SL vs SA: ਵਿਸ਼ਵ ਕੱਪ ’ਚ ਅੱਜ ਸ਼੍ਰੀਲੰਕਾ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ

SL vs SA

26 ਸਾਲਾਂ ਦੇ ਹਸਰੰਗਾ ਨੂੰ ਦਿੱਤੀ ਗਈ ਹੈ ਕਪਤਾਨੀ | SL vs SA

  • 2021 ਵਿਸ਼ਵ ਕੱਪ ’ਚ ਹਾਸਲ ਕਰੀ ਸੀ ਹੈਟ੍ਰਿਕ
  • ਅੱਜ ਉਹ ਹੀ ਟੀਮ ਦੇ ਸ਼ਕਤੀਸ਼ਾਲੀ ਹਿੱਟਰਾਂ ਨਾਲ ਹੈ ਸਾਹਮਣਾ

ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਚੌਥਾ ਮੁਕਾਬਲਾ ਅੱਜ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਜਾਵੇਗਾ। ਇਹ ਮੁਕਾਬਲਾ ਨਸਾਓ ਕਾਉਂਟੀ ਇੰਟਰਨੈਸ਼ਨਲ ਸਟੇਡੀਅਮ ਨਿਊਯਾਕਰ ’ਚ ਖੇਡਿਆ ਜਾਵੇਗਾ। ਮੈਚ ਸ਼ੁਰੂ ਹੋਣ ਦਾ ਸਮਾਂ ਰਾਤ 8:00 ਵਜੇ ਦਾ ਹੈ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:30 ਵਜੇ ਹੋਵੇਗਾ। 2021 ਦੇ ਵਿਸ਼ਵ ਕੱਪ, ਦੱਖਣੀ ਅਫਰੀਕਾ ਦੀ ਪਾਰੀ ਦਾ 15ਵਾਂ ਓਵਰ ਚੱਲ ਰਿਹਾ ਸੀ ਤਾਂ ਓਵਰ ਦੀ ਆਖਿਰੀ ਗੇਂਦ ’ਤੇ ਮਿਸਟ੍ਰੀ ਸਪਿਨਰ ਹਸਰੰਗਾ ਨੇ ਐਡਨ ਮਾਰਕ੍ਰਮ ਨੂੰ ਬੋਲਡ ਕਰ ਦਿੱਤਾ। (SL vs SA)

ਦੱਖਣੀ ਅਫਰੀਕਾ ਸ਼੍ਰੀਲੰਕਾ ਵੱਲੋਂ ਦਿੱਤੇ ਗਏ 142 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਸ਼੍ਰੀਲੰਕਾ ਦੇ ਗੇਂਦਬਾਜ਼ਾਂ ਲਈ ਇਹ ਸਕੋਰ ਬਚਾਉਣਾ ਮੁਸ਼ਕਲ ਸੀ, ਪਰ 23 ਸਾਲਾਂ ਦੇ ਹਸਰੰਗਾ ਨੇ ਮੈਚ ਜਿੱਤਣ ਦੀਆਂ ਉਮੀਦਾਂ ਬਣਾ ਦਿੱਤੀਆਂ ਸਨ। ਫਿਰ ਹਸਰੰਗਾ ਨੇ ਮਾਰਕ੍ਰਮ, ਤੇਬਮਾ ਬਾਵੁਮਾ ਤੇ ਇੱਕ ਹੋਰ ਖਿਡਾਰੀ ਨੂੰ ਆਊਟ ਕਰਕੇ ਹੈਟ੍ਰਿਕ ਲਈ ਸੀ। ਪਰ ਫਿਰ ਵੀ ਸ਼੍ਰੀਲੰਕਾ ਇਹ ਸਕੋਰ ਦਾ ਬਚਾਅ ਨਹੀਂ ਕਰ ਸਕੀ ਤੇ ਦੱਖਣੀ ਅਫਰੀਕਾ ਨੇ ਇਹ ਮੈਚ 1 ਗੇਂਦ ਬਾਕੀ ਰਹਿੰਦੇ ਆਪਣੇ ਨਾਂਅ ਕਰ ਲਿਆ ਸੀ। (SL vs SA)

ਹੁਣ ਹਸਰੰਗਾ ਸ਼੍ਰੀਲੰਕਾਈ ਟੀਮ ਦੇ ਕਪਤਾਨ ਹਨ ਤੇ ਅੱਜ ਫਿਰ ਤੋਂ ਟੀ20 ਵਿਸ਼ਵ ਕੱਪ ’ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਸ਼੍ਰੀਲੰਕਾਈ ਟੀਮ ਦੀ ਔਸਤ ਉਮਰ 27 ਸਾਲਾਂ ਦੀ ਹੈ। ਸਿਰਫ ਮੈਥਊਜ਼ ਹੀ ਅਜਿਹੇ ਖਿਡਾਰੀ ਹਨ ਜਿਹੜੇ 35 ਸਾਲਾਂ ਦੇ ਹਨ। ਸਾਹਮਣੇ ਹੈ ਦੱਖਣੀ ਅਫਰੀਕਾ, ਜੋ ਪਿਛਲੇ ਟੀ20 ਵਿਸ਼ਵ ਕੱਪ ’ਚ ਕੁਝ ਖਾਸ ਨਹੀਂ ਕਰ ਸਕੀ ਸੀ। ਸੁਪਰ-12 ਰਾਊਂਡ ਤੋਂ ਬਾਹਰ ਹੋ ਗਈ ਸੀ। ਪਰ ਇਸ ਵਾਰ ਟੀਮ ’ਚ ਕੁਝ ਅਜਿਹੇ ਖਿਡਾਰੀ ਹਨ, ਜਿਹੜੇ ਚੰਗੇ ਫਾਰਮ ’ਚ ਹਨ। ਜਿਸ ਨਾਲ ਹੁਣ ਇਨ੍ਹਾਂ ਦੀ ਟੀਮ ਨੌਜਵਾਨ ਜੋਸ਼ ਤੇ ਤਜ਼ੁਰਬੇਕਾਰ ਖਿਡਾਰੀਆਂ ਦਾ ਸੁਮੇਲ ਹੈ। (SL vs SA)

ਦੋਵਾਂ ਟੀਮਾਂ ਦੇ ਦਿਲਚਸਪ ਤੱਥਾਂ ਤੇ ਰਿਕਾਰਡਾਂ ਤੋਂ ਪਹਿਲਾਂ ਮੈਚ ਦੇ ਵੇਰਵੇ | SL vs SA

  • ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ
  • 3 ਜੂਨ, ਨਸਾਓ ਕਾਉਂਟੀ ਇੰਟਰਨੈਸ਼ਨਲ ਸਟੇਡੀਅਮ, ਨਿਊਯਾਰਕ
  • ਟਾਸ : 7:30 , ਮੈਚ ਸ਼ੁਰੂ : 8:00

ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 3 ਵਾਰ ਹਰਾਇਆ | SL vs SA

ਅੱਜ ਤੱਕ ਟੀ20 ਵਿਸ਼ਵ ਕੱਪ ਦੌਰਾਨ ਦੋਵਾਂ ਟੀਮਾਂ ਵਿਚਕਾਰ 4 ਮੁਕਾਬਲੇ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ ਅਫਰੀਕਾ ਦਾ ਪੱਲਾ ਭਾਰੀ ਰਿਹਾ ਹੈ। ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ’ਚ 4 ਮੁਕਾਬਲਿਆਂ ’ਚੋਂ 3 ਮੁਕਾਬਲੇ ਜਿੱਤੇ ਹਨ। ਜਦਕਿ ਸ਼੍ਰੀਲੰਕਾ ਨੂੰ ਸਿਰਫ ਇੱਕ ਟੀ20 ਵਿਸ਼ਵ ਕੱਪ ਮੁਕਾਬਲੇ ’ਚ ਜਿੱਤ ਹਾਸਲ ਹੋਈ ਹੈ। ਅੱਜ ਦੋਵਾਂ ਟੀਮਾਂ ਵਿਚਕਾਰ ਵਿਸ਼ਵ ਕੱਪ ’ਚ ਪੰਜਵਾਂ ਮੁਕਾਬਲਾ ਹੋਵੇਗਾ। (SL vs SA)

