Happy Birthday MSG: ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ 133ਵੇਂ ਪਵਿੱਤਰ ਅਵਤਾਰ ਦਿਹਾੜੇ ’ਤੇ ਵਿਸ਼ੇਸ਼

Happy Birthday MSG
Happy Birthday MSG

Happy Birthday MSG: ਰੱਬ ਨੂੰ ਮਿਲਣ ਦਾ ਸਿੱਧਾ ਤੇ ਸੌਖਾ ਰਾਹ ਦੱਸਣ ਵਾਲੇ ਰੂਹਾਨੀਅਤ ਦੇ ਸ਼ਹਿਨਸ਼ਾਹ ਹੁੰਦੇ ਹਨ ਜੋ ਸਿਰਫ਼ ਦਿੰਦੇ ਹਨ ਕੁਝ ਲੈਂਦੇ ਨਹੀਂ ਮਹਾਨ ਰੂਹਾਨੀ ਰਹਿਬਰ ਕੌਮ ਦੇ ਨਾਲ-ਨਾਲ ਸਾਰੀ ਮਨੁੱਖਤਾ ਨੂੰ ਨਿਹਸਵਾਰਥ ਪਿਆਰ, ਏਕਤਾ ਤੇ ਭਾਈਚਾਰੇ ਦੇ ਸੂਤਰ ’ਚ ਅਜਿਹਾ ਪਰੋਂਦੇ ਹਨ ਕਿ ਸਭ ਨਫਰਤਾਂ, ਤੰਗ ਸੋਚਾਂ, ਵੈਰ-ਵਿਰੋਧ ਉੱਡ ਜਾਂਦੇ ਹਨ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸੱਚੇ ਮੁਰਸ਼ਿਦੇ-ਏ-ਕਾਮਲ ਨੇ ਪਰਮਾਤਮਾ ਦੇ ਸੱਚੇ ਸੰਦੇਸ਼, ਪਿਆਰ ਤੇ ਰਹਿਮਤ ਦੀ ਅਜਿਹੀ ਵਰਖਾ ਕੀਤੀ ਕਿ ਇਨਸਾਨੀਅਤ ਤੇ ਰੂਹਾਨੀਅਤ ਦੀ ਲੋਅ ਨਾਲ ਮਨੁੱਖਤਾ ਅੰਦਰੋਂ-ਬਾਹਰੋਂ ਰੌਸ਼ਨ ਹੋ ਗਈ।

ਇਹ ਵੀ ਪੜ੍ਹੋ: Shah Mastana Ji Maharaj: ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ

ਲੋਕਾਂ ਨੂੰ ਅਗਿਆਨ ਦੇ ਅੰਧਕਾਰ ਤੋਂ ਛੁਟਕਾਰਾ ਮਿਲਿਆ ਲੋਕ ਅੰਧ-ਵਿਸ਼ਵਾਸ, ਜੜ੍ਹ-ਪੂਜਾ, ਭੂਤ-ਪ੍ਰੇਤਾਂ ਦੇ ਵਹਿਮਾਂ-ਭਰਮਾਂ, ਈਰਖਾ, ਨਫਰਤ ’ਚੋਂ ਨਿੱਕਲ ਕੇ ਰੱਬ ਦੀ ਸੱਚੇ ਦਿਲੋਂ ਭਗਤੀ ਤੇ ਸਮਾਜ ਸੇਵਾ ਦੇ ਰਾਹੀ ਬਣ ਗਏ। ਸੱਚੇ ਸਾਈਂ ਜੀ ਨੇ ਰੂਹਾਨੀਅਤ ਦੇ ਜਿਸ ਕੇਂਦਰ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਉਹ ਅਜੂਬਾ ਬਣ ਗਿਆ ਹਰ ਧਰਮ ਸਥਾਨ ’ਤੇ ਕਿਸੇ ਨਾ ਕਿਸੇ ਧਰਮ ਦੀ ਪਛਾਣ ਹੁੰਦੀ ਹੈ ਪਰ ਕੋਈ ਅਜਿਹਾ ਸਥਾਨ ਵੀ ਹੋ ਸਕਦਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਹੀ ਮਿਲ ਬੈਠਣ, ਸਾਰੇ ਰਲ ਕੇ ਇੱਕ ਹੀ ਰੱਬ ਦੀ ਗੱਲ ਕਰਨ, ਆਪਣੇ-ਆਪਣੇ ਧਰਮ ’ਚ ਰਹਿ ਕੇ, ਆਪਣੀ-ਆਪਣੀ ਭਾਸ਼ਾ ਬੋਲਦੇ ਹੋਏ, ਆਪਣੇ ਪਹਿਰਾਵੇ ਪਹਿਨ ਕੇ ਇਹ ਕਹਿਣ ਕਿ ਰੱਬ ਇੱਕ ਹੈ ਅਤੇ ਸਾਰੀ ਲੋਕਾਈ ਉਸ ਦੀ ਔਲਾਦ ਹੈ। ਸਾਰੇ ਧਰਮਾਂ ਤੇ ਧਾਰਮਿਕ ਸਥਾਨਾਂ ਦਾ ਸਤਿਕਾਰ ਕਰੋ ਤਾਂ ਇਹ ਵਿਸ਼ਵ ਪਿਆਰ ਦੀ ਅਨੋਖੀ ਮਿਸਾਲ ਹੀ ਨਜ਼ਰ ਆਉਂਦੀ ਹੈ।

