ਕੁਝ ਚੰਗਾ ਪਾਉਣ ਲਈ ਕੁਝ ਗੁਆਉਣਾ ਪੈਂਦਾ ਹੈ। ਇਹ ਇੱਕ ਪੁਰਾਣੀ ਕਹਾਵਤ ਹੈ ਜੋ ਸੱਚ ਵੀ ਹੈ। ਇਸੇ ਤਰ੍ਹਾਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਤੁਹਾਨੂੰ ਆਪਣੀ ਗਲਤ ਆਦਤਾਂ ਸੁਧਾਰਨੀਆਂ ਹੋਣਗੀਆਂ। ਅਸੀਂ ਅਕਸਰ ਆਪਣੀਆਂ ਆਦਤਾਂ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਉਹੀ ਆਦਤਾਂ ਸਾਡੀ ਸਿਹਤ ਖੋਹ ਲੈਂਦੀਆਂ ਹਨ। ਬਿਹਤਰ ਇਹੀ ਹੋਵੇਗਾ ਕਿ ਸਮਾਂ ਰਹਿੰਦੇ ਅਸੀਂ ਉਨ੍ਹਾਂ ਆਦਤਾਂ ਨੂੰ ਬਦਲ ਲਈਏ ਜੋ ਹੇਠਾਂ ਦਿੱਤੀਆਂ ਗਈਆਂ ਹਨ। (Stay Healthy)
ਚਿਊਇੰਗਮ ਜ਼ਿਆਦਾ ਨਾ ਚਬਾਓ | Stay Healthy
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਿਊਇੰਗਮ ਜ਼ਿਆਦਾ ਚਬਾਉਣ ਦੀ ਆਦਤ ਹੈ। ਘਰੋਂ ਬਾਹਰ ਨਿੱਕਲਦੇ ਸਮੇਂ ਮੂੰਹ ’ਚ ਚਿਊਇੰਗਮ ਤੇ ਕੰਨਾਂ ’ਚ ਮੋਬਾਇਲ ਦੇ ਹੈੱਡ ਫੋਨ ਲਾ ਲੈਂਦੇ ਹਨ। ਜੇਕਰ ਉਹ ਇਕੱਲੇ ਹਨ ਫਿਰ ਤਾਂ ਪੱਕਾ ਇਹੀ ਦੋਵੇ ਉਸ ਦੇ ਸਾਥੀ ਹੁੰਦੇ ਹਨ। ਜੇਕਰ ਨਾਲ ਕੋਈ ਹੈ ਤਾਂ ਵੀ ਚਿਊਇੰਗਮ ਦੀ ਉੁਗਾਲੀ ਕਰਦੇ ਰਹਿਣਗੇ। ਚਿਊਇੰਗਮ ’ਚ ਸਵੀਟਨਰ ਸਰਬੀਟੋਲ ਹੁੰਦਾ ਹੈ ਜੋ ਗੈਸ ਬਣਾਉਣ ਤੇ ਡਾਇਰੀਆ ਦੀ ਸਮੱਸਿਆ ਪੈਦਾ ਕਰਦਾ ਹੈ। ਜ਼ਿਆਦਾ ਗੈਸ ਬਣਨ ਨਾਲ ਪੇਟ ਦਰਦ ਤੇ ਪੇਟ ’ਚ ਕ੍ਰੈਂਪਸ (ਮਰੋੜ) ਹੁੰਦੇ ਹਨ।
ਕੀ ਕਰੀਏ
ਅੱਧੀ ਜਾਂ ਇੱਕ ਚਿਊਇੰਗਮ ਤੱਕ ਤਾਂ ਠੀਕ ਹੈ। ਇਸ ਤੋਂ ਜ਼ਿਆਦਾ ਦੀ ਆਦਤ ਹੋਵੇ ਤਾਂ ਸਰਦੀਆਂ ’ਚ ਗਾਜਰ ਚਬਾਓ ਜਾਂ ਛੋਟੀ ਇਲਾਇਚੀ ਤੇ ਸੌਂਫ਼ ਵੀ ਵਿਚ-ਵਿਚਾਲੇ ਚਬਾ ਸਕਦੇ ਹੋ।
