ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News WTC Final 202...

    WTC Final 2025: WTC ਫਾਈਨਲ ’ਚ ਦੱਖਣੀ ਅਫਰੀਕਾ ਦੀ ਜ਼ਬਰਦਸਤ ਵਾਪਸੀ, ਇਤਿਹਾਸ ਰਚਨ ਦੇ ਕਰੀਬ ਪਹੁੰਚੇ ਅਫਰੀਕੀ

    WTC Final 2025

    ਅਸਟਰੇਲੀਆ ਤੋਂ ਜਿੱਤਣ ਲਈ 69 ਦੌੜਾਂ ਦੀ ਜ਼ਰੂਰਤ

    • ਮਾਰਕ੍ਰਮ-ਬਾਵੂਮਾ ਵਿਚਕਾਰ 143 ਦੌੜਾਂ ਦੀ ਸਾਂਝੇੇਦਾਰੀ, ਨਾਬਾਦ ਪਵੇਲੀਅਨ ਪਰਤੇ

    ਸਪੋਰਟਸ ਡੈਸਕ। WTC Final 2025: ਕਪਤਾਨ ਤੇਂਬਾ ਬਾਵੁਮਾ ਤੇ ਓਪਰਨ ਏਡਨ ਮਾਰਕਰਾਮ ਦੀ ਪਾਰੀ ਦੀ ਬਦੌਲਤ, ਦੱਖਣੀ ਅਫਰੀਕਾ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਕੰਗਾਰੂਆਂ ਖਿਲਾਫ਼ ਜ਼ਬਰਦਸਤ ਵਾਪਸੀ ਕਰ ਲਈ ਹੈ, ਹਾਲਾਂਕਿ ਇਸ ਵਾਪਸੀ ’ਚ ਮੌਸਮ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ਼ੁੱਕਰਵਾਰ ਨੂੰ ਤੀਜੇ ਦਿਨ ਦੇ ਖੇਡ ਦੇ ਅੰਤ ਤੱਕ, 282 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੇ 2 ਵਿਕਟਾਂ ’ਤੇ 213 ਦੌੜਾਂ ਬਣਾ ਲਈਆਂ ਹਨ। ਉਨ੍ਹਾਂ ਨੂੰ ਜਿੱਤ ਲਈ 69 ਦੌੜਾਂ ਦੀ ਲੋੜ ਹੈ।

    ਇਹ ਖਬਰ ਵੀ ਪੜ੍ਹੋ : Ahmedabad Plane Crash: ਕੈਬਨਿਟ ਮੰਤਰੀ ਆਰਤੀ ਰਾਓ ਨੇ ਅਹਿਮਦਾਬਾਦ ’ਚ ਹੋਏ ਜਹਾਜ਼ ਹਾਦਸੇ ’ਤੇ ਜਤਾਇਆ ਦੁੱਖ

    ਏਡਨ ਮਾਰਕ੍ਰਮ 102 ਤੇ ਕਪਤਾਨ ਤੇਂਬਾ ਬਾਵੁਮਾ 65 ਦੌੜਾਂ ’ਤੇ ਅਜੇਤੂ ਵਾਪਸ ਪਰਤੇ ਹਨ। ਦੋਵਾਂ ਨੇ ਤੀਜੀ ਵਿਕਟ ਲਈ 232 ਗੇਂਦਾਂ ’ਤੇ 143 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ ਹੈ। ਰਿਆਨ ਰਿਕਲਟਨ 6 ਦੌੜਾਂ ਤੇ ਵਿਆਨ ਮਲਡਰ 27 ਦੌੜਾਂ ’ਤੇ ਆਊਟ ਹੋਏ। ਦੋਵਾਂ ਨੂੰ ਮਿਸ਼ੇਲ ਸਟਾਰਕ ਨੇ ਪੈਵੇਲੀਅਨ ਭੇਜਿਆ। ਇਸ ਤੋਂ ਪਹਿਲਾਂ ਅਸਟਰੇਲੀਆ ਨੇ ਦੂਜੀ ਪਾਰੀ 144/8 ਦੇ ਸਕੋਰ ਨਾਲ ਸ਼ੁਰੂ ਕੀਤੀ ਤੇ ਦੁਪਹਿਰ ਦੇ ਖਾਣੇ ਤੱਕ 207 ਦੌੜਾਂ ’ਤੇ ਆਲ ਆਊਟ ਹੋ ਗਈ। WTC Final 2025