ਮਾਨਵਤਾ ’ਤੇ ਮਹਾਨ ਪਰਉਪਕਾਰ

ਮਾਨਵਤਾ ’ਤੇ ਮਹਾਨ ਪਰਉਪਕਾਰ ਕਰਨ ਵਾਲੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਕੱਤਕ ਦੀ ਪੁੰਨਿਆ ਵਾਲੀ ਰਾਤ ਸੰਨ 1891 ਨੂੰ ਪੂਜਨੀਕ ਪਿਤਾ ਪਿੱਲਾ ਮੱਲ ਜੀ ਅਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ। ਆਪ ਜੀ ਪਿੰਡ ਕੋਟੜਾ ਤਹਿਸੀਲ ਗੰਧੇਅ ਰਿਆਸਤ ਬਲੋਚਿਸਤਾਨ (ਅੱਜ-ਕੱਲ੍ਹ ਪਾਕਿਸਤਾਨ) ਦੇ ਰਹਿਣ ਵਾਲੇ ਸਨ।

ਸੰਤ ਇਸ ਦੁਨੀਆ ’ਚ ਆ ਕੇ ਨਹੀਂ ਬਣਦੇ ਸਗੋਂ ਧੁਰ ਦਰਗਾਹੋਂ ਆਉਂਦੇ ਹਨ ਇਸੇ ਕਾਰਨ ਹੀ ਉਨ੍ਹਾਂ ਦੇ ਅੰਦਰ ਬਚਪਨ ਤੋਂ ਅਜਿਹੇ ਕ੍ਰਿਸ਼ਮਈ ਗੁਣ ਹੁੰਦੇ ਹਨ ਜੋ ਹੋਰਨਾਂ ਬੱਚਿਆਂ ਵਿੱਚ ਨਹੀਂ ਮਿਲਦੇ। ਬਾਲ ਰੂਪ ’ਚ ਗੁਰੂ ਜੀ ਦੇ ਮਹਾਨ ਗੁਣਾਂ ਕਾਰਨ ਪਿੰਡ ਕੋਟੜਾ ਮਹਿਕਿਆ ਹੋਇਆ ਸੀ ਆਪ ਜੀ ਦੇ ਦਿਲ ’ਚ ਬਚਪਨ ਤੋਂ ਹੀ ਭਗਤੀ ਭਾਵ ਸੀ ਦੂਜਿਆਂ ਦੀ ਭਲਾਈ ਕਰਨੀ, ਕਿਸੇ ਦਾ ਦੁੱਖ ਨਾ ਵੇਖ ਸਕਣਾ, ਨੇਕੀ ਵਾਸਤੇ ਹਰ ਕੁਰਬਾਨੀ ਲਈ ਤਿਆਰ ਰਹਿਣ ਵਰਗੇ ਗੁਣ ਆਪ ਜੀ ਦੇ ਮਹਾਨ ਸ਼ਕਤੀ ਹੋਣ ਦੀ ਝਲਕ ਦੇ ਰਹੇ ਸਨ।

ਮਾਤਾ ਜੀ ਆਪਣੇ ਬੱਚੇ ਦੀ ਸੇਵਾ ਭਾਵਨਾ ਵੇਖ ਕੇ ਬੜੇ ਖੁਸ਼ ਹੋਏ | Happy Birthday MSG

ਆਪ ਜੀ ਦੇ ਪਿਤਾ ਜੀ ਦੀ ਮਠਿਆਈਆਂ ਦੀ ਦੁਕਾਨ ਸੀ। ਮਾਤਾ-ਪਿਤਾ ਨੇ ਆਪ ਜੀ ਨੂੰ ਖੋਆ ਵੇਚਣ ਲਈ ਭੇਜਿਆ ਪਰ ਆਪ ਜੀ ਸਾਰਾ ਖੋਆ ਭੁੱਖ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਖੁਆ ਕੇ ਫਿਰ ਆਪ ਜੀ ਨੇ ਸੋਚਿਆ ਕਿ ਮੈਂ ਘਰ ਜਾ ਕੇ ਮਾਤਾ ਜੀ ਨੂੰ ਕਿਵੇਂ ਦੱਸਾਂਗਾ ਕਿ ਖੋਆ ਤਾਂ ਮੁਫ਼ਤ ’ਚ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ। ਆਪ ਜੀ ਨੇ ਕਿਸੇ ਜ਼ਿੰਮੀਂਦਾਰ ਦੇ ਖੇਤ ’ਚ ਮਜ਼ਦੂਰੀ ਕਰਕੇ ਪੈਸੇ ਪ੍ਰਾਪਤ ਕਰ ਲਏ ਤੇ ਮਾਤਾ ਜੀ ਨੂੰ ਪੈਸੇ ਦੇ ਦਿੱਤੇ। ਉਹ ਜ਼ਿੰਮੀਂਦਾਰ ਮਾਤਾ ਜੀ ਕੋਲ ਪਹੁੰਚ ਗਿਆ ਤੇ ਉਸ ਨੇ ਸਾਰੀ ਗੱਲ ਦੱਸੀ। ਮਾਤਾ ਜੀ ਆਪਣੇ ਬੱਚੇ ਦੀ ਸੇਵਾ ਭਾਵਨਾ ਵੇਖ ਕੇ ਬੜੇ ਖੁਸ਼ ਹੋਏ ਤੇ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਆ ਗਏ। ਮਾਤਾ ਜੀ ਨੇ ਕਿਹਾ ਕਿ ਘਰ ’ਚ ਸਭ ਕੁਝ ਹੈ ਤੁਹਾਨੂੰ ਖੇਤ ’ਚ ਕੰਮ ਕਰਨ ਦੀ ਕੀ ਜ਼ਰੂਰਤ ਸੀ। ਮਾਤਾ ਜੀ ਨੇ ਇਸ ਗੱਲੋਂ ਭਾਵੁਕ ਹੋ ਕੇ ਆਪ ਜੀ ਨੂੰ ਗਲ਼ ਨਾਲ ਲਾ ਲਿਆ। ਆਪ ਜੀ ਨੇ ਕਿਸੇ ਜ਼ਿੰਮੀਂਦਾਰ ਦੇ ਖੇਤ ’ਚ ਵੀ ਕੰਮ ਕਰਨ ਤੋਂ ਸੰਕੋਚ ਨਾ ਕੀਤਾ, ਹਾਲਾਂਕਿ ਘਰ ਵਿੱਚ ਸਭ ਕੁਝ ਸੀ ਆਪ ਜੀ ਦੂਰ-ਦੂਰ ਤੱਕ ਸਾਫ-ਸਫਾਈ ਕਰਦੇ ਤਾਂ ਕਿ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ।