ਮੋਬਾਇਲ ਦਾ ਇਸਤੇਮਾਲ ਰਾਤ ਨੂੰ ਸੌਣ ਤੱਕ ਕਰਨਾ
ਮੋਬਾਇਲ ਕੋਲ ਹੁੰਦਾ ਹੈ ਤਾਂ ਨੌਜਵਾਨ ਉਸ ’ਤੇ ਮੈਸੇਂਜਿੰਗ ਕਰਨਾ, ਗੇਮ ਖੇਡਣਾ, ਗਾਣਾ ਸੁਣਦੇ ਰਹਿੰਦੇ ਹਨ। ਸਮਾਂ ਕਿੰਨਾ ਬੀਤ ਗਿਆ, ਇਸ ਗੱਲ ’ਤੇ ਉਨ੍ਹਾਂ ਦਾ ਧਿਆਨ ਹੀ ਨਹੀਂ ਜਾਂਦਾ। ਕਈ ਵਾਰ ਤਾਂ ਗਾਣੇ ਸੁਣਦੇ-ਸੁਣਦੇ ਸੌਂ ਜਾਂਦੇ ਹਨ ਜੋ ਕੰਨਾਂ ਲਈ ਵੀ ਠੀਕ ਨਹੀਂ। ਮੋਬਾਇਲ ’ਚੋਂ ਨਿੱਕਲਣ ਵਾਲੀਆਂ ਤਰੰਗਾਂ ਨੀਂਦ ਨਾ ਆਉਣ ਤੇ ਸਿਰ ਦਰਦ ਦੀ ਵਜ੍ਹਾ ਵੀ ਬਣ ਸਕਦੀਆਂ ਹਨ। ਅਧਿਐਨ ’ਚ ਖੁਲਾਸਾ ਹੋਇਆ ਹੈ ਕਿ ਜੋ ਲੋਕ ਲੰਮੇ ਸਮੇਂ ਤੱਕ ਮੋਬਾਇਲ ਦਾ ਇਸਤੇਮਾਲ ਕਰਦੇ ਹਨ, ਉਹ ਲੇਟ ਸੌਂਦੇ ਹਨ ਤੇ ਸਵੇਰੇ ਤਰੋ-ਤਾਜ਼ਾ ਨਹੀਂ ਉੱਠ ਪਾਉਂਦੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੀਆਂ ਤਰੰਗਾਂ ਦਿਮਾਗ ਦੇ ਸਟ੍ਰੈਸ ਸਿਸਟਮ ਨੂੰ ਹੋਰ ਸਰਗਰਮ ਕਰਦੀਆਂ ਹਨ ਜਿਸ ਨਾਲ ਨੀਂਦ ਆਉਣ ’ਚ ਸਮਾਂ ਲੱਗਦਾ ਹੈ।
ਕੀ ਕਰੀਏ
ਰਾਤ ਨੂੰ ਸੌਣ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਮੋਬਾਇਲ ਆਪਣੇ ਤੋਂ ਦੂਰ ਰੱਖ ਦਿਓ।
ਟੂਥਬਰੱਸ਼ ਸਵੇਰੇ ਕੁਝ ਖਾਣ ਤੋਂ ਪਹਿਲਾਂ ਕਰੋ
ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਚਾਹ-ਨਾਸ਼ਤਾ ਕੁਰਲਾ ਕਰਨ ਤੋਂ ਬਾਅਦ ਕਰ ਲੈਂਦੇ ਹਨ। ਨਹਾਉਣ ਤੋਂ ਪਹਿਲਾਂ ਦੰਦਾਂ ’ਤੇ ਬਰੱਸ਼ ਕਰਦੇ ਹਨ ਤਾਂ ਕਿ ਘਰੋਂ ਬਾਹਰ ਜਾਂਦੇ ਸਮੇਂ ਮੂੰਹ ਤੋਂ ਬਦਬੂ ਨਾ ਆਵੇ। ਇਹ ਆਦਤ ਠੀਕ ਨਹੀਂ ਕਿਉਂਕਿ ਰਾਤ ਭਰ ਨੀਂਦ ਦੌਰਾਨ ਦੰਦਾਂ ’ਤੇ ਬੈਕਟੀਰੀਆ ਤੇ ਪਲਾਕ ਜੰਮ ਜਾਂਦਾ ਹੈ ਜਿਸ ਨਾਲ ਪੇਟ ਵੀ ਖਰਾਬ ਹੁੰਦਾ ਹੈ ਤੇ ਦੰਦ ਵੀ ਕਮਜ਼ੋਰ ਹੁੰਦੇ ਹਨ। ਦੰਦਾਂ ਦਾ ਇਨੈਮਲ ਵੀ ਕਮਜ਼ੋਰ ਹੁੰਦਾ ਹੈ।
ਕੀ ਕਰੀਏ
ਬੁਰਸ਼ ਕਰਨ ਤੋਂ ਬਾਅਦ ਹੀ ਨਾਸ਼ਤਾ ਕਰੋ। ਜੇਕਰ ਬਾਅਦ ’ਚ ਵੀ ਕਰਨਾ ਹੈ ਤਾਂ ਇੱਕ ਘੰਟੇ ਤੋਂ ਬਾਅਦ ਕਰੋ।
ਟਾਈਟ ਨਾ ਬੰਨ੍ਹੋ ਬੈਲਟ ਨੂੰ
ਜੋ ਲੋਕ ਬੈਲਟ ਨੂੰ ਟਾਈਟ ਬੰਨ੍ਹਦੇ ਹਨ ਉਨ੍ਹਾਂ ਨੂੰ ਪੇਟ ਦਰਦ, ਸਿਰ ਦਰਦ ਤੇ ਸੁਸਤੀ ਦੀ ਸ਼ਿਕਾਇਤ ਰਹਿੰਦੀ ਹੈ ਕਿਉਂਕਿ ਖਾਣ ਤੋਂ ਬਾਅਦ ਪੇਟ ਥੋੜ੍ਹਾ ਆਫ਼ਰ ਜਾਂਦਾ ਹੈ। ਜੇਕਰ ਬੈਲਟ ਟਾਈਟ ਹੋਵੇਗੀ ਤਾਂ ਖਾਣਾ ਪੇਟ ਦੇ ਹੇਠਾਂ ਦੇ ਹਿੱਸੇ ’ਚ ਨਹੀਂ ਜਾ ਸਕੇਗਾ। ਅਸੀਂ ਫੇਫੜਿਆਂ ਦੇ ਹੇਠਲੇ ਹਿੱਸੇ ਤੋਂ ਸਾਹ ਲੈਂਦੇ ਹਾਂ। ਬੈਲਟ ਟਾਈਟ ਹੋਣ ਨਾਲ ਉਹ ਵੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਹ ਲੈਣ-ਛੱਡਣ ਦੌਰਾਨ ਪੇਟ ਉੱਪਰ ਹੇਠਾਂ ਹੰੁਦਾ ਹੈ। ਬੈਲਟ ਟਾਈਟ ਹੋਵੇਗੀ ਤਾਂ ਸਾਹ ਉੱਪਰੀ ਹਿੱਸੇ ਤੋਂ ਚੱਲਦੇ ਰਹਿਣਗੇ ਤੇ ਡੂੰਘਾ ਸਾਹ ਨਹੀਂ ਲਿਆ ਜਾਵੇਗਾ ਜਿਸ ਨਾਲ ਸਿਰ ਦਰਦ ਤੇ ਸੁਸਤੀ ਹੋ ਸਕਦੀ ਹੈ।
ਕੀ ਕਰੀਏ
ਥੋੜ੍ਹੀ ਦੇਰ ਲਈ ਬੈਲਟ ਟਾਈਟ ਰੱਖੋ, ਫਿਰ ਉਸ ਨੂੰ ਢਿੱਲੀ ਕਰ ਲਓ ਤਾਂ ਕਿ ਸਾਹ ਆਸਾਨੀ ਨਾਲ ਲਿਆ ਜਾ ਸਕੇ ਤੇ ਸਾਡੇ ਵੱਲੋਂ ਖਾਧੇ ਖੁਰਾਕ ਪਦਾਰਥ ਅਰਾਮ ਨਾਲ ਪੇਟ ਦੇ ਹੇਠਲੇ ਹਿੱਸੇ ’ਚ ਵੀ ਪਹੁੰਚ ਸਕਣ।
ਸਨ-ਸਕ੍ਰੀਨ ਦਾ ਜ਼ਿਆਦਾ ਇਸਤੇਮਾਲ
