ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਪੁਲਿਸ ਸੰਗਰੂਰ (Sangrur News) ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਲੌਂਗੋਵਾਲ ਦੇ ਪਿੰਡ ਮੰਡੇਰ ਕਲਾਂ ਵਿਖੇ ਮਾਂ ਦਾ ਕਤਲ ਕਰਨ ਦੇ ਸਬੰਧ ਵਿੱਚ ਪੁੱਤਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇਸ ਸਬੰਧੀ ਸੁਰੇਂਦਰ ਲਾਂਬਾ ਆਈ.ਪੀ.ਐਸ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 21 ਫਰਵਰੀ 2023 ਨੂੰ ਮਿੱਠੂ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੰਡੇਰ ਕਲਾਂ ਨੇ ਇਤਲਾਹ ਦਿੱਤੀ ਕਿ ਉਹ ਗੁਰਦੁਆਰਾ ਸਾਹਿਬ ਮੰਡੇਰ ਕਲਾਂ ਵਿਖੇ ਡਾਲੀ ਦਾ ਕੰਮ ਕਰਦਾ ਹੈ।
ਮਿਤੀ 27 ਜੁਲਾਈ 2023 ਨੂੰ ਜਦੋਂ ਮਿੰਨੂ ਸਿੰਘ ਡਾਲੀ ਕਰਕੇ ਕਰੀਬ 11:15 ਵਜੋਂ ਸੁਭਾ ਆਪਣੇ ਘਰ ਆਇਆ ਤਾਂ ਵਕਤ ਕਰੀਬ 12:30 ਵਜੇ ਦੁਪਹਿਰ ਦੋਸ਼ੀ ਗੁਰਦੀਪ ਸਿੰਘ ਨੇ ਕਹੀ ਲਿਆ ਕੇ ਮੰਜੇ ’ਤੇ ਪਈ ਆਪਣੀ ਮਾਤਾ ਅਮਰਜੀਤ ਕੌਰ ਦੇ ਸਿਰ ਵਿੱਚ ਕਹੀ ਦੇ 2-3 ਵਾਰ ਕੀਤੇ, ਜਿਸ ਕਾਰਣ ਉਸ ਦੀ ਮੌਕਾ ਪਰ ਮੌਤ ਹੋ ਗਈ, ਦੇਬੀ ਨੇ ਧਮਕੀ ਦਿੱਤੀ ਕਿ ਤੁਸੀਂ ਮੈਨੂੰ ਖਰਚਾ ਨਹੀ ਦਿੰਦੇ ਤਾਂ ਮੈਂ ਤੁਹਾਨੂੰ ਵੀ ਇਸ ਤਰ੍ਹਾਂ ਹੀ ਖਤਮ ਕਰ ਦੇਵਾਂਗਾ।
ਜਿਸ ’ਤੇ ਮੁਕੱਦਮਾ ਨੰਬਰ 27 ਮਿਤੀ 27 ਫਰਵਰੀ 2023 ਅੱਧ 302, 506 ਹਿੰ:ਡੰ: ਥਾਣਾ ਲੌਂਗੋਵਾਲ ਖਿਲਾਫ ਗੁਰਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਮੰਡੇਰ ਕਲਾਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਦੌਰਾਨੇ ਤਫਤੀਸ ਮੁੱਖ ਅਫ਼ਸਰ ਥਾਣਾ ਲੌਂਗੋਵਾਲ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਵਿੱਚ ਦੋਸ਼ੀ ਗੁਰਦੀਪ ਸਿੰਘ ਨੂੰ ਮਿਤੀ 28 ਫਰਵਰੀ 2023 ਨੂੰ ਗਿ੍ਰਫ਼ਤਾਰ ਕਰਕੇ ਉਸ ਪਾਸੋਂ ਕਤਲ ਸਮੇਂ ਵਰਤੀ ਕਹੀ ਬਰਾਮਦ ਕਰਵਾਈ ਗਈ ਹੈ। ਤਫਤੀਸ਼ ਜਾਰੀ ਹੈ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਗੁਰਦੀਪ ਸਿੰਘ ਦਿਮਾਗੀ ਤੌਰ ’ਤੇ ਅਪਸੈੱਟ ਰਹਿੰਦਾ ਸੀ ’ਤੇ ਆਪਣੇ ਮਾਤਾ-ਪਿਤਾ ਪਾਸੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ, ਪੈਸੇ ਨਾ ਦੇਣ ਤੇ ਲੜਾਈ ਝਗੜਾ ਕਰਦਾ ਸੀ। ਜਿਸ ਕਾਰਨ ਦੋਸ਼ੀ ਨੇ ਆਪਣੀ ਮਾਤਾ ਦਾ ਕਹੀ ਮਾਰਕੇ ਕਤਲ ਕਰ ਦਿੱਤਾ ’ਤੇ ਪਿਤਾ ਨੂੰ ਵੀ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਸੀ।