ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਧਰਤੀ ’ਤੇ ਚੱਲ ...

    ਧਰਤੀ ’ਤੇ ਚੱਲ ਆਇਆ ਰੂਹਾਂ ਦਾ ਤਾਰਨਹਾਰ

    Shah Satnam Ji Maharaj

    ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ ਭੰਡਾਰੇ ‘ਤੇ ਵਿਸ਼ੇਸ਼

    ਇਲਾਹੀ ਨੂਰ ਵਰਸਿਆ ਤਾਂ ਸਾਰਾ ਜਹਾਨ ਪ੍ਰਕਾਸ਼ਮਾਨ ਹੋ ਉੱਠਿਆ ਗਲੀ-ਗਲੀ, ਪਿੰਡ-ਪਿੰਡ, ਸ਼ਹਿਰ-ਸ਼ਹਿਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ ਇਲਾਹੀ ਨੂਰ ਦਾ ਕਮਾਲ ਅਜਿਹਾ ਕਿ ਕੀ ਬੱਚਾ-ਬੁੱਢਾ, ਕੀ ਪੜਿ੍ਹਆ-ਲਿਖਿਆ, ਕੀ ਅਨਪੜ੍ਹ, ਨਰ-ਨਾਰੀ ਹਰ ਕਿਸੇ ਨੇ ਆਪਣਾ ਜੀਵਨ ਧਰਮਾਂ ਦੀ ਸਿੱਖਿਆ ਅਨੁਸਾਰ ਢਾਲ ਲਿਆ ਰੂਹਾਨੀਅਤ ਦੀ ਅਸਲ ਨਿਸ਼ਾਨੀ ਹੀ ਇਹੀ ਹੈ ਕਿ ਰੂਹਾਨੀਅਤ ਰੱਬ ਲਈ ਪਿਆਰ, ਭਗਤੀ ਕਿਸੇ ਵਰਗ, ਧਰਮ ਜਾਂ ਜਾਤ ਵਿਸ਼ੇਸ਼ ਤੱਕ ਸੀਮਤ ਨਹੀਂ ਹੁੰਦੀ ਸੱਚੇ ਰੂਹਾਨੀ ਰਹਿਬਰ ਦੀ ਨੂਰਾਨੀ ਨਜ਼ਰ ਹੀ ਗਿਆਨ ਦੇ ਫੁਹਾਰੇ, ਰੱਬੀ ਦੀਦ ਦੇ ਝਲਕਾਰੇ ਵਰਸਾਉਂਦੀ ਹੈ। (Shah Satnam Ji Maharaj)

    MSG Bhandara : ਆਈ ਸ਼ੁੱਭ ਘੜੀ, ਖੁਸ਼ੀਆਂ ਨਾਲ ਮਹਿਕਿਆ ਜ਼ਰਾ-ਜ਼ਰਾ

    ਕਿ ਮਨੁੱਖ ਪਹਿਲੀ ਨਜ਼ਰੇ ਹੀ ਉਹਨਾਂ ਦੇ ਪਿਆਰ ਦੇ ਰੰਗ ’ਚ ਰੰਗਿਆ ਜਾਂਦਾ ਹੈ ਰੂਹਾਨੀਅਤ ਲਈ ਨਿਰਮਲ ਹਿਰਦੇ ਦੀ, ਸ਼ਰਧਾ ਦੀ ਲੋੜ ਹੁੰਦੀ ਹੈ। ਨਾ ਕਿ ਪੜ੍ਹਾਈ-ਲਿਖਾਈ ਦੇ ਗਿਆਨ ਦੀ ਜਦੋਂ ਅਨਪੜ੍ਹ ਵਿਅਕਤੀ ਵੀ ਰੂਹਾਨੀਅਤ ਨੂੰ ਪਲਾਂ ’ਚ ਸਮਝ ਲਵੇ, ਬੱਚੇ ਨੂੰ ਵੀ ਭਗਤੀ ਦੀ ਲਗਨ ਲੱਗ ਜਾਵੇ ਤੇ ਮਾਨਵਤਾ ਦੀ ਸੇਵਾ ’ਚ ਹਿੱਸਾ ਪਾਉਣ ਲੱਗੇ ਅਤੇ ਧਰਮ ਦੀ ਅਸਲੀ ਸਿੱਖਿਆ ਨੂੰ ਆਪਣੇ ਅੰਦਰ ਵਸਾ ਲਵੇ ਤਾਂ ਸਮਾਜ ’ਚ ਤਬਦੀਲੀ ਆਉਣੀ ਯਕੀਨੀ ਹੁੰਦੀ ਹੈ ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਸਤਿਸੰਗਾਂ ਰਾਹੀਂ ਲੱਖਾਂ ਲੋਕਾਂ ਨੂੰ ਨਸ਼ੇ, ਬੁਰਾਈਆਂ, ਅੰਧ-ਵਿਸ਼ਵਾਸਾਂ ’ਚੋਂ ਕੱਢ ਕੇ ਪਰਮਾਤਮਾ ਦੀ ਭਗਤੀ ਦਾ ਸਹੀ ਮਾਰਗ ਦੱਸਿਆ।