ਸਨ-ਸਕੀ੍ਰਨ ਦਾ ਇਸਤੇਮਾਲ ਤਾਂ ਹੀ ਕਰੋ ਜਦੋਂ ਤੁਸੀਂ ਜ਼ਿਆਦਾ ਸਮੇਂ ਲਈ ਧੁੱਪ ’ਚ ਬਾਹਰ ਜਾ ਰਹੇ ਹੋ। ਚਮੜੀ ਨੂੰ ਬਚਾਉਣ ਲਈ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜ਼ਿਆਦਾ ਸਨ-ਸਕ੍ਰੀਨ ਲਾਉਣ ਨਾਲ ਸਰੀਰ ’ਚ ਵਿਟਾਮਿਨ ਡੀ ਬਣਾਉਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਤੇ ਸੂਰਜ ਦੀਆਂ ਕਿਰਨਾਂ ਦਾ ਅਸਰ ਸਰੀਰ ’ਤੇ ਘੱਟ ਪੈਂਦਾ ਹੈ। ਕਿਉਂਕਿ ਸਨ-ਸਕ੍ਰੀਨ ਉਨ੍ਹਾਂ ਨੂੰ ਰੋਕ ਲੈਂਦੀ ਹੈ। ਵਿਟਾਮਿਨ ਡੀ ਦੀ ਕਮੀ ਨਾਲ ਸਰੀਰ ’ਚ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਕੀ ਕਰੀਏ
ਹਰ ਰੋਜ਼ 10 ਮਿੰਟਾਂ ਦੀ ਧੁੱਪ ਆਪਣੀ ਚਮੜੀ ਨੂੰ ਦਿਖਾਉਣੀ ਕਾਫ਼ੀ ਹੈ। ਉਸ ਤੋਂ ਬਾਅਦ ਬਾਹਰ ਧੱੁਪ ’ਚ ਨਿੱਕਲਣ ਤੋਂ ਪਹਿਲਾਂ ਸਨ-ਬਲਾਕ ਲਾ ਲਓ।
ਨਾ ਪਹਿਨੋ ਸਕਿੱਨ ਟਾਈਟ ਜੀਂਸ
ਸਕਿੱਨ ਟਾਈਟ ਜੀਂਸ ਚਮੜੀ ਨਾਲ ਚਿਪਕੇ ਰਹਿਣ ਕਾਰਨ ਚਮੜੀ ’ਤੇ ਰੈਸ਼ਸ ਪੈਣ ਲੱਗਦੇ ਹਨ ਤੇ ਟੰਗਾਂ ਦੀ ਚਮੜੀ ਚੰਗੀ ਤਰ੍ਹਾਂ ਸਾਹ ਵੀ ਨਹੀਂ ਲੈ ਸਕਦੀ। ਟਾਈਟ ਜੀਂਸ ਨਾਲ ਨਸਾਂ ’ਚ ਦਰਦ ਦੀ ਸ਼ਿਕਾਇਤ ਵੀ ਵਧਦੀ ਹੈ ਤੇ ਹਿਪਬੋਨ ਦੇ ਕੋਲ ਵੀ ਨਰਵਸ ਦੱਬਣ ਨਾਲ ਕਮਰ ਦੇ ਹੇਠਲੇ ਹਿੱਸੇ ’ਚ ਦਰਦ ਤੇ ਹਿਪਸ ’ਤੇ ਜਲਨ ਮਹਿਸੂਸ ਹੁੰਦੀ ਹੈ।
ਕੀ ਕਰੀਏ
ਔਰਤਾਂ ਨੂੰ ਲੂਜ਼ ਤੇ ਹਾਈ ਵੇਸਟ ਵਾਲੀ ਜੀਂਸ ਪਹਿਨਣੀ ਚਾਹੀਦੀ ਹੈ।
ਆਈਪੈਡ ਤੇਜ਼ ਅਵਾਜ਼ ’ਚ ਨਾ ਸੁਣੋ
