ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Free Medical ...

    Free Medical Camp: ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

    Free Medical Camp
    Free Medical Camp: ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ ਸਪੀਕਰ ਸੰਧਵਾਂ ਨੇ ਕੀਤੀ ਸ਼ਿਰਕਤ

    ਹਰਦੀਪ ਸਿੰਘ ਮਿਨਹਾਸ ਵੱਲੋਂ 13ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ

    Free Medical Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਹਰਦੀਪ ਸਿੰਘ ਮਿਨਹਾਸ ਵੱਲੋਂ ਆਪਣੇ ਮਾਤਾ-ਪਿਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਕਿਲ੍ਹਾ ਸਕੂਲ, ਪੁਰਾਣਾ ਸ਼ਹਿਰ, ਨੇੜੇ ਬੱਸ ਅੱਡਾ, ਕੋਟਕਪੂਰਾ ਵਿਥੇ 13ਵਾਂ ਅੱਖਾਂ ਦਾ ਮੁਫਤ ਲੈਂਜ ਕੈਂਪ ਲਗਾਇਆ। ਜਿਸ ਵਿਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

    ਇਹ ਵੀ ਪੜ੍ਹੋ: Rohit Sharma: ਸ਼ਾਹਿਦ ਅਫਰੀਦੀ ਨੂੰ ਪਛਾੜ ਕੇ ਰੋਹਿਤ ਸ਼ਰਮਾ ਬਣੇ ਵਨਡੇ ਫਾਰਮੈਟ ’ਚ ‘ਸਿਕਸਰ ਕਿੰਗ’

    ਸਪੀਕਰ ਸੰਧਵਾਂ ਨੇ ਕੈਂਪ ’ਚ ਸ਼ਿਰਕਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਫ਼ਤ ਕੈਂਪ ਜੋ ਲਗਾਏ ਜਾਦੇਂ ਹਨ, ਲੋੜਵੰਦਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਅੱਖਾਂ ਜੋ ਪਰਮਾਤਮਾ ਦੀ ਮਨੁੱਖ ਨੂੰ ਦਿੱਤੀ ਹੋਈ ਇਕ ਬਹੁਤ ਵੱਡਮੁੱਲੀ ਦੇਣ ਹੈ, ਇਨ੍ਹਾਂ ਤੋਂ ਬਿਨਾਂ ਮਨੁੱਖ ਹਨ੍ਹੇਰੇ ਵਿੱਚ ਹੀ ਰਹਿੰਦਾ ਹੈ, ਇਸ ਕਰਕੇ ਅੱਖਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਫਤ ਕੈਂਪ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਲੋੜਵੰਦ ਮਰੀਜ਼ ਦੀ ਮੱਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਪਹੁੰਚੇ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਮੁਫਤ ਲੈਂਜ ਪਾਏ ਗਏ। ਇਸ ਮੌਕੇ ਸਿਮਰਣਜੀਤ ਸਿੰਘ ਐਮਸੀ ਵਾਰਡ ਨੰਬਰ 4, ਡਾ. ਦੀਪਕ ਅਰੋੜਾ (ਐਮ.ਐਸ) ਆਈ, ਡਾ.ਭੁਪਿੰਦਰਪਾਲ ਕੌਰ (ਐਮ.ਐਸ) ਆਈ ਅਤੇ ਮੋਨਿਕਾ ਬਲਿਆਨ (ਐਮ.ਐਸ) ਆਈ ਅਤੇ ਵੱਡੀ ਗਿਣਤੀ ’ਚ ਲੋੜਵੰਦ ਹਾਜ਼ਰ ਸਨ। Free Medical Camp