ਇਹ ਵੀ ਪੜ੍ਹੋ : Oman vs Namibia: ਟੀ20 ਵਿਸ਼ਵ ਕੱਪ ਦੇ 2024 ਦੇ ਤੀਜੇ ਹੀ ਮੈਚ ’ਚ ਹੋਇਆ ਸੁਪਰ ਓਵਰ, ਸੁਪਰ ਓਵਰ ’ਚ ਨਾਮੀਬੀਆ ਨੇ ਓਮਾਨ ਨੂੰ ਹਰਾਇਆ
  • ਮੈਚ ਦਾ ਮਹੱਤਵ : ਇਸ ਟੀ-20 ਵਿਸ਼ਵ ਕੱਪ ’ਚ ਅੱਜ ਦੋਵਾਂ ਟੀਮਾਂ ਦਾ ਇਹ ਪਹਿਲਾ ਮੈਚ ਹੈ। ਦੋਵਾਂ ਟੀਮ ਦੀ ਸ਼ੁਰੂਆਤ ਜਿੱਤ ਨਾਲ ਕਰਨ ਦੀ ਹੋਵੇਗੀ। ਹਸਾਰੰਗਾ ਨੂੰ ਆਪਣੀ ਕਪਤਾਨੀ ਸਾਬਤ ਕਰਨ ਦੀ ਚੁਣੌਤੀ ਹੈ ਤੇ ਦੱਖਣੀ ਅਫਰੀਕਾ ਵੱਡੀ ਜਿੱਤ ਚਾਹੇਗਾ।
  • ਟਾਸ ਦੀ ਭੂਮਿਕਾ : ਮੈਚ ਫਲੱਡ ਲਾਈਟਾਂ ਹੇਠ ਸ਼ਾਮ ਨੂੰ ਸ਼ੁਰੂ ਹੋਵੇਗਾ। ਟਾਸ ਨਾਲ ਕੋਈ ਬਹੁਤਾ ਮਾਇਨੇ ਨਹੀਂ ਰੱਖੇਗਾ, ਪਰ ਟਾਸ ਦਾ ਜੇਤੂ ਪਿੱਛਾ ਕਰਨਾ ਚਾਹੇਗਾ। ਪਰ ਜਿਹੜੀ ਟੀਮ ਟਾਸ ਜਿੱਤੇਗੀ ਉਹ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੇਗੀ।

