ਏਜੰਸੀ/ਮੈਡ੍ਰਿਡ । ਈਡਨ ਹੈਜਾਰਡ ਦੇ ਬਿਹਤਰੀਨ ਪ੍ਰਦਰਸ਼ਨ ਦੇ ਦਮ ‘ਤੇ ਰਿਅਲ ਮੈਡ੍ਰਿਡ ਨੇ ਸ਼ਨਿੱਚਰਵਾਰ ਰਾਤ ਇੱਥੇ ਸਪੇਨਿਸ਼ ਲੀਗ ਦੇ ਅੱਠਵੇਂ ਗੇੜ ਦੇ ਮੈਚ ‘ਚ ਗ੍ਰਨਾਡਾ ਨੂੰ 4-2 ਨਾਲ ਹਰਾਇਆ ਮੇਜ਼ਬਾਨ ਟੀਮ ਲਈ ਇਸ ਮੁਕਾਬਲੇ ‘ਚ ਹੈਜਾਰਡ ਨੇ ਇੱਕ ਗੋਲ ਕਰਨ ਦੇ ਨਾਲ ਇੱਕ ਅਸਿਸਟ ਵੀ ਕੀਤਾ ਬੀਬੀਸੀ ਅਨੁਸਾਰ ਰਿਅਲ ‘ਚ ਸ਼ਾਮਲ ਹੋਣ ਤੋਂ ਬਾਅਦ ਹੈਜਾਰਡ ਦਾ ਕਲੱਬ ਲਈ ਪਹਿਲਾ ਗੋਲ ਹੈ ਉਹ 2019-20 ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਕਲੱਬ ‘ਚ ਸ਼ਾਮਲ ਹੋਏ ਸਨ ਇਸ ਸੀਜਨ ਰਿਅਲ ਦੀ ਲੀਗ ‘ਚ ਇਹ ਪੰਜਵੀਂ ਜਿੱਤ ਹੈ ਮੇਜ਼ਬਾਨ ਟੀਮ 18 ਅੰਕਾਂ ਅੰਕਾਂ ਨਾਲ ਅੰਕ ਸੂਚੀ ‘ਚ ਟਾਪ ‘ਤੇ ਬਣੀ ਹੋਈ ਹੈ ਜਦੋਂਕਿ ਗ੍ਰਨਾਡਾ 14 ਅੰਕਾਂ ਨਾਲ ਦੂਜੇ ਸਥਾਨ ‘ਤੇ ਕਾਬਜ਼ ਹੈ ਰਿਅਲ ਨੇ ਆਪਣੇ ਘਰੇਲੂ ਮੈਦਾਨ ‘ਤੇ ਮੈਚ ਦੀ ਸ਼ੁਰੂਆਤ ਤੋਂ ਹੀ ਮਹਿਮਾਨ ਟੀਮ ‘ਤੇ ਦਬਾਅ ਬਣਾਈ ਰੱਖਿਆ ਦੂਜੇ ਮਿੰਟ ‘ਚ ਹੀ ਸਟਰਾਈਕਰ ਕਰੀਮ ਬੇਂਜੇਮਾ ਨੇ ਗੋਲ ਕਰਕੇ ਆਪਣੀ ਟੀਮ ਨੂੰ ਵਾਧਾ ਦਿਵਾ ਦਿੱਤਾ ਪਹਿਲੇ ਹਾਫ ਦੇ ਇੰਜਰੀ ਟਾਈਮ ‘ਚ ਹੈਜਾਰਡ ਨੇ ਬਿਹਤਰੀਨ ਗੋਲ ਕਰਕੇ ਰਿਅਲ ਦੇ ਵਾਧਾ ਨੂੰ ਦੁੱਗਣਾ ਕਰ ਦਿੱਤਾ।
ਰਿਅਲ ਨੇ ਦੂਜੇ ਹਾਫ ‘ਚ ਵੀ ਹਮਲਾਵਰ ਖੇਡ ਵਿਖਾਈ 61ਵੇਂ ਮਿੰਟ ‘ਚ ਲੂਕਾ ਮਾਡ੍ਰਿਕ ਨੇ ਗੋਲ ਕਰਕੇ ਸਕੋਰ 3-0 ਕਰ ਦਿੱਤਾ ਅੱਠ ਮਿੰਟਾਂ ਬਾਅਦ ਮਹਿਮਾਨ ਟੀਮ ਨੂੰ ਪੈਨਲਟੀ ਮਿਲੀ ਅਤੇ ਡਰਵਿਨ ਮਾਚਿਸ ਨੇ ਆਪਣੀ ਟੀਮ ਲਈ ਗੋਲ ਕੀਤਾ 77ਵੇਂ ਮਿੰਟ ‘ਚ ਮਹਿਮਾਨ ਟੀਮ ਲਈ ਦੂਜਾ ਗੋਲ ਕੋਟਿਨਹੋ ਦੁਆਰਤੇ ਨੇ ਕੀਤਾ ਰਿਅਲ ਲਈ ਦੂਜੇ ਹਾਫ ਲਈ ਇੰਜਰੀ ਟਾਈਮ ‘ਚ ਗੋਲ ਕਰਕੇ ਜੇਮਸ ਰਾਡ੍ਰਗੇਜ ਨੇ ਮਹਿਮਾਨ ਟੀਮ ਦੀ ਵਾਪਸੀ ਦੇ ਸਾਰੇ ਰਸਤੇ ਬੰਦ ਕਰ।
ਪ੍ਰੀਮੀਅਰ ਲੀਗ: ਲਿਵਰਪੂਲ ਨੇ ਦਰਜ ਕੀਤੀ ਸੈਸ਼ਨ ਦੀ ਅੱਠਵੀਂ ਜਿੱਤ
ਲਿਵਰਪੂਲ ਲਿਵਰਪੂਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸ਼ਨਿੱਚਰਵਾਰ ਰਾਤ ਇੱਥੇ ਇੰਗਲਿਸ਼ ਪ੍ਰੀਮੀਅਰ ਲੀਗ ਦੇ ਅੱਠਵੇਂ ਦੌਰ ਦੇ ਇੱਕ ਬੇਹੱਦ ਰੋਮਾਂਚਕ ਮੈਚ ‘ਚ ਲੇਸਟਰ ਸਿਟੀ ਨੂੰ 2-1 ਨਾਲ ਹਰਾਇਆ ਮੇਜ਼ਬਾਨ ਟੀਮ ਲਈ ਮੁਕਾਬਲੇ ਦਾ ਜੇਤੂ ਗੋਲ ਇੰਜਰੀ ਟਾਈਮ (95ਵੇਂ ਮਿੰਟ) ‘ਚ ਮਿਡਫੀਲਡਰ ਜੇਮਸ ਮਿਲਨਰ ਨੇ ਕੀਤਾ ਇਸ ਸੈਸ਼ਨ ‘ਚ ਲਿਵਰਪੂਲ ਦੀ ਇਹ ਲਗਾਤਾਰ ਅੱਠਵੀਂ ਜਿੱਤ ਹੈ ਮੇਜ਼ਬਾਨ ਟੀਮ 24 ਅੰਕਾਂ ਨਾਲ ਅੰਕ ਸੂਚੀ ‘ਚ ਸ਼ਿਖਰ ‘ਤੇ ਬਣੀ ਹੋਈ ਹੈ ਦੂਜੇ ਪਾਸੇ ਲੇਸਟਰ 14 ਅੰਕਾਂ ਨਾਲ ਤੀਜੇ ਸਥਾਨ ‘ਤੇ ਕਾਬਜ ਹੈ ਲਿਵਰਪੂਲ ਨੇ ਆਪਣੇ ਘਰੇਲੂ ਮੈਦਾਨ ‘ਤੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਲੰਮੇ ਸਮੇਂ ਤੱਕ ਗੇਂਦ ‘ਤੇ ਆਪਣਾ ਕੰਟਰੋਲ ਬਣਾਈ ਰੱਖਿਆ 40ਵੇਂ ਮਿੰਟ ‘ਚ ਸਾਦੀਓ ਮਾਨੇ ਨੇ ਮੌਕੇ ਦਾ ਫਾਇਦਾ ਚੁੱਕਿਆ ਅਤੇ ਗੋਲ ਕਰਕੇ ਆਪਣੀ ਟੀਮ ਨੂੰ ਵਾਧਾ ਦਿਵਾ ਦਿੱਤਾ ਮਾਨੇ ਦਾ ਲੀਗ ‘ਚ ਲਿਵਰਪੂਲ ਲਈ ਇਹ 100ਵਾਂ ਮੈਚ ਸੀ ਅਤੇ ਉਹ ਟੀਮ ਲਈ ਆਪਣਾ 50ਵਾਂ ਗੋਲ ਕਰਨ ‘ਚ ਵੀ ਸਫਲ ਰਹੇ ਦੂਜੇ ਹਾਫ ‘ਚ ਲੇਸਟਰ ਨੇ ਲਿਵਰਪੂਲ ਨੂੰ ਸਖ਼ਤ ਟੱਕਰ ਦਿੱਤੀ 80ਵੇਂ ਮਿੰਟ ‘ਚ ਜੇਮਸ ਮੈਡਿੰਸਨ ਨੇ ਮਹਿਮਾਨ ਟੀਮ ਲਈ ਬਰਾਬਰੀ ਦਾ ਗੋਲ ਕੀਤਾ ਲਿਵਰਪੂਲ ਨੂੰ ਇੰਜਰੀ ਟਾਈਮ ‘ਚ ਪੈਨਾਲਟੀ ਮਿਲੀ ਅਤੇ ਮਿਲਨਰ ਨੇ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਯਕੀਨੀ ਕਰ ਦਿੱਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।