ਸਾਡੇ ਨਾਲ ਸ਼ਾਮਲ

Follow us

15.1 C
Chandigarh
Thursday, February 5, 2026
More
    Home Breaking News Synthetic Dru...

    Synthetic Drugs: ਸਿੰਥੈਂਟਿਕ ਡਰੱਗ ਖਿਲਾਫ਼ ਇੱਕਜੁਟਤਾ ਜ਼ਰੂਰੀ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਚਲਾਈ ਹੈ ‘ਡੈਪਥ ਮੁਹਿੰਮ’

    Synthetic Drugs
    Synthetic Drugs: ਸਿੰਥੈਂਟਿਕ ਡਰੱਗ ਖਿਲਾਫ਼ ਇੱਕਜੁਟਤਾ ਜ਼ਰੂਰੀ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਚਲਾਈ ਹੈ ‘ਡੈਪਥ ਮੁਹਿੰਮ’

    ਡਾ. ਸੰਦੀਪ ਸਿੰਹਮਾਰ
    ਨਸ਼ਾ ਸਮਾਜ ’ਤੇ ਕਲੰਕ ਹੈ। ਬੀਤੇ ਕੁਝ ਸਾਲਾਂ ’ਚ ਇਸ ਦਾ ਰੂਪ ਤੇਜ਼ੀ ਨਾਲ ਬਦਲਿਆ ਹੈ। ਅੱਜ ਭਾਰਤ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ’ਚ ਸਿੰਥੇਟਿਕ ਨਸ਼ੇ ਦਾ ਪ੍ਰਸਾਰ ਇੱਕ ਗੰਭੀਰ ਸਮਾਜਿਕ ਅਤੇ ਸਿਹਤ ਸੰਕਟ ਦਾ ਰੂਪ ਲੈ ਚੁੱਕਿਆ ਹੈ। ਪਾਬੰਦੀਆਂ, ਕਾਨੂੰਨਾਂ ਅਤੇ ਮੁਹਿੰਮਾਂ ਦੇ ਬਾਵਜੂਦ ਸਿੰਥੈਂਟਿਕ ਨਸ਼ੇ ਦਾ ਕਾਰੋਬਾਰ ਲਗਾਤਾਰ ਫੈਲ ਰਿਹਾ ਹੈ ਅਤੇ ਇਸ ਦੀ ਸਭ ਤੋਂ ਵੱਡੀ ਲਪੇਟ ’ਚ ਨੌਜਵਾਨ ਪੀੜ੍ਹੀ ਆ ਰਹੀ ਹੈ। ਰਵਾਇਤੀ ਨਸ਼ਿਆਂ ਦੇ ਨਾਲ ਹੁਣ ਨੌਜਵਾਨ ਵਰਗ ਤੇਜ਼ੀ ਨਾਲ ਸਿੰਥੈਂਟਿਕ ਡਰੱਗ ਵੱਲ ਆਕਰਸ਼ਿਤ ਹੋ ਰਿਹਾ ਹੈ।

    ਪਹਿਲਾਂ ਇਹ ਸਮੱਸਿਆ ਵੱਡੇ ਸ਼ਹਿਰਾਂ ਦੇ ਕਲੱਬਾਂ ਅਤੇ ਪਾਰਟੀਆਂ ਤੱਕ ਸੀਮਿਤ ਮੰਨੀ ਜਾਂਦੀ ਸੀ, ਪਰ ਹੁਣ ਇਹ ਗਲੀਆਂ ਮੁਹੱਲਿਆਂ, ਛੋਟੇ ਕਸਬਿਆਂ ਅਤੇ ਵਿੱਦਿਅਕ ਅਦਾਰਿਆਂ ਤੱਕ ਪਹੁੰਚ ਗਈ ਹੈ। ਜੋ ਦਵਾਈਆਂ ਕਦੇ ਦਰਦ ਨਿਵਾਰਨ, ਮਾਨਸਿਕ ਰੋਗਾਂ ਜਾਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਡਾਕਟਰੀ ਦੇਖਰੇਖ ’ਚ ਦਿੱਤੀਆਂ ਜਾਂਦੀਆਂ ਸਨ, ਅੱਜ ਉਹੀ ਦਵਾਈਆਂ ਨਸ਼ੇ ਦੇ ਰੂਪ ’ਚ ਵਰਤੋਂ ਕੀਤੀਆਂ ਜਾ ਰਹੀਆਂ ਹਨ। ਇਹ ਬਦਲਾਅ ਕੇਵਲ ਆਦਤ ਦਾ ਨਹੀਂ, ਸਗੋਂ ਸੋਚ ਅਤੇ ਜੀਵਨਸ਼ੈਲੀ ਦੇ ਪਤਨ ਦਾ ਸੰਕੇਤ ਹੈ। Synthetic Drugs

