ਅਮਰੀਕਾ ਅਤੇ ਦੱਖਣੀ ਕੋਰੀਆ ਫੌਜੀ ਅਭਿਆਸ ਨੂੰ ਸਮਾਪਤ ਕਰਨ ‘ਤੇ ਸਹਿਮਤ ਹੋਏ
ਵਾਸ਼ਿੰਗਟਨ/ਸੋਲ, ਏਜੰਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਤਰ ਕੋਰੀਆ ਦਾ ਪਰਮਾਣੂ ਹਥਿਆਰਾਂ ਨਾਲ ਕੋਈ ਆਰਥਿਕ ਭਵਿੱਖ ਨਹੀਂ ਹੈ। ਸ੍ਰੀ ਟਰੰਪ ਨੇ ਸ਼ਨਿੱਚਰਵਾਰ ਨੂੰ ਕੰਜਰਵੇਟਿਵ ਪਾਲੀਟੀਕਲ ਐਕਸ਼ਨ ਕਾਨਫਰੰਸ ‘ਚ ਕਿਹਾ ਕਿ ਜੇਕਰ ਉਤਰ ਕੋਰੀਆ ਸਮਝੌਤਾ ਕਰਦਾ ਹੈ ਤਾਂ ਆਰਿਥਕ ਤੌਰ ‘ਤੇ ਉਹਨਾਂ ਦਾ ਸ਼ਾਨਦਾਰ ਭਵਿੱਖ ਹੋਵੇਗਾ ਪਰ ਪਰਮਾਣੂ ਹਥਿਆਰਾਂ ਨਾਲ ਉਸ ਦਾ ਕੋਈ ਆਰਥਿਕ ਭਵਿੱਖ ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉਤਰ ਕੋਰੀਆ ਦੇ ਨਾਲ ਅਮਰੀਕਾ ਦੇ ਸਬੰਧ ‘ਬਹੁਤ ਬਹੁਤ ਮਜ਼ਬੂਤ’ ਲੱਗ ਰਹੇ ਹਨ।
ਇਸ ਦਰਮਿਆਨ ਰੱਖਿਆ ਮੰਤਰਾਲੇ ਦਾ ਮੁੱਖ ਦਫ਼ਤਰ ਪੇਂਟਾਗਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਦੋਵਾਂ ਦੇਸ਼ਾਂ ਦਰਮਿਆਨ ਸਾਂਝੇ ਤੌਰ ‘ਤੇ ਵੱਡੇ ਪੱਧਰ ‘ਤੇ ਹੋਣ ਵਾਲੇ ਫੌਜੀ ਅਭਿਆਸ ਨੂੰ ਸਮਾਪਤ ਕਰਨ ‘ਤੇ ਸਹਿਮਤ ਹੋ ਗਏ ਹਨ। ਬਿਆਨ ਅਨੁਸਾਰ ਪੇਂਟਾਗਨ ਦੇ ਕਾਰਜਵਾਹਕ ਮੁਖੀ ਪੈਟ੍ਰਿਕ ਸ਼ਨਹਾਨ ਨੇ ਸ਼ਨਿੱਚਰਵਾਰ ਨੂੰ ਆਪਣੇ ਦੱਖਣੀ ਕੋਰੀਆਈ ਹਮਰੁਤਬਾ ਨਾਲ ਗੱਲਬਾਤ ਕੀਤੀ ਅਤੇ ਦੋਵੇਂ ਆਪਣੇ ਪ੍ਰੀਖਣ ਪ੍ਰੋਗਰਾਮਾਂ ਨੂੰ ਅਨੁਕੂਲ ਬਣਾਉਣ ‘ਤੇ ਸਹਿਮਤ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।