    ਮਿਸ਼ੇਲ ਸਟਾਰਕ 58 ਦੌੜਾਂ ਬਣਾ ਕੇ ਅਜੇਤੂ ਵਾਪਸ ਪਰਤਿਆ। ਵਿਕਟਕੀਪਰ ਬੱਲੇਬਾਜ਼ ਐਲੇਕਸ ਕੈਰੀ ਨੇ 43 ਦੌੜਾਂ ਤੇ ਓਪਨਰ ਮਾਰਨਸ ਲਾਬੂਸ਼ਾਨ ਨੇ 22 ਦੌੜਾਂ ਬਣਾਈਆਂ। ਕਾਗਿਸੋ ਰਬਾਡਾ ਨੇ 4 ਤੇ ਲੁੰਗੀ ਨਗੀਡੀ ਨੇ 3 ਵਿਕਟਾਂ ਹਾਸਲ ਕੀਤੀਆਂ। ਲੰਡਨ ਦੇ ਲਾਰਡਜ਼ ਸਟੇਡੀਅਮ ’ਚ ਚੱਲ ਰਹੇ ਮੈਚ ਦੀ ਪਹਿਲੀ ਪਾਰੀ ’ਚ ਕੰਗਾਰੂਆਂ ਦੀ ਟੀਮ 212 ਦੌੜਾਂ ’ਤੇ ਆਲਆਊਟ ਹੋ ਗਈ ਸੀ, ਜਦਕਿ ਜਵਾਬ ’ਚ ਦੱਖਣੀ ਅਫਰੀਕਾ ਨੇ 138 ਦੌੜਾਂ ਬਣਾਈਆਂ। ਪਹਿਲੀ ਪਾਰੀ ’ਚ ਕੰਗਾਰੂਆਂ ਨੂੰ 74 ਦੌੜਾਂ ਦੀ ਲੀਡ ਮਿਲੀ ਸੀ।

    ਅਫਰੀਕੀ ਬੱਲੇਬਾਜ਼ਾਂ ’ਤੇ ਮੌਸਮ ਹੋਇਆ ਮਿਹਰਬਾਨ | WTC Final 2025

    ਮੈਚ ਦੇ ਪਹਿਲੇ 2 ਦਿਨਾਂ ’ਚ ਲੰਡਨ ਦਾ ਅਸਮਾਨ ਬੱਦਲਵਾਈ ਸੀ ਤੇ ਹਵਾਵਾਂ ਵੀ ਚੱਲ ਰਹੀਆਂ ਸਨ। ਅਜਿਹੀ ਸਥਿਤੀ ’ਚ, ਗੇਂਦ ਜ਼ਿਆਦਾ ਸਵਿੰਗ ਕਰ ਰਹੀ ਸੀ। ਤੀਜੇ ਦਿਨ, ਸ਼ੁੱਕਰਵਾਰ ਨੂੰ, ਸਵੇਰ ਤੋਂ ਸੂਰਜ ਚਮਕਿਆ। ਇਸ ਨਾਲ ਸਵਿੰਗ ਘੱਟ ਗਈ ਤੇ ਬੱਲੇਬਾਜ਼ੀ ਆਸਾਨ ਹੋ ਗਈ। WTC Final 2025

    WTC Final 2025

    ਫਾਈਨਲ ’ਚ ਮਾਰਕ੍ਰਮ ਨੇ ਜੜਿਆ ਸੈਂਕੜਾ

    ਦੱਖਣੀ ਅਫਰੀਕਾ ਦੇ ਓਪਨਰ ਏਡੇਨ ਮਾਰਕ੍ਰਮ ਨੇ 156 ਗੇਂਦਾਂ ’ਚ ਸੈਂਕੜਾ ਜੜਿਆ। ਏਡਨ ਮਾਰਕ੍ਰਮ ਦੂਜੀ ਪਾਰੀ ਦੌਰਾਨ ਸ਼ਾਨਦਾਰ ਫਾਰਮ ’ਚ ਨਜ਼ਰ ਆਏ ਤੇ ਉਨ੍ਹਾਂ ਨੇ ਕਪਤਾਨ ਤੇਂਬਾ ਬਾਵੂਮਾ ਨਾਲ 130 ਤੋਂ ਜ਼ਿਆਦਾ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਦੱਖਣੀ ਅਫਰੀਕਾ ਨੂੰ ਜਿੱਤਣ ਲਈ 72 ਦੌੜਾਂ ਦੀ ਜ਼ਰੂਰਤ ਹੈ। WTC Final 2025

    WTC Final 2025

    ਦੋਵੇਂ ਟੀਮਾਂ ਦੀ ਪਲੇਇੰਗ-11 | WTC Final 2025

    ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਰਿਆਨ ਰਿਕਲਟਨ, ਏਡੇਨ ਮਾਰਕ੍ਰਮ, ਵਿਆਨ ਮਲਡਰ, ਟ੍ਰਿਸਟਨ ਸਟੱਬਸ, ਡੇਵਿਡ ਬੇਡਿੰਘਮ, ਕਾਇਲ ਵੇਰਿਅਨ (ਵਿਕਟਕੀਪਰ), ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਨਗੀਡੀ।

    ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਉਸਮਾਨ ਖਵਾਜਾ, ਮਾਰਨਸ ਲਾਬੂਸ਼ਾਨੇ, ਕੈਮਰਨ ਗ੍ਰੀਨ, ਸਟੀਵ ਸਮਿਥ, ਟ੍ਰੈਵਿਸ ਹੈੱਡ, ਬਿਊ ਵੈਬਸਟਰ, ਐਲੇਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।