ਮਾਨਵਤਾ ਭਲਾਈ ਦੇ ਕਾਰਜਾਂ ’ਚ ਹਮੇਸ਼ਾ ਵਧ-ਚੜ੍ਹ ਕੇ ਹਿੱਸਾ ਪਾਉਂਦੇ ਨੇ ਡੇਰਾ ਪ੍ਰੇਮੀ: ਮਨਪ੍ਰੀਤ ਸਿੰਘ ਬੂਟਾ
ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਬਲਾਕ ਲਹਿਰਾਗਾਗਾ ਦੇ ਪਿੰਡ ਚੋਟੀਆਂ ਦੇ ਸਰੀਰਦਾਨੀ ਬਣੇ ਸੋਹਣ ਸਿੰਘ ਇੰਸਾਂ ਲੋਕਾਂ ਲਈ ਮਿਸਾਲ ਬਣ ਗਏ ਹਨ। ਸੋਹਣ ਸਿੰਘ 56 ਸਾਲ ਦੇ ਸਨ। ਕੁਲਦੀਪ ਸਿੰਘ ਅਤੇ ਗੁਰਦਾਸ ਸਿੰਘ ਦੇ ਪਿਤਾ ਸੋਹਣ ਸਿੰਘ ਇੰਸਾਂ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਸੋਹਣ ਸਿੰਘ ਇੰਸਾਂ ਜੀ ਦਾ ਸਾਰਾ ਪਰਿਵਾਰ ਸੇਵਾ ਭਾਵਨਾ ਨਾਲ ਹਮੇਸ਼ਾ ਮਾਨਵਤਾ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹੈ। ਡੇਰਾ ਸੱਚਾ ਸੌਦਾ ਸਰਸਾ ਵੱਲੋਂ ਚਲਾਏ ਜਾ ਰਹੇ 170 ਮਾਨਵਤਾ ਭਲਾਈ ਦੇ ਕਾਰਜਾਂ ਦੇ ਵਿੱਚੋਂ ਸਭ ਤੋਂ ਵੱਡਾ ਦਾਨ ਸਰੀਰ ਦਾਨ ਕਰਨਾ ਹੈ।

ਲਹਿਰਾਗਾਗਾ ਦੇ ਸੇਵਾਦਾਰ ਨੇ ਮਰਨ ਉਪਰੰਤ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ। ਇਸ ਮੌਕੇ ਪਰਿਵਾਰ ਨੇ ਆਖਿਆ ਕਿ ਜਿਉਂਦੇ ਜੀਅ ਗੁਰਦਾ ਦਾਨ, ਮਰਨ ਉਪਰੰਤ ਸਰੀਰ ਦਾਨ ਕਰਨਾ ਹੀ ਸਾਡੇ ਗੁਰੂ ਜੀ ਨੇ ਸਿਖਾਇਆ ਹੈ ਉਨ੍ਹਾਂ ਦੇ ਬਚਨਾਂ ’ਤੇ ਅਮਲ ਕਰਦਿਆਂ ਹੋਇਆ ਅੱਜ ਅਸੀਂ ਆਪਣੇ ਬਾਪੂ ਜੀ ਦਾ ਸਰੀਰ ਗੌਰਮੈਂਟ ਮੈਡੀਕਲ ਕਾਲਜ, ਬਰਮੁੱਲਾ, ਜੰਮੂ ਐਂਡ ਕਸ਼ਮੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਹੈ।

Welfare work
ਉਨ੍ਹਾਂ ਦੀ ਪਵਿੱਤਰ ਦੇਹ ਨੂੰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਬੂਟਾ ਅਤੇ ਸਮੁੱਚੀ ਪੰਚਾਇਤ, ਪਿੰਡ ਦੇ ਸੇਵਾਦਾਰ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
Read Also : ਕੈਬਨਿਟ ਮੀਟਿੰਗ ’ਚ ਪੰਜਾਬੀਆਂ ਲਈ ਅਹਿਮ ਐਲਾਨ
ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਬੂਟਾ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਸਰਸਾ ਦੀ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਸਾਡੇ ਚੋਟੀਆਂ ਪਿੰਡ ਦੇ ਸੋਹਨ ਸਿੰਘ ਜੋ ਆਪਣੀ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾਂ ਦੇ ਵਿੱਚ ਜਾ ਬਿਰਾਜੇ ਸਨ ਉਹਨਾਂ ਨੇ ਆਪਣੀ ਸਹਿਮਤੀ ਦੇ ਨਾਲ ਸਰੀਰ ਦਾਨ ਕੀਤਾ। ਜਿਸ ਦੇ ਨਾਲ ਅਨੇਕਾਂ ਵਿਦਿਆਰਥੀ ਮੈਡੀਕਲ ਦੀ ਖੋਜ ਕਰਕੇ ਡਾਕਟਰ ਬਣਨਗੇ। ਜੋ ਕਿ ਬਹੁਤ ਨੇਕ ਉਪਰਾਲਾ ਹੈ ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦੇ ਨੂੰ ਫੁੱਲਾਂ ਦੀ ਵਰਖਾ ਦੇ ਨਾਲ ਵਿਦਾ ਕੀਤਾ। ਬਲਾਕ ਅਤੇ ਪਿੰਡ ਦੇ ਸੇਵਾਦਾਰ ਵਿਜੈ ਕੁਮਾਰ, ਹਰਦੇਵ ਸਿੰਘ, ਗੁਰਦੇਵ ਸਿੰਘ, ਸ਼ੀਤਲ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਨੇ ਆਖਿਆ ਕਿ ਸਾਨੂੰ ਬੜਾ ਫਕਰ ਮਹਿਸੂਸ ਹੁੰਦਾ ਹੈ ਕਿ ਸਾਡੇ ਬਲਾਕ ਦਾ ਤੇ ਪਿੰਡ ਦੇ ਵਿੱਚ ਸਰੀਰਦਾਨ ਹੋਇਆ। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚਲਦੇ ਹੋਏ ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚ ਸਾਰੀ ਸਾਧ-ਸੰਗਤ ਜੁਟੀ ਰਹਿੰਦੀ ਹੈ।
ਇਸ ਮੌਕੇ, ਪਰਿਵਾਰਿਕ ਮੈਂਬਰ ਸਮੂਹ ਪੰਚਾਇਤ ਤੋਂ ਇਲਾਵਾ ਸ਼ਹਿਰ ਨਿਵਾਸੀ, (ਗੁਰਵਿੰਦਰ ਸਿੰਘ ਸੱਚੇ ਨਿਮਰ ਸੇਵਾਦਾਰ), ਪਿੰਡਾਂ ਦੇ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਸੰਗਠਨ ਦੇ ਸੇਵਾਦਾਰ, ਆਈਟੀ ਵਿੰਗ ਦੇ ਭੈਣ ਤੇ ਭਾਈ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੀ ਸਾਧ-ਸੰਗਤ ਵੀ ਹਾਜ਼ਰ ਸੀ।














