਿਵਸਥਾ ਕੀਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਵੀ ਗਰਮੀ ’ਚ ਸਾਫ਼ ਅਤੇ ਠੰਢਾ ਪਾਣੀ ਮਿਲ ਸਕੇ ਸਾਫ਼ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਨੂੰ ਗਰਮੀ ’ਚ ਜ਼ਿਆਦਾ ਤਕਲੀਫ ਹੁੰਦੀ ਹੈ ਪਾਣੀ ਖਤਮ ਹੁੰਦੇ ਹੀ ਹੋਰ ਪਾਣੀ ਅਤੇ ਗਰਮ ਹੁੰਦੇ ਸਾਰ ਹੀ ਠੰਢਾ ਪਾਣੀ ਭਰੋ, ਤਾਂ ਕਿ ਜਾਨਵਰਾਂ ਨੂੰ ਵੀ ਸ਼ੁੱਧ ਅਤੇ ਠੰਢਾ ਪਾਣੀ ਮਿਲ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।