ਆਪ ਜੀ ਜਵਾਨ ਹੋਏ ਤਾਂ ਪ੍ਰਭੂ ਦੀ ਪ੍ਰਾਪਤੀ ਲਈ ਸੰਤਾਂ ਦੀ ਭਾਲ ’ਚ ਜੁਟ ਗਏ ਬਹੁਤ ਸਾਧੂਆਂ, ਮਹਾਤਮਾਂ ਨੂੰ ਮਿਲੇ ਪਰ ਤਸੱਲੀ ਨਾ ਹੋਈ ਰਿਧੀਆਂ-ਸਿਧੀਆਂ ਵਾਲੇ ਮਿਲੇ ਪਰ ਰੱਬ ਨੂੰ ਮਿਲਾਉਣ ਦੀ ਗਾਰੰਟੀ ਕੋਈ ਨਾ ਦੇ ਸਕਿਆ। ਆਪ ਜੀ ਦੀ ਤੜਫ਼ ਨੂੰ ਵੇਖਦਿਆਂ ਸੱਚੇ ਸਤਿਗੁਰੂ ਪੂਜਨੀਕ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਦਰਸ਼ਨ ਵੀ ਦਿੱਤੇ। ਆਖਰ ਆਪ ਜੀ ਬਿਆਸ ਪੁੱਜੇ ਤੇ ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਨਿਹਾਲ ਹੋ ਗਏ। ਆਪ ਜੀ ਆਪਣੇ ਸਤਿਗੁਰੂ ਜੀ ਦੇ ਰੰਗ ’ਚ ਰੰਗੇ ਗਏ ਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ। ਮੁਰਸ਼ਿਦ ਪਿਆਰੇ ਨੂੰ ਵੇਖ-ਵੇਖ ਜਿਉਣਾ, ਵੇਖ-ਵੇਖ ਨੱਚਣਾ ਤੇ ਉਨ੍ਹਾਂ ਦੇ ਪਿਆਰੇ ਬੋਲਾਂ, ਪਿਆਰੀਆਂ ਅਦਾਵਾਂ ਦੇ ਦੀਵਾਨੇ ਹੋ ਗਏ, ਮਸਤੀ ਦਾ ਸਮੁੰਦਰ ਵਹਿ ਤੁਰਿਆ, ਜੋ ਚਾਹੀਦਾ ਸੀ ਮਿਲ ਗਿਆ ਮਿਲਣ ਦੀ ਖੁਸ਼ੀ ’ਚ ਖੀਵੇ ਹੋ ਗਏ।

ਸੱਚੇ ਸਤਿਗੁਰੂ ਜੀ ਨੇ ‘ਸ਼ਾਹ ਮਸਤਾਨਾ’ ਦਾ ਖਿਤਾਬ ਬਖ਼ਸ਼ ਦਿੱਤਾ

ਪੂਜਨੀਕ ਬਾਬਾ ਸਾਵਣ ਸਿੰਘ ਜੀ ਮਹਾਰਾਜ ਨੇ ਆਪਣੇ ਪਿਆਰੇ ਮੁਰੀਦ ਨੂੰ ਅਜਿਹਾ ਪਿਆਰ ਬਖ਼ਸ਼ਿਆ ਕਿ ਧੰਨ-ਧੰਨ ਹੋ ਗਈ। ਸੱਚੇ ਸਤਿਗੁਰੂ ਜੀ ਨੇ ‘ਸ਼ਾਹ ਮਸਤਾਨਾ’ ਦਾ ਖਿਤਾਬ ਬਖ਼ਸ਼ ਦਿੱਤਾ। ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸ਼ਾਹ ਮਸਤਾਨਾ ਜੀ ਲਹਿੰਦੇ ਪੰਜਾਬ ਤੇ ਹੋਰ ਥਾਂਵਾਂ ’ਤੇ ਸਤਿਸੰਗ ਭੰਡਾਰੇ ਕਰਨ ਲੱਗੇ ਚਾਰੇ ਪਾਸੇ ਰਾਮ ਨਾਮ, ਅੱਲ੍ਹਾ, ਵਾਹਿਗੁਰੂ ਦੀ ਚਰਚਾ ਹੋਣ ਲੱਗੀ। ਸਤਿਗੁਰੂ ਜੀ ਨੇ ਆਪ ਜੀ ਨੂੰ ਬੇਅੰਤ ਬਖਸ਼ਿਸ਼ਾਂ ਨਾਲ ਨਿਹਾਲ ਕਰਦਿਆਂ ਸਰਸਾ ਵਿਖੇ ਭੇਜ ਕੇ ਬਾਗੜ ਨੂੰ ਤਾਰਨ ਦਾ ਹੁਕਮ ਫ਼ਰਮਾਇਆ।

ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਨੂੰ ਸਰਸਾ ਵਿਖੇ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕੀਤੀ। ਆਪ ਜੀ ਨੇ ਸਤਿਸੰਗ ਫ਼ਰਮਾਉਣੇ ਸ਼ੁਰੂ ਕੀਤੇ ਚਾਰੇ ਪਾਸੇ ਰੱਬ ਦੇ ਨਾਮ ਦੀਆਂ ਧੁੰਮਾਂ ਪੈ ਗਈਆਂ। ਸਾਰੇ ਧਰਮਾਂ ਦੇ ਲੋਕ ਸਤਿਸੰਗ ’ਚ ਪੁੱਜਣ ਲੱਗੇ। ਆਪ ਜੀ ਨੇ ਬਿਨਾ ਕਿਸੇ ਦਾਨ-ਚੜ੍ਹਾਵੇ ਤੇ ਪੈਸੇ ਦੇ ਲੋਕਾਂ ਨੂੰ ਰੱਬ ਦੇ ਸੱਚੇ ਨਾਮ ਨਾਲ ਜੋੜਿਆ ਜੋ ਵੀ ਆਉਂਦਾ ਸਿੱਧੀ-ਸਾਦੀ ਬੋਲੀ ’ਚ ਆਪ ਜੀ ਦੇ ਬਚਨ ਸੁਣ ਕੇ ਆਪ ਜੀ ਦੇ ਦਰਸ਼ਨ ਕਰਕੇ ਧੰਨ ਹੋ ਜਾਂਦਾ।

ਆਪ ਜੀ ਨੇ ਦੂਰ-ਦੁਰਾਡੇ ਦੇ ਖੇਤਰਾਂ ’ਚ ਦਿਨ-ਰਾਤ ਸਤਿਸੰਗ ਫ਼ਰਮਾ ਕੇ ਲੋਕਾਂ ਨੂੰ ਰੱਬ ਦੇ ਨਾਮ ਨਾਲ ਜੋੜਿਆ

ਆਪ ਜੀ ਨੇ ਬੜੇ ਸੌਖੇ ਤਰੀਕੇ ਨਾਲ ਰੂਹਾਨੀਅਤ ਦਾ ਗੂੜ੍ਹ ਗਿਆਨ ਆਮ ਲੋਕਾਂ ਨੂੰ ਬਖ਼ਸ਼ ਦਿੱਤਾ ਆਪ ਜੀ ਨੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਕੀਤੀ ਅਤੇ ਸਭ ਨੂੰ ਹੱਕ-ਹਲਾਲ, ਮਿਹਨਤ ਤੇ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਦਾ ਸੰਦੇਸ਼ ਦਿੱਤਾ। ਆਪ ਜੀ ਨੇ ਦੂਰ-ਦੁਰਾਡੇ ਦੇ ਖੇਤਰਾਂ ’ਚ ਦਿਨ-ਰਾਤ ਸਤਿਸੰਗ ਫ਼ਰਮਾ ਕੇ ਲੋਕਾਂ ਨੂੰ ਰੱਬ ਦੇ ਨਾਮ ਨਾਲ ਜੋੜਿਆ ਤੇ ਕਈ ਡੇਰਿਆਂ ਦੀ ਸਥਾਪਨਾ ਕੀਤੀ ਆਪ ਜੀ ਭਾਵੇਂ ਆਪਣੇ-ਆਪ ਨੂੰ ਅਨਪੜ੍ਹ ਬਾਡੀ ‘ਗਰੀਬ ਮਸਤਾਨਾ’ ਜਿਹੇ ਸ਼ਬਦਾਂ ਨਾਲ ਸੰਬੋਧਿਤ ਕਰਦੇ ਪਰ ਆਪ ਜੀ ਦੇ ਅਨਮੋਲ ਬਚਨ, ਮਿੱਠੀ ਬੋਲੀ ਤੇ ਦਿਲਕਸ਼ ਅੰਦਾਜ ਕਾਰਨ ਪੜ੍ਹੇ-ਲਿਖੇ, ਅਨਪੜ੍ਹ ਹਰ ਵਰਗ ਦੇ ਲੋਕ ਆਪ ਜੀ ਵੱਲ ਖਿੱਚੇ ਆਉਂਦੇ। Happy Birthday MSG

ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪਵਿੱਤਰ ਗੁਰਗੱਦੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਬਖ਼ਸ਼ਿਸ਼ ਕੀਤੀ। 18 ਅਪਰੈਲ 1960 ਨੂੰ ਆਪ ਜੀ ਅਨਾਮੀ ਜਾ ਸਮਾਏ। ਪੂੁਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 30 ਸਾਲ ਸੱਚੇ ਸਤਿਗੁਰੂ ਦਾ ਰੂਹਾਨੀ ਸੰਦੇਸ਼ ਦੇਸ਼ ਭਰ ’ਚ ਫੈਲਾਇਆ ਤੇ 11 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ। ਵਰਤਮਾਨ ’ਚ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਨੀਆ ਭਰ ’ਚ ਰਾਮ ਨਾਮ, ਅੱਲ੍ਹਾ, ਵਾਹਿਗੁਰੂ, ਗੌਡ ਦੀ ਚਰਚਾ ਕਰ ਰਹੇ ਹਨ ਅੱਜ 7 ਕਰੋੜ ਦੇ ਕਰੀਬ ਸ਼ਰਧਾਲੂ ਪੂਰੀ ਦੁਨੀਆ ’ਚ ਰੂਹਾਨੀਅਤ ਤੇ ਸਮਾਜ ਸੇਵਾ ਦੇ ਝੰਡੇ ਗੱਡ ਰਹੇ ਹਨ।

ਪੂਜਨੀਕ ਹਜੂਰ ਮਹਾਰਾਜ ਜੀ ਦੀ ਅਪਾਰ ਦਇਆ-ਮਿਹਰ ਤੇ ਰਹਿਮਤ ਨਾਲ ਸਮਾਜ ਸੇਵਾ ਦੇ 79 ਵਿਸ਼ਵ ਰਿਕਾਰਡ ਕਾਇਮ ਕਰਕੇ ਭਾਰਤ ਦੀ ਸੋਭਾ ਨੂੰ ਚਾਰ ਚੰਨ ਲਾਏ ਹਨ। ਆਪ ਜੀ ਦੇ ਸ਼ੁੱਭ ਵਿਚਾਰਾਂ ਤੋਂ ਸੇਧ ਲੈਂਦਿਆਂ ਦੁਨੀਆਂ ਦੇ ਵੱਖ-ਵੱਖ ਮੁਲਕਾਂ ਨੇ ਤਰੱਕੀ ਦੇ ਕਈ ਵਿਗਿਆਨਕ ਅਗਾਂਹਵਧੂ ਫੈਸਲੇ ਲਏ ਹਨ।

