ਗਰਚਾ ਨੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਹੱਕੀ ਮੰਗਾਂ ਮਨਵਾਉਣ ਵਾਲੇ ਲੀਡਰ ਦੇ ਤੌਰ ਤਾ ਜਾਣੇ ਜਾਂਦੇ | Balveer Singh Garcha
ਅੰਮ੍ਰਿਤਸਰ (ਰਾਜਨ ਮਾਨ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ 40 ਤੋਂ ਵੱਧ ਆਪਣੀਆਂ ਸੇਵਾਵਾਂ ਦੇ ਕੇ ਬਤੋਰ ਨਿਗਰਾਨ 29 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਸ੍ਰ ਬਲਬੀਰ ਸਿੰਘ ਗਰਚਾ (Balveer Singh Garcha) ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਾਨ ਸਨਮਾਨ ਨਾਲ ਸੇਵਾ ਮੁਕਤੀ ਦਿੱਤੀ ਜਾ ਰਹੀ । ਉਨ੍ਹਾਂ ਦੇ ਸਨਮਾਨ ਬਾਬਾ ਬੁੱਢਾ ਕਾਲਜ ਭਵਨ ਵਿੱਚ ਸਨਮਾਨ ਰੱਖਿਆ ਗਿਆ ਜਿੱਥੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਉਨ੍ਹਾਂ ਦਾ ਸਨਮਾਨ ਕਰਨਗੇ । ਦੂਨੀਆ ਵਿੱਚ ਬੜੇ ਹੀ ਘੱਟ ਵਿਰਲੇ ਤੇ ਟਾਂਵੇ ਲੋਕ ਹੁੰਦੇ ਹਨ ਜ਼ੋ ਆਪਣੇ ਵਿਲੱਖਣ ਕਾਰਜਾਂ ਦੇ ਬਲਬੂਤੇ ਆਪਣੀ ਵੱਖਰੀ ਪਹਿਚਾਣ ਕਾਇਮ ਕਰਨ ਦੇ ਨਾਲ ਨਾਲ ਸਮਾਜ ਲਈ ਇੱਕ ਰੌਸ਼ਨ ਮੁੰਨਾਰਾ ਹੋ ਨਿਬੜਦੇ ਹਨ।
ਉਨ੍ਹਾਂ ਵਿੱਚੋਂ ਹੀ ਇੱਕ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਦੀ ਕੰਡਕਟ ਬ੍ਰਾਂਚ ਦੇ ਵਿੱਚੋਂ ਸੁਪਰਡੈਂਟ ਦੇ ਅਹੁੱਦੇ ਤੋਂ ਸੇਵਾ ਮੁੱਕਤ ਹੋ ਰਹੇ ਬਲਵੀਰ ਸਿੰਘ ਗਰਚਾ ਜੋ ਕਿ ਜੀਐੈਨਡੀਯੂ ਦੇ ਨਾਨ ਟੀਚਿੰਗ ਤੇ ਆਫੀਸਰਜ਼ ਐਸੋਸੀਏਸ਼ਨ ਦੇ ਅਹਿਮ ਅਹੁਦਿਆਂ ਤੇ ਰਹਿ ਕੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਰਹੇ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸੱਕਦਾ ਹੈ ਕਿ ਬੇਸ਼ੱਕ ਉਨ੍ਹਾਂ ਧੜਾ ਵੱਖਰਾ ਹੈ ਪਰ ਸਮਾਜਿਕ ਤੌਰ ਤੇ ਵਿਚਰਨ ਕਰਕੇ ਹਰੇਕ ਵਰਗ ਦੇ ਵਿੱਚ ਉਨ੍ਹਾਂ ਦਾ ਨਾਮ ਆਦਰ ਸਤਿਕਾਰ ਨਾਲ ਲਿਆ ਜਾਦਾ ਰਿਹਾ ਹੈ। ਉਹ ਚਾਰ ਦਹਾਕਿਆਂ ਦੀ ਸੇਵਾ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਤੌਰ ਸੁਪਰਡੈਂਟ ਸੇਵਾ ਮੁੱਕਤ ਹੋ ਰਹੇ ਹਨ। ਬਲਵੀਰ ਸਿੰਘ ਗਰਚਾ ਨੇ ਰੋਪੜ ਜ਼ਿਲ੍ਹੇ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਬਾੜੀਆਂ ਵਿਖੇ ਪਿਆਰਾ ਸਿੰਘ ਗਰਚਾ ਦੇ ਘਰ ਜਨਮ ਲਿਆ।
