102ਵੇਂ ਪਵਿੱਤਰ ਅਵਤਾਰ ਦਿਵਸ ’ਤੇ ਵਿਸ਼ੇਸ਼ : ਆਇਆ‘ਸ਼ਾਹ ਸਤਿਨਾਮ ਜੀ’ ਮੇਰਾ

pita ji 54, Shah Satnam Singh Ji Maharaj

Happy Birthday :102ਵੇਂ ਪਵਿੱਤਰ ਅਵਤਾਰ ਦਿਵਸ ’ਤੇ ਵਿਸ਼ੇਸ਼
ਜਲਾਲਆਣੇ ਆਏ ਜਲਾਲ ਜੀਓ, ਕੁੱਲ ਮਾਲਕ ਲਿਆ ਅਵਤਾਰ ਜੀਓ

ਅੰਧਕਾਰ ਰੂਪੀ ਮਾਇਆ ਜਾਲ ਤੋਂ ਕੱਢ ਕੇ ਪ੍ਰਕਾਸ਼ ਰੂਪੀ ਪਰਮਾਰਥ ’ਤੇ ਵਿਅਕਤੀ ਨੂੰ ਲਾਉਣ ਵਾਲੀ ਸ਼ਕਤੀ ਦਾ ਨਾਮ ਹੀ ਗੁਰੂ ਹੈ ਗੁਰੂ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਸਤਿਯੁਗ, ਤਰੇਤਾ ਯੁੱਗ ਤੇ ਦੁਆਪਰ ਯੁੱਗ ’ਚ ਜਿੰਨੇ ਵੀ ਮਹਾਂਪੁਰਸ਼ ਇਸ ਧਰਤੀ ’ਤੇ ਪ੍ਰਗਟ ਹੋਏ ਉਨ੍ਹਾਂ ਵੀ ‘ਗੁਰੂ’ ਧਾਰਨ ਕਰਨਾ ਪਿਆ।

ਭਗਵਾਨ ਨੇ ਗੁਰੂ ਦੇ ਰੂਪ ’ਚ ਖੁਦ ਨੂੰ ਪ੍ਰਗਟ ਕੀਤਾ, ਇਸ ਲਈ ਗੁਰੂ ਤੇ ਭਗਵਾਨ ’ਚ ਕੋਈ ਭੇਦ ਨਹੀਂ ਕੀਤਾ ਜਾਂਦਾ ਸੰਤ, ਪੀਰ, ਫ਼ਕੀਰ, ਸਤਿਗੁਰੂ, ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਉਹ ਆਪਣੇ ਮਹਾਨ ਪਰਉਪਕਾਰਾਂ ਦੁਆਰਾ ਲੋਕਾਂ ਦੀ ਬਹੁਪੱਖੀ ਅਗਵਾਈ ਕਰਕੇ ਨਵੇਂ ਸਮਾਜ ਦੀ ਸਥਾਪਨਾ ਕਰਦੇ ਹਨ ਅਜਿਹੀ ਹੀ ਇੱਕ ਇਲਾਹੀ ਜੋਤ ਸੱਚੇ ਮੁਰਸ਼ਿਦ-ਏ-ਕਾਮਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਪ੍ਰਗਟ ਹੋਈ, ਜਿਨ੍ਹਾਂ ਨੇ ਲੋਕਾਂ ਨੂੰ ਨਫ਼ਰਤ, ਈਰਖਾ ਤੇ ਅਗਿਆਨਤਾ ਦੇ ਅੰਧਕਾਰ ’ਚੋਂ ਬਾਹਰ ਕੱਢ ਕੇ ਪਰਮਾਤਮਾ ਨੂੰ ਪਾਉਣ ਦਾ ਸੱਚਾ ਤੇ ਸੌਖਾ ਰਾਹ ਵਿਖਾਇਆ ਆਪ ਜੀ ਨੇ ਲੋਕਾਂ ’ਚ ਆਪਸੀ ਪ੍ਰੇਮ ਤੇ ਭਾਈਚਾਰਾ ਪੈਦਾ ਕਰਕੇ ਜਾਤ-ਪਾਤ, ਊਚ-ਨੀਚ ਦਾ ਭੇਦਭਾਵ ਮਿਟਾਇਆ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਧਿਆਤਮਿਕ ਤੇ ਸਮਾਜਿਕ ਖੇਤਰ ’ਚ ਅਜਿਹੇ ਕਈ ਮੀਲ ਪੱਥਰ ਸਥਾਪਿਤ ਕੀਤੇ ਜੋ ਸਦਾ ਮਾਨਵਤਾ ਲਈ ਮਾਰਗ ਦਰਸ਼ਕ ਬਣੇ ਰਹਿਣਗੇ।

ਅੱਜ ਹੀ ਦੇ ਦਿਨ 25 ਜਨਵਰੀ 1919 ਨੂੰ ਸ੍ਰੀ ਜਲਾਲਆਣਾ ਸਾਹਿਬ ’ਚ ਧਾਰਨ ਕੀਤਾ ਅਵਤਾਰ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖੋਂ ਪਿੰਡ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ, ਡੱਬਵਾਲੀ, ਜ਼ਿਲ੍ਹਾ ਸਰਸਾ (ਹਰਿਆਣਾ) ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪਿਤਾ ਜੀ ਬਹੁਤ ਵੱਡੇ ਜਿਮੀਂਦਾਰ ਸਨ ਤੇ ਪੂਜਨੀਕ ਦਾਦਾ ਸਰਦਾਰ ਹੀਰਾ ਸਿੰਘ ਜੀ ਇਲਾਕੇ ਦੇ ਪ੍ਰਸਿੱਧ ਜੈਲਦਾਰ ਸਨ।  ਪੂਜਨੀਕ ਮਾਤਾ-ਪਿਤਾ ਜੀ ਨੇ ਆਪ ਦਾ ਨਾਮ ਹਰਬੰਸ ਸਿੰਘ ਜੀ ਰੱਖਿਆ, ਗੁਰਗੱਦੀ ਬਖਸ਼ਣ ਤੋਂ ਬਾਅਦ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦਾ ਨਾਮ ਸਤਿਨਾਮ ਸਿੰਘ ਜੀ ਰੱਖਿਆ ਆਪ ਜੀ ਸਿਰਫ਼ 5 ਸਾਲਾਂ ਦੇ ਹੀ ਸਨ ਕਿ ਆਪ ਜੀ ਦੇ ਪੂਜਨੀਕ ਪਿਤਾ ਜੀ ਸੱਚਖੰਡ ਜਾ ਬਿਰਾਜੇ ਪੂਜਨੀਕ ਮਾਤਾ ਜੀ ਦੀ ਛੱਤਰ-ਛਾਇਆ ’ਚ ਆਪ ਜੀ ਦਾ ਪਾਲਣ-ਪੋਸ਼ਣ ਪੂਜਨੀਕ ਮਾਮਾ ਵੀਰ ਸਿੰਘ ਜੀ ਦੇ ਸਹਿਯੋਗ ਨਾਲ ਹੋਇਆ।

 

ਫ਼ਕੀਰ ਦੇ ਬਚਨ : ਆਪ ਜੀ ਦਾ ਪੁੱਤਰ ਇੱਕ ਅਨੌਖੀ ਸ਼ਕਤੀ ਹੈ, ਇਹ ਤੁਹਾਡੇ ਕੋਲ 40 ਸਾਲਾਂ ਤੱਕ ਹੀ ਰਹਿਣਗੇ

ਪੂਜਨੀਕ ਪਿਤਾ ਵਰਿਆਮ ਸਿੰਘ ਜੀ ਧਾਰਮਿਕ ਵਿਚਾਰਾਂ ਦੇ ਧਨੀ ਸਨ, ਗਰੀਬਾਂ, ਲੋੜਵੰਦਾਂ ਦੀ ਮੱਦਦ ਕਰਨਾ ਆਪਣਾ ਪਹਿਲਾ ਫਰਜ਼ ਸਮਝਦੇ ਸਨ ਇੱਕ ਵਾਰ ਪੂਜਨੀਕ ਮਾਤਾ-ਪਿਤਾ ਜੀ ਦੀ ਮੁਲਾਕਾਤ ਰੱਬ ਦੇ ਇੱਕ ਸੱਚੇ ਫਕੀਰ ਨਾਲ ਹੋਈ ਉਹ ਫ਼ਕੀਰ ਪੂਜਨੀਕ ਮਾਤਾ-ਪਿਤਾ ਜੀ ਦੇ ਸਾਧੂ ਸੁਭਾਅ, ਸੱਚਾਈ ਤੇ ਇਮਾਨਦਾਰੀ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਸਨ ਉਹ ਜਦੋਂ ਤੱਕ ਪਿੰਡ ਸ੍ਰੀ ਜਲਾਲਆਣਾ ਸਾਹਿਬ ’ਚ ਰਹੇ ਭੋਜਨ-ਪਾਣੀ ਆਪ ਜੀ ਦੇ ਘਰੋਂ ਹੀ ਛਕਦੇ ਸਨ ਫ਼ਕੀਰ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਕਿਹਾ, ‘‘ਭਾਈ ਭਗਤੋ! ਤੁਹਾਡੀ ਸੇਵਾ ਪਰਮਾਤਮਾ ਨੂੰ ਮਨਜ਼ੂਰ ਹੈ ਪਰਮਾਤਮਾ ਤੁਹਾਡੀ ਮਨੋਕਾਮਨਾ ਜ਼ਰੂਰੀ ਪੂਰੀ ਕਰਨਗੇ ਤੁਹਾਡੇ ਘਰ ਕੋਈ ਮਹਾਂਪੁਰਸ਼ ਹੀ ਜਨਮ ਲਵੇਗਾ’’ ਇਸ ਤਰ੍ਹਾਂ ਪੂਜਨੀਕ ਮਾਤਾ-ਪਿਤਾ ਜੀ ਦੇ ਵਿਆਹ ਦੇ 17-18 ਸਾਲਾਂ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ ਪੁੱਤਰ ਰਤਨ ਦੀ ਦਾਤ ਪ੍ਰਾਪਤ ਹੋਈ ਤੇ ਪੁੱਤਰ ਰਤਨ ਵੀ ਅਜਿਹਾ ਕਿ ਪਰਮਾਤਮਾ ਦਾ ਨੂਰ ਸ਼ਹਿਨਸ਼ਾਹੀ ਨੂਰੀ ਬਾਲ ਮੁਖੜੇ ਨੂੰ ਜੋ ਵੀ ਵੇਖੇ ਬੱਸ ਵੇਖਦਾ ਹੀ ਰਹਿ ਜਾਵੇ।

Happy Birthday Parm Pita Shah Satnam Singh Ji Maharaj

ਪੂਰੇ ਪਿੰਡ ’ਚ ਖੁਸ਼ੀਆਂ ਮਨਾਈਆਂ ਗਈਆਂ ਗੂੜ, ਸ਼ੱਕਰ, ਮਠਿਆਈਆਂ ਥਾਲ ਭਰ-ਭਰ ਕੇ ਵੰਡੀਆਂ ਗਈਆਂ ਤੇ ਅੰਨ, ਕੱਪੜੇ ਵੀ ਲੋੜਵੰਦਾਂ ਨੂੰ ਵੰਡੇ ਗਏ ਉਹ ਫਕੀਰ ਵੀ ਇਸ ਸ਼ੁੱਭ ਮੌਕੇ ’ਤੇ ਆਏ ਉਨ੍ਹਾਂ ਪੂਜਨੀਕ ਸਰਦਾਰ ਵਰਿਆਮ ਸਿੰਘ ਜੀ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ‘ਤੁਹਾਡਾ ਪੁੱਤਰ ਇੱਕ ਅਲੌਕਿਕ ਸ਼ਕਤੀ ਹੈ, ਇਹ ਤੁਹਾਡੇ ਕੋਲ ਕਰੀਬ 40 ਸਾਲਾਂ ਤੱਕ ਹੀ ਰਹਿਣਗੇ ਤੇ ਫਿਰ ਆਪਣੇ ਅਸਲ ਮਕਸਦ (ਮਾਨਵਤਾ ਤੇ ਸਮਾਜ ਦੇ ਉਧਾਰ) ਲਈ ਚਲੇ ਜਾਣਗੇ ਆਪ ਜੀ ਦੀਆਂ ਖੇਡਾਂ, ਗੱਲਾਂ, ਵਿਹਾਰ ਤੋਂ ਈਸ਼ਵਰੀ ਗੁਣ ਝਲਕਦੇ ਸਨ।

ਗੁਰਗੱਦੀ ਦੀ ਬਖਸ਼ਿਸ਼ : ਆਤਮਾ ਤੋਂ ਪਰਮਾਤਮਾ

ਸੱਚੇ ਪਾਤਸ਼ਾਹ ਸਾਈਂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸ਼ਰੇ੍ਹਆਮ ਸੰਗਤ ’ਚ ਬਚਨ ਫਰਮਾਇਆ ਕਿ ਸਰਦਾਰ ਹਰਬੰਸ ਸਿੰਘ ਜੀ ਨੂੰ ਅੱਜ ਤੋਂ ਸਰਦਾਰ ਸਤਿਨਾਮ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ) ਕੀਤਾ ਇਨ੍ਹਾਂ ਨੂੰ ਆਤਮਾ ਤੋਂ ਪਰਮਾਤਮਾ ਬਣਾ ਦਿੱਤਾ ਹੈ ਸਤਿਨਾਮ ਉਹ ਤਾਕਤ, ਜੋ ਖੰਡਾਂ, ਬ੍ਰਹਿਮੰਡਾਂ ਨੂੰ ਸਹਾਰਾ ਦੇਈ ਖੜੀ ਹੈ ਸਾਰੇ ਖੰਡ-ਬ੍ਰਹਿਮੰਡ ਜਿਨ੍ਹਾਂ ਦੇ ਸਹਾਰੇ ਹਨ ਇਹ ਉਹ ਹੀ ਸਤਿਨਾਮ ਹਨ’’ ਮਿਤੀ 28 ਫਰਵਰੀ 1960 ਨੂੰ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਪੂਰਨ ਗੁਰੂ ਮਰਿਆਦਾ ਅਨੁਸਾਰ ਡੇਰਾ ਸੱਚਾ ਸੌਦਾ ’ਚ ਦੂਜੀ ਪਾਤਸ਼ਾਹੀ ਵਜੋਂ ਆਪਣਾ ਉਤਰਾਅਧਿਕਾਰੀ ਐਲਾਨਿਆ।

Happy Birthday Parm Pita Shah Satnam Singh Ji Maharaj Ji

ਆਪ ਜੀ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਨੋਟਾਂ ਦੇ ਲੰਮੇ-ਲੰਮੇ ਹਾਰ ਪਹਿਨਾਏ ਗਏ ਤੇ ਇੱਕ ਸੁੰਦਰ ਗੱਡੀ (ਜੀਪ) ’ਚ ਬਿਰਾਜਮਾਨ ਕਰਕੇ ਪੂਰੇ ਸਰਸਾ ਸ਼ਹਿਰ ’ਚ ਪ੍ਰਭਾਵਸ਼ਾਲੀ ਜਲੂਸ ਵਜੋਂ ਘੁੰਮਾਇਆ ਤਮਾਮ ਸਾਧ-ਸੰਗਤ ਉਸ ਬੇਪਰਵਾਹੀ ਜਲੂਸ ’ਚ ਨਾਲ ਸੀ ਤਾਂ ਕਿ ਦੁਨੀਆ ਨੂੰ ਵੀ ਪਤਾ ਚੱਲੇ ਕਿ ਪੂਜਨੀਕ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਗੁਰਗੁੱਦੀ ਪ੍ਰਦਾਨ ਕਰਕੇ ਡੇਰਾ ਸੱਚਾ ਸੌਦਾ ’ਚ ਬਤੌਰ ਦੂਜੀ ਪਾਤਸ਼ਾਹੀ ਬਿਰਾਜਮਾਨ ਕੀਤਾ ਹੈ।  ਇਸ ਉਪਰੰਤ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਡੇਰਾ ਸੱਚਾ ਸੌਦਾ ’ਚ ਵਿਸ਼ੇਸ਼ ਤੌਰ ’ਤੇ ਬਣਾਈ ਗਈ ਤਿੰਨ ਮੰਜ਼ਿਲਾ ਸ਼ਹਿਨਸ਼ਾਹੀ ‘ਅਨਾਮੀ ਗੁਫਾ’ ’ਚ ਪ੍ਰਦਾਨ ਕਰਕੇ ਬਚਨ ਫਰਮਾਏ ਕਿ ‘ਨਾ ਇਹ ਹਿਲ ਸਕਣਗੇ ਤੇ ਨਾ ਹੀ ਕੋਈ ਹਿਲਾ ਸਕੇਗਾ ਸਾਈਂ ਜੀ ਨੇ ਫਰਮਾਇਆ, ਅਸੀਂ ਆਪਣੇ ਪਿਆਰੇ ਮੁਰਸ਼ਿਦ ਸਾਈਂ ਸਾਵਣ ਸ਼ਾਹ ਦਾਤਾਰ ਦੇ ਹੁਕਮ ਨਾਲ ਸਰਦਾਰ ਸਤਿਨਾਮ ਸਿੰਘ ਜੀ ਨੂੰ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ ਇਹ ਅਨਾਮੀ ਗੁਫ਼ਾ ਸਰਦਾਰ ਸਤਿਨਾਮ ਸਿੰਘ ਜੀ ਨੂੰ ਅਸੀਂ ਇਨ੍ਹਾਂ ਦੀ ਕੁਰਬਾਨੀ ਦੇ ਬਦਲੇ ਇਨਾਮ ’ਚ ਦਿੱਤੀ ਹੈ, ਨਹੀਂ ਤਾਂ ਹਰ ਕੋਈ ਇੱਥੇ ਰਹਿਣ ਦਾ ਅਧਿਕਾਰੀ ਨਹੀਂ ਹੈ ਤੇ ਉਸ ਦਿਨ ਤੋਂ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣੇ ਨਾਲ ਹੀ ਸ਼ਾਹੀ ਸਟੇਜ ’ਤੇ ਬਿਰਾਜਮਾਨ ਕੀਤਾ।

