ਸੋਨਾਲੀ ਫੌਗਾਟ ਦਾ ਅੰਤਿਮ ਸੰਸਕਾਰ ਅੱਜ, ਬੇਟੀ ਵਾਰ ਵਾਰ ਪੁੱਛਦੀ ਹੈ ਮਾਂ ਕਿੱਥੇ ਹੈ…

ਸੋਨਾਲੀ ਫੌਗਾਟ ਦਾ ਅੰਤਿਮ ਸੰਸਕਾਰ ਅੱਜ, ਬੇਟੀ ਵਾਰ ਵਾਰ ਪੁੱਛਦੀ ਹੈ ਮਾਂ ਕਿੱਥੇ ਹੈ…

ਹਿਸਾਰ (ਸੰਦੀਪ)। ਬੀਜੇਪੀ ਨੇਤਾ ਸੋਨਾਲੀ ਫੋਗਾਟ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਇਸ ’ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਸੋਨਾਲੀ ਫੋਗਾਟ ਦੀ ਮੰਗਲਵਾਰ ਨੂੰ ਗੋਆ ’ਚ ਮੌਤ ਹੋ ਗਈ। ਉਸ ਦੇ ਭਰਾ ਵਤਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੋਨਾਲੀ 22 ਅਗਸਤ ਨੂੰ ਗੋਆ ਗਈ ਸੀ। ਸੋਨਾਲੀ ਦੀ ਮੌਤ ਤੋਂ ਬਾਅਦ ਨਵੀਨ ਜੈਹਿੰਦ ਨੇ ਆਪਣੇ ਫੇਸਬੁੱਕ ’ਤੇ ਪੋਸਟ ਕਰਦੇ ਹੋਏ ਕਿਹਾ ਕਿ ‘ਸੋਨਾਲੀ ਫੋਗਾਟ ਦੀ ਮੌਤ ਸ਼ੱਕੀ ਹੈ’, ਸਰਕਾਰ ਨੂੰ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ, ਭਾਜਪਾ ਸ਼ਾਸਤ ਗੋਆ ’ਚ ਭਾਜਪਾ ਨੇਤਾ ਦੀ ਸ਼ੱਕੀ ਮੌਤ ਆਪਣੇ ਆਪ ’ਚ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਇਸ ਦੇ ਨਾਲ ਹੀ ਯੂਥ ਕਾਂਗਰਸ ਦੇ ਆਗੂ ਯੋਗੇਸ਼ ਸਿਹਾਗ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਵੱਡੀਆਂ ਤਾਕਤਾਂ ਦਾ ਹੱਥ ਜ਼ਰੂਰ ਹੈ। ਮੁੱਖ ਮੰਤਰੀ ਮਨੋਹਰ ਲਾਲ ਸਮੇਤ ਸੂਬੇ ਦੇ ਕਈ ਵੱਡੇ ਨੇਤਾਵਾਂ ਨੇ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ 2016 ’ਚ ਸੋਨਾਲੀ ਫੋਗਾਟ ਦੇ ਪਤੀ ਸੰਜੇ ਫੋਗਾਟ ਵੀ ਹਿਸਾਰ ਸਥਿਤ ਉਨ੍ਹਾਂ ਦੇ ਧੂਧਰ ਫਾਰਮ ਹਾਊਸ ’ਚ ਸ਼ੱਕੀ ਹਾਲਾਤਾਂ ’ਚ ਮਿ੍ਰਤਕ ਪਾਏ ਗਏ ਸਨ।

ਦੂਜੇ ਪਾਸੇ ਫੋਗਾਟ ਦੀ ਦੇਹ ਅੱਜ ਗੋਆ ਤੋਂ ਹਰਿਆਣਾ ਦੇ ਹਿਸਾਰ ਪਹੁੰਚੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਰਿਸ਼ੀ ਨਗਰ ਹਿਸਾਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਪਰਿਵਾਰਕ ਮੈਂਬਰਾਂ ਮੁਤਾਬਕ ਸੋਨਾਲੀ ਦੀ ਲਾਸ਼ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਪੁਲਿਸ ਜਾਂਚ ਕਰ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪੋਸਟਮਾਰਟਮ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਜੇਕਰ ਸੋਨਾਲੀ ਫੋਗਾਟ ਦੀ ਲਾਸ਼ 2 ਵਜੇ ਤੋਂ ਬਾਅਦ ਮਿਲਦੀ ਹੈ ਤਾਂ ਭਲਕੇ ਉਸ ਦਾ ਸਸਕਾਰ ਕੀਤਾ ਜਾ ਸਕਦਾ ਹੈ। ਫੋਗਾਟ ਦੀ ਧੀ ਯਸ਼ੋਧਰਾ ਨੂੰ ਮੌਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰਿਵਾਰ ਨੇ ਉਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਸਰਜਰੀ ਕਰਵਾਉਣ ਦੀ ਗੱਲ ਆਖੀ ਹੈ। ਇਸ ਲਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