ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News ਸੜਕ ਹਾਦਸੇ ਦਾ ...

    ਸੜਕ ਹਾਦਸੇ ਦਾ ਸ਼ਿਕਾਰ ਫੌਜੀ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸਸਕਾਰ

    Road Accident
    ਭਵਾਨੀਗੜ੍ਹ: ਫੌਜੀ ਪ੍ਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰਦੇ ਹੋਏ ਫੌਜ ਦੇ ਅਧਿਕਾਰੀ ਅਤੇ ਪ੍ਰਦੀਪ ਸਿੰਘ ਦੀਆਂ ਫਾਈਲ ਤਸਵੀਰਾਂ।

    (ਵਿਜੈ ਸਿੰਗਲਾ) ਭਵਾਨੀਗੜ੍ਹ। ਨੇੜਲੇ ਪਿੰਡ ਕਪਿਆਲ ਦੇ ਛੁੱਟੀ ’ਤੇ ਆਏ ਫੌਜੀ ਦੀ ਸਡ਼ਕ ਹਾਦਸੇ ’ਚ ਮੌਤ ਹੋ ਗਈ। ਉਹ ਆਪਣੀ ਉਸਦੀ ਮੰਗੇਤਰ ਨਾਲ ਕਾਰ ’ਚ ਸਵਾਰ ਹੋ ਕੇ ਜਾ ਰਹੇ ਸਨ ਕਿ ਰਸਤੇ ’ਚ ਕਾਰ ਦੀ ਪੀਆਰਟੀਸੀ ਬੱਸ ਨਾਲ ਭਿਆਨਕ ਟੱਕਰ ਹੋ ਗਈ, ਜਿਸ ’ਚ ਫੌਜੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸਦੀ ਮੰਗੇਤਰ ਨੂੰ ਜਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।  Road Accident

    ਮੰਗੇਤਰ ਦੀ ਹਾਲਾਤ ਗੰਭੀਰ

    ਫੌਜੀ ਪ੍ਰਦੀਪ ਸਿੰਘ ਦਾ ਅੱਜ ਫੌਜ ਵੱਲੋਂ ਸਰਕਾਰੀ ਸਨਮਾਨਾਂ ਨਾਲ ਪਿੰਡ ਕਪਿਆਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਫੌਜੀ ਪ੍ਰਦੀਪ ਸਿੰਘ (24) ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਕਪਿਆਲ ਆਪਣੀ ਮੰਗੇਤਰ ਪੂਜਾ ਰਾਣੀ ਪੁੱਤਰੀ ਬਲਵਾਨ ਸਿੰਘ ਵਾਸੀ ਸ਼ੁਤਰਾਣਾ ਨਾਲ ਪਟਿਆਲਾ ਤੋਂ ਪਾਤੜਾਂ ਵੱਲ ਜਾ ਰਹੇ ਸਨ ਤਾਂ ਅਚਾਨਕ ਘੱਗਾ ਦੇ ਨਿਰੰਕਾਰੀ ਸਤਿਸੰਗ ਭਵਨ ਨਜਦੀਕ ਉਹਨਾਂ ਦੀ ਕਾਰ ਪੀਆਰਟੀਸੀ ਦੀ ਬੱਸ ਦੀ ਲਪੇਟ ਵਿਚ ਆ ਗਈ। ਇਸ ਹਾਦਸੇ ਵਿਚ ਫੌਜੀ ਪ੍ਰਦੀਪ ਸਿੰਘ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ ਜਦੋਂਕਿ ਉਸਦੀ ਮੰਗੇਤਰ ਪੂਜਾ ਰਾਣੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ ਜਿਸਨੂੰ ਪਹਿਲਾਂ ਸਮਾਣਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਹਾਲਾਤ ਗੰਭੀਰ ਹੋਣ ਕਾਰਨ ਉਸਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। Road Accident

    ਇਹ ਵੀ ਪੜ੍ਹੋ: ਸਕੂਲ ਪੜ੍ਹਨ ਗਈਆਂ ਦੋ ਵਿਦਿਆਰਥਣਾਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

    ਫੌਜੀ ਪ੍ਰਦੀਪ ਸਿੰਘ ਦੀ ਲਾਸ਼ ਦਾ ਪੋਸ਼ਟਮਾਰਟਮ ਹੋਣ ’ਤੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਅਤੇ ਅੱਜ ਫੌਜ ਦੇ ਅਧਿਕਾਰੀਆਂ ਵੱਲੋਂ ਉਸਦਾ ਪਿੰਡ ਕਪਿਆਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪ੍ਰਦੀਪ ਸਿੰਘ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਪਰਿਵਾਰ ਵੱਲੋਂ ਉਸਦੇ ਫੌਜ ਵਿਚ ਭਰਤੀ ਹੋਣ ’ਤੇ ਬਹੁਤ ਆਸਾਂ ਟਿਕੀਆਂ ਹੋਈਆਂ ਸਨ। ਅੰਤਿਮ ਸਸਕਾਰ ਵੇਲੇ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਦੀਆਂ ਅੱਖਾਂ ਨਮ ਸਨ।

    LEAVE A REPLY

    Please enter your comment!
    Please enter your name here