    ਸਰਕਾਰਾਂ ਸਮੇਂ-ਸਮੇਂ ਨਸ਼ਿਆਂ ਖਿਲਾਫ ਜਾਗਰੂਕਤਾ ਮੁਹਿੰਮ ਚਲਾਉਂਦੀਆਂ ਰਹੀਆਂ ਹਨ। ਕੇਂਦਰ ਅਤੇ ਸੂਬਾ ਪੱਧਰ ’ਤੇ ਪੋਸਟਰ, ਇਸ਼ਤਿਹਾਰ, ਸੈਮੀਨਾਰ ਅਤੇ ਸਕੂਲ ਪ੍ਰੋਗਰਾਮਾਂ ਦੇ ਜਰੀਏ ਨੌਜਵਾਨਾਂ ਨੂੰ ਸੁਚੇਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਸਿੰਥੈਂਟਿਕ ਨਸ਼ਾ ਰੁਕਣ ਦੀ ਬਜਾਇ ਲਗਾਤਾਰ ਵਧਦਾ ਜਾ ਰਿਹਾ ਹੈ।

    ਆਰਥਿਕ ਰਾਜਧਾਨੀ ਮੁੰਬਈ ਵਰਗੇ ਮਹਾਂਨਗਰਾਂ ’ਚ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਲੈ ਚੁੱਕੀ ਹੈ। ਦੇਰ ਰਾਤ ਨੌਜਵਾਨ ਨਸ਼ੇ ਦੀ ਭਾਲ ’ਚ ਘਰਾਂ ’ਚੋਂ ਨਿਕਲਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਪਰਤਣ ਦਾ ਸਮਾਂ ਜਾਂ ਹਾਲ ਕਿਸੇ ਨੂੰ ਪਤਾ ਨਹੀਂ ਹੁੰਦਾ। ਇਹ ਕੇਵਲ ਪਰਿਵਾਰਾਂ ਦੀ ਚਿੰਤਾ ਨਹੀਂ, ਸਗੋਂ ਪੂਰੇ ਸਮਾਜ ਦੀ ਸਾਮੂਹਿਕ ਅਸਫਲਤਾ ਦਾ ਸੰਕੇਤ ਹੈ। ਨਸ਼ੇ ਦੀ ਇਸ ਤ੍ਰਾਸ਼ਦੀ ਨੂੰ ਲੈ ਕੇ ਸਿਨੇਮਾ ਨੇ ਵੀ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

    ‘ਉੜਤਾ ਪੰਜਾਬ ’ ਵਰਗੀਆਂ ਫਿਲਮਾਂ ਦੇ ਨੇ ਨਸ਼ਿਆਂ ਦੇ ਸਮਾਜਿਕ ਮਾੜੇ ਨਤੀਜਿਆਂ ਨੂੰ ਸਾਹਮਣੇ ਰੱਖਿਆ, ਇਹ ਸਮੱਸਿਆ ਕਿਸੇ ਇੱਕ ਸੂਬੇ ਜਾਂ ਖੇਤਰ ਤੱਕ ਸੀਮਿਤ ਨਹੀਂ ਹੈ। ਲੱਗਭੱਗ ਹਰ ਸੂਬਾ ਇਸ ਚੁਣੌਤੀ ਨਾਲ ਜੂਝ ਰਿਹਾ ਹੈ। ਫਿਲਮ ਉਦਯੋਗ ਨਾਲ ਜੁੜੇ ਕਈ ਚਰਚਿਤ ਮਾਮਲਿਆਂ ਨੇ ਇਹ ਵੀ ਸਮੱਸ਼ਟ ਕੀਤਾ ਕਿ ਸਿੰਥੈਂਟਿਕ ਨਸ਼ਾ ਸਮਾਜਿਕ ਹੈਸੀਅਤ ਜਾਂ ਪੇਸ਼ੇ ਦਾ ਭੇਦ ਨਹੀਂ ਕਰਦਾ। ਪੁਲਿਸ ਅਤੇ ਜਾਂਚ ਏਜੰਸੀਆਂ ਨੇ ਸਮੇਂ-ਸਮੇਂ ’ਤੇ ਕਾਰਵਾਈ ਕੀਤੀ ਹੈ, ਗ੍ਰਿਫ਼ਤਾਰੀਆਂ ਵੀ ਹੋਈਆਂ ਹਨ, ਫਿਰ ਵੀ ਨਸ਼ੇ ਦਾ ਨੈਟਵਰਕ ਟੁੱਟਣ ਦੀ ਬਜਾਇ ਨਵੇਂ-ਨਵੇਂ ਰੂਪਾਂ ’ਚ ਸਾਹਮਣੇ ਆਉਂਦਾ ਰਿਹਾ ਹੈ।

    ਵਿਸ਼ਪੀਵਿਆਪੀ ਦ੍ਰਿਸ਼ਟੀਕੋਣ ’ਚ ਦੇਖੀਏ ਤਾਂ ਸਥਿਤੀ ਹੋਰ ਚਿੰਤਾਜਨਕ ਪ੍ਰਤੀਤ ਹੁੰਦੀ ਹੈ। ਇੱਕ ਪਾਸੇ ਦੁਨੀਆ ਦੇ ਕਈ ਦੇਸ਼ ਦਵਾਈ ਨੀਤੀ ’ਚ ਸੁਧਾਰ, ਜਨਤਕ ਸਿਹਤ ਅਤੇ ਇਲਾਜ ਆਧਾਰਿਤ ਦ੍ਰਿਸ਼ਟੀਕੋਣ ਵੱਲ ਵਧ ਰਹੇ ਹਨ, ਦੂਜੇ ਪਾਸੇ ਭਾਰਤ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਵਧਦੀ ਖਪਤ ਦੇ ਜਾਲ ’ਚ ਉਲਝਦਾ ਜਾ ਰਿਹਾ ਹੈ। ਹੈਰੋਇਨ, ਕੈਨਬਿਸ ਅਤੇ ਕੋਕੀਨ ਵਰਗੇ ਡਰੱਗ ਨਾਲ ਹੁਣ ਸਿੰਥੈਂਟਿਕ ਪਦਾਰਥਾਂ ਦੀ ਉਪਲਬੱਧਤਾ ਵੀ ਵਧੀ ਹੈ।