ਖੋਜਕਾਰਾਂ ਅਨੁਸਾਰ ਆਈਪੈਡ ’ਤੇ ਗਾਣੇ ਸੁਣਨ ਦੌਰਾਨ ਜੋ ਹੈੱਡ ਫੋਨ ਕੰਨਾਂ ’ਚ ਲਾਏ ਜਾਂਦੇ ਹਨ, ਉਹ ਕੰਨ ਦੇ ਪਰਦੇ ਨੂੰ ਨੁਕਸਾਨ ਪਹੁੰਚਾਉਂਦੇ ਹਨ। ਅਕਸਰ ਨੌਜਵਾਨ ਬਾਹਰ ਦੇ ਰੌਲੇ ਤੋਂ ਬਚਣ ਲਈ ਆਈਪੈਡ ’ਤੇ ਮਿਊਜ਼ਿਕ ਤੇਜ਼ ਕਰਕੇ ਕੰਨਾਂ ’ਚ ਹੈੱਡਫੋਨ ਲਾ ਕੇ ਸੁਣਦੇ ਹਨ। ਇਸ ਨਾਲ ਕੰਨਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਸੜਕ ’ਤੇ ਹੈੱਡ ਫੋਨ ਲਾ ਕੇ ਨਿੱਕਲਣ ਨਾਲ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹੋ।
ਕੀ ਕਰੀਏ
ਹੈੱਡ ਫੋਨ ਲਾਉਣ ’ਤੇ ਜੇਕਰ ਬਾਹਰ ਦੀ ਅਵਾਜ਼ ਸੁਣਾਈ ਨਹੀਂ ਦਿੰਦੀ ਤਾਂ ਉਸ ਦਾ ਅਰਥ ਹੈ ਮਿਊਜ਼ਿਕ ਦੀ ਅਵਾਜ਼ ਕਾਫੀ ਤੇਜ਼ ਹੈ। ਆਈਪੈਡ ਘੱਟ ਅਵਾਜ਼ ’ਚ ਸੁਣੋ ਤਾਂ ਕਿ ਤੁਹਾਡੇ ਕੰਨ ਸੁਰੱਖਿਅਤ ਰਹਿ ਸਕਣ।
ਦਰਦ-ਰੋਕੂ ਦਵਾਈਆਂ ਦੀ ਵਰਤੋਂ ਵੀ ਠੀਕ ਨਹੀਂ
ਜ਼ਿਆਦਾਤਰ ਨੌਜਵਾਨ ਏਸੀ ’ਚ ਜ਼ਿਆਦਾ ਸਮਾਂ ਗੁਜ਼ਾਰਦੇ ਹਨ ਜਿਸ ਨਾਲ ਸਰੀਰ ਦੇ ਕਿਸੇ ਨਾ ਕਿਸੇ ਅੰਗ ’ਚ ਦਰਦ ਬਣਿਆ ਰਹਿੰਦਾ ਹੈ ਤੇ ਉਹ ਬਿਨਾ ਡਾਕਟਰ ਤੋਂ ਸਲਾਹ ਲਏ ਦਰਦਨਾਸ਼ਕ ਦਵਾਈਆਂ ਲੈ ਲੈਂਦੇ ਹਨ ਤੇ ਉਨ੍ਹਾਂ ਨੂੰ ਉਸ ਨਾਲ ਵੀ ਪੂਰਾ ਅਰਾਮ ਨਹੀਂ ਮਿਲਦਾ। ਮੁੜ ਦਰਦ ਹੋਣ ’ਤੇ ਹੋਰ ਦਵਾਈ ਦਾ ਇਸਤੇਮਾਲ ਵੀ ਕਰਦੇ ਹਨ ਜੋ ਸਰੀਰ ਲਈ ਠੀਕ ਨਹੀਂ। ਇਸ ਨਾਲ ਗੁਰਦੇ ਤੇ ਲੀਵਰ ਪ੍ਰਭਾਵਿਤ ਹੁੰਦੇ ਹਨ।
ਕੀ ਕਰੀਏ
ਹਫ਼ਤੇ ’ਚ ਇੱਕ ਜਾਂ ਦੋ ਵਾਰ ਪੇਨ ਕਿਲਰ ਦਾ ਇਸਤੇਮਾਲ ਕਰੋ। ਦਵਾਈਆਂ ਖਾਣ ਨਾਲੋਂ ਬਿਹਤਰ ਹੈ ਉਸ ਦਰਦ ਦਾ ਕਾਰਨ ਜਾਣੋ ਤਾਂ ਕਿ ਉਸ ਕਾਰਨ ਦਾ ਹੱਲ ਕੀਤਾ ਜਾ ਸਕੇ।