ਦਿੱਲੀ ‘ਚ ਲਾਕਡਾਊਨ ਦੌਰਾਨ ਮਿਲੀ ਕੁਝ ਢਿੱਲ
ਨਵੀਂ ਦਿੱਲੀ। ਕੋਰੋਨਾ ਮਹਾਮਾਰੀ (ਕੋਵਿਡ-19) ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਾਜਧਾਨੀ ‘ਚ ਮੰਗਲਵਾਰ ਨੂੰ ਲਾਕਡਾਊਨ ‘ਚ ਕੁਝ ਰਾਹਤ ਦਿੱਤੀ ਗਈ ਹੈ। ਦਿੱਲੀ ਸਰਕਾਰ ਨੇ ਕੋਰੋਨਾ ਦੀ ਸਥਿਤੀ ਦੀ ਸਮੀਖਿੱਆ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੁਝ ਸੇਵਾਵਾਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਜਿਨ੍ਹਾਂ ਸੇਵਾਵਾਂ ਨੂੰ ਲਾਕਡਾਊਨ ਦੌਰਾਨ ਕੰਮ ਕਰਨ ਦੀ ਛੋਟ ਦਿੱਤੀ ਗਈ ਹੈ। ਉਨ੍ਹਾਂ ‘ਚ ਪਸ਼ੂ ਡਾਕਟਰ, ਇਲੈਕਟਰੀਸ਼ੀਅਨ, ਪਲੰਬਰ, ਆਦਿ ਹਨ।
ਡੀਡੀਐਮਏ ਵੱਲੋਂ ਜਾਰੀ ਅਦੇਸ਼ ‘ਚ ਹੈਲਥ ਵਰਕਰਜ਼, ਲੈਬ ਟੈਕਨੀਸ਼ੀਅਨ ਅਤੇ ਵਿਗਿਆਨੀਕਾਂ ਦੀ ਅੰਤਰ ਰਾਜ ਯਾਤਰਾ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਡਿਸਪੈਂਸਰੀ, ਕਲੀਨਿਕ, ਪੈਥਾਲੋਜੀ, ਲੈਬ ਅਤੇ ਵੈਕਸੀਨ-ਮੈਡੀਕਲ ਸਟਾਫ਼, ਲੈਬ ਟੈਕਨੀਸ਼ੀਅਨ ਦੇ ਇਲਾਵਾ ਹਸਪਤਾਲ ਸਟਾਫ਼ ਨੂੰ ਅੰਤਰ ਰਾਜ ਆਵਾਜਾਈ (ਹਵਾਈ ਯਾਤਰਾ ਵੀ) ਯਾਤਰਾ ਦੀ ਮਨਜ਼ੂਰੀ ਦਿੱਤੀ ਹੈ। ਵਾਟਰਪਯੂਰੀਫਾਇਰ ਮੈਕੇਨਿਕ, ਬੁਕ ਸਟੋਰ, ਅਤੇ ਇਲੈਕਟ੍ਰਿਕ ਫੈਲ ਦੀ ਦੁਕਾਨਾਂ ਖੋਲਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।