ਪਰਮਾਤਮਾ ਪ੍ਰਾਪਤੀ ਲਈ ਕੀਤੀ ਪੂਰਨ ਗੁਰੂ ਦੀ ਭਾਲ

Happy Birthday Parm Pita Shah Satnam Singh Ji Maharaj Ji

ਬਚਪਨ ਤੋਂ ਹੀ ਆਪ ਜੀ ਦੇ ਅੰਦਰ ਪ੍ਰਭੂ-ਪਰਮਾਤਮਾ ਨੂੰ ਮਿਲਣ ਦੀ ਸੱਚੀ ਤੜਫ ਸੀ ਇਸ ਦੇ ਚੱਲਦੇ ਆਪ ਜੀ ਆਪਣਾ ਜ਼ਿਆਦਾਤਰ ਸਮਾਂ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਅਧਿਐਨ ਤੇ ਸਾਧੂ-ਸੰਤਾਂ ਦੀ ਸੰਗਤ ਕਰਨ ’ਚ ਗੁਜਾਰਦੇ ਆਪ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਲਈ ਪੂਰਨ ਗੁਰੂ ਦੀ ਭਾਲ ਕਰਨੀ ਚਾਹੀ, ਜਿਸ ਦੇ ਲਈ ਆਪ ਜੀ ਕਈ ਥਾਵਾਂ ’ਤੇ ਗਏ ਤੇ ਅਨੇਕ ਸਾਧੂ-ਮਹਾਤਮਾਵਾਂ ਨੂੰ ਵੀ ਮਿਲੇ, ਪਰੰਤੂ ਕਿਤੇ ਵੀ ਆਪ ਜੀ ਨੂੰ ਇਸ ਬਾਰੇ ਪੂਰੀ ਤਸੱਲੀ ਨਹੀਂ ਹੋਈ ਇਸ ਦੌਰਾਨ ਆਪ ਜੀ ਦਾ ਮਿਲਾਪ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨਾਲ ਹੋਇਆ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨਾਂ ਤੇ ਰੂਹਾਨੀ ਸਤਿਸੰਗ ਦੇ ਇਲਾਹੀ ਬਚਨਾਂ ਤੋਂ ਆਪ ਜੀ ਨੂੰ ਬਹੁਤ ਸੰਤੁਸ਼ਟੀ ਹੋਈ ਜਿਸ ਦੀ ਆਪ ਜੀ ਨੂੰ ਭਾਲ ਸੀ, ਉਹ ਸਭ ਨਜ਼ਾਰੇ ਪ੍ਰਤੱਖ ਰੂਪ ’ਚ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰੂਪ ’ਚ ਦਿਖਾਈ ਦਿੱਤੇ।

Happy Birthday Parm Pita Shah Satnam Singh Ji Maharaj

ਆਪ ਜੀ ਨੂੰ ਦ੍ਰਿੜ ਵਿਸ਼ਵਾਸ ਹੋ ਗਿਆ ਕਿ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਹੀ ਪੂਰਨ ਸਤਿਗੁਰੂ ਹਨ ਬੱਸ ਉਸ ਦਿਨ ਤੋਂ ਹੀ ਆਪ ਜੀ ਨੇ ਆਪਣੇ-ਆਪ ਨੂੰ ਪੂਰਨ ਤੌਰ ’ਤੇ ਪੂਜਨੀਕ ਬੇਪਰਵਾਹ ਜੀ ਨੂੰ ਅਰਪਣ ਕਰ ਦਿੱਤਾਜਿੱਥੇ ਵੀ ਬੇਪਰਵਾਹ ਜੀ ਦਾ ਸਤਿਸੰਗ ਹੁੰਦਾ ਆਪ ਜੀ ਆਪਣੇ ਸਾਥੀਆਂ ਸਮੇਤ ਹਰ ਸਤਿਸੰਗ ’ਚ ਪਹੁੰਚਦੇ ਇਸ ਤੋਂ ਬਾਅਦ ਆਪ ਜੀ ਨੇ ਪੂਰੇ ਤਿੰਨ ਸਾਲ ਲਗਾਤਾਰ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਸਤਿਸੰਗ ਸੁਣੇ ਇਸ ਦੌਰਾਨ ਆਪ ਜੀ ਨੇ ਕਈ ਵਾਰ ਨਾਮ ਸ਼ਬਦ ਲੈਣਾ ਚਾਹਿਆ, ਪਰੰਤੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਇਹ ਕਹਿ ਕੇ ਨਾਮ ਵਾਲੇ ਜੀਵਾਂ ’ਚੋਂ ਉਠਾ ਦਿੰਦੇ ਕਿ ‘ਆਪ ਜੀ ਨੂੰ ਹਾਲੇ ਨਾਮ ਲੈਣ ਦਾ ਹੁਕਮ ਨਹੀਂ ਹੈ ਜਦੋਂ ਸਮਾਂ ਆਵੇਗਾ ਤਾਂ ਸੱਦ ਕੇ ਨਾਮ ਦਿਆਂਗੇ’।

ਬਚਪਨ ਤੋਂ ਹੀ ਆਪ ਜੀ ’ਚ ਦਿਸਣ ਲੱਗੀ ਪਰਮਾਰਥ ਤੇ ਦਿਆਲਤਾ ਦੀ ਝਲਕ

ਇੱਕ ਵਾਰ ਕਿਸੇ ਪਰਿਵਾਰ ’ਚ ਬੇਟੀ ਦਾ ਵਿਆਹ ਸੀ ਆਰਥਿਕ ਤੰਗੀ ਕਾਰਨ ਪਰਿਵਾਰ ਚਿੰਤਤ ਸੀ ਕਿ ਕਿਵੇਂ ਸੰਭਵ ਹੋ ਸਕੇਗਾ ਆਖਰ ਉਹ ਪਰਿਵਾਰ ਵੀ ਪੂਜਨੀਕ ਮਾਤਾ ਜੀ ਕੋਲ ਮੱਦਦ ਲਈ ਆਇਆ ਕਿ ਵਿਆਹ ਦਾ ਦਿਨ ਨੇੜੇ ਹੈ ਤੇ ਘਰ ’ਚ ਕੁਝ ਵੀ ਨਹੀਂ ਪੂਜਨੀਕ ਪਰਮ ਪਿਤਾ ਜੀ ਵੀ ਉਸ ਸਮੇਂ ਘਰ ’ਚ ਹੀ ਮੌਜ਼ੂਦ ਸਨ, ਪੂਜਨੀਕ ਮਾਤਾ ਜੀ ਹਾਲੇ ਕੁਝ ਕਹਿੰਦੇ, ਇਸ ਤੋਂ ਪਹਿਲਾਂ ਹੀ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ, ਇਹ ਲੋਕ ਕਿੰਨੇ ਰੁਪਏ ਚਾਹੁੰਦੇ ਹਨ, ਉਨ੍ਹਾਂ ਨੂੰ ਉਸ ਤੋਂ ਵੀ ਦੋ ਸੌ ਰੁਪਏ ਵੱਧ ਹੀ ਦੇਣਾ, ਕਾਰਜ ਪੂਰਾ ਹੋਣ ’ਤੇ ਬਚ ਗਏ ਤਾਂ ਵਾਪਸ ਦੇ ਜਾਣਗੇ ਨਾ ਵੀ ਮੁੜਨਗੇ ਤਾਂ ਮਾਤਾ ਜੀ, ਇਹ ਸਮਝ ਲੈਣਾ ਕਿ ਇਹ ਮੇਰੀ ਭੈਣ ਦਾ ਵਿਆਹ ਹੈ ਆਪ ਜੀ ਦੀ ਇਸ ਦਿਆਲਤਾ ਤੇ ਹਮਦਰਦੀ ਨਾਲ ਉਸ ਪਰਿਵਾਰ ਨੂੰ ਕਿੰਨਾ ਸਕੂਨ, ਕਿੰਨੀ ਖੁਸ਼ੀ ਮਿਲੀ ਹੋਵੇਗੀ, ਉਹ ਹੀ ਜਾਣਦੇ ਹਨ।

