Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ

Viral Video
Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੱਕ ਸ਼ਾਰਕ ਵੱਲੋਂ ਇੱਕ ਨੌਜਵਾਨ ਨੂੰ ਮੌਤ ਵੱਲ ਲਿਜਾਉਣ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। (Viral Video) ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਸਮੁੰਦਰ ਵਿੱਚ ਨਹਾਉਣ ਗਿਆ ਸੀ। ਜਾਣਕਾਰੀ ਦਿੰਦੇ ਹੋਏ ਹਾਦਸੇ ਦੌਰਾਨ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ ਸ਼ਾਰਕ ਨੌਜਵਾਨ ਨੂੰ ਆਪਣੇ ਵੱਲ ਖਿੱਚ ਰਹੀ ਸੀ ਤਾਂ ਆਪਣੀ ਜਿੰਦਗੀ ਦੀ ਗੁਹਾਰ ਲਾਉਂਦੇ ਹੋਏ ਪਾਪਾ, ਪਾਪਾ ਚਿਲਾਉਂਦਾ ਰਿਹਾ। ਵੀਡੀਓ ‘ਚ ਨੌਜਵਾਨ ਮੱਦਦ ਲਈ ਚੀਕਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਪਾਸੇ ਬੀਚ ‘ਤੇ ਖੜ੍ਹੇ ਲੋਕ ਚੀਕਦੇ ਨਜ਼ਰ ਆ ਰਹੇ ਹਨ। ਪਰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ।

ਮਿਰਰ ਯੂਕੇ ਦੀ ਰਿਪੋਰਟ ਦੇ ਅਨੁਸਾਰ, ਇਹ ਘਟਨਾ ਮਿਸਰ ਦੇ ਹਰਗਹਾਡਾ ਦੇ ਰੈਡ ਸੀ ਰਿਜ਼ੋਰਟ ਦੇ ਤੱਟ ਦੀ ਹੈ। ਮ੍ਰਿਤਕ ਨੌਜਵਾਨ ਰੂਸ ਦਾ ਵਸਨੀਕ ਦੱਸਿਆ ਜਾ ਰਿਹਾ ਹੈ (Viral Video) ਪਰ ਰਿਪੋਰਟ ‘ਚ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੌਜਵਾਨ ਲੰਬੇ ਸਮੇਂ ਤੋਂ ਮਿਸਰ ਵਿੱਚ ਰਹਿ ਰਿਹਾ ਸੀ। ਉਹ ਬੀਚ ‘ਤੇ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿਚ ਚਲਾ ਗਿਆ ਪਰ ਇਸ ਦੌਰਾਨ ਉਸ ਨੂੰ ਸ਼ਾਰਕ ਨੇ ਆਪਣੇ ਜਬਾੜੇ ਵਿਚ ਫਸਾ ਲਿਆ ਅਤੇ ਹੌਲੀ-ਹੌਲੀ ਉਸ ਨੇ ਉਸ ਨੂੰ ਨਿਗਲ ਲਿਆ। ਇਸ ਦੌਰਾਨ ਨੌਜਵਾਨ ਜਾਨ ਬਚਾਉਣ ਲਈ ਪਾਪਾ ਪਾਪਾ ਚਿਲਾਉਂਦਾ ਰਿਹਾ ਪਰ ਉਸ ਦੀ ਫਰਿਆਦ ਸੁਣਨ ਵਾਲਾ ਕੋਈ ਵੀ ਉਸ ਨੂੰ ਬਚਾਉਣ ਨਹੀਂ ਗਿਆ।

LEAVE A REPLY

Please enter your comment!
Please enter your name here