ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News ਸਮਾਲਸਰ ਦੀ ਕੁੜ...

    ਸਮਾਲਸਰ ਦੀ ਕੁੜੀ ਦਾ ਸਬ ਇੰਸਪੈਕਟਰ ਭਰਤੀ ਹੋਣ ’ਤੇ ਵਿਸ਼ੇਸ਼ ਸਨਮਾਨ

    Sub Inspector

    (ਵਿੱਕੀ ਕੁਮਾਰ) ਸਮਾਲਸਰ। ਸਮਾਲਸਰ ਦਾ ਮਾਣ ਬਣੀ ਕੁੜੀ ਰਮਨਦੀਪ ਕੌਰ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲਣ ’ਤੇ ਅੱਜ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦੀਪਕ ਅਰੋੜਾ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ੍ਰੀ ਅਰੋੜਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਹੁਣ ਬਗੈਰ ਰਿਸ਼ਵਤ ਅਤੇ ਸਿਫਾਰਸ਼ ਤੋਂ ਆਮ ਘਰਾਂ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। (Sub Inspector)

    ਇਹ ਵੀ ਪੜ੍ਹੋ : ਅਸਟਰੇਲੀਆ ਤੋਂ 20 ਸਾਲ ਪੁਰਾਣਾ ਬਦਲਾ ਲੈਣ ਲਈ ਰੋਹਿਤ ਦੇ ਸ਼ੇਰ ਤਿਆਰ, ਬਣਾਇਆ ਖਾਸ ਪਲਾਨ, ਜਾਣੋਂ

    ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਯੋਗ ਨੌਜਵਾਨ ਨੂੰ ਨੌਕਰੀ ਦੇਣ ਲਈ ਵਚਨਬੱਧ ਹੈ। ਪੰਜਾਬ ਸਰਕਾਰ ਨੇ ਆਪਣੇ ਪਹਿਲੇ ਸਾਲ ਵਿੱਚ ਹੀ 29000 ਤੋਂ ਵਧੇਰੇ ਸਰਕਾਰੀ ਨੌਕਰੀਆਂ ਦੇ ਕੇ ਇਸ ਸੋਚ ਦਾ ਪ੍ਰਗਟਾਵਾ ਕੀਤਾ ਹੈ। ਇਸ ਸਮੇਂ ਸਬ ਇੰਸਪੈਕਟਰ ਬਣੀ ਰਮਨਦੀਪ ਨੇ ਦੱਸਿਆ ਕਿ ਇਸ ਸਰਕਾਰ ਨੇ ਉਸਦੀ ਪੜ੍ਹਾਈ ਦਾ ਮੁੱਲ ਪਾਇਆ ਹੈ। ਇਸ ਸਮੇ ਸਮਾਜ ਸੇਵੀ ਇਕੱਤਰ ਸਿੰਘ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਜੱਗਾ ਸੰਧੂ, ਰਾਜਾ ਸਿੰਘ, ਡਾਕਟਰ ਅਮਰੀਕ ਸਿੰਘ, ਕਾਕਾ ਸਰਾਂ, ਸੁਖਦੇਵ ਸਿੰਘ ਸੋਢੀ, ਨਿਛੱਤਰ ਸੋਢੀ, ਅਵਤਾਰ ਸਿੰਘ ਹਾਜਰ ਸਨ।

    LEAVE A REPLY

    Please enter your comment!
    Please enter your name here