ਖਿਡਾਰੀਆਂ ’ਤੇ ਨਜ਼ਰਾਂ | SL vs SA

ਦੱਖਣੀ ਅਫਰੀਕਾ
  1. ਐਡਨ ਮਾਰਕ੍ਰਮ : ਮਾਰਕ੍ਰਮ ਦੱਖਣੀ ਅਫਰੀਕਾ ਦੇ ਕਪਤਾਨ ਹਨ। ਇਨ੍ਹਾਂ ਨੂੰ ਇਸ ਟੀ20 ਵਿਸ਼ਵ ਕੱਪ ’ਚ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਪਿਛਲੇ ਜੋ ਭਾਰਤ ’ਚ ਖੇਡੇ ਗਏ ਇੱਕਰੋਜ਼ਾ ਵਿਸ਼ਵ ਕੱਪ ’ਚ ਟੀਮ ਦੀ ਕਪਤਾਨੀ ਤੇਮਬਾ ਬਾਵੂਮਾ ਕੋਲ ਸੀ। ਪਰ ਹੁਣ ਮਾਰਕ੍ਰਮ ਨੂੰ ਟੀਮ ਦੀ ਕਪਤਾਨੀ ਦਿੱਤੀ ਗਈ ਹੈ। ਮਾਰਕ੍ਰਮ ਨੇ 10 ਟੀ20 ਮੁਕਾਬਲੇ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 261 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਭ ਤੋਂ ਜ਼ਿਆਦਾ ਦੌੜਾਂ ਦਾ ਸਕੋਰ ਨਾਬਾਦ (52) ਦਾ ਹੈ।
  2. ਕਵਿੰਟਨ ਡੀ ਕਾਕ : ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ ਡੀ ਕਾਕ ਇਸ ਸਮੇਂ ਫਾਰਮ ’ਚ ਨਹੀਂ ਚੱਲ ਰਹੇ। ਡੀ ਕਾਕ ਨੇ ਇਸ ਆਈਪੀਐੱਲ ਦੇ 11 ਮੈਚਾਂ ’ਚ 250 ਦੌੜਾਂ ਬਣਾਈਆਂ ਹਨ ਪਰ ਉਹ ਕਈ ਵਾਰ ਹਾਰੇ ਹੋਏ ਮੈਚਾਂ ’ਚ ਟੀਮ ਨੂੰ ਜਿੱਤ ਦਿਵਾ ਚੁੱਕੇ ਹਨ। ਉਨ੍ਹਾਂ ਨੇ ਵਿਸ਼ਵ ਕੱਪ ’ਚ 18 ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 410 ਦੌੜਾਂ ਬਣਾਈਆਂ। ਸਰਵੋਤਮ ਸਕੋਰ 63 ਦੌੜਾਂ ਹੈ। ਇਸ ’ਚ ਬੰਗਲਾਦੇਸ਼ ਖਿਲਾਫ਼ 63 ਦੌੜਾਂ ਦੀ ਮੈਚ ਬਦਲਣ ਵਾਲੀ ਪਾਰੀ ਵੀ ਸ਼ਾਮਲ ਹੈ।
  3. ਹੇਨਰਿਕ ਕਲਾਸੇਨ : ਕਲਾਸੇਨ ਇਸ ਸਾਲ ਟੀ-20 ’ਚ ਸਭ ਤੋਂ ਸਫਲ ਬੱਲੇਬਾਜ ਹੈ। ਕਲਾਸੇਨ ਇੱਕ ਵਿਸਫੋਟਕ ਬੱਲੇਬਾਜ ਹਨ। ਛੱਕੇ ਮਾਰਨ ਦੀ ਸਮਰੱਥਾ ਉਨ੍ਹਾਂ ਨੂੰ ਮਜਬੂਤ ਬਣਾਉਂਦੀ ਹੈ। ਮੱਧ-ਹੇਠਲੇ ਕ੍ਰਮ ’ਚ ਖੇਡ ਕੇ ਉਹ ਦੱਖਣੀ ਅਫਰੀਕੀ ਟੀਮ ਨੂੰ ਮਜਬੂਤ ਕਰ ਸਕਦੇ ਹਨ। ਇਸ ਵਾਰ ਆਈਪੀਐਲ ’ਚ ਕਲਾਸੇਨ ਦੀ ਮਦਦ ਨਾਲ ਹੈਦਰਾਬਾਦ ਨੇ ਤਿੰਨ ਵਾਰ 250+ ਦਾ ਸਕੋਰ ਬਣਾਇਆ ਹੈ। ਕਲਾਸੇਨ ਨੇ 16 ਆਈਪੀਐਲ ਮੈਚਾਂ ’ਚ 171 ਦੇ ਸਟ੍ਰਾਈਕ ਰੇਟ ਨਾਲ 479 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 80* ਦੌੜਾਂ ਹੈ। ਉਨ੍ਹਾਂ ਨੇ ਵਿਸ਼ਵ ਕੱਪ ਦੇ 4 ਮੈਚਾਂ ’ਚ 49 ਦੌੜਾਂ ਬਣਾਈਆਂ ਹਨ, ਜਿਸ ’ਚ ਸਰਵੋਤਮ 21 ਦੌੜਾਂ ਹਨ।
  4. ਐਨਰਿਕ ਨੋਰਟਿਆ : ਦੱਖਣੀ ਅਫਰੀਕੀ ਟੀਮ ਦੀ ਵਿਸ਼ਵ ਕੱਪ ਟੀਮ ਦੇ ਸਭ ਤੋਂ ਤੇਜ਼ ਗੇਂਦਬਾਜ ਐਨਰਿਕ ਨੌਰਟਿਆ ਹੈ। ਉਨ੍ਹਾਂ ਨੇ ਵਿਸ਼ਵ ਕੱਪ ਦੇ 10 ਮੈਚਾਂ ’ਚ 20 ਵਿਕਟਾਂ ਲਈਆਂ ਹਨ। 2022 ਵਿਸ਼ਵ ਕੱਪ ਫਾਈਨਲ ’ਚ ਨੀਦਰਲੈਂਡ ਦੀ ਟੀਮ ਖਿਲਾਫ ਨੌਰਤਿਆ ਦੀ ਸਭ ਤੋਂ ਵਧੀਆ ਗੇਂਦਬਾਜੀ ਸੀ। ਉਨ੍ਹਾਂ ਨੇ ਸਿਰਫ 10 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਸ਼੍ਰੀਲੰਕਾ | SL vs SA

