ਜਲੰਧਰ ‘ਚ ਮਾਂ ਦੇ ਸਾਹਮਣੇ ਬੇਟੇ ਦਾ ਬੇਰਹਿਮੀ ਨਾਲ ਕਤਲ

Murder

ਬੈਸਬਾਲ ਬੈਟ ਨਾਲ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ

(ਸੱਚ ਕਹੂੰ ਨਿਊਜ਼) ਜਲੰਧਰ। ਸੂਬੇ ’ਚ ਕਤਲ ਤੇ ਲੁੱਟਮਾਰ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਜਿਸ ਨੂੰ ਲੈ ਕੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। (Murder) ਜਲੰਧਰ ਸ਼ਹਿਰ ’ਚ ਇੱਕ ਹੋਰ ਕਤਲ ਦੀ ਵੱਡੀ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਜਲਧੰਰ ਸ਼ਹਿਰ ਦੇ ਪੱਤੀ ਬੱਗੀ ਪਿੰਡ ਦੇ ਰਹਿਣ ਵਾਲੇ ਨੌਜਵਾਨ ਜਸਦੀਪ ਜੱਗੀ ਦਾ ਕੁਝ ਬਦਮਾਸ਼ਾਂ ਨੇ ਤੇਜ਼ ਤਰਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਦੀ ਮੌਤ ਦੀ ਅਫਵਾਹ ਤੋਂ ਬਾਅਦ ਇੰਦਰਜੀਤ ਨਿੱਕੂ ਹੋਏ ਲਾਈਵ

ਜਦੋਂ ਇਹ ਬਦਮਾਸ਼ ਨੌਜਵਾਨ ਨੂੰ ਕੁੱਟ ਮਾਰ ਰਹੇ ਸਨ ਜਸਦੀਪ ਜੱਗੀ ਦੀ ਮਾਂ ਵੀ ਘਟਨਾ ਸਥਾਨ ‘ਤੇ ਮੌਜ਼ੂਦ ਸੀ ਉਸ ਨੇ ਆਪਣੇ ਪੁੱਤ ਨੂੰ ਬਚਾਉਣ ਲਈ ਬਹੁਤ ਤਰਲੇ ਕੀਤੇ ਪਰ ਬਾਦਮਾਸ਼ਾਂ ਨੇ ਇੱਕ ਨਾ ਸੁਣੀ ਤੇ ਬੈਸਬਾਲ ਬੈਟ ਮਾਰ ਮਾਰ ਕੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਕਤ ਕਾਤਲ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਇਸ ਮਾਮਲੇ ’ਚ ਪੰਜ ਜਣਿਆਂ ਖਿਲ਼ਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Murder

LEAVE A REPLY

Please enter your comment!
Please enter your name here