ਸੂਰਿਆ ਦੀ ਅੱਗ ’ਚ ਝੁਲਸਿਆ ਅਫਰੀਕਾ! DRS ਨਹੀਂ ਲੈ ਸਕੀ ਭਾਰਤੀ ਟੀਮ, Ind-Sa ਮੈਚ ਦੇ ਟਾਪ Highlights

IND Vs SA

3 ਮੈਚਾਂ ਦੀ ਲੜੀ 1-1 ਦੀ ਬਰਾਬਰੀ ਨਾਲ ਸਮਾਪਤ

  • ਸੂਰਿਆ ਕੁਮਾਰ ਦਾ ਟੀ20 ’ਚ ਚੌਥਾ ਸੈਂਕੜਾ
  • ਕੁਲਦੀਪ ਯਾਦਵ ਨੇ ਲਈਆਂ 5 ਵਿਕਟਾਂ
  • ਸੂਰਿਆ ਨੇ ਚੌਥਾ ਸੈਂਕੜਾ ਜੜ ਕੀਤੀ ਰੋਹਿਤ ਅਤੇ ਮੈਕਸਵੈੱਲ ਦੀ ਬਰਾਬਰੀ

ਸਪੋਰਟਸ ਡੈਸਕ। ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ 3 ਟੀ 20 ਮੈਚਾਂ ਦੀ ਲੜੀ ਦਾ ਆਖਿਰੀ ਅਤੇ ਤੀਜਾ ਮੁਕਾਬਲਾ ਰਾਤ ਜੋਹਾਨਸਬਰਗ ’ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 20 ਓਵਰਾਂ ’ਚ 7 ਵਿਕਟਾਂ ਗੁਆ ਕੇ 201 ਦੌੜਾਂ ਦਾ ਚੁਣੌਤੀਪੁਰਨ ਸਕੋਰ ਬਣਾਇਆ। ਭਾਰਤੀ ਟੀਮ ਦੇ ਇਸ ਵੱਡੇ ਸਕੋਰ ’ਚ ਕਪਤਾਨ ਸੂਰਿਆ ਦੀ ਅਹਿਮ ਭੂਮਿਕਾ ਰਹੀ। ਜਿਨ੍ਹਾਂ ਨੇ ਆਪਣੇ ਟੀ20 ਕਰੀਅਰ ਦਾ ਚੌਥਾ ਸੈਂਕੜਾ ਜੜਿਆ। ਉਨ੍ਹਾਂ ਨੇ 55 ਗੇਂਦਾਂ ’ਚ ਆਪਣਾ ਸੈਂਕੜਾ ਪੂਰਾ ਕੀਤਾ, ਜਿਸ ਵਿੱਚ 7 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਸੂਰਿਆ ਤੋਂ ਇਲਾਵਾ ਓਪਨਰ ਯਸ਼ਸਵੀ ਜਾਇਸਵਾਲ ਨੇ ਵੀ 60 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਉਨ੍ਹਾਂ ਨੇ 41 ਗੇਂਦਾਂ ਦਾ ਸਾਹਮਣਾ ਕੀਤਾ। ਉਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਅਫਰੀਕਾ ਦੀ ਟੀਮ ਦੀ ਪੂਰੀ ਟੀਮ ਸਿਰਫ 95 ਦੌੜਾਂ ’ਤੇ ਹੀ ਆਲਆਊਟ ਹੋ ਗਈ। ਅਫਰੀਕਾ ਵੱਲੋਂ ਸਭ ਤੋਂ ਜ਼ਿਆਦਾ ਡੇਵਿਡ ਮਿਲਰ ਨੇ 35 ਦੌੜਾਂ ਬਣਾਈਆਂ। (IND Vs SA)

