ਸੋਲ: ਦੱਖਣੀ ਕੋਰੀਆਈ ਫੌਜ ਨੇ ਉੱਤਰੀ ਕੋਰੀਆ ਦੇ ਉਸ ਬਿਆਨ ਨੂੰ ਅਮਰੀਕਾ-ਦੱਖਣੀ ਕੋਰੀਆ ਸਬੰਧਾਂ ਲਈ ਇੱਕ ਚੁਣੌਤੀ ਦੱਸਿਆ ਹੈ ਜਿਸ ‘ਚ ਉਸਨੇ ਅਮਰੀਕਾ ਪ੍ਰਸ਼ਾਂਤ ਖੇਤਰ ਸਥਿਤ ਗਵਾਮ ‘ਚ ਮਿਜ਼ਾਈਲ ਹਮਲੇ ਕਰਨ ਦੀ ਯੋਜਨਾ ‘ਤੇ ਕੰਮ ਕਰਨ ਦੀ ਗੱਲ ਕਹੀ ਹੈ
ਫੌਜ ਪ੍ਰਮੁੱਖ ਦੇ ਬੁਲਾਰੇ ਰੋਹ ਜੇ ਚੋਨ ਨੇ ਇੱਕ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਦੱਖਣੀ ਕੋਰੀਆ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਿਪਟਣ ਲਈ ਤਿਆਰ ਹੈ ਫੌਜ ਨੇ ਹਾਲਾਂਕਿ ਹੁਣ ਤੱਕ ਉੱਤਰੀ ਕੋਰੀਆ ‘ਚ ਕਿਸੇ ਵੀ ਤਰ੍ਹਾਂ ਦੀ ਭੜਕਾਊ ਜਾਂ ਸ਼ੱਕੀ ਗਤੀਵਿਧੀ ਦਿਖਣ ਤੋਂ ਇਨਕਾਰ ਕੀਤਾ ਇਸ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਕਿਹਾ ਕਿ ਉਹ ਪ੍ਰਸ਼ਾਸਨਿਕ ਰੂਪ ‘ਚ ਅਮਰੀਕਾ ਦੇ ਅਧੀਨ ਮਹਾਂਸਾਗਰ ਦੇ ਪੱਛਮੀ ਹਿੱਸੇ ‘ਚ ਸਥਿਤ ਗਵਾਮ ਦੀਪ ‘ਤੇ ਮਿਜ਼ਾਈਲ ਹਮਲੇ ਦੀ ਯੋਜਨਾ ‘ਤੇ ਵਿਚਾਰ ਕਰ ਰਿਹਾ ਹੈ
ਉੱਤਰੀ ਕੋਰੀਆ ਦਾ ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ‘ਚ ਟਰੰਪ ਨੇ ਕਿਹਾ ਸੀ ਕਿ ਉੱਤਰੀ ਕੋਰੀਆ ਨੇ ਜੇ ਅਮਰੀਕਾ ਨੂੰ ਧਮਕਾਉਣਾ ਜਾਰੀ ਰੱਖਿਆ ਤਾਂ ਉਸਨੂੰ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਦੁਨੀਆ ਨੇ ਕਦੇ ਵੀ ਦੇਖਿਆ ਨਹੀਂ ਹੋਵੇਗਾ ਗਵਾਮ ਦੀ ਆਬਾਦੀ ਲਗਭਗ 163,000 ਲੋਕਾਂ ਦੀ ਹੈ ਤੇ ਉੱਥੇ ਇੱਕ ਅਮਰੀਕੀ ਫੌਜੀ ਅੱਡਾ ਵੀ ਹੈ ਜਿਸ ‘ਚ ਇੱਕ ਪਣਡੁੱਬੀ ਸਕਵਾਰਡਨ, ਇੱਕ ਹਵਾਈ ਅੱਡਾ ਤੇ ਇੱਕ ਕੋਸਟ ਗਾਰਡ ਗਰੁੱਪ ਸ਼ਾਮਲ ਹੈ
ਉੱਤਰੀ ਕੋਰੀਆ ਦੀ ਮਿਜ਼ਾਈਲ ਨਸ਼ਟ ਕਰ ਸਕਦਾ ਹੈ ਜਪਾਨ : ਕਿਓਦੋ
ਟੋਕੀਓ:ਜਪਾਨ ਦੇ ਰੱਖਿਆ ਮੰਤਰੀ ਇਤਸੋਨੋਰੀ ਅੋਨੋਦੇਰਾ ਨੇ ਇੱਕ ਬਿਆਨ ‘ਚ ਕਿਹਾ ਕਿ ਜਪਾਨ ਕਾਨੂੰਨੀ ਰੂਪ ‘ਚ ਅਮਰੀਕਾ ਪ੍ਰਸ਼ਾਂਤ ਖੇਤਰ ਸਥਿਤ ਗਵਾਮ ਵੱਲ ਜਾਣ ਵਾਲੀ ਉੱਤਰੀ ਕੋਰੀਆ ਦੀ ਮਿਜ਼ਾਈਲ ਨਸ਼ਟ ਕਰ ਸਕਦਾ ਹੈ ਕਿਓਦੋ ਸਮਾਚਾਰ ਏਜੰਸੀ ਨੇ ਸ੍ਰੀ ਅੋਨੋਦੇਰਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ
ਜਪਾਨੀ ਰੱਖਿਆ ਮੰਤਰੀ ਨੇ ਸੰਸਦ ਦੇ ਹੇਠਲੇ ਸਦਨ ਦੀ ਇੱਕ ਕਮੇਟੀ ਨੇ ਦੱਸਿਆ ਕਿ ਅਮਰੀਕੀ ਪ੍ਰਸ਼ਾਂਤ ਖੇਤਰ ਸਥਿਤ ਗਵਾਮ ਦੀਪ ਵੱਲੋਂ ਜਾਣ ਵਾਲੀ ਮਿਜ਼ਾਈਲ ਤੋਂ ਜੇ ਜਪਾਨ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ ਤਾਂ ਉਹ ਉਸ ਨੂੰ ਨਸ਼ਟ ਕਰ ਸਕਦਾ ਹੈ ਅੋਨੋਦੇਰਾ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਜਪਾਨ ਨੂੰ ਆਪਣੀ ਸੁਰੱਖਿਆ ਦੇ ਸਬੰਧ ‘ਚ ਹਰ ਜ਼ਰੂਰੀ ਕਦਮ ਚੁੱਕਣ ਦਾ ਅਧਿਕਾਰ ਹੈ ਮਾਹਿਰਾਂ ਅਨੁਸਾਰ ਮੌਜੂਦਾ ਸਮੇਂ ‘ਚ ਜਪਾਨ ਕੋਲ ਉਸਦੇ ਖੇਤਰ ‘ਚ ਗਵਾਮ ਵੱਲੋਂ ਜਾ ਰਹੀ ਮਿਜ਼ਾਈਲ ਨੂੰ ਹਵਾ ‘ਚ ਹੀ ਨਸ਼ਟ ਕਰ ਸਕਣ ਦੀ ਸਮਰੱਥਾ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।