ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ’ਤੇ ਕਈ ਖੁਲਾਸੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ’ਤੇ ਕਈ ਖੁਲਾਸੇ ਹੋ ਰਹੇ ਹਨ। ਇਸ ਦਰਮਿਆਨ ਸੋਨਾਲੀ ਦੇ ਭਾਣਜੇ ਐਡਵੋਕਟ ਵਿਕਾਸ ਨੇ ਉਨ੍ਹਾਂ ਦੇ ਨਿੱਜੀ ਸਕੱਤਰ ਸੁਧੀਰ ਸਾਂਗਵਾਨ ’ਤੇ ਗੰਭੀਰ ਦੋਸ਼ ਲਾਏ ਹਨ। ਭਾਣਜੇ ਨੇ ਸੋਨਾਲੀ ਫੋਗਾਟ ਦੀ ਮੌਤ ਦਾ ਜਿੰਮੇਵਾਰ ਨਿੱਜੀ ਸਕੱਤਰ ਸੁਧੀਰ ਸਾਂਗਵਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੁਧੀਰ ਸਾਂਗਵਾਨ ਨੇ ਹੀ ਸੋਨਾਲੀ ਫੋਗਾਟ ਦੀ ਮੌਤ ਦੀ ਸਾਜਿਸ਼ ਘੜੀ ਹੈ। ਇਸ ਦੌਰਾਨ ਗੋਆ ਤੋਂ ਵੱਡੀ ਖਬਰ ਆ ਰਹੀ ਹੈ ਕਿ ਪੁਲਿਸ ਨੇ ਪਰਿਵਾਰ ਦੀ ਸਿਕਾਇਤ ’ਤੇ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਨੂੰ ਹਿਰਾਸਤ ’ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੌਗਾਟ ਦੀ ਮੌਤ ਦੀ ਸੂਚਨਾ ਪੀਏ ਨੇ ਹੀ ਸਭ ਤੋਂ ਪਹਿਲਾਂ ਦਿੱਤੀ ਸੀ। ਪਰਿਵਾਰ ਨੇ ਕਿਹਾ ਕਿ ਮੌਤ ਦੀ ਸੂਚਨਾ ਦੇਣ ਤੋਂ ਬਾਅਦ ਸੁਧੀਰ ਨੇ ਆਪਣਾ ਤੇ ਸੋਨਾਲੀ ਦੋਵਾਂ ਦੇ ਫੋਨ ਬੰਦ ਕਰ ਦਿੱਤੇ।
ਇਸ ਤੋਂ ਪਹਿਲਾਂ ਸੋਨਾਲੀ ਫੋਗਾਟ ਦੇ ਭਤੀਜੇ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚਿਹਰੇ ’ਤੋ ਸੋਜ ਆਈ ਹੋਈ ਸੀ ਤੇ ਇੱਕ ਪਾਸੇ ਸਟ੍ਰੇਚ ਮਾਰਕਸ ਸਨ। ਭਾਜਪਾ ਆਗੂ ਸੋਨਾਲੀ ਫੋਗਾਟ ਦੀ ਮੌਤ ਦੇ ਕੁਝ ਸਮੇਂ ਬਾਅਦ ਹੀ ਇਸ ’ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਸੋਨਾਲੀ ਫੌਗਾਟ ਦੀ ਮੰਗਲਵਾਰ ਨੂੰ ਗੋਆ ’ਚ ਮੌਤ ਹੋ ਗਈ। ਉਨ੍ਹਾਂ ਦੇ ਭਰਾ ਵਤਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਸੋਨਾਲੀ 22 ਅਗਸਤ ਨੂੰ ਗੋਆ ਗਈ ਸੀ। ਸੋਨਾਲੀ ਦੀ ਮੌਤ ਤੋਂ ਬਾਅਦ ਨਵੀਨ ਜੈਹਿੰਦ ਨੇ ਆਪਣੇ ਫੇਸਬੁਕ ’ਤੇ ਪੋਸਟ ਕਰਦਿਾਆਂ ਕਿਹਾ ਕਿ ‘ਸੋਨਾਲੀ ਫੋਗਾਟ ਦੀ ਮੌਤ ਸ਼ੱਕੀ, ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਏ ਸਰਕਾਰ, ਭਾਜਪਾ ਸ਼ਾਸਿਤ ਗੋਵਾ ’ਚ ਭਾਜਪਾ ਨੇਤਰੀ ਦੀ ਸ਼ੱਕੀ ਮੌਤ ਆਪਣੇ ਆਪ ’ਚ ਕਈ ਸਵਾਲ ਖੜੇ ਕਰ ਰਹੀ ਹੈ। ਯੁਵਾ ਕਾਂਗਰਸ ਆਗੂ ਯੋਗੇਸ਼ ਸਿਹਾਗ ਨੇ ਦੋਸ਼ ਲਾਇਆ ਕਿ ਜ਼ਰੂਰ ਇਸ ਮਾਮਲੇ ’ਚ ਵੱਡੀਆਂ ਤਾਕਤਾਂ ਦਾ ਹੱਥ ਹੈ।
ਸੋਨਾਲੀ ਫਿੱਟ ਸੀ ਤੇ ਹਾਰਟ ਅਟੈਕ ਆਉਣਾ ਸ਼ੱਕੀ : ਭਤੀਜਾ
ਸੋਨਾਲੀ ਫੋਗਾਟ ਦੇ ਭਤੀਜੇ ਮੋਹਿੰਦਰ ਫੋਗਾਟ ਨੇ ਕਿਸੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਬ ਕਦੇ ਡਰੱਗ ਨਹੀਂ ਲੈਂਦੀ ਸੀ। ਜਿਵੇਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਡਰੱਗ ਲਿਆ ਸੀ, ਜੇਕਰ ਉਨ੍ਹਾਂ ਨੇ ਡਰੱਗ ਲਿਆ ਹੋਵੇਗਾ ਤਾਂ ਕਿਸੇ ਨੇ ਚੀਜ਼ ’ਚ ਮਿਲਾ ਕੇ ਦਿੱਤਾ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਚਿਹਰੇ ’ਤੇ ਮੌਤ ਤੋਂ ਬਾਅਦ ਸੋਜ ਆਈ ਹੋਈ ਸੀ। ਉਨ੍ਹਾਂ ਦੇ ਚਿਹਰੇ ’ਤੇ ਇੱਕ ਪਾਸੇ ਸਟੇਚ ਮਾਰਕਸ ਵੀ ਸਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਏਜੰਸੀ ਤੋਂ ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸੋਨਾਲੀ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਖਿਲਾਫ ਕੋਈ ਸਾਜਿਸ਼ ਘੜ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