ਪੁਲਾੜ ‘ਚ ਵਾਪਰਿਆ ਹਾਦਸਾ ਤਾਂ ਜਾਨ ਬਚਾਉਣਗੇ ਕੈਪਸੂਲ

Space, Accident, Capsule, Save, Lives

ਇਸਰੋ ਨੇ ਅੱਜ ਸਵੇਰੇ 259 ਸੈਂਕਿੰਡ ‘ਚ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ (ਇਸਰੋ) ਨੇ ਅੱਜ ਸਵੇਰੇ ਪੁਲਾੜ ਦੇ ਖੇਤਰ ‘ਚ ਭਾਰਤ  ਲਈ ਇੱਕ ਹੋਰ ਵੱਡੀ ਪਹਿਲ ਕੀਤੀ ਇਸਰੋ ਨੇ ਇੱਕ ਕੈਪਸੂਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ, ਜਿਸ ਨੂੰ ਪੁਲਾੜ ਯਾਤਰੀ ਆਪਣੇ ਲੈ ਜਾ ਸਕਣਗੇ। ਸ੍ਰੀਹਰਿਕੋਟਾ ‘ਚ ਇਹ ਪ੍ਰੀਖਣ ਕੀਤਾ ਗਿਆ ਕੈਪਸੂਲ ਦੀ ਵਰਤੋਂ ਪੁਲਾੜ ਯਾਤਰੀ ਸਪੇਸ ‘ਚ ਕਿਸੇ ਹਾਦਸੇ ਸਮੇਂ ਆਪਣੀ ਸੁਰੱਖਿਆ ਲਈ ਕਰ ਸਕਣਗੇ। ਇਸ ਦੇ ਲਈ ਕਿਸੇ ਆਦਮੀ ਦੀ ਜਗ੍ਹਾ ‘ਤੇ ਕਰੂ ਮਾਡਲ ਦੀ ਵਰਤੋਂ ਕੀਤੀ ਗਈ ਸੀ।

ਮਾਡਲ ਕੈਪਸੂਲ ‘ਚ ਅਟੈਚ ਕੀਤਾ ਗਿਆ ਸੀ ਤੇ ਇਸ ਨੂੰ ਰਾਕੇਟ ਇੰਜਣ ਨਾਲ ਜੋੜਿਆ ਗਿਆ ਲਾਂਚ ਦੇ ਕੁਝ ਦੇਰ ਬਾਅਦ ਪੈਰਾਸ਼ੂਟ ਭੇਜਿਆ ਗਿਆ ਤੇ ਕੈਪਸੂਲ ਸੁਰੱਖਿਅਤ ਤਰੀਕੇ ਨਾਲ ਸਮੁੰਦਰ ‘ਚ ਤੈਅ ਸਥਾਨ ‘ਤੇ ਉੱਤਰ ਗਿਆ’ ਚੇਅਰਮੈਨ ਕੇ. ਸਿਵਾਨ ਨੇ ਦੱਸਿਆ ਕਿ 259 ਸੈਂਕਿੰਡ ਦੇ ਇਸ ਪ੍ਰੀਖਣ ‘ਚ ਸਭ ਕੁਝ ਸਫ਼ਲਤਾਪੂਰਵਕ ਤੇ ਯੋਜਨਾ ਦੇ ਅਨੁਸਾਰ ਹੋਇਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਪਸੂਲ ਦਾ ਮਕਸਦ ਸਪੇਸਕ੍ਰਾਫਟ ‘ਚ ਪੁਲਾੜ ਯਾਤਰੀਆਂ ਦੇ ਨਾਲ ਜੇਕਰ ਕੋਈ ਹਾਦਸਾ ਹੁੰਦਾ ਹੈ ਤਾਂ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਕਰਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਏਅਰਪਲੇਨ ਮੋਡ ਵਾਲੇ ਪੁਲਾੜ ਕੈਪਸੂਨ ਲਾਂਚ ਕਰਨ ਦੀ ਵੀ ਯੋਜਨਾ ਹੈ। (Capsule)

LEAVE A REPLY

Please enter your comment!
Please enter your name here