ਨੀਦਰਲੈਂਡ ਤੋਂ ਹਾਰ ਕੇ ਦੱਖਣੀ ਅਫਰੀਕਾ ਨੇ ਟੇਬਲ ਟਾਪ ਕਰਨ ਦਾ ਮੌਕਾ ਗੁਆਇਆ
ਧਰਮਸ਼ਾਲਾ। ਵਿਸ਼ਵ ਕੱਪ ਇੱਕ ਵਾਰ ਨੀਂਦਰਲੈਂਡ ਨੇ ਦੱਖਣੀ ਸਾਊਥ ਅਫਰੀਕਾ ਨੂੰ ਹਰਾ ਵੱਡਾ ਫੇਰ ਬਦਲ ਕਰ ਦਿੱਤੀ। ਇਸ ਮੈਚ ‘ਚ ਨੀਦਰਲੈਂਡ ਨੇ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਟੇਬਲ ਟਾਪ ਕਰਨ ਦਾ ਮੌਕਾ ਵੀ ਗੁਆ ਲਿਆ। ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਨਾਂ ਦੋਵਾਂ ਟੀਮਾਂ ਦੇ ਉਲਟਫੇਰ ਕਾਰਨ ਸੈਮੀਫਾਈਨਲ ਦੀ ਦੌੜ ਹੋਰ ਵੀ ਦਿਲਚਸਪ ਹੋ ਗਈ ਹੈ। ਨੀਦਰਲੈਂਡ ਨੇ ਨਾ ਸਿਰਫ ਸੈਮੀਫਾਈਨਲ ਦੀ ਦੌੜ ‘ਚ ਖੁਦ ਨੂੰ ਅੱਗੇ ਲਿਆਂਦਾ ਹੈ, ਸਗੋਂ ਹੋਰ ਟੀਮਾਂ ਲਈ ਵੀ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। (Netherlands vs South Africa)
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਦੇ ਮਹਿੰਗੇ ਬਿੱਲ ਨੂੰ ਲੱਗੀ ਨਿਯਮਾਂ ਦੀ ‘ਨਜ਼ਰ’
ਇਸ ਮੈਚ ਦੇ ਜਿੱਤ ਦੇ ਹੀਰੋ ਰਹੇ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ ਸਨ। ਜਦੋਂ ਐਡਵਰਡਸ ਬੱਲੇਬਾਜ਼ੀ ਕਰਨ ਉਤਤੇ ਤਾਂ ਟੀਮ ਸੰਕਟ ’ਚ ਸੀ ਅਤੇ ਉਸ ਨੇ ਸੂਝ-ਬੂਝ ਨਾਲ ਖੇਡਦਿਆਂ ਨਾ ਸਗੋਂ ਟੀਮ ਨੂੰ ਸੰਕਟ ’ਚੋਂ ਕੱਢਿਆ ਸਗੋਂ ਚੁਣੌਤੀ ਪੂਰਨ ਸਕੋਰ ਖੜਾ ਕਰਨ ਲਈ 78 ਦੌੜਾਂ ਦੀ ਨਾਬਾਦ ਪਾਰੀ ਖੇਡੀ। ਇਸ ਤੋਂ ਇਲਾਵਾ ਰੋਇਲੋਫ ਵੈਨ ਡੇਰ ਮੇਰਵੇ ਅਤੇ ਆਰੀਅਨ ਦੱਤ ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ ਨੀਦਰਲੈਂਡ ਨੇ ਸਕੋਰ ਬੋਰਡ ‘ਤੇ ਵੱਡਾ ਸਕੋਰ ਖੜ੍ਹਾ ਜੜ ਦਿੱਤਾ, ਜਿਸ ਦਾ ਪਿੱਛਾ ਕਰਨਾ ਦੱਖਣੀ ਅਫਰੀਕਾ ਲਈ ਸੌਖਾ ਨਹੀ ਰਿਹਾ। 246 ਦੌੜਾਂ ਦੇ ਟੀਚਾ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ 42.2 ਓਵਰਾਂ ’ਚ 207 ਦੌੜਾਂ ‘ਤੇ ਆਲਆਊਟ ਹੋ ਗਈ। ਦੱਖਣੀ ਅਫਰੀਕਾ ਵੱਲੋਂ ਡੇਵਿਟ ਮਿਲਰ ਵੱਲੋ ਸਭ ਤੋਂ ਵੱਧ 43 ਦੌੜਾਂ ਬਣਾਈਆਂ ।