ਹਲਕਾ ਦਿਹਾਤੀ ਤੋਂ ਪਹਿਲਾ ਹੀ ਟਿਕਟ ਦੇ ਚਾਹਵਾਨਾਂ ਵੱਲੋਂ ਜਤਾਇਆ ਜਾ ਸਕਦਾ ਵਿਰੋਧ
ਸੋਰਵ ਜੈਨ ਸਮਾਜ ਸੇਵੀ ਦੇ ਤੌਰ ਤੇ ਪਟਿਆਲਾ ’ਚ ਕਰ ਰਹੇ ਨੇ ਕਾਰਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਸਮਾਜ ਸੇਵੀ ਅਤੇ ਵਰਧਮਾਨ ਹਸਪਤਾਲ ਦੇ ਮਾਲਕ ਸੋਰਵ ਜੈਨ ਚੋਣਾ ਤੋਂ ਪਹਿਲਾ ਐਨ ਮੌਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਆਮ ਆਦਮੀ ਪਾਰਟੀ ਵਿੱਚ ਉਨ੍ਹਾਂ ਦੀ ਸਮੂਲੀਅਤ ਨਾਲ ਹਲਕਾ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਦੀਆਂ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਹਨ। ਇੱਧਰ ਹਲਕਾ ਦਿਹਾਤੀ ਤੋਂ ਪਹਿਲਾ ਹੀ ਆਮ ਆਦਮੀ ਪਾਰਟੀ ਦੇ ਟਿਕਟ ਲੈਣ ਦੇ ਚਾਹਵਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਸਕਦਾ ਹੈ। ਉੁਂਜ ਸੋਰਵ ਜੈਨ ਵੱਲੋਂ ਪਟਿਆਲਾ ਅੰਦਰ ਕਾਫ਼ੀ ਸਮੇਂ ਤੋਂ ਸਮਾਜ ਸੇਵਾ ਦੇ ਤੌਰ ਤੇ ਆਪਣੀਆਂ ਸਰਗਰਮੀਆਂ ਵਿੱਢੀਆਂ ਹੋਈਆਂ ਸਨ।
ਜਾਣਕਾਰੀ ਅਨੁਸਾਰ ਸਮਾਜ ਸੇਵੀ ਸੋਰਵ ਜੈਨ ਚੰਡੀਗੜ੍ਹ ਵਿਖੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਇੰਚਾਰਜ਼ ਜਰਨੈਲ ਸਿੰਘ ਦੀ ਹਾਜਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਸੋਰਵ ਜੈਨ ਦੇ ਐਨ ਸਮੇਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਉਨ੍ਹਾਂ ਦੇ ਚੋਣ ਲੜਨ ਨੂੰ ਲੈ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਚਰਚਾਵਾਂ ਚੱਲ ਪਈਆਂ ਹਨ ਕਿ ਉਹ ਹਲਕਾ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਹੋ ਸਕਦੇ ਹਨ। ਜੈਨ ਹਲਕਾ ਪਟਿਆਲਾ ਦਿਹਾਤੀ ਤੋਂ ਚੋਣ ਲੜ੍ਹਨ ਦੇ ਵੀ ਇਛੁੱਕ ਸਨ ਅਤੇ ਉਨ੍ਹਾਂ ਪਹਿਲਾ ਕਈ ਹੋਰ ਪਾਰਟੀਆਂ ’ਚ ਵੀ ਜੋਰ ਅਜਮਾਈ ਕਰਨ ਦੀ ਕੋਸ਼ਿਸ ਕੀਤੀ ਸੀ। ਆਮ ਆਦਮੀ ਪਾਰਟੀ ਵੱਲੋਂ ਹਲਕਾ ਪਟਿਆਲਾ ਦਿਹਾਤੀ ਤੋਂ ਪਹਿਲਾ ਹੀ ਕਈ ਆਪ ਆਗੂਆਂ ਵੱਲੋਂ ਚੋਣ ਲੜਨ ਦੀ ਲਾਲਸਾ ਜਿਤਾਈ ਜਾ ਰਹੀ ਸੀ ਅਤੇ ਸੋੋਰਵ ਜੈਨ ਦੇ ਆਉਣ ਨਾਲ ਉਨ੍ਹਾਂ ਨੂੰ ਧੱਕਾ ਲੱਗ ਸਕਦਾ ਹੈ।
ਸੋਰਵ ਜੈਨ ਜੇਕਰ ਆਮ ਆਦਮੀ ਪਾਰਟੀ ਦੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਨੂੰ ਅੰਦਰਖਾਤੇ ਪਾਰਟੀ ਅੰਦਰ ਵਿਰੋਧ ਵੀ ਸਹਿਣਾ ਪੈ ਸਕਦਾ ਹੈ। ਦੱਸਣਯੋਗ ਹੈ ਕਿ ਸੋਰਵ ਜੈਨ ਵੱਲੋਂ ਪਟਿਆਲਾ ਅੰਦਰ ਗਰੀਬ ਲੋਕਾਂ ਲਈ 10 ਰੁਪਏ ਖਾਣੇ ਦੀ ਥਾਲੀ ਕਾਫ਼ੀ ਸਮੇਂ ਤੋਂ ਸ਼ੁਰੂ ਕੀਤੀ ਹੋਈ ਹੈ। ਇਸ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਉਨ੍ਹਾਂ ਵੱਲੋਂ ਕੋਰੋਨਾ ਪੀੜ੍ਹਤਾਂ ਦੇ ਘਰ ਘਰ ਪੁੱਜ ਕੇ ਖਾਣਾ ਵੀ ਪਹੁਚਾਇਆ ਗਿਆ ਸੀ। ਪਟਿਆਲਾ ਸ਼ਹਿਰ ਅੰਦਰ ਸਮਾਜ ਸੇਵੀ ਦੇ ਨਾਮ ਹੇਠ ਇਨ੍ਹਾਂ ਵੱਲੋਂ ਕਾਫ਼ੀ ਬੋਰਡ ਵੀ ਲਗਾਏ ਗਏ ਹਨ।
ਜੇ ਪਾਰਟੀ ਨੇ ਕਿਹਾ, ਤਾ ਜ਼ਰੂਰ ਚੋਣ ਲੜਾਗਾਂ-ਸੋਰਵ ਜੈਨ
ਇੱਧਰ ਜਦੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸੋਰਵ ਜੈਨ ਨਾਲ ਹਲਕਾ ਦਿਹਾਤੀ ਤੋਂ ਟਿਕਟ ਸਬੰਧੀ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਇਹ ਤਾ ਪਾਰਟੀ ਨੇ ਦੇਖਣਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀ ਚੋਣ ਲੜ੍ਹਨ ਲਈ ਹੀ ਆਪ ਵਿੱਚ ਸ਼ਾਮਲ ਹੋਏ ਹੋਂ, ਤਾਂ ਉਨ੍ਹਾਂ ਵੱਲੋਂ ਗੱਲ ਨੂੰ ਘੁਮਾਉਣ ਦਾ ਯਤਨ ਕੀਤਾ ਗਿਆ। ਉਂਜ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਨੂੰ ਟਿਕਟ ਦਿੱਤੀ ਗਈ ਤਾ ਉਹ ਜ਼ਰੂਰ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਪਟਿਆਲਾ ਅੰਦਰ ਉਨ੍ਹਾਂ ਵੱਲੋਂ ਸਮਾਜ ਸੇਵਾ ਦੇ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