    ਕਿ ਬੁਰਾਈਆਂ ’ਚ ਜੁੜੇ ਲੋਕ ਬੁਰਾਈਆਂ ਛੱਡ ਪਲਾਂ ’ਚ ਭਗਤ ਤੇ ਸਮਾਜਸੇਵੀ ਬਣ ਗਏ ਜ਼ੁਲਮ ਢਾਹੁਣ ਵਾਲੇ ਮਜ਼ਲੂਮਾਂ ਦੇ ਰਾਖੇ ਬਣ ਗਏ ਨਸ਼ਿਆਂ ਦੀ ਦਲਦਲ ’ਚ ਫਸੇ ਲੋਕਾਂ ਨੇ ਨਾ ਸਿਰਫ਼ ਆਪ ਨਸ਼ਾ ਛੱਡਿਆ, ਸਗੋਂ ਉਹ ਦੂਜਿਆਂ ਨੂੰ ਨਸ਼ਾ ਛੁਡਵਾਉਣ ਦਾ ਜ਼ਰੀਆ ਵੀ ਬਣ ਗਏ ਹੁਣ ਸੱਚੇ ਮੁਰਸ਼ਿਦ-ਏ-ਕਾਮਲ ਦੀ ਨੂਰਾਨੀ ਜੋਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹੀ ਕਮਾਲ ਹੈ। ਕਿ ਉਸੇ ਜੋਤ ਨੇ ਅੱਜ ਉਸ ਨਸ਼ੇ ਦੇ ਪਹਾੜ ਨੂੰ ਚੂਰ-ਚੂਰ ਕਰ ਦਿੱਤਾ ਹੈ। (Shah Satnam Ji Maharaj)

    ਜੋ ਨਸ਼ਾ ਪੂਰੀ ਦੁਨੀਆ ਲਈ ਚੁਣੌਤੀ ਬਣਿਆ ਹੋਇਆ ਸੀ ਨਸ਼ਿਆਂ ’ਚ ਫਸੇ ਨੌਜਵਾਨਾਂ ਦੇ ਮਾਪਿਆਂ ਦੇ ਹੰਝੂ ਪੂੰਝ ਕੇ ਉਨ੍ਹਾਂ ਦੇ ਚਿਹਰਿਆਂ ’ਤੇ ਰੌਣਕ ਲਿਆਉਣ ਦੀ ਸਫ਼ਲਤਾ ਕਿਸੇ ਅਜੂਬੇ ਤੋਂ ਘੱਟ ਨਹੀਂ ਲੱਖਾਂ ਲੋਕਾਂ ਨੂੰ ਨਰਕ ਵਰਗੀ ਜ਼ਿੰਦਗੀ ’ਚੋਂ?ਕੱਢ ਕੇ ਉਹਨਾਂ ਨੂੰ ਸਵਰਗ ਵਰਗੀ ਜ਼ਿੰਦਗੀ ਜਿਉਣ ਦਾ ਰਸਤਾ ਦੱਸਣ ਵਾਲੇ ਸਤਿਗੁਰੂੁ ਜੀ ਦਾ ਸ਼ੁਕਰਾਨਾ ਜਿੰਨਾ ਗਾਈਏ ਓਨਾ ਘੱਟ ਹੈ ਪਰਉਪਕਾਰੀ ਰੂਹਾਨੀਅਤ ਦੇ ਸ਼ਹਿਨਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ’ਤੇ ਪੂਜਨੀਕ ਗੁਰੂ ਜੀ ਨੂੰ ਲੱਖ-ਲੱਖ ਸਿਜਦਾ। (Shah Satnam Ji Maharaj)

    ਸੱਭਿਆਚਾਰਾਂ ਦਾ ਗੁਲਦਸਤਾ | Shah Satnam Ji Maharaj

    ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਇਨਸਾਨੀਅਤ ਦੀ ਸਾਂਝ ਦਾ ਸੰਦੇਸ਼ ਦਿੱਤਾ ਕਿ ਇਨਸਾਨੀਅਤ ਦੀ ਸੇਵਾ ਹੀ ਸੱਚਾ ਧਰਮ ਹੈ ਆਪ ਜੀ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਜੋ ਵੀ ਮਿਲਿਆ ਉਸ ਨੂੰ ਅਜਿਹਾ ਆਪਣਾਪਣ ਪਿਆਰ ਬਖਸ਼ਿਆ ਕਿ ਹਰ ਕੋਈ ਆਪ ਜੀ ਦਾ ਮੁਰੀਦ ਹੁੰਦਾ ਗਿਆ ਹਰ ਕਿਸੇ ਨੂੰ ਇਹ ਗੱਲ ਸਮਝ ਆਈ ਕਿ ਸੰਤਾਂ ਦਾ ਸੰਦੇਸ਼ ਧਰਮਾਂ ਦਾ ਸਾਰ ਹੈ ਇਹੀ ਕਾਰਨ ਹੈ ਕਿ ਵੱਖ-ਵੱਖ ਧਰਮਾਂ ਦੇ ਪਹਿਰਾਵਿਆਂ ਵਾਲੇ ਲੋਕ ਡੇਰਾ ਸੱਚਾ ਸੌਦਾ ’ਚ ਇੱਕ ਰੰਗ-ਬਰੰਗੀ ਫੁਲਵਾੜੀ ਵਾਂਗ ਨਜ਼ਰ ਆਉਂਦੇ ਹਨ ਡੇਰਾ ਸੱਚਾ ਸੌਦਾ ਵਿਸ਼ਵ ਸੱਭਿਆਚਾਰਾਂ (ਸੰਸਕ੍ਰਿਤੀਆਂ) ਦਾ ਗੁਲਦਸਤਾ ਬਣ ਗਿਆ ਹੈ। (Shah Satnam Ji Maharaj)

    ਸੰਪਾਦਕ

    LEAVE A REPLY

    Please enter your comment!
    Please enter your name here