ਨਾਨ ਟੀਚਿੰਗ ਐਸੋਸੀਏਸ਼ਨ ਦੇ ਵੱਖ-ਵੱਖ ਅਹੁੱਦਿਆਂ ਤੇ ਕੰਮ ਕੀਤਾ
ਸਾਧਾਰਨ ਜ਼ਿੰਮੀਦਾਰਾਂ ਪਰਿਵਾਰ ਨਾਲ ਸਬੰਧਤ ਗਰਚਾ ਨੇ ਮੈਟ੍ਰਿਕ ਹਾਈ ਸਕੂਲ ਝੱਜ (ਰੋਪੜ) ਤੋਂ ਪਾਸ ਕੀਤੀ ਅਤੇ ਬਾਕੀ ਸਿੱਖਿਆ ਨੌਕਰੀ ਦੌਰਾਨ ਪ੍ਰਾਈਵੇਟ ਤੌਰ ਤੇ ਪਾਸ ਕੀਤੀ। ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਖੇ ਸੇਵਾ ਨਿਭਾਉਂਦਿਆਂ ਨਾਨ ਟੀਚਿੰਗ ਐਸੋਸੀਏਸ਼ਨ ਦੇ ਵੱਖ ਵੱਖ ਅਹੁੱਦਿਆਂ ਤੇ ਕੰਮ ਕੀਤਾ। ਗਰਚਾ ਆਪਣੀ ਨੌਕਰੀ ਵਿਖੇ ਸਖਤ ਮਿਹਨਤ ਕਰਕੇ ਤਰੱਕੀ ਕੀਤੀ। ਐਸੋਸੀਏਸ਼ਨ ਵਿੱਚ ਵੀ ਸਖਤ ਮਿਹਨਤ ਕਰਕੇ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੈਟਿਕ ਫਰੰਟ ਨੂੰ ਵੀ ਬੁਲੰਦੀਆਂ ਤੇ ਪਹੁੰਚਾਇਆ। ਯੂਕੇਡੀਐਫ ਦੀ ਟੀਮ ਦੀ ਲਗਾਤਾਰ 7 ਵਾਰ ਹੋਈ ਸਲਾਨਾ ਜਿੱਤ ਵਿੱਚ ਵੀ ਗਰਚਾ ਦਾ ਵੱਡਾ ਯੋਗਦਾਨ ਰਿਹਾ।
ਨਾਨ-ਟੀਚਿੰਗ ਤੋਂ ਬਾਅਦ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਚੋਣ ਲੜ ਕੇ ਸ਼ਾਨਦਾਰ ਜਿੱਤ ਹਾਂਸਲ ਕੀਤੀ। ਹਰੇਕ ਕਰਮਚਾਰੀ,ਅਧਿਕਾਰੀ ਨਾਲ ਬਹੁਤ ਹੀ ਹਲੀਮੀ ਅਤੇ ਨਿਮਰਤਾ ਨਾਲ ਪੇਸ਼ ਆਉਣਾ, ਧੱਕੇਸ਼ਾਹੀ ਵਿਰੁੱਧ ਡੱਟ ਕੇ ਖੜ੍ਹਨਾ ਇੰਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਆਪ ਬਹੁਤ ਹੀ ਨਿਡਰ, ਸੁਲਝੇ ਹੋਏ ਅਤੇ ਤਜ਼ਰਬੇਕਾਰ ਲੀਡਰ ਸਾਬਤ ਹੋਏ। ਇੰਨ੍ਹਾਂ ਦੀ ਲੀਡਰਸ਼ਿੱਪ ਹੇਠ ਐਸੋਸੀਏਸ਼ਨ ਨੇ ਬਹੁਤ ਸ਼ੰਘਰਸ਼ ਅਤੇ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਕੀਤੀ। ਜਿਸ ਨੂੰ ਮੁਲਾਜ਼ਮਾਂ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਹਿੰਦੁਸਤਾਨ ਦੀ ਪਹਿਲੇ ਨੰਬਰ ਤੇ ਆਉਣ ਵਾਲੀ ਮਿਆਰੀ ਅਤੇ ਵੱਕਾਰੀ ਯੁੂਨੀਵਰਸਿਟੀ ਨਾਲ ਸਬੰਧਤ ਨਾਲ ਟੀਚਿੰਗ ਅਤੇ ਆਫਿਸਰਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਕਰਨੀ ਬਹੁਤ ਮਾਣ ਵਾਲੀ ਗੱਲ ਹੈ। ਜਮਹੂਰੀ ਕਦਰਾਂ ਕੀਮਤਾਂ ਦੀ ਬਾਤ ਪਾਉਣ ਵਾਲਿਆਂ, ਯੂਨੀਵਰਸਿਟੀ ਪਰਿਵਾਰ ਖਾਸਕਰ ਕਰਮਚਾਰੀ ਤੇ ਅਧਿਕਾਰੀ ਵਰਗ ਦੇ ਵੱਲੋ਼ ਉਨ੍ਹਾਂ ਦੀਆਂ ਮਿਸਾਲੀ ਸੇਵਾਵਾਂ ਪ੍ਰੇਰਣਾ ਦਾ ਸਰੋਤ ਬਣਨਗੀਆ।