Solution : ਖੇਤ ’ਚ ਹੀ ਹੱਲ

Solution

ਇੱਕ ਅਰਸੇ ਤੋਂ ਫਸਲਾਂ ਨੂੰ ਕੁਦਰਤੀ ਆਫ਼ਤ ਤੋਂ ਬਚਾਉਣ, ਖੇਤੀ ਲਾਗਤ ਘਟਾ ਕੇ ਜ਼ਿਆਦਾ ਪੈਦਾਵਾਰ ਲੈਣ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਲਈ ਯਤਨ ਲਗਾਤਾਰ ਜਾਰੀ ਹਨ। ਇਸ ਲੜੀ ’ਚ ਕਿਸਾਨਾਂ ਨੂੰ ਖੇਤੀ ਨਾਲ ਪਸ਼ੂਪਾਲਣ ਅਤੇ ਹੋਰ ਸਵੈ-ਰੁਜ਼ਗਾਰ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਇਸ ਦਿਸ਼ਾ ’ਚ ਸਰਕਾਰੀ ਯਤਨ ਵੀ ਹੋ ਰਹੇ ਹਨ, ਪਰ ਇਹ ਸਮਝਣ ਦੀ ਲੋੜ ਹੈ ਕਿ ਖੇਤੀ ਦੀ ਸਮੱਸਿਆ ਦਾ ਹੱਲ ਕਿਸਾਨਾਂ ਦੇ ਖੇਤ ਵਿੱਚ ਹੀ ਹੈ। (Solution)

ਸਮਾਂ ਆ ਗਿਆ ਹੈ ਕਿ ਕਿਸਾਨ ਜਲਵਾਯੂ ਵਿਭਿੰਨਤਾ ’ਤੇ ਧਿਆਨ ਦੇਣ ਅਤੇ ਪਾਣੀ ਦੀ ਉਪਲੱਬਧਤਾ ਅਤੇ ਉਸ ਦੇ ਬਚਾਅ ਨੂੰ ਧਿਆਨ ’ਚ ਰੱਖ ਕੇ ਖੇਤੀ ਕਰਨ। ਭਾਰਤ ਦੀ ਜਲਵਾਯੂ ’ਚ ਜਿਵੇਂ ਵਿਭਿੰਨਤਾ ਹੈ ਉਵੇਂ ਦੁਨੀਆ ਦੇ ਕੁਝ ਹੀ ਹਿੱਸਿਆਂ ’ਚ ਦੇਖਣ ਨੂੰ ਮਿਲਦੀ ਹੈ। ਇੱਥੇ ਸਰਦੀ, ਗਰਮੀ ਅਤੇ ਬਰਸਾਤ ’ਚ ਵੱਖ-ਵੱਖ ਖੇਤਰਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਹਨ। ਜਿੱਥੇ ਜ਼ਮੀਨ ਉੱਚੀ-ਨੀਵੀਂ ਹੈ ਉੱਥੇ ਖੇਤਾਂ ਨੂੰ ਪੱਧਰ ਕਰਨ ਦੀ ਲੋੜ ਹੈ, ਕਿਉਂਕਿ ਅਜਿਹਾ ਕਰਕੇ 25 ਫੀਸਦੀ ਪਾਣੀ ਬਚਾਇਆ ਜਾ ਸਕਦਾ ਹੈ।

Solution

ਦੇਸ਼ ਦੇ ਜਿਨ੍ਹਾਂ ਇਲਾਕਿਆਂ ’ਚ ਜ਼ਮੀਨ ਹੇਠਲੇ ਪਾਣੀ ਪੱਧਰ ਹੇਠਾਂ ਜਾ ਰਿਹਾ ਹੈ ਉੱਥੇ ਜ਼ਿਆਦਾ ਪਾਣੀ ਦੀ ਵਾਲੀਆਂ ਫਸਲਾਂ ਉਗਾਉਣਾ ਬੰਦ ਕਰਨ ਦੀ ਲੋੜ ਹੈ। ਹਰੀ ਕ੍ਰਾਂਤੀ ’ਚ ਮੋਹਰੀ ਰਹੇ ਪੰਜਾਬ-ਹਰਿਆਣਾ ਦੇ ਕਿਸਾਨ ਲੰਮੇ ਸਮੇਂ ਤੋਂ ਝੋਨੇ ਦੀ ਖੇਤੀ ਕਰ ਰਹੇ ਹਨ। ਝੋਨੇ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ। ਹੁਣ ਪੰਜਾਬ ’ਚ ਪਾਣੀ ਦੀ ਘਾਟ ਹੋਣ ਲੱਗੀ ਹੈ। ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਝੋਨੇ ਦੀ ਬਜਾਇ ਮੱਕੀ, ਸੋਇਆਬੀਨ ਉਗਾਉਣ ਅਤੇ ਬਾਗਬਾਨੀ ’ਚ ਪਪੀਤਾ ਅਤੇ ਸਬਜ਼ੀ ਦੀ ਪੈਦਾਵਾਰ ਕਰਨ।

Also Read : ਖਨੌਰੀ ਕਿਸਾਨ ਮੋਰਚੇ ‘ਤੇ ਤਾਇਨਾਤ ਡੀ.ਐੱਸ.ਪੀ. ਦਿਲਪ੍ਰੀਤ ਸਿੰਘ ਗਿੱਲ ਦੀ ਮੌਤ

ਇਸ ਨਾਲ ਪਾਣੀ ਦੀ ਵੀ ਬੱਚਤ ਹੋਵੇਗੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧੇਗੀ। ਖੇਤੀ ਅਰਥਸ਼ਾਸਤਰੀ ਪ੍ਰੋਫੈਸਰ ਅਸ਼ੋਕ ਗੁਲਾਟੀ ਅਨੁਸਾਰ ਚੀਨ ਕੋਲ ਸਾਥੋਂ ਘੱਟ ਜ਼ਮੀਨ ਹੈ, ਪਰ ਉਨ੍ਹਾਂ ਦੀ ਖੇਤੀ ਪੈਦਾਵਾਰ ਸਾਥੋਂ ਤਿੰਨ ਗੁਣਾ ਜ਼ਿਆਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਹ ਰਿਸਰਚ ਅਤੇ ਡਿਵੈਲਪਮੈਂਟ ’ਤੇ ਜਿਆਦਾ ਖਰਚ ਕਰਦੇ ਹਨ। ਉੱਥੋਂ ਦੀ ਖੇਤੀ ’ਚ ਵਿਭਿੰਨਤਾ ਹੈ। ਕਿਸਾਨ ਜੋ ਨਿਵੇਸ਼ ਕਰਦੇ ਹਨ, ਉਸ ’ਤੇ ਸਬਸਿਡੀ ਮਿਲਦੀ ਹੈ। ਸਾਨੂੰ ਉਨ੍ਹਾਂ ਤੋਂ ਸਿੱਖਣਾ ਚਾਹੀਦਾ ਹੈ। ਸਮਾਂ ਰਹਿੰਦੇ ਸਾਨੂੰ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣਾ ਹੋਵੇਗਾ।