    ਇਹ ਆਦਤ ਕੇਵਲ ਨੌਜਵਾਨਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਅਧੇੜ ਉਮਰ ਅਤੇ ਬਜ਼ੁਰਗ ਵਰਗਾਂ ਤੱਕ ਫੈਲ ਗਈ ਹੈ। ਖੰਘ ਦੀ ਸ਼ਿਰਪ, ਦਰਦ ਨਿਵਾਰਕ ਗੋਲੀਆਂ ਅਤੇ ਨੀਂਦ ਦੀਆਂ ਦਵਾਈਆਂ ਦੀ ਦੁਰਵਰਤੋਂ ਆਮ ਹੁੰਦੀ ਜਾ ਰਹੀ ਹੈ, ਜੋ ਸਥਿਤੀ ਨੂੰ ਹੋਰ ਖਤਰਨਾਕ ਬਣਾ ਦਿੰਦਾ ਹੈ। ਸਿੰਥੈਂਟਿਕ ਦਵਾਈਆਂ ਦਾ ਸਭ ਤੋਂ ਵੱਡਾ ਖਤਰਾ ਉਨ੍ਹਾਂ ਦੀ ਬੇਲੋੜੀ ਆਦਤ ਹੈ। ਇਨ੍ਹਾਂ ਦੀ ਰਸਾਇਣਕ ਬਰਤਰ ਅਕਸਰ ਬਦਲਦੀ ਰਹਿੰਦੀ ਹੈ। ਇੱਕ ਨਾਂਅ ਨਾਲ ਵਿਕਣ ਵਾਲੀ ਦਵਾਈ ਦਾ ਪ੍ਰਭਾਵ ਹਰ ਵਾਰ ਵੱਖ ਹੋ ਸਕਦਾ ਹੈ।

    ਖਾਣ ਵਾਲੇ ਨੂੰ ਇਥੋਂ ਤੱਕ ਪਤਾ ਨਹੀਂ ਹੁੰਦਾ ਕਿ ਇਹ ਕਿਸ ਮਾਤਰਾ ’ਚ ਅਤੇ ਕਿਸ ਤਰ੍ਹਾਂ ਦਾ ਰਸਾਇਣ ਸਰੀਰ ’ਚ ਲਿਜਾ ਰਹੀਆਂ ਹਨ। ਇਸ ਕਾਰਨ ਓਵਰਇੰਨ੍ਹਾਂ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਲੰਮੇਂ ਸਮੇਂ ਦੇ ਪ੍ਰਭਾਵਾਂ ’ਤੇ ਵੀ ਹਾਲੇ ਤੱਕ ਭਰਪੂਰ ਵਿਗਿਆਨੀ ਖੋਜ਼ ਮੁਹੱਈਆ ਨਹੀਂ ਹੈ, ਜਿਸ ਨਾਲ ਇਹ ਜੋਖ਼ਿਮ ਹੋਰ ਡੂੰਘਾ ਹੋ ਜਾਂਦਾ ਹੈ। ਸਰੀਰ ’ਤੇ ਪੈਣ ਵਾਲੀਆਂ ਪ੍ਰਤੀਕਿਰਿਆਵਾਂ ਕਈ ਵਾਰ ਐਨੀਆਂ ਗੰਭੀਰ ਹੁੰਦੀਆਂ ਹਨ ਕਿ ਸਮਾਂ ਰਹਿੰਦੇ ਇਲਾਜ ਵੀ ਸੰਭਵ ਨਹੀਂ ਹੋ ਸਕਦਾ।