 

ਪੂਜਨੀਕ ਪਰਮ ਪਿਤਾ ਜੀ ਦਾ ਰਹਿਮੋ-ਕਰਮ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਖੁਦ ਡੇਰਾ ਸੱਚਾ ਸੌਦਾ ਵਿਚ ਬਤੌਰ ਤੀਸਰੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜਮਾਨ ਕੀਤਾ ਆਪ ਜੀ ਨੇ ਸਾਧ-ਸੰਗਤ ਦੀ ਸਾਰੀ ਜਿੰਮੇਵਾਰੀ ਪੂਜਨੀਕ ਗੁਰੂ ਜੀ ਨੂੰ ਸੌਂਪ ਦਿੱਤੀ ਆਪ ਜੀ ਨੇ ਸਾਧ-ਸੰਗਤ ਨੂੰ ਬਚਨ ਫਰਮਾਏ, ‘‘ਹੁਣ ਅਸੀਂ ਆਪਣੀ ਜਵਾਨ ਬਾਡੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਵਿਚ ਕੰਮ ਕਰਾਂਗੇ, ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’’ ਆਪ ਜੀ ਦਾ ਇਹ ਅਥਾਹ ਰਹਿਮੋ-ਕਰਮ ਸਾਧ-ਸੰਗਤ ਕਦੇ ਭੁਲਾ ਨਹੀਂ ਸਕਦੀ ।

ਸਮਾਜ ਭਲਾਈ ਦੇ 134 ਕਾਰਜ ਚਲਾਏ

ਆਪ ਜੀ ਦੀਆਂ ਪਾਵਨ ਸਿੱਖਿਆਵਾਂ ਦਾ ਪ੍ਰਸਾਰ ਕਰਦੇ ਹੋਏ ਪੂਜਨੀਕ ਗੁਰੂ ਜੀ ਨੇ ਰੂਹਾਨੀਅਤ ਦੇ ਨਾਲ-ਨਾਲ ਸਮਾਜ ਅਤੇ ਮਾਨਵਤਾ ਭਲਾਈ ਦੇ ਕੰਮਾਂ ਨਾਲ ਡੇਰਾ ਸੱਚਾ ਸੌਦਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਪੂਜਨੀਕ ਗੁਰੂ ਜੀ ਦੀਆਂ ਪਾਵਨ ਪਰਮਾਰਥੀ ਸਿੱਖਿਆਵਾਂ ਨੂੰ ਅੱਜ ਦੇਸ਼ ਅਤੇ ਦੁਨੀਆਂ ਦੇ ਕਰੋੜਾਂ ਸ਼ਰਧਾਲੂ ਆਪਣੇ ਉਦੇਸ਼ ਮੰਨਦੇ ਹਨ ਆਪ ਜੀ ਨੇ ਡੇਰਾ ਸੱਚਾ ਸੌਦਾ ਵਿਚ ਮਾਨਵਤਾ ਅਤੇ ਸਮਾਜ ਭਲਾਈ ਦੇ 134 ਕਾਰਜ ਚਲਾਏ ਹੋਏ ਹਨ ਅੱਜ ਦੇਸ਼ ਹੀ ਨਹੀਂ ਪੂਰੇ ਸੰਸਾਰ ਵਿਚ 6 ਕਰੋੜ ਤੋਂ ਵੀ ਵੱਧ ਸਾਧ-ਸੰਗਤ ਅਤੇ ਸੇਵਾਦਾਰ ਇਨ੍ਹਾਂ ਕਾਰਜਾਂ ਦੇ ਜ਼ਰੀਏ ਦੀਨ-ਦੁਖੀਆਂ ਦੀ ਮੱਦਦ ਕਰਨ ਵਿਚ ਲੱਗੇ ਹੋਏ ਹਨ ਪੂਜਨੀਕ ਗੁਰੂ ਜੀ ਦੀਆਂ ਪਾਵਨ ਪ੍ਰੇਰਣਾਵਾਂ ਨਾਲ ਡੇਰਾ ਸੱਚਾ ਸੌਦਾ ਦਾ ਨਾਂਅ ਸੰੰਸਾਰ ਭਰ ਵਿਚ ਜਾਣਿਆ ਜਾਂਦਾ ਹੈ।

ਸਖ਼ਤ ਪ੍ਰੀਖਿਆ : ਸਾਈਂ ਜੀ ਦੇ ਹੁਕਮ ’ਤੇ ਆਪ ਜੀ ਨੇ ਢਾਹ ਦਿੱਤਾ ਆਪਣਾ ਹਵੇਲੀਨੁਮਾ ਘਰ

ਪੂਜਨੀਕ ਪਰਮ ਪਿਤਾ ਜੀ ਜਦੋਂ ਤੋਂ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੀ ਪਵਿੱਤਰ ਦ੍ਰਿਸ਼ਟੀ ’ਚ ਆਏ, ਉਸ ਦਿਨੇ ਤੋਂ ਹੀ ਸਾਈਂ ਜੀ ਨੇ ਆਪ ਜੀ ਨੂੰ ਆਪਣਾ ਉਤਾਰਾਅਧਿਕਾਰੀ ਮੰਨ ਲਿਆ ਸੀ ਇਸ ਲਈ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਦੀ ਬਹੁਤ ਸਖ਼ਤ ਪ੍ਰੀਖਿਆ ਲਈ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਪਣਾ ਮਕਾਨ ਡੇਗਣ ਤੇ ਘਰ ਦਾ ਸਾਰਾ ਸਮਾਨ ਡੇਰੇ ਲਿਆਉਣ ਦਾ ਹੁਕਮ ਫ਼ਰਮਾਇਆ।

ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਦੀ ਲੋਕ-ਲਾਜ ਦੀ ਜ਼ਰਾ ਵੀ ਪਰਵਾਹ ਕੀਤੇ ਬਿਨਾ ਆਪਣੇ ਸੱਚੇ ਮੁਰਸ਼ਿਦ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਆਪਣੇ ਹੱਥਾਂ ਨਾਲ ਆਪਣਾ ਹਵੇਲੀਨੁਮਾ ਘਰ ਢਾਹ ਕੇ ਉਸ ਦਾ ਸਾਰਾ ਸਮਾਨ ਇੱਟਾਂ, ਗਾਡਰ, ਸ਼ਹਿਤੀਰ, ਵੱਡੇ-ਵੱਡੇ ਗੇਟ ਤੇ ਘਰ ਦਾ ਸਾਰਾ ਸਮਾਨ ਟਰੱਕਾਂ ਤੇ ਟਰਾਲੀਆਂ ’ਤੇ ਲੱਦ ਕੇ ਸ਼ਹਿਨਸ਼ਾਹ ਮਸਤਾਨਾ ਜੀ ਦੀ ਹਜ਼ੂਰੀ ’ਚ ਲੈ ਆਏ ਇਸ ਤੋਂ ਵੀ ਸਖ਼ਤ ਪ੍ਰÇੀਖਆ ਹਾਲੇ ਬਾਕੀ ਸੀ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਆਪਣਾ ਸਾਰਾ ਸਮਾਨ ਡੇਰੇ ’ਚੋਂ ਬਾਹਰ ਲੈ ਜਾਓ ਤੇ ਇਸ ਦੀ ਰਖਵਾਲੀ ਵੀ ਤੁਸੀਂ ਕਰੋ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਨੌਖੇ ਰੰਗਾਂ ਸਾਹਮਣੇ ਆਪ ਜੀ ਨੇ ਸਿਰ ਝੁਕਾਇਆ ਤੇ ਸਾਰਾ ਸਮਾਨ ਡੇਰੇ ’ਚੋਂ ਬਾਹਰ ਲੈ ਆਏ।

Parm Pita Shah Satnam Singh Ji Maharaj Ji

ਕੜਾਕੇ ਦੀ ਠੰਢ ’ਚ ਆਪ ਜੀ ਨੇ ਸਾਰੀ ਰਾਤ ਬਾਹਰ ਗੁਜਾਰੀ ਪਰੰਤੂ ਆਪ ਜੀ ਦੇ ਦਿਲ ’ਚ ਆਪਣੇ ਮੁਰਸ਼ਿਦ ਪ੍ਰਤੀ ਦ੍ਰਿੜ ਵਿਸ਼ਵਾਸ ਰੱਤੀ ਭਰ ਵੀ ਨਹੀਂ ਡੋਲਿਆ ਅਗਲੇ ਦਿਨ ਆਪ ਜੀ ਨੇ ਘਰ ਦੇ ਸਮਾਨ ਦੀ ਰੱਖਿਆ ਤੋਂ ਵੱਧ ਸੇਵਾ ਨੂੰ ਉੱਤਮ ਮੰਨਿਆ ਤੇ ਸਾਰਾ ਸਮਾਨ ਸਤਿਸੰਗ ’ਤੇ ਆਈ ਸਾਧ-ਸੰਗਤ ਨੂੰ ਆਪਣੇ ਪਵਿੱਤਰ ਕਰ-ਕਮਲਾਂ ਨਾਲ ਵੰਡ ਦਿੱਤਾ

ਆਪਣੇ ਗੁਰੂ ਲਈ ਆਪ ਜੀ ਦੇ ਇਸ ਮਹਾਨ ਤਿਆਗ ਦੀ ਮਿਸਾਲ ਦੁਨੀਆ ’ਚ ਕਿਤੇ ਵੀ ਨਹੀਂ ਮਿਲਦੀ ਆਪ ਜੀ ਦੀ ਸਖ਼ਤ ਪ੍ਰੀਖਿਆ ਤੋਂ ਬਾਅਦ ਬੇਪਰਵਾਹ ਸਾਈਂ ਜੀ ਨੇ ਆਪਣੀ ਰਹਿਮਤ ਵਰ੍ਹਾਉਂਦਿਆਂ ਫਰਮਾਇਆ ਕਿ ਅਸੀਂ ਆਪ ਜੀ ਦੀ ਸਖ਼ਤ ਪ੍ਰੀਖਿਆ ਵੀ ਲੈ ਲਈ ਪਰੰਤੂ ਆਪ ਜੀ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਉਤਾਰਅਧਿਕਾਰੀ ਦਾ ਖਿਤਾਬ ਬਖਸ਼ਿਆ ਤੇ ਆਪ ਜੀ ਦਾ ਨਾਮ ਸਰਦਾਰ ਹਰਬੰਸ ਸਿੰਘ ਤੋਂ ‘ਸਤਿਨਾਮ ਸਿੰਘ ਜੀ ਮਹਾਰਾਜ’ ਰੱਖ ਦਿੱਤਾ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਦੁਨੀਆ ਜਿਸ ‘ਸਤਿਨਾਮ’ ਨੂੰ ਲੱਭਦੀ ਮਰ ਗਈ ਅਸੀਂ ਉਸ ਨੂੰ ਸਭ ਦੇ ਸਾਹਮਣੇ ਪ੍ਰਗਟ ਕਰ ਦਿੱਤਾ ਹੈ।

ਰਾਮ ਨਾਮ ਦਾ ਵਜਾਇਆ ਡੰਕਾ, ਨਸ਼ਿਆਂ ਦਾ ਖ਼ਾਤਮਾ

ਪੂਜਨੀਕ ਪਰਮ ਪਿਤਾ ਜੀ ਨੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਦੇ ਰੂਪ ਵਿਚ ਗੱਦੀਨਸ਼ੀਨ ਹੋ ਕੇ ਲਗਭਗ 30 ਸਾਲਾਂ ਤੱਕ ਸਾਧ-ਸੰਗਤ ਦੀ ਸੇਵਾ-ਸੰਭਾਲ ਕੀਤੀ ਆਪ ਜੀ ਨੇ ਸਾਧ-ਸੰਗਤ ਨੂੰ ਹੱਕ-ਹਲਾਲ ਦੀ ਕਰਕੇ ਖਾਣਾ, ਕਿਸੇ ਦਾ ਦਿਲ ਨਾ ਦੁਖਾਉਣਾ ਅਤੇ ਬੁਰਾਈਆਂ ਤੋਂ ਦੂਰ ਰਹਿ ਕੇ ਮਾਲਕ-ਪ੍ਰਭੂ ਦੀ ਸੱਚੀ ਭਗਤੀ ਕਰਨ, ਮਾਲਕ ਦਾ ਨਾਮ ਜਪਣ ਅਤੇ ਇਨਸਾਨੀਅਤ ਦੀ ਸੇਵਾ ਵਿਚ ਸਮਾਂ ਲਾਉਣਾ, ਸੱਚ ਦੇ ਰਸਤੇ ’ਤੇ ਦ੍ਰਿੜਤਾ ਨਾਲ ਚੱਲਣ ਦਾ ਸਾਧ-ਸੰਗਤ ਨੂੰ ਪਾਠ ਪੜ੍ਹਾਇਆ।

