ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੀ ਮੀਟਿੰਗ ਅੱਜ ਹੋਣੀ ਹੈ। ਇਸ ਦਰਮਿਆਨ, ਬੁੱਧਵਾਰ ਨੂੰ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਦਿੱਲੀ ਵਿੱਚ ਸੋਨਆ ਗਾਂਧੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।
ਇਸ ਤੋਂ ਬਾਅਦ ਉਮੀਦਵਾਰ ਵਜੋਂ ਉਨ੍ਹਾਂ ਦਾ ਨਾਂਅ ਵੀ ਚਰਚਾ ਵਿੱਚ ਆ ਗਿਆ ਹੈ। ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦਰ ਦਲਿਤ ਹਨ ਅਤੇ ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਅਤੇ ਉਸੇ ਵਰਗ ‘ਚੋਂ ਆਉਣ ਵਾਲੀ ਮੀਰਾ ਕੁਮਾਰ ਨੂੰ ਵਿਰੋਧੀ ਆਪਣਾ ਉਮੀਦਵਾਰ ਬਣਾ ਸਕਦਾ ਹੈ।
ਮੀਰਾ ਕੁਮਾਰ ਸਾਬਕਾ ਉੱਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੀ ਬੇਟੀ ਹੈ। ਇਸ ਦਰਮਿਆਨ, ਲੈਫ਼ਟ ਪਾਰਟੀਆਂ ਦੀ ਸੂਚੀ ਵਿੱਚ ਭੀਮ ਰਾਓ ਅੰਬੇਦਕਰ ਦੇ ਪੋਤੇ ਅਤੇ ਸਾਬਕਾ ਸਾਂਸਦ ਪ੍ਰਕਾਸ਼ ਅੰਬੇਦਕਰ ਦਾ ਨਾਂਅ ਰਾਸ਼ਟਰਪਤੀ ਉਮੀਦਵਾਰ ਵਜੋਂ ਸਭ ਤੋਂ ਉੱਪਰ ਹੈ।
ਜੇਕਰ ਮੀਰਾ ਕੁਮਾਰ-ਰਾਮਨਾਥ ਕੋਵਿੰਦ ਆਹਮੋ-ਸਾਹਮਣੇ ਹੋਏ ਤਾਂ…?
ਸਿੱਖਿਆ ਦੇ ਲਿਹਾਜ ਨਾਲ ਵੇਖਿਆ ਜਾਵੇ ਤਾਂ ਰਾਮਨਾਥ ਕੋਵਿੰਦਰ ਅਤੇ ਮੀਰਾ ਕੁਮਾਰ ਦੋਵੇਂ ਹੀ ਕਾਬਲ ਵਿਅਕਤੀ ਹਨ। ਲੋਕ ਸਭਾ ਸਪੀਕਰ ਦੇ ਰੂਪ ਵਿੱਚ ਮੀਰਾ ਕੁਮਾਰ ਦੀ ਸਫ਼ਲ ਪਾਰਟੀ ਨੂੰ ਦੇਸ਼ ਦੀ ਜਨਤਾ ਵੇਖ ਚੁੱਕੀ ਹੈ। ਮੀਰਾ ਕੁਮਾਰ ਅਗਲੀ ਪੀੜ੍ਹੀ ਦੀ ਦਲਿਤ ਹੈ। ਅਸਲ ਵਿੱਚ ਉਹ ਸਾਬਕਾ ਉੱਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੀ ਪੁੱਤਰੀ ਹੈ ਅਤੇ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਵਰਗੇ ਪ੍ਰਸਿੱਧ ਸਿੱਖਿਆ ਅਦਾਰੇ ਤੋਂ ਪੜ੍ਹਾਈ ਕੀਤੀ ਹੈ। ਉਹ 1970 ਵਿੱਚ ਭਾਰਤੀ ਵਿਦੇਸ਼ ਸੇਵਾ ਲਈ ਚੁਣੀ ਗਈ ਅਤੇ ਕਈ ਦੇਸ਼ਾਂ ਵਿੱਚ ਡਿਪਲੋਮੈਂਟ ਦੇ ਰੂਪ ਵਿੱਚ ਸੇਵਾਵਾਂ ਦੇ ਚੁੱਕੀ ਹੈ।
ਮੀਰ ਕੁਮਾਰ 72 ਸਾਲ ਦੀ ਹੈ, ਰਾਮਨਾਥ ਕੋਵਿੰਦ 71 ਸਾਲ ਦੇ ਹਨ
ਦੂਜੇ ਪਾਸੇ, ਕੋਵਿੰਦ ਇੱਕ ਕਾਨਪੁਰ ਦਿਹਾਤੀ ਜ਼ਿਲ੍ਹੇ ਦੇ ਇੱਕ ਪਿੰਡ ‘ਚ ਸਧਾਰਨ ਪਰਿਵਾਰ ਵਿੱਚ ਪੈਦਾ ਹੋਏ। ਉਨ੍ਹਾਂ ਨੇ ਕਾਨਪੁਰ ਦੇ ਇੱਕ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜਨ ਤੋਂ ਬਾਅਦ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। ਉਨ੍ਹਾਂ ਦਾ ਪ੍ਰਸ਼ਾਸਨਿਕ ਤਜਰਬਾ ਬਿਹਾਰ ਦੇ ਰਾਜਪਾਲ ਦੇ ਰੂਪ ਵਿੱਚ ਹੈ। ਦੋਵਾਂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੈ। ਕੋਵਿੰਦ ਦੀ ਚੋਣ ਵੀ ਪ੍ਰਸ਼ਾਸਨਿਕ ਸੇਵਾ ਲਈ ਹੋ ਚੁੱਕੀ ਸੀ। ਪਰ ਉਨ੍ਹਾਂ ਨੇ ਨੌਕਰੀ ਕਰਨ ਦੀਜਗ੍ਹਾ ਵਕਾਲਤ ਕਰਨਾ ਪਸੰਦ ਕੀਤਾ। ਮੀਰਾ ਕੁਮਾਰ 72 ਸਾਲ ਦੀ ਹੈ ਜਦੋਂਕਿ ਰਾਮਨਾਥ ਕੋਵਿੰਦ 71 ਸਾਲ ਦੇ ਹਨ।