    ਜਾਣਕਾਰੀ ਅਤੇ ਜਾਗਰੂਕਤਾ ਦੀ ਕਮੀ ਇਸ ਸਮੱਸਿਆ ਨੂੰ ਹੋਰ ਵਧਾ ਰਹੀ ਹੈ। ਹਲਾਂਕਿ ਵਿਸ਼ਵ ਪੱਧਰ ’ਤੇ ਕਈ ਸੰਸਥਾਵਾਂ ਨਸ਼ੀਲੀਆਂ ਦਵਾਈਆਂ ਦੇ ਪ੍ਰਭਾਵਾਂ ਅਤੇ ਇਲਾਜ ’ਤੇ ਪ੍ਰਮਾਣਿਕ ਜਾਣਕਾਰੀ ਮੁਹੱਈਆ ਕਰਾਉਂਦੀਆਂ ਹਨ। ਰੋਗ ਕੰਟਰੋਲ ਅਤੇ ਰੋਕਥਾਮ ਨਾਲ ਜੁੜੀਆਂ ਅੰਤਰਰਾਸ਼ਟਰੀ ਸੰਸਥਾਵਾਂ, ਨੈਸ਼ਨਲ ਇੰਸਟੀਚਿਊਟ ਆਨ ਡਰੱਗ ਐਬਿਊਜ਼, ਵਿਸ਼ਵ ਸਿਹਤ ਸੰਗਠਨ ਅਤੇ ਵੱਕਾਰੀ ਯੂਨੀਵਰਸਿਟੀਆਂ ਦੇ ਮੈਡੀਕਲ ਕਾਲਜ ਇਸ ਵਿਸ਼ੇ ’ਤੇ ਸ਼ੋਧ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ। ਇਨ੍ਹਾਂ ਸਰੋਤਾਂ ’ਚ ਨਸ਼ੇ ਦੇ ਸਿਹਤ ਪ੍ਰਭਾਵ, ਆਦਤ ਦੀ ਪ੍ਰਕਿਰਿਆ ਅਤੇ ਇਲਾਜ ਤੇ ਤਰੀਕਿਆਂ ਦੀ ਵਿਸਥਾਰ ਨਾਲ ਜਾਣਕਾਰੀ ਮਿਲਦੀ ਹੈ।

    Read Also : ਸਾਹ ਤੇ ਫੇਫੜਿਆਂ ਦੇ ਰੋਗ ਤੋਂ ਪੀੜਤ ਸੈਂਕੜੇ ਮਰੀਜ਼ਾਂ ਨੂੰ ਮਿਲਿਆ ਲਾਭ

    ਇਸ ਤੋਂ ਇਲਾਵਾ ਮਾਹਿਰਾਂ ਵੱਲੋਂ ਲਿਖੀਆਂ ਗਈਆਂ ਪੁਸਤਕਾਂ ਵੀ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਦੀ ਗੰਭੀਰਤਾ ਨੂੰ ਸਮਝਣ ’ਚ ਸਹਾਇਕ ਹੋ ਸਕਦੀਆਂ ਹਨ। ਮੰਦਭਾਗਾ ਇਹ ਹੈ ਕਿ ਆਮ ਸਮਾਜ ਤੱਕ ਇਹ ਜਾਣਕਾਰੀ ਸੀਮਿਤ ਰੂਪ ’ਚ ਹੀ ਪਹੁੰਚ ਪਾਉਂਦੀ ਹੈ। ਨਸ਼ਾ ਕਰਨ ਵਾਲਾ ਵਿਅਕਤੀ ਅਕਸਰ ਆਪਣੇ ਪੱਧਰ ’ਤੇ ਰਸਤੇ ਖੋਜ਼ ਲੈਂਦਾ ਹੈ, ਜਦੋਂ ਕਿ ਜਾਗਰੂਕਤਾ ਮੁਹਿੰਮ ਓਨੀ ਤੇਜ਼ੀ ਨਾਲ ਪ੍ਰਭਾਵ ਨਹੀਂ ਪਾਉਂਦੀ। ਇਹ ਅਸੰਤੁਲਨ ਚਿੰਤਾ ਦਾ ਵਿਸ਼ਾ ਹੈ। ਨਸ਼ੇ ਖਿਲਾਫ ਲੜਾਈ ਕੇਵਲ ਸਰਕਾਰਾਂ ਦੀ ਜਿੰਮੇਵਾਰੀ ਨਹੀਂ ਹੈ, ਇਸ ’ਚ ਪਰਿਵਾਰ, ਵਿੱਦਿਅਕ ਅਦਾਰਿਆਂ, ਸਮਾਜਿਕ ਸੰਗਠਨਾਂ ਅਤੇ ਸਥਾਨਕ ਭਾਈਚਾਰੇ ਦੀ ਸਰਗਰਮ ਭੂਮਿਕਾ ਜ਼ਰੂਰੀ ਹੈ।

