ਮੌਕੇ ਗਵਾਉਣ ਦੀ ਆਦਤ ਤੋਂ ਮੁਕਤ ਨਹੀਂ ਹੋ ਰਿਹਾ ਅਫਰੀਕਾ
ਏਜੰਸੀ, ਬਰਮਿੰਘਮ
ਦੱਖਣੀ ਅਫਰੀਕਾ ਨੂੰ ਆਈਸੀਸੀ ਟੂਰਨਾਮੈਂਟਾਂ ‘ਚ ਫੈਸਲਾਕੁੰਨ ਮੌਕਿਆਂ ‘ਤੇ ਲੜਖੜਾਉਣ ਲਈ ਚੌਕਰਸ ਕਿਹਾ ਜਾਂਦਾ ਹੈ ਪਰ ਇਸ ਵਿਸ਼ਵ ਕੱਪ ‘ਚ ਟੀਮ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਹੈ ਦੱਖਣੀ ਅਫਰੀਕਾ ਜਿਹੀ ਟੀਮ ਤੋਂ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਉਹ ਵਿਸ਼ਵ ਕੱਪ ਦੇ ਮੰਚ ‘ਤੇ ਇੰਨਾ ਖਰਾਬ ਪ੍ਰਦਰਸ਼ਨ ਕਰੇਗੀ ਦੱਖਣੀ ਅਫਰੀਕਾ ਨੂੰ ਬੁੱਧਵਾਰ ਨਿਊਜ਼ੀਲੈਂਡ ਖਿਲਾਫ ਮੁਕਾਬਲੇ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਹਾਰ ਲਈ ਦੱਖਣੀ ਅਫਰੀਕਾ ਖੁਦ ਜ਼ਿੰਮੇਵਾਰ ਹੈ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੇ ਕੈਚ ਛੱਡੇ, ਰਨ ਆਊਟ ਛੱਡਿਆ, ਡੀਆਰਐਸ ਨਹੀਂ ਲਿਆ ਅਤੇ ਬਾਊਂਡਰੀ ‘ਤੇ ਖਰਾਬ ਫਿਲਡਿੰਗ ਕੀਤੀ ਜਿਸ ਦਾ ਫਾਇਦਾ ਚੁੱਕ ਕੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ ਨੇ ਮੈਚ ਜੇਤੂ ਪਾਰੀ ਖੇਡੀ ਡੇਵਿਡ ਮਿਲਰ ਨੇ ਵਿਲੀਅਮਜ਼ ਨੂੰ ਨਾਨ ਸਟਰਾਈਕ ਛੋਰ ‘ਤੇ ਰਨ ਆਊਟ ਕਰਨ ਦਾ ਸੁਨਹਿਰਾ ਮੌਕਾ ਗਵਾਇਆ ਉਹ ਥ੍ਰੋ ਨੂੰ ਨਹੀਂ ਫੜ੍ਹ ਸਕੇ ਅਤੇ ਉਨ੍ਹਾਂ ਨੇ ਆਪਣੇ ਖੱਬੇ ਪੈਰ ਨਾਲ ਗਿੱਲੀਆਂ ਡੇਗ ਦਿੱਤੀਆਂ
ਇਸ ਤੋਂ ਪਹਿਲਾਂ ਮਿਲਰ ਨੇ ਕੋਲਿਨ ਡੀ ਗ੍ਰੈਂਡਹੋਮੇ ਨੂੰ ਰਨ ਆਊਟ ਕਰਨ ਦਾ ਮੌਕਾ ਗਵਾਇਆ ਜਦੋਂ ਉਨ੍ਹਾਂ ਦਾ ਸਕੋਰ ਸਿਰਫ 14 ਦੌੜਾਂ ਸੀ ਮਿਲਰ ਨੇ ਹੀ ਲੈੱਗ ਸਪਿੱਨਰ ਇਮਰਾਨ ਤਾਹਿਰ ਦੀ ਗੇਂਦ ‘ਤੇ ਗ੍ਰੈਂਡਹੋਮੇ ਦਾ ਕੈਚ ਛੱਡਿਆ ਸੀ ਦੱਖਣੀ ਅਫਰੀਕਾ ਨੇ ਇਸ ਮੁਕਾਬਲੇ ‘ਚ ਮੈਚ ਜਿੱਤਣ ਦੇ ਜਿੰਨੇ ਮੌਕੇ ਗਵਾਏ ਉਸ ਨੂੰ ਵੇਖਦਿਆਂ ਇਹ ਟੀਮ ਜਿੱਤ ਦੀ ਬਿਲਕੁਲ ਹੱਕਦਾਰ ਨਹੀਂ ਸੀ ਦੱਖਣੀ ਅਫਰੀਕਾ ਦਾ ਵਿਸ਼ਵ ਕੱਪ ਇਤਿਹਾਸ ਇੰਜ ਹੀ ਬੁਰੇ ਸੁਫਨੇ ਵਾਂਗ ਭਰਿਆ ਪਿਆ ਹੈ 1992 ਦੇ ਵਿਸ਼ਵ ਕੱਪ ‘ਚ ਪਹਿਲੀ ਵਾਰ ਖੇਡਦਿਆਂ ਦੱਖਣੀ ਨੂੰ ਇੰਗਲੈਂਡ ਖਿਲਾਫ ਸੈਮੀਫਾਈਨਲ ‘ਚ ਮੀਂਹ ਨੇ ਰੁਆ ਦਿੱਤਾ ਸੀ ਦੱਖਣੀ ਅਫਰੀਕਾ ਨੂੰ 13 ਗੇਂਦਾਂ ‘ਚ 22 ਦੌੜਾਂ ਦੀ ਜ਼ਰੂਰਤ ਸੀ ਕਿ ਉਦੋਂ ਮੀਂਹ ਪੈ ਗਿਆ ਮੀਂਹ ਰੁਕਣ ਤੋਂ ਬਾਅਦ ਜਦੋਂ ਖੇਡ ਸ਼ੁਰੂ ਹੋਈ ਤਾਂ ਡਕਵਰਥ ਲੁਈਸ ਨਿਯਮ ਤਹਿਤ ਦੱਖਣੀ ਅਫਰੀਕਾ ਨੂੰ 1 ਗੇਂਦ ‘ਚ 22 ਦੌੜਾਂ ਬਣਾਉਣੀਆਂ ਸਨ ਜੋ ਅਸੰਭਵ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।