ਪੰਜਾਬ ਵਿਧਾਨ ਸਭਾ ਦਾ ‘ਵਿਸ਼ੇਸ਼ ਇਜਲਾਸ’ ਸ਼ੁਰੂ
‘ਅਕਾਲੀ ਦਲ’ ਤੇ ‘ਆਪ’ ਵੱਲੋਂ ਹੰਗਾਮਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦਾ ਇਸ ਸਾਲ ਦਾ ਪਹਿਲਾ 2 ਦਿਨਾ ਵਿਸ਼ੇਸ਼ ਇਜਲਾਸ Assembly ਸ਼ੁਰੂ ਹੋ ਚੁੱਕਾ ਹੈ। ਇਹ ਇਜਲਾਸ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਇਸ ਦੌਰਾਨ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖਿਲਾਫ ਹੰਗਾਮਾ ਕੀਤਾ ਗਿਆ ਅਤੇ ਅਕਾਲੀ ਵਿਧਾਇਕਾਂ ਵੱਲੋਂ ਆਰਥਿਕ ਤੰਗੀ ਤੇ ਬਿਜਲੀ ਦੇ ਮੁੱਦੇ ‘ਤੇ ਹੱਥਾਂ ‘ਚ ਛੁਣ-ਛੁਣੇ ਲੈ ਕੇ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਵੀ ਪੰਜਾਬ ‘ਚ ਮਹਿੰਗੀ ਬਿਜਲੀ ਨੂੰ ਲੈ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ‘ਚੋਂ ਵਾਕਆਊਟ ਕਰ ਦਿੱਤਾ ਗਿਆ। ਸਦਨ ਵਿੱਚ ਅਕਾਲੀ ਦਲ ਦਾ ਹੰਗਾਮਾ ਜਾਰੀ ਹੈ। ਅਕਾਲੀ ਦਲ ਵੱਲੋਂ ਕਰਜ਼ਾ ਮੁਆਫ਼ੀ, ਘਰ-ਘਰ ਰੁਜ਼ਗਾਰ, ਮੋਬਾਈਲ ਫੋਨ ਤੇ ਹੋਰ ਵਾਅਦੇ ਪੂਰੇ ਨਾਲ ਕਰਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਕੰਵਰ ਸੰਧੂ, ਜਗਤਾਰ ਸਿੰਘ ਹਿੱਸੋਵਾਲ ਅਤੇ ਜਗਦੇਵ ਸਿੰਘ ਕਮਾਲੂ ਨੇ ਬਾਕਈਕਾਟ ਨਹੀਂ ਕੀਤਾ।
- ਪਰਮਿੰਦਰ ਢੀਂਡਸਾ ਵਿਧਾਨ ਸਭਾ ਵਿਚੋਂ ਗੈਰ ਹਾਜ਼ਿਰ
- ਕਰਜ਼ਾ ਮਾਫ਼ੀ, ਘਰ ਘਰ ਰੁਜਗਾਰ, ਮੋਬਾਈਲ ਫੋਨ ਅਤੇ ਹੋਣ ਵਾਅਦੇ ਪੂਰੇ ਨਹੀਂ ਹੋਣ ‘ਤੇ ਵਿਰੋਧ
- ਅਕਾਲੀ ਦਲ ਨੇ ਵਿਧਾਨ ਸਭਾ ਦੇ ਅੰਦਰ ਸਦਨ ਚ ਛੁਣਛੁਣੇ ਦਿਖਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।