ਸਾਵਣਸ਼ਾਹੀ ਨਿਵਾਜਿਸ਼ਾਂ (ਇਲਾਹੀ ਬਖਸ਼ਿਸ਼ਾਂ) ਬਾਗੜ ਦਾ ਬਾਦਸ਼ਾਹ ਬਣਾਇਆ

  •  ਹਮਨੇ ਮਸਤਾਨਾ ਤੁਮ੍ਹਾਰੇ ਕੋ ਸਭ ਕਾਮ ਕਰਨੇ ਵਾਲਾ ਜਿੰਦਾਰਾਮ ਦੀਆ ਪੀਰ ਭੀ ਬਨਾਇਆ ਔਰ ਅਪਨਾ ਸਵਰੂਪ ਵੀ ਦੀਆ ਤੁਮ੍ਹਾਰੇ ਕੋ ਵੋ ਨਾਮ ਬਖਸ਼ਿਸ਼ ਮੇਂ ਦੀਆ ਜੋ ਕਿਸੀ ਔਰ ਕੋ ਨ ਦੀਆ
  • ਜਾ ਮਸਤਾਨਾ ਤੁਝੇ ਬਾਗੜ ਕਾ ਬਾਦਸ਼ਾਹ ਬਨਾਇਆ ਤੂੰ ਬਾਗੜ-ਸਰਸਾ ਜਾ, ਕੁਟੀਆ ਡੇਰਾ ਬਨਾ ਔਰ ਬੇਧੜਕ ਹੋਕਰ ਦੁਨੀਆਂ ਕੋ ਮਾਲਿਕ ਕਾ ਨਾਮ ਜਪਾ ਕੁਛ?ਔਰ ਮਾਂਗਨਾ ਹੈ ਤੋ ਸਾਮ੍ਹਣੇ ਆਕਰ ਬੋਲ, ਦੋਨੋਂ?ਹਾਥੋਂ ਸੇ ਦੇਂਗੇ ਖੁਲ੍ਹੇ ਦਿਲ ਸੇ ਮਾਂਗ ਹਮਨੇ ਤੁਮ੍ਹੇਂ ਦੇਨਾ ਹੈ, ਤੂਨੇ ਲੇਨਾ ਹੈ
  • ਬੇਪਰਵਾਹ ਜੀ ਨੇ ਅਰਜ਼ ਕੀਤੀ, ਮੇਰੇ ਸੋਹਣੇ ਮੱਖਣ-ਮਲਾਈ ਦਾਤਾ, ਅਸੀਂ ਤੇਰੇ ਸੇ ਹੀ ਮੰਗਣਾ ਹੈ, ਔਰ ਕਿਸੀ ਸੇ ਨਹੀਂ ਮੰਗਣਾ
  •  ਬੇਪਰਵਾਹ ਜੀ ਨੇ ਮੁਰਸ਼ਿਦ ਨੂੰ ਕਿਹਾ, ‘‘ਇਹ ਬਾਡੀ ਅਨਪੜ੍ਹ ਬਾਡੀ ਹੈ, ਇਤਨੇੇ ਪੜ੍ਹੇ-ਲਿਖੇ ਨਹੀਂ ਹੈਂ, ਲੋਗੋਂ ਕੋ ਕੈਸੇ?ਸਮਝਾਏਂਗੇ’?’ ਅਸੀਂ ਸਿਰਫ ਸਿੰਧੀ ਭਾਸ਼ਾ (ਬੋਲੀ) ਬੋਲਤੇ ਹੈਂ ਇੱਧਰ (ਬਾਗੜ) ਕੇ ਲੋਕ ਹਮਾਰੀ ਭਾਸ਼ਾ ਕੈਸੇੇ ਸਮਝੇਂਗੇ? ਕੈਸੇ ਕੋਈ ਹਮਾਰੇ ਪੀਛੇ ਲਗੇਗਾ?’’ ਹਮਾਰੇ ਮੁਰਸ਼ਿਦ ਦਾਤਾ ਸਾਵਣ ਸ਼ਾਹ ਜੀ ਨੇ ਫ਼ਰਮਾਇਆ, ‘‘ਮਸਤਾਨਾ! ਤੁਝੇ ਕਿਸੀ ਗ੍ਰੰਥ ਕੀ ਜ਼ਰੂਰਤ ਨਹੀਂ ਤੇਰੀ ਆਵਾਜ਼ ਮਾਲਕ ਕੀ ਆਵਾਜ਼ ਹੋਗੀ ਜੋ ਸੁਨੇਗਾ, ਸਮਝ ਆਵੇ ਨਾ ਆਵੇ, ਤੇਰੀ ਆਵਾਜ਼ ਪਰ ਮੋਹਿਤ ਹੋ ਜਾਏਗਾ ਦੁਨੀਆਂ ਆਪ ਕੀ ਆਵਾਜ਼ ਕੀ ਆਸ਼ਿਕ ਹੋਵੇਗੀ ਆਪ ਜੀ ਕੀ ਆਵਾਜ਼ ਪਰ ਐਸੇ ਮਸਤ ਹੋ ਜਾਇਆ ਕਰੇਂਗੇ ਜੈਸੇ ਬੀਨ ਪਰ ਸਾਂਪ ਮਸਤ ਹੋ ਜਾਤੇ ਹੈਂ, ਜੋ ਸੁਨੇਂਗੇ, ਰਾਮ ਕਾ ਨਾਮ ਲੇ ਲੇਂਗੇ ਉਨਕਾ ਬੇੜਾ ਪਾਰ ਹੋ ਜਾਵੇਗਾ’’
  • ਅਸੀਂ ਅਰਜ਼ ਕਰੀ, ‘‘ਸਾਈਂ ਜੀ, ਰੂਹ ਕੀ ਚੜ੍ਹਾਈ ਕੇ ਇਸ ਅੰਦਰੂਨੀ ਰਾਸਤੇ ਮੇਂ ਬੜੀ ਚੜ੍ਹਾਈਆਂ, ਬੜੀਆਂ ਗਹਿਰਾਈਆਂ ਹੈਂ ਕਹੀਂ ਤ੍ਰਿਕੁਟੀ, ਕਹੀਂ ਭੰਵਰਗੁਫਾ ਆਦਿ ਅਨੇਕੋਂ ਮੰਜ਼ਿਲੇਂ ਹੈਂ, ਅਸੀਂ ਕੈਸੇ ਸਮਝਾਏ੍ਂਗੇ? ਅਭਿਆਸੀ ਤੋਂ ਇਨ ਮੇਂ ਹੀ ਫੰਸ ਜਾਏਂਗੇ, ਕੈਸੇ ਨਿਕਲੇਂਗੇ ਹਮੇਂ ਤੋ ਕੁਛ ਐਸਾ ਨਾਮ ਦੋ, ਜਿਸੇ ਭੀ ਹਮ ਨਾਮ ਦੇਵੇਂ, ਉਸਕਾ ਏਕ ਪੈਰ ਯਹਾਂ ਔਰ ਦੂਸਰਾ ਸੱਚਖੰਡ ਮੇਂ ਹੋ ਰਾਸਤੇ ਕੇ ਚੱਕਰੋਂ ਕੋ ਖ਼ਤਮ ਕਰੋ ਕਹੀਂ ਭੀ ਉਸ ਰੂਹ ਕੋ ਰੁਕਾਵਟ ਨਾ ਹੋ ਰਾਸਤੇ ਮੇਂ ਕਿਸੀ ਸਟੇਸ਼ਨ ਪਰ ਗਾੜੀ ਰੋਕਣੀ ਨਾ ਪੜੇ ਵੋ ਰੂਹ ਰਾਸਤੇ ਮੇਂ ਕਿਸੀ ਮੰਜ਼ਿਲ, ਕਿਸੀ ਪੜਾਅ ਪਰ ਨਾ ਰੁਕੇ, ਐਕਸਪ੍ਰੈੱਸ ਹੀ ਬਨ ਜਾਏ ਔਰ ਸੀਧੀ ਸੱਚਖੰਡ ਮੇਂ ਜਾਏ’’ ‘‘ਠੀਕ ਹੈ ਮਸਤਾਨਾ, ਤੇਰੀ ਯੇ ਬਾਤ ਭੀ ਮਨਜ਼ੂਰ ਹੈ’’ Happy Birthday MSG