ਇਹ ਵੀ ਪੜ੍ਹੋ : ਪੰਜਾਬ ਦੇ ਸਟੈਂਡ ਦੀ ਪੁਸ਼ਟੀ ਕਰਦੈ ਕੇਂਦਰੀ ਮੰਤਰੀ ਦਾ ਬਿਆਨ, ਪੜ੍ਹੋ ਕੀ ਕਿਹਾ…

ਟੀਮ ਇੰਡੀਆ ਵੱਲੋਂ ਸਭ ਤੋਂ ਜ਼ਿਆਦਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 5 ਵਿਕਟਾਂ ਹਾਸਲ ਕੀਤੀਆਂ। ਭਾਰਤੀ ਟੀਮ ਨੇ ਇਹ ਮੁਕਾਬਲਾ 106 ਦੌੜਾਂ ਦਾ ਆਪਣੇ ਨਾਂਅ ਕਰ ਲਿਆ। ਦੌੜਾਂ ਦੇ ਲਿਹਾਜ ਨਾਲ ਭਾਰਤ ਦੀ ਅਫਰੀਕਾ ’ਤੇ ਸਭ ਤੋਂ ਵੱਡੀ ਜਿੱਤ ਹੈ। ਇਹ ਮੈਚ ਜਿੱਤਦੇ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਲੜੀ 1-1 ਦੀ ਬਰਾਬਰੀ ਨਾਲ ਡਰਾਅ ਕਰਵਾ ਦਿੱਤੀ। ਦੱਸਣਯੋਗ ਹੈ ਕਿ ਲੜੀ ਦਾ ਪਹਿਲਾ ਮੁਕਾਬਲਾ ਡਰਬਨ ’ਚ ਖੇਡਿਆ ਜਾਣਾ ਸੀ ਪਰ ਉਹ ਮੈਚ ਬਿਨ੍ਹਾਂ ਕੋਈ ਗੇਂਦ ਸੁੱਟੇ ਭਾਰੀ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜੇ ਮੁਕਾਬਲੇ ’ਚ ਭਾਰਤੀ ਟੀਮ ਨੂੰ ਅਫਰੀਕਾ ਨੇ 5 ਵਿਕਟਾਂ ਨਾਲ ਹਰਾ ਦਿੱਤਾ ਸੀ। ਹੁਣ ਦੋਵਾਂ ਟੀਮਾਂ ਵਿਚਕਾਰ 3 ਮੈਚਾਂ ਦੀ ਇੱਕਰੋਜ਼ਾ ਲੜੀ ਖੇਡੀ ਜਾਵੇਗੀ। ਜਿਸ ਦਾ ਪਹਿਲਾ ਮੁਕਾਬਲਾ 17 ਦਸੰਬਰ ਨੂੰ ਜੋਹਾਨਸਬਰਗ ’ਚ ਹੀ ਖੇਡਿਆ ਜਾਵੇਗਾ। (IND Vs SA)

ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ | IND Vs SA

ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ, ਜਿਸ ਵਿੱਚ ਭਾਰਤ ਦੇ ਸਟਾਰ ਅਤੇ ਨੰਬਰ ਇੱਕ ਬੱਲੇਬਾਜ਼ ਸ਼ੁਭਮਨ ਗਿੱਲ ਸਿਰਫ 8 ਦੌੜਾਂ ਬਣਾ ਕੇ ਆਉਟ ਹੋ ਗਏ ਸਨ। ਉਸ ਤੋਂ ਬਾਅਦ ਤੀਜੇ ਸਥਾਨ ’ਤੇ ਆਏ ਤਿਲਕ ਵਰਗਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਦੂਜੀ ਗੇਂਦ ’ਤੇ ਹੀ ਆਂਉਟ ਹੋ ਗਏ। ਉਸ ਤੋਂ ਬਾਅਦ ਕਪਤਾਨ ਸੂਰਿਆ ਨੇ ਓਪਨਰ ਯਸ਼ਸਵੀ ਜਾਇਸਵਾਲ ਨਾਲ ਪਾਰੀ ਨੂੰ ਸੰਭਾਲਿਆ ਅਤੇ ਭਾਰਤੀ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਇਆ। ਭਾਰਤ ਨੇ ਪਾਵਰਪਲੇ ’ਚ ਪਹਿਲੇ 2 ਓਵਰਾਂ ’ਚ ਕੁਲ 29 ਦੌੜਾਂ ਬਣਾਇਆਂ। 6 ਓਵਰਾਂ ਤੋਂ ਬਾਅਦ ਭਾਰਤੀ ਟੀਮ ਦਾ ਸਕੋਰ 62/2 ਸੀ। (IND Vs SA)