    ਜੇਕਰ ਸਰਕਾਰ ਅਤੇ ਸਮਾਜ ਮਿਲ ਕੇ ਮੋਢੇ ਨਾਲ ਮੋਢਾ ਜੋੜੇ, ਤਾਂ ਰਵਾਇਤੀ ਅਤੇ ਸਿੰਥੈਂਟਿਕ ਦੋਵਾਂ ਤਰ੍ਹਾਂ ਦੇ ਨਸ਼ੇ ’ਤੇ ਪ੍ਰਭਾਵੀ ਕੰਟਰੋਲ ਸੰਭਵ ਹੈ। ਇਸ ਲਈ ਨੌਜਵਾਨਾਂ ਨੂੰ ਸੰਵਾਦ, ਵਿਸ਼ਵਾਸ ਅਤੇ ਸਹਿਯੋਗ ਦੀ ਜ਼ਰੂਰਤ ਹੈ, ਨਾ ਕਿ ਕੇਵਲ ਡਰ ਅਤੇ ਸਜ਼ਾ ਦੀ। ਸਮਾਂ ਰਹਿੰਦੇ ਠੋਸ ਕਦਮ ਚੁੱਕੇ ਜਾਣ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਵਿਨਾਸ਼ਕਾਰੀ ਚੱਕਰ ਤੋਂ ਬਚਾਇਆ ਜਾ ਸਕਦਾ ਹੈ। ਇਹ ਲੜਾਈ ਕੇਵਲ ਨਸ਼ੇ ਖਿਲਾਫ ਨਹੀਂ, ਸਗੋਂ ਸਿਹਤ, ਜਾਗਰੂਕਤਾ ਅਤੇ ਜਿੰਮੇਵਾਰ ਸਮਾਜ ਦੇ ਨਿਰਮਾਣ ਦੀ ਹੈ।
    ਇਹ ਲੇਖਕ ਦੇ ਨਿਜੀ ਵਿਚਾਰ ਹਨ।

    ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਚਲਾਈ ਹੈ ‘ਡੈਪਥ ਮੁਹਿੰਮ’

    ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮਾਜ ਨੂੰ ਨਸ਼ੇ ਦੀ ਲਤ ਤੋਂ ਮੁਕਤ ਕਰਨ ਦੇ ਮਕਸਦ ਨਾਲ ‘ਡੈਪਥ ਮੁਹਿੰਮ’ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਨਤੀਜਿਆਂ ਤੋਂ ਜਾਣੂ ਕਰਾਉਂਦੇ ਹੋਏ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮੁਹਿੰਮ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ ਅਤੇ ਹੁਣ ਤੱਕ ਲੱਖਾਂ ਲੋਕ ਨਸ਼ੇ ਨੂੰ ਤਿਆਗ ਕੇ ਸਮਾਜ ਦੀ ਮੁੱਖ ਧਾਰਾ ’ਚ ਪਰਤ ਚੁੱਕੇ ਹਨ ।

    ਨਸ਼ਾ ਮੁਕਤੀ ਤੋਂ ਬਾਅਦ ਇਹ ਲੋਕ ਨਾ ਕੇਵਲ ਤੰਦਰੁਸਤ ਜੀਵਨ ਜਿਉਂ ਰਹੇ ਹਨ, ਸਗੋਂ ਆਪਣੇ ਪਰਿਵਾਰ ਅਤੇ ਸਮਾਜ ਲਈ ਵੀ ਪ੍ਰੇਰਨਾ ਸਰੋਤ ਬਣ ਰਹੇ ਹਨ। ਪੂਜਨੀਕ ਗੁਰੂ ਜੀ ਨੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਅੱਗੇ ਆ ਕੇ ਸਮਾਜ ਨੂੰ ਨਸ਼ੇ ਵਰਗੀਆਂ ਗੰਭੀਰ ਸਮੱਸਿਆ ਤੋਂ ਮੁਕਤ ਕਰਾਉਣ ’ਚ ਸਰਗਰਮ ਭੂਮਿਕਾ ਨਿਭਾਉਣ।