  • ਅਸੀਂ ਫਿਰ ਅਰਜ਼ ਕਰੀ, ‘‘ਮੇਰੇੇ ਮੱਖਣ-ਮਲਾਈ ਸਾਈਂ ਜੀ, ਆਪ ਹਮੇਂ ਜਿੱਧਰ ਭੇਜ ਰਹੇ ਹੈਂ ਵੋ ਇਲਾਕਾ ਬਹੁਤ ਗਰੀਬ ਹੈ ਵੋ ਰਾਮ-ਨਾਮ ਜਪੇਂਗੇ ਜਾਂ ਮਜ਼ਦੂਰੀ ਕਰੇਂਗੇ ਉਨਕਾ ਧਿਆਨ ਤੋ ਰਾਮ-ਨਾਮ ਕੀ ਬਜਾਏ ਪੇਟ ਪਾਲਨੇ ਮੇਂ ਅਟਕਾ ਰਹੇਗਾ ਹਮੇਂ ਤੋ ਕੁਛ ਐਸਾ ਹੀ ਦੋ ਕਿ ਜੀਵ ਬਚਨੋਂ ਪਰ ਪੱਕਾ ਰਹੇ, ਦ੍ਰਿੜ ਨਿਸ਼ਚੈ, ਦ੍ਰਿੜ ਵਿਸ਼ਵਾਸ ਰੱਖੇ, ਹੱਕ-ਹਲਾਲ, ਮਿਹਨਤ ਕੀ ਕਰਕੇ ਖਾਏ ਔਰ ਥੋੜ੍ਹਾ-ਬਹੁਤ ਸਿਮਰਨ ਕਰੇ, ਨਾ ਉਸੇ ਅੰਦਰ ਕਮੀ ਰਹੇ, ਨਾ ਬਾਹਰ ਅੰਦਰ-ਬਾਹਰ ਸੇੇ ਉਸੇ ਕਿਸੀ ਕੇ ਆਗੇ ਹਾਥ ਫੈਲਾਨਾ ਨ ਪੜੇ ਵੋ ਭਗਤ ਗਰੀਬ ਨਾ ਰਹੇ ਲੋਗ ਉਸਕੀ ਯੇ ਕਹਿ ਕਰ ਨਿੰਦਾ ਨਾ ਕਰੇ ਕਿ ਸੱਚਾ ਸੌਦਾ ਕਾ ਫਲਾਂ ਭਗਤ ਪੈਸੇ-ਪੈਸੇ ਕੇ ਲੀਏ ਹਾਥ ਫੈਲਾਤਾ ਫਿਰਤਾ ਹੈ ਵੋ ਹਾਥੀ ਕੀ ਤਰਹ ਮਸਤ ਰਹੇ ਔਰ ਬਿਨਾਂ ਕੁਛ ਪਰਵਾਹ ਕੀਏ ਅਪਨੀ ਮੰਜ਼ਿਲ ਕੀ ਅੋਰ ਬੜਤਾ ਚਲਾ ਜਾਏ’’ ਸਾਡੇ ਮੁਰਸ਼ਿਦ ਦਾਤਾ ਸਾਵਣ ਸ਼ਾਹ ਜੀ ਨੇ ਕਿਹਾ, ‘‘ਮਸਤਾਨਾ! ਜਾ ਤੇਰਾ ਯੇ ਭੀ ਮਨਜ਼ੂਰ ਹੈ’’
  • ਅਸੀਂ ਇਹ ਵੀ ਕਿਹਾ, ‘‘ਸਾਈਂ ਜੀ! ਅਸੀਂ ਕੋਈ ਨਇਆ ਧਰਮ ਨਹੀਂ ਚਲਾਨਾ ਚਾਹਤੇ, ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਬੋਲਨਾ ਚਾਹਤੇ ਹੈਂ, ਜਿਸਕੋ ਸਭੀ ਧਰਮੋਂ ਵਾਲੇ ਮਾਨੇਂ ਹਰ ਕੋਈ ਅਪਨੇੇ ਮਾਲਿਕ ਕਾ ਧੰਨ-ਧੰਨ (ਧੰਨਵਾਦ) ਕਰੇ’’ ਸਾਈਂ ਦਾਤਾ ਸਾਵਣ ਸ਼ਾਹ ਸਾਈਂ ਨੇ ਫ਼ਰਮਾਇਆ, ‘‘ਠੀਕ ਹੈ ਮਸਤਾਨਾ, ਤੁਮ੍ਹਾਰੀ ਮੌਜ ਜਾ ਮਸਤਾਨਾ ਤੁਮ੍ਹਾਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੋਨੋਂ ਜਹਾਨੋਂ ਮੇਂ ਮਨਜ਼ੂਰ ਕੀਆ ਤੁਮ੍ਹਾਰਾ ਯੇ ਨਾਅਰਾ ਦੋਨੋਂ ਜਹਾਨੋਂ ਮੇਂ ਕਾਮ ਕਰੇਗਾ’’ ਆਪਣੇ ਸੱਚੇ ਮੁਰਸ਼ਿਦੇ-ਕਾਮਿਲ ਦੀਆਂ ਅਜਿਹੀਆਂ ਅਨੇਕਾਂ ਇਲਾਹੀ ਬਖਸ਼ਿਸ਼ਾਂ ਪਾ ਕੇ ਆਪ ਜੀ ਸਰਸਾ ’ਚ ਪਧਾਰੇ। ਪੂਜਨੀਕ ਸਾਈਂ ਦਾਤਾ ਸਾਵਣ ਸਿੰਘ ਜੀ ਮਹਾਰਾਜ ਨੇ ਆਪ ਜੀ ਦੀ ਮੱਦਦ ਲਈ ਸਰਸਾ ਸ਼ਹਿਰ ਦੇ ਆਪਣੇ ਪੰਜ ਸਤਿਸੰਗੀ ਸੇਵਾਦਾਰਾਂ ਦੀ ਵੀ ਡਿਊਟੀ ਲਾ ਦਿੱਤੀ ਸੀ।

