ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਸਮਾਜਿਕ ਤੇ ਸੱਭ...

    ਸਮਾਜਿਕ ਤੇ ਸੱਭਿਆਚਾਰਕ ਨਿਘਾਰ

    Social and Cultural

    Social and Cultural: ਬੇਸ਼ੱਕ ਦੇਸ਼ ਤਰੱਕੀ ਕਰ ਰਿਹਾ ਹੈ ਪਰ ਸਮਾਜਿਕ ਅਤੇ ਸੱਭਿਆਚਾਰਕ ਤੌਰ ’ਤੇ ਬਹੁਤ ਵੱਡੇ ਪਤਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜ ਅੰਦਰ ਹਿੰਸਾ, ਡਕੈਤੀਆਂ, ਚੋਰੀਆਂ ਤੇ ਰਿਸ਼ਤਿਆਂ ਦੀ ਟੁੱਟ-ਭੱਜ ਏਨੇ ਵੱਡੇ ਪੱਧਰ ’ਤੇ ਹੈ ਕਿ ਆਮ ਆਦਮੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਸਕੂਲੀ ਵਿਦਿਆਰਥੀਆਂ ਵੱਲੋਂ ਆਪਣੇ ਸਹਿਪਾਠੀ ਦਾ ਕਤਲ ਕਰਨ ਜਿਹੀਆਂ ਖੌਫਨਾਕ ਘਟਨਾਵਾਂ ਵਾਪਰ ਰਹੀਆਂ ਹਨ। ਪਤਨੀ ਵੱਲੋਂ ਪਤੀ ਦਾ, ਪਤੀ ਵੱਲੋਂ ਪਤਨੀ ਦਾ ਕਤਲ ਆਮ ਗੱਲ ਹੋ ਗਈ ਹੈ।

    ਪੁੱਤਰ ਨਸ਼ੇ ਖਾਤਰ ਮਾਂ-ਬਾਪ ਦਾ ਕਤਲ ਕਰ ਰਿਹਾ ਹੈ। ਆਂਢ-ਗੁਆਂਢ ਦੇ ਬੱਚਿਆਂ ਦੇ ਹਾਸੇ-ਠੱਠੇ ਤੇ ਸ਼ਰਾਰਤਾਂ ਮੋਹ ਵਧਾਉਣ ਦੀ ਬਜਾਇ ਕਤਲ ਤੱਕ ਦੀ ਖੌਫਨਾਕ ਘਟਨਾ ਦਾ ਰੂਪ ਅਖਤਿਆਰ ਕਰ ਰਹੀਆਂ ਹਨ। ਇਸ ਹਿੰਸਾ, ਅਸਹਿਣਸ਼ੀਲਤਾ, ਚਰਿੱਤਰਹੀਣਤਾ ਨੂੰ ਰੋਕਣਾ, ਸਰਕਾਰਾਂ ਦੇ ਏਜੰਡੇ ’ਚ ਕਾਨੂੰਨ ਤੇ ਪ੍ਰਬੰਧ ਨਾਲ ਸਬੰਧਿਤ ਹੈ। ਸਰਕਾਰਾਂ ਲਈ ਅਜਿਹੇ ਮਸਲੇ ਪਰਿਵਾਰਕ, ