ਪਲੇਸਿਸ-ਮਿਲਰ ਦੇ ਸੈਂਕੜਿਆਂ ਨਾਲ ਆਸਟਰੇਲੀਆ ਵਿਰੁੱਧ ਦੱ.ਅਫ਼ਰੀਕਾ ਜਿੱਤਿਆ ਲੜੀ

ਦੱਖਣੀ ਅਫ਼ਰੀਕਾ ਨੇ 2-1 ਨਾਲ ਜਿੱਤੀ ਲੜੀ

ਮਿਲਰ ਪਲੇਅਰ ਆਫ ਦ ਮੈਚ ਤੇ ਪਲੇਅਰ ਆਫ਼ ਦ ਸੀਰੀਜ਼

ਹੋਬਾਰਟ, 11 ਨਵੰਬਰ
ਕਪਤਾਨ ਫਾਫ ਡੂ ਪਲੇਸਿਸ (125, 115 ਗੇਂਦਾਂ, 15 ਚੌਕੇ, 2 ਛੱਕੇ) ਅਤੇ ਡੇਵਿਡ ਮਿਲਰ (139, 108 ਗੇਂਦਾਂ, 13 ਚੌਕੇ, 4 ਛੱਕੇ) ਦੇ ਬਿਹਤਰੀਨ ਸੈਂਕੜਿਆਂ ਅਤੇ ਉਹਨਾਂ ਦਰਮਿਆਨ ਚੌਥੀ ਵਿਕਟ ਲਈ 252 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ ਤੀਜੇ ਇੱਕ ਰੋਜ਼ਾ ‘ਚ 40 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ

 
ਦੱਖਣੀ ਅਫ਼ਰੀਕਾ ਨੇ 50 ਓਵਰਾਂ ‘ਚ 5 ਵਿਕਟਾਂ ‘ਤੇ 320 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਜਵਾਬ ‘ਚ ਆਸਟਰੇਲੀਆਈ ਟੀਮ ਸ਼ਾਨ ਮਾਰਸ਼ ਦੀਆਂ 106 ਦੌੜਾਂ (102ਗੇਂਦ, 7 ਚੌਕੇ, 4 ਛੱਕੇ) ਦੇ ਬਾਵਜ਼ੂਦ 50 ਓਵਰਾਂ ‘ਚ 8 ਵਿਕਟਾਂ ‘ਤੇ 280 ਦੌੜਾਂ ਹੀ ਬਣਾ ਸਕੀ
ਆਸਟਰੇਲੀਆ ਦਾ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਉਸ ਸਮੇਂ ਤੱਕ ਠੀਕ ਲੱਗ ਰਿਹਾ ਸੀ ਜਦੋਂ ਦੱਖਣੀ ਅਫ਼ਰੀਕਾ ਨੇ 16ਵੇਂ ਓਵਰ ਤੱਕ 55 ਦੌੜਾਂ ਤੱਕ 3 ਵਿਕਟਾਂ ਗੁਆ ਦਿੱਤੀਆਂ ਪਰ ਫਾਫ ਅਤੇ ਮਿਲਰ ਨੇ ਮੈਚ ਆਸਟਰੇਲੀਆ ਦੀ ਪਕੜ ਤੋਂ ਕੱਢ ਦਿੱਤਾ

 
ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਨੇ ਵੀ 39 ਤੱਕ ਕਪਤਾਨ ਫਿੰਚ ਸਮੇਤ ਤਿੰਨ ਵਿਕਟਾਂ ਗੁਆ ਦਿੱਤੀਆਂ ਹਾਲਾਂਕਿ ਮਾਰਸ਼ ਅਤੇ ਸਟਾਇਨਿਸ (76ਗੇਂਦਾਂ, 63 ਦੌੜਾਂ, 5 ਚੌਕੇ, 4 ਛੱਕੇ) ਨੇ ਚੌਥੀ ਵਿਕਟ ਲਈ 107 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕੀਤੀ ਸਟਾਇਨਿਸ ਤੋਂ ਬਾਅਦ ਮਾਰਸ਼ ਨੇ ਅਲੇਕਸ ਕੋਰੀ (42) ਨਾਲ ਪੰਜਵੀਂ ਵਿਕਟ ਲਈ 80 ਦੌੜਾਂ ਜੋੜੀਆਂ ਪਰ ਮਾਰਸ਼ ਦੀ ਵਿਕਟ 226 ‘ਤੇ ਡਿੱਗਣ ਤੋਂ ਬਾਅਦ ਆਸਟਰੇਲੀਆ ਰਨ ਰਫ਼ਤਾਰ ‘ਚ ਪੱਛੜ ਗਿਆ ਅਤੇ  ਟੀਮ 280 ਤੱਕ ਹੀ ਪਹੁੰਚ ਸਕੀ  ਤੇਜ਼ ਗੇਂਦਬਾਜ਼ਾਂ ਡੇਲ ਸਟੇਨ ਅਤੇ ਰਬਾਦਾ ਨੇ 3-3 ਵਿਕਟਾਂ?ਲਈਆਂ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।