Parm Pita Shah Satnam Singh Ji Maharaj Ji

ਆਪ ਜੀ ਨੇ ਬੇਸਹਾਰਿਆਂ ਨੂੰ ਸਹਾਰਾ ਪ੍ਰਦਾਨ ਕਰਦੇ ਉਨ੍ਹਾਂ ਨੂੰ ਸਮਾਜਿਕ ਨਫ਼ਰਤ ਦਾ ਸ਼ਿਕਾਰ ਹੋਣ ਤੋਂ ਬਚਾਇਆ ਆਪ ਜੀ ਨੇ ਪ੍ਰਚੱਲਿਤ ਬਾਹਰੀ ਦਿਖਾਵਾ, ਰੂੜ੍ਹੀਵਾਦੀ ਰਿਵਾਜਾਂ ਦਾ ਖੰਡਨ ਕੀਤਾ ਆਪ ਜੀ ਨੇ ਸਿੱਧੀ-ਸਾਦੀ ਲੋਕ ਪ੍ਰਚੱਲਿਤ ਭਾਸ਼ਾ ਵਿਚ ਰਾਮ-ਨਾਮ ਦਾ ਪ੍ਰਚਾਰ ਕੀਤਾ ਘਰ-ਪਰਿਵਾਰ ਅਤੇ ਸਮਾਜ ਦੇ ਹਰ ਕੰਮ ਵਿਚ ਸੰਜਮ ਵਰਤਣ, ਸੀਮਤ ਪਰਿਵਾਰ ਵਿਚ ਰਹਿ ਕੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨਾ, ਉਨ੍ਹਾਂ ਨੂੰ ਚੰਗੀ ਸਿੱਖਿਆ ਦੇ ਕੇ ਬੁਰਾਈਆਂ ਤੋਂ ਰੋਕ ਕੇ ਪ੍ਰਭੂ-ਭਗਤੀ ਵਿਚ ਲਾਉਣਾ ਆਪ ਜੀ ਦਾ ਸੰਦੇਸ਼ ਰਿਹਾ ਆਪ ਜੀ ਨੇ 11 ਲੱਖ ਲੋਕਾਂ ਨੂੰ ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਬਾਹਰ ਕੱਢਿਆ ਆਪ ਜੀ ਨੇ ਕਈ ਗ੍ਰੰਥਾਂ ਅਤੇ ਭਜਨਾਂ ਦੀ ਰਚਨਾ ਕੀਤੀ ਜਿਨ੍ਹਾਂ ਦੀ ਭਾਸ਼ਾ ਇੰਨੀ ਸਰਲ, ਸਧਾਰਨ ਹੈ ਕਿ ਕੋਈ ਵੀ ਆਮ ਵਿਅਕਤੀ ਪੜ੍ਹ ਕੇ ਸਮਝ ਸਕਦਾ ਹੈ।

‘‘ਆਪ ਕੋ ਜ਼ਿੰਦਾਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆ ਕੋ ਨਾਮ ਜਪਾਏਗਾ’’

ਪੂਜਨੀਕ ਬੇਪਰਵਾਹ ਜੀ ਨੇ ਇੱਕ ਵਾਰ ਰਸਤੇ ’ਚ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪੈੜ (ਪਦ ਚਿੰਨ੍ਹਾਂ) ’ਤੇ ਆਪਣੀ ਡਾਂਗ ਨਾਲ ਗੋਲ ਚੱਕਰ ਦਾ ਨਿਸ਼ਾਨ ਬਣਾ ਕੇ ਫ਼ਰਮਾਇਆ ‘‘ਦੇਖੋ ਵਰੀ (ਭਾਈ) ਇਹ ਰੱਬ ਦੀ ਪੈੜ ਹੈ ਉਦੋਂ ਇੱਕ ਸੇਵਾਦਾਰ ਨੇ ਕਿਹਾ ਕਿ ਇਹ ਪੈੜ ਤਾਂ ਸ੍ਰੀ ਜਲਾਲਆਣਾ ਸਾਹਿਬ ਦੇ ਜ਼ੈਲਦਾਰ ਵਰਿਆਮ ਸਿੰਘ ਜੀ ਦੇ ਪੁੱਤਰ ਸਰਦਾਰ ਹਰਬੰਸ ਸਿੰਘ ਜੀ ਦੀ ਹੈ ਉਦੋਂ ਸਾਈਂ ਜੀ ਨੇ ਆਪਣੇ ਇਲਾਹੀ ਅੰਦਾਜ਼ ’ਚ ਫ਼ਰਮਾਇਆ, ‘‘ਨਾ ਅਸੀਂ ਕਿਸੇ ਜੈਲਦਾਰ ਨੂੰ ਜਾਣਦੇ ਹਾਂ ਨਾ ਕਿਸੇ ਸਰਦਾਰ ਨੂੰ ਜਾਣਦੇ ਹਾਂ ਅਸੀਂ ਤਾਂ ਇਹ ਜਾਣਦੇ ਹਾਂ ਕਿ ਇਹ ਪੈੜ (ਪਦ ਚਿੰਨ੍ਹ) ਰੱਬ ਦੀ ਹੈ।’’

ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ‘ਅਨਾਮੀ ਧਾਮ’ ਪਿੰਡ ਘੁੱਕਿਆਂਵਾਲੀ ’ਚ 14 ਮਾਰਚ 1954 ਨੂੰ ਸਤਿਸੰਗ ਫਰਮਾਉਣ ਤੋਂ ਬਾਅਦ ਚਬੂਤਰੇ ’ਤੇੇ ਖੜੇ ਹੋ ਕੇ ਪੂਜਨੀਕ ਪਰਮ ਪਿਤਾ ਜੀ ਨੂੰ ਖੁਦ ਆਵਾਜ਼ ਲਾ ਕੇ ਆਦੇਸ਼ ਫਰਮਾਇਆ, ‘ਹਰਬੰਸ ਸਿੰਘ’ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾਂ ਦਾ ਨਾਮ) ਦਰਗਾਹ ’ਚੋਂ ਆਪ ਜੀ ਨੂੰ ਵੀ ਨਾਮ-ਸ਼ਬਦ ਲੈਣ ਦਾ ਹੁਕਮ ਹੋ ਗਿਆ ਹੈ ।

