ਇੱਕਰੋਜ਼ਾ ਅਤੇ ਟੀ-20 ’ਚ ਏਡਨ ਮਾਰਕਰਮ ਕਰਨਗੇ ਕਪਤਾਨੀ
- ਟੈਸਟ ਮੈਚਾਂ ’ਚ ਟੇਮਬਾ ਬਾਵੁਮਾ ਨੂੰ ਮਿਲੀ ਕਪਤਾਨੀ
ਡਰਬਨ। ਭਾਰਤ ਖਿਲਾਫ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨਾਂ ਫਾਰਮੈਟਾਂ ਦੀ ਲੜੀ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਏਡਾਨ ਮਾਰਕਰਮ ਇੱਕਰੋਜ਼ਾ ਅਤੇ ਟੀ-20 ’ਚ ਕਪਤਾਨੀ ਕਰਨਗੇ ਅਤੇ ਟੇਂਬਾ ਬਾਵੁਮਾ ਟੈਸਟ ’ਚ ਕਪਤਾਨੀ ਕਰਨਗੇ। ਦੱਖਣੀ ਅਫਰੀਕਾ ਨੇ ਭਾਰਤ ਖਿਲਾਫ ਸੀਮਤ ਓਵਰਾਂ ਦੀ ਸੀਰੀਜ ਲਈ ਆਪਣੇ ਇੱਕਰੋਜ਼ਾ ਕਪਤਾਨ ਬਾਵੁਮਾ ਅਤੇ ਤੇਜ਼ ਗੇਂਦਬਾਜ ਕਾਗਿਸੋ ਰਬਾਡਾ ਨੂੰ ਆਰਾਮ ਦਿੱਤਾ ਹੈ। (South Africa Team)
ਬਾਵੁਮਾ ਦੀ ਗੈਰ-ਮੌਜੂਦਗੀ ’ਚ ਟੀ-20 ਕਪਤਾਨ ਮਾਰਕਰਮ ਇੱਕਰੋਜ਼ਾ ਟੀਮ ਦੀ ਕਪਤਾਨੀ ਵੀ ਕਰਨਗੇ। ਗੇਰਾਲਡ ਕੋਏਟਜੀ, ਮਾਰਕੋ ਜੈਨਸਨ ਅਤੇ ਲੁੰਗੀ ਐਨਗਿਡੀ ਪਹਿਲੇ ਦੋ ਟੀ-20 ’ਚ ਹੀ ਖੇਡਣਗੇ। 10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ’ਤੇ ਟੀਮ ਇੰਡੀਆ ਨੂੰ 3 ਟੀ-20, 3 ਇੱਕਰੋਜ਼ਾ ਮੈਚ ਅਤੇ 2 ਟੈਸਟ ਮੈਚਾਂ ਦੀ ਸੀਰੀਜ ਖੇਡਣੀ ਹੈ। ਟੀਮ ਇਸ ਦੌਰੇ ਲਈ 6 ਦਸੰਬਰ ਨੂੰ ਰਵਾਨਾ ਹੋਵੇਗੀ।
ਸਟੱਬਸ ਨੂੰ ਪਹਿਲੀ ਵਾਰ ਟੈਸਟ ਟੀਮ ’ਚ ਕੀਤਾ ਗਿਆ ਹੈ ਸ਼ਾਮਲ
ਬੱਲੇਬਾਜ ਟ੍ਰਿਸਟਨ ਸਟੱਬਸ ਨੂੰ ਪਹਿਲੀ ਵਾਰ ਟੈਸਟ ਟੀਮ ’ਚ ਜਗ੍ਹਾ ਮਿਲੀ ਹੈ। ਹੈਨਰਿਕ ਕਲਾਸੇਨ ਨੂੰ ਟੈਸਟ ਟੀਮ ’ਚ ਜਗ੍ਹਾ ਨਹੀਂ ਮਿਲੀ ਹੈ। ਪਿੱਠ ਦੀ ਸੱਟ ਤੋਂ ਪੀੜਤ ਤੇਜ਼ ਗੇਂਦਬਾਜ ਐਨਰਿਕ ਨੋਰਟੀਆ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਚੋਣ ਲਈ ਉਪਲਬਧ ਨਹੀਂ ਹਨ। (South Africa Team)
ਤਿੰਨਾਂ ਫਾਰਮੈਟਾਂ ਲਈ ਦੱਖਣੀ ਅਫਰੀਕਾ ਦੀ ਟੀਮ (South Africa Team )
ਟੀ-20 ਟੀਮ : ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰਿਟਜਕੇ, ਨੈਂਡਰੇ ਬਰਗਰ, ਗੇਰਾਲਡ ਕੋਏਟਜੀ (ਪਹਿਲਾ ਅਤੇ ਦੂਜਾ ਮੈਚ), ਡੋਨੋਵਨ ਫਰੇਰਾ, ਰੀਜਾ ਹੈਂਡਰਿਕਸ, ਮਾਰਕੋ ਜੈਨਸਨ (ਪਹਿਲਾ ਅਤੇ ਦੂਜਾ ਮੈਚ), ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਨਗੀਡੀ (ਪਹਿਲਾ ਅਤੇ ਦੂਜਾ ਮੈਚ), ਐਂਡੀਲੇ ਫੇਲੁਕਯੋ, ਤਬਰੇਜ ਸ਼ਮਸੀ, ਟ੍ਰਿਸਟਨ ਸਟੱਬਸ ਅਤੇ ਲਿਜਾਦ ਵਿਲੀਅਮਜ।
ਇੱਕਰੋਜ਼ਾ ਟੀਮ : ਏਡਨ ਮਾਰਕਰਮ (ਕਪਤਾਨ), ਓਟਨੀਲ ਬਾਰਟਮੈਨ, ਨੰਦਰੇ ਬਰਗਰ, ਟੋਨੀ ਡੀ ਜੋਰਜੀ, ਰੀਜਾ ਹੈਂਡਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਪੋਂਗਵਾਨਾ, ਡੇਵਿਡ ਮਿਲਰ, ਵੇਨ ਮੁਲਡਰ, ਐਂਡੀਲੇ ਫੇਲੁਕੋਏ, ਤਬਰੇਜ ਸ਼ਮਸੀ, ਕੇ ਵਰਸੇਨਰੀ, ਕੇ ਰਾਸੇਨੀ ਅਤੇ ਲਿਜਾਦ ਵਿਲੀਅਮਜ।
ਟੈਸਟ ਟੀਮ : ਟੇਂਬਾ ਬਾਵੁਮਾ (ਕਪਤਾਨ), ਡੇਵਿਡ ਬੇਡਿੰਘਮ, ਨੰਦਰੇ ਬਰਗਰ, ਗੇਰਾਲਡ ਕੋਏਟਜੀ, ਟੋਨੀ ਡੀ ਜੋਰਜੀ, ਡੀਨ ਐਲਗਰ, ਮਾਰਕੋ ਯੈਨਸਨ, ਕੇਸ਼ਵ ਮਹਾਰਾਜ, ਏਡੇਨ ਮਾਰਕਰਮ, ਵੇਨ ਮੁਲਡਰ, ਲੁੰਗੀ ਨਗਿਡੀ, ਕੀਗਨ ਪੀਟਰਸਨ, ਕਾਗਿਸੋ ਰਬਾਡਾ, ਕੇ ਸੇਂਟਲੀ ਵੇਰਿਅਨ।