  • ਐਂਜੇਲੋ ਮੈਥਿਊਜ : ਸ਼੍ਰੀਲੰਕਾ ਦੇ ਸਭ ਤੋਂ ਤਜਰਬੇਕਾਰ ਖਿਡਾਰੀ। ਵਿਸ਼ਵ ਕੱਪ ’ਚ 29 ਮੈਚ ਖੇਡੇ ਤੇ 459 ਦੌੜਾਂ ਬਣਾਈਆਂ। ਸਰਵੋਤਮ ਸਕੋਰ 73 ਦੌੜਾਂ ਹੈ। ਮੈਥਿਊਜ ਨੇ 2010 ਵਿਸ਼ਵ ਕੱਪ ’ਚ ਭਾਰਤ ਖਿਲਾਫ਼ 3 ਓਵਰਾਂ ’ਚ 46 ਦੌੜਾਂ ਤੇ 29 ਦੌੜਾਂ ਦੇ ਆਲਰਾਊਂਡ ਪ੍ਰਦਰਸ਼ਨ ਨਾਲ ਮੈਚ ਜਿੱਤਿਆ ਸੀ।
  • ਪਥੁਮ ਨਿਸਾਂਕਾ : ਸ਼੍ਰੀਲੰਕਾ ਦੇ ਧਮਾਕੇਦਾਰ ਓਪਨਰ ਨਿਸਾਂਕਾ ਪਾਵਰਪਲੇ ਦਾ ਫਾਇਦਾ ਉਠਾ ਸਕਦੇ ਹਨ। ਉਨ੍ਹਾਂ ਨੇ ਵਿਸ਼ਵ ਕੱਪ ’ਚ 15 ਮੈਚ ਖੇਡੇ ਹਨ। ਜਿਸ ਵਿੱਚ ਉਨ੍ਹਾਂ ਨੇ 435 ਦੌੜਾਂ ਬਣਾਈਆਂ ਹਨ। ਉਨ੍ਹਾਂ ਸਰਵੋਤਮ ਸਕੋਰ 74 ਦੌੜਾਂ ਹੈ।
  • ਕੁਸ਼ਲ ਮੇਂਡਿਸ : ਇੱਕਰੋਜ਼ਾ ਵਿਸ਼ਵ ਕੱਪ ’ਚ ਆਪਣੀ ਧਮਾਕੇਦਾਰ ਬੱਲੇਬਾਜੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੇ ਕੁਸ਼ਲ ਮੈਂਡਿਸ ਨੇ ਪਿਛਲੇ ਇੱਕਰੋਜ਼ਾ ਵਿਸ਼ਵ ਕੱਪ ’ਚ 113 ਦੀ ਸਟ੍ਰਾਈਕ ਰੇਟ ਨਾਲ 294 ਦੌੜਾਂ ਬਣਾਈਆਂ ਸਨ। ਇਸ ਵਾਰ ਟੀ-20 ’ਚ ਟੀਮ ਨੂੰ ਉਸ ਤੋਂ ਉਮੀਦਾਂ ਹਨ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦੇ 8 ਮੈਚਾਂ ’ਚ 223 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 79 ਦੌੜਾਂ ਦਾ ਰਿਹਾ ਹੈ।

ਮੌਸਮ ਸਬੰਧੀ ਜਾਣਕਾਰੀ | SL vs SA

ਅੱਜ ਵਾਲਾ ਵਿਸ਼ਵ ਕੱਪ ਦਾ ਚੌਥਾ ਮੈਚ ਹੋਵੇਗਾ। ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਦੇ ਮੈਚ ’ਚ ਤਾਪਮਾਨ 25 ਡਿਗਰੀ ਦੇ ਆਸਪਾਸ ਰਹੇਗਾ। ਮੀਂਹ ਪੈਣ ਦੀ ਸੰਭਾਵਨਾ ਵੀ ਹੈ। ਪਰ ਮੀਂਹ ਦਾ ਮੈਚ ’ਤੇ ਕੋਈ ਅਸਰ ਨਹੀਂ ਪਵੇਗਾ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | SL vs SA

ਸ਼੍ਰੀਲੰਕਾ : ਵਾਨਿੰਦੁ ਹਸਾਰੰਗਾ (ਕਪਤਾਨ), ਚਾਰਿਥ ਅਸਾਲੰਕਾ, ਕੁਸ਼ਲ ਮੈਂਡਿਸ, ਪਥੁਮ ਨਿਸਾਂਕਾ, ਸਦਿਰਾ ਸਮਰਾਵਿਕਰਮਾ, ਐਂਜੇਲੋ ਮੈਥਿਊਜ, ਦਾਸੁਨ ਸ਼ਨਾਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲੇਗੇ, ਮੈਥਿਸ ਪਥੀਰਾਨਾ, ਦਿਲਸ਼ਾਨ ਮਦੁਸ਼ੰਕਾ।

ਦੱਖਣੀ ਅਫਰੀਕਾ : ਏਡਨ ਮਾਰਕਰਮ (ਕਪਤਾਨ), ਗੇਰਾਲਡ ਕੋਏਟਜੀ, ਕੁਇੰਟਨ ਡੀ ਕਾਕ, ਰੀਜਾ ਹੈਂਡਰਿਕਸ, ਮਾਰਕੋ ਜੈਨਸਨ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਐਨਰਿਕ ਨੌਰਟਿਆ, ਕਾਗਿਸੋ ਰਬਾਡਾ, ਟ੍ਰਿਸਟਨ ਸਟੱਬਸ।