ਫੀਲਡਿੰਗ ਕਰਦੇ ਸਮੇਂ ਜਖਮੀ ਹੋਏ ਕਪਤਾਨ ਸੂਰਿਆਕੁਮਾਰ ਯਾਦਵ

ਸੂਰਿਆਕੁਮਾਰ ਯਾਦਵ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ। ਦੂਜੇ ਓਵਰ ਦੀ ਤੀਜੀ ਗੇਂਦ ’ਤੇ ਰੀਜਾ ਹੈਂਡਰਿਕਸ ਨੇ ਵਾਧੂ ਕਵਰ ’ਚ ਸ਼ਾਟ ਖੇਡਿਆ। ਫੀਲਡਿੰਗ ਕਰ ਰਹੇ ਸੂਰਿਆ ਨੇ ਗੇਂਦ ਨੂੰ ਬਾਊਂਡਰੀ ਤੱਕ ਪਹੁੰਚਣ ਤੋਂ ਰੋਕਿਆ ਪਰ ਗੇਂਦ ਨੂੰ ਰੋਕਦੇ ਹੋਏ ਉਨ੍ਹਾਂ ਦਾ ਗਿੱਟਾ ਮੁੜ ਗਿਆ। ਉਹ ਤੁਰਨ ਦੇ ਵੀ ਯੋਗ ਨਹੀਂ ਸੀ। ਟੀਮ ਦੇ ਫਿਜੀਓ ਨੇ ਆ ਕੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ। ਸੂਰਿਆ ਦੀ ਜਗ੍ਹਾ ਰਵਿੰਦਰ ਜਡੇਜਾ ਨੇ ਕਪਤਾਨੀ ਦੀ ਜਿੰਮੇਵਾਰੀ ਸੰਭਾਲੀ। IND Vs SA()

ਵਿਚਕਾਰ ਦੇ 7.5 ਓਵਰਾਂ ’ਚ ਬਿਖਰੀ ਅਫਰੀਕੀ ਟੀਮ | IND Vs SA

ਦੱਖਣੀ ਅਫਰੀਕਾ ਦੀ ਟੀਮ ਪਾਵਰਪਲੇ ’ਚ 3 ਵਿਕਟਾਂ ਗੁਆ ਕੇ ਉਭਰ ਨਹੀਂ ਸਕੀ। ਟੀਮ ਨੇ 7.5 ਓਵਰਾਂ ’ਚ 53 ਦੌੜਾਂ ਬਣਾ ਕੇ 7 ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ਓਵਰਾਂ ’ਚ ਕੁਲਦੀਪ ਨੇ 5 ਅਤੇ ਜਡੇਜਾ ਨੇ 2 ਵਿਕਟਾਂ ਲਈਆਂ।

ਦੱਖਣੀ ਅਫਰੀਕਾ ਨੂੰ ਪਾਵਰਪਲੇ ’ਚ 3 ਝਟਕੇ ਲੱਗੇ | IND Vs SA

202 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਮੁਹੰਮਦ ਸਿਰਾਜ ਨੇ ਪਹਿਲੇ ਓਵਰ ’ਚ ਮੇਡਨ ਗੇਂਦਬਾਜੀ ਕਰਕੇ ਦਬਾਅ ਬਣਾਇਆ। ਇਸ ਦਬਾਅ ਦਾ ਫਾਇਦਾ ਮੁਕੇਸ਼ ਕੁਮਾਰ ਨੂੰ ਦੂਜੇ ਓਵਰ ’ਚ ਮਿਲਿਆ। ਮੁਕੇਸ਼ ਨੇ ਮੈਥਿਊ ਬ੍ਰਿਟਜਕੀ (4 ਦੌੜਾਂ) ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਇਸ ਤੋਂ ਬਾਅਦ ਤੀਜੇ ਓਵਰ ’ਚ ਰੀਜਾ ਹੈਂਡਰਿਕਸ ਰਨ ਆਊਟ ਹੋ ਗਏ। ਪਹਿਲੇ ਤਿੰਨ ਓਵਰਾਂ ’ਚ ਸਲਾਮੀ ਬੱਲੇਬਾਜਾਂ ਦੀਆਂ ਵਿਕਟਾਂ ਗੁਆਉਣ ਤੋਂ ਬਾਅਦ ਅਫਰੀਕੀ ਟੀਮ ਦਬਾਅ ’ਚ ਆ ਗਈ ਅਤੇ ਪਾਵਰਪਲੇ ਦੇ ਅੰਤ ਤੱਕ ਕਲੌਸੇਨ ਵੀ ਆਊਟ ਹੋ ਗਏ। ਉਹ ਛੇਵੇਂ ਓਵਰ ਦੀ ਚੌਥੀ ਗੇਂਦ ’ਤੇ ਅਰਸ਼ਦੀਪ ਸਿੰਘ ਦੇ ਹੱਥੋਂ ਰਿੰਕੂ ਸਿੰਘ ਦੇ ਹੱਥੋਂ ਕੈਚ ਹੋ ਗਏ। ਪਾਵਰਪਲੇ ’ਚ ਅਫਰੀਕੀ ਟੀਮ ਨੇ 42 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਛੇਵੇਂ ਓਵਰ ਤੋਂ ਬਾਅਦ ਟੀਮ ਦਾ ਸਕੋਰ 42/3 ਹੋ ਗਿਆ