Parm Pita Shah Satnam Singh Ji Maharaj Ji

ਆਪ ਅੰਦਰ ਜਾ ਕੇ (ਨਾਮ ਅਭਿਲਾਸ਼ੀ ਜੀਵਾਂ ’ਚ) ਸਾਡੇ ਮੂੜ੍ਹੇ (ਕੁਰਸੀ) ਕੋਲ ਬੈਠੋ, ਅਸੀਂ ਹੁਣੇ ਆਉਂਦੇ ਹਾਂ ਆਪ ਜੀ ਆਪਣੇ ਮੁਰਸ਼ਿਦ-ਕਾਮਿਲ ਦੇ ਬਚਨਾਂ ਨੂੰ ਸਤਿ ਬਚਨ ਕਹਿ ਕੇ ਅੰਦਰ ਚਲੇ ਗਏ ਪਰ ਮੂੜੇ ਕੋਲ ਜਗ੍ਹਾ ਖਾਲੀ ਨਾ ਹੋਣ ਕਾਰਨ ਆਪ ਜੀ ਉਨ੍ਹਾਂ ਨਾਮ ਅਭਿਲਾਸ਼ੀ ਜੀਵਾਂ ’ਚ ਪਿੱਛੇ ਹੀ ਬੈਠ ਗਏ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਆਵਾਜ਼ ਲਗਾ ਕੇ ਆਪਣੇ ਮੂੜੇ ਕੋਲ ਬਿਠਾਇਆ ਤੇ ਇਹ ਇਲਾਹੀ ਬਚਨ ਫ਼ਰਮਾਇਆ, ‘‘ਆਪ ਨੂੰ ਜ਼ਿੰਦਾ ਰਾਮ ਕਾ ਲੀਡਰ ਬਨਾਏਂਗੇ ਜੋ ਦੁਨੀਆ ਕੋ ਨਾਮ ਜਪਾਏਗਾ’’ ਸੱਚਾਈ ਤਾਂ ਹਮੇਸ਼ਾ ਅਟੱਲ ਹੈ, ਪਤਾ ਸਮਾਂ ਆਉਣ ’ਤੇ ਚੱਲਦਾ ਹੈ ਉਦੋਂ ਹੀ ਨਾਮ ਸ਼ਬਦ ਦੇਣ ਦੇ ਬਹਾਨੇ ਬੇਪਰਵਾਹ ਜੀ ਨੇ ਪੂਜਨੀਕ ਪਰਮ ਪਿਤਾ ਜੀ ਦੀ ਇਲਾਹੀ ਤਾਕਤ ਨੂੰ ਪੂਰੀ ਦੁਨੀਆ ਸਾਹਮਣੇ ਪ੍ਰਗਟ ਕਰ ਦਿੱਤਾ।

ਜੋਤੀ-ਜੋਤ : ਬਦਲਿਆ ਚੋਲ਼ਾ

ਪੂਰਨ ਪੀਰ ਫ਼ਕੀਰ ਦੀ ਜੋਤ ਅਜ਼ਰ-ਅਮਰ ਹੁੰਦੀ ਹੈ ਅਤੇ ਪੂਰਨ ਸੰਤ ਮਹਾਤਮਾ ਜਨਮ-ਮਰਨ ਦੇ ਬੰਧਨ ਤੋਂ ਅਜ਼ਾਦ ਹੁੰਦੇ ਹਨ ਉਹ ਖੁਦ ਇਸ ਕਾਲ ਦੇ ਦੇਸ਼ ਵਿਚ ਰਹਿ ਕੇ ਵੀ ਉਸ ਦੇ ਬੰਧਨ ਵਿਚ ਨਹੀਂ ਹੁੰਦੇ ਕਿਉਂਕਿ ਉਹ ਖੁਦ ਹੀ ਖੁਦਾ ਦਾ ਰੂਪ ਹੁੰਦੇ ਹਨ ਪਰ ਉਹ ਕੁਦਰਤ ਦੇ ਵਿਧਾਨ ਦੇ ਕਦੇ ਵੀ ਉਲਟ ਨਹੀਂ ਜਾਂਦੇ ਕੁਦਰਤ ਦੇ ਨਿਯਮ ਅਨੁਸਾਰ ਉਨ੍ਹਾਂ ਨੂੰ ਆਪਣਾ ਸਰੀਰ ਛੱਡਣਾ ਪੈਂਦਾ ਹੈ ਪਰ ਮਾਲਕ ਦੀ ਜੋਤ ਜਿਉਂ ਦੀ ਤਿਉਂ ਰਹਿੰਦੀ ਹੈ ਉਹ ਚੋਲ਼ਾ ਬਦਲ ਕੇ ਸੰਸਾਰ ਦਾ ਉਧਾਰ ਕਰਦੇ ਹਨ। ਆਪ ਜੀ 13 ਦਸੰਬਰ 1991 ਨੂੰ ਚੋਲ਼ਾ ਬਦਲ ਕੇ ਅਨਾਮੀ ਜਾ ਸਮਾਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇੱਥੇ ਵੀ ਨਵੀਂ ਮਿਸਾਲ ਪੈਦਾ ਕੀਤੀ ਆਪ ਜੀ ਨੇ ਬਚਨ ਫ਼ਰਮਾਏ ਕਿ ਅਸੀਂ ਕਿੱਧਰੇ ਨਹੀਂ ਜਾਵਾਂਗੇ ਅਤੇ ਜਵਾਨ ਬਾਡੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ’ਚ ਪਹਿਲਾਂ ਨਾਲੋਂ ਵੀ ਵੱਧ ਕੰਮ ਕਰਾਂਗੇ । ਆਪ ਜੀ ਨੇ ਫ਼ਰਮਾਇਆ ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ ਭਾਵ ਪੂਜਨੀਕ ਸ਼ਾਹ ਮਸਤਾਨਾ ਜੀ ਦੇ ਰੂਪ ’ਚ ਵੀ ਪੂਜਨੀਕ ਪਰਮ ਪਿਤਾ ਜੀ ਨੇ ਜਨ ਕਲਿਆਣ ਕੀਤਾ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ਵੀ ਅੱਜ ਦੁਨੀਆ ’ਤੇ ਪਰਉਪਕਾਰ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.