‘‘ਵਾਹ! ਮਸਤਾਨਾ ਸ਼ਾਹ ਦਾ ਮੁਕਾਬਲਾ ਕੌਣ ਕਰ ਸਕਦੈ?’’

ਡੇਰਾ ਬਿਆਸ ’ਚ ਰਹਿੰਦੇ ਹੋਏ ਉੱਥੋਂ ਦੇ ਕੁਝ ਸੇਵਾਦਾਰ ਭਾਈ ਗੱਲ-ਗੱਲ ’ਤੇ ਪੂਜਨੀਕ ਬਾਬਾ ਜੀ ਕੋਲ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੀ ਸ਼ਿਕਾਇਤ ਕਰਦੇ ਪੂਜਨੀਕ ਹਜ਼ੂਰ ਬਾਬਾ ਜੀ ਉਨ੍ਹਾਂ ਦੀ ਗੱਲ ਸੁਣ ਕੇ ਉਨ੍ਹਾਂ ਦੇ ਦਿਖਾਵੇ ਮਾਤਰ ਲਈ ਮੁਸਕਰਾ ਦਿੰਦੇ ਇੱਕ ਦਿਨ ਪੂਜਨੀਕ ਬਾਬਾ ਜੀ ਨੇ ਉਨ੍ਹਾਂ ਸਾਰੇ ਸੇਵਾਦਾਰ ਭਾਈਆਂ ਸਾਹਮਣੇ ਡੂੰਘੇ ਖੂਹ ’ਚ ਕੋਈ ਚੀਜ਼ ਸੁੱਟ ਕੇ ਹੁਕਮ ਫ਼ਰਮਾਇਆ ਕਿ ਤੁਹਾਡੇ ’ਚੋਂ ਕੋਈ ਸੇਵਾਦਾਰ ਉਸ ਨੂੰ ਬਾਹਰ ਕੱਢ ਕੇ ਲਿਆਵੇ। Happy Birthday MSG

ਹੁਣ ਸਾਰਿਆਂ ਨੇ ਹੀ ਇੱਕ-ਦੂਜੇ ਦੇ ਮੂੰਹ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਕੋਈ ਕਹੇ, ਮਹਾਰਾਜ ਜੀ! ਹੁਣੇ ਕਿਸੇ ਹੋਰ ਸੇਵਾਦਾਰ ਨੂੰ ਸੱਦ ਕੇ ਕਢਵਾ ਦਿੰਦੇ ਹਾਂ ਕੋਈ ਕਹੇ- ਕੋਈ ਖਾਸ ਗੱਲ ਨਹੀਂ, ਇਹ ਪੰਜਾਹ ਰੁਪਏ ਦੀ ਹੋਵੇਗੀ ਚਲੀ ਗਈ ਤਾਂ ਜਾਣ ਦਿਓ ਹੋਰ ਨਵੀਂ ਮੰਗਵਾ ਲਵਾਂਗੇ ਭਾਵ ਅਜਿਹਾ ਕਹਿ ਕੇ ਉਹ ਸਭ ਲੋਕ ਖਿਸਕ ਗਏ। ਇੰਨੇ ’ਚ ਸ਼ਾਹ ਮਸਤਾਨਾ ਜੀ ਮਹਾਰਾਜ ਨੂੰ ਸੱਦ ਕੇ ਇਸ਼ਾਰਾ ਕੀਤਾ ਕਿ ਉਹ ਚੀਜ਼ ਕੱਢ ਕੇ ਲਿਆਉਣੀ ਹੈ ਇੰਨਾ ਤਾਂ ਕਹਿਣ ਹੀ ਨਹੀਂ ਦਿੱਤਾ ਅਤੇ ਝੱਟ ਉਸ ਖੂਹ ’ਚ ਛਾਲ ਮਾਰ ਦਿੱਤੀ। ਉਦੋਂ ਬਾਬਾ ਜੀ ਨੇ ਉਨ੍ਹਾਂ ਸੇਵਾਦਾਰਾਂ ਨੂੰ ਸੱਦ ਕੇ ਫ਼ਰਮਾਇਆ, ‘‘ਵਾਹ! ਮਸਤਾਨਾ ਸ਼ਾਹ ਦਾ ਮੁਕਾਬਲਾ ਕੌਣ ਕਰ ਸਕਦੈ’’ ਸਾਰਿਆਂ ਦੇ ਚਿਹਰੇ ਫਿੱਕੇ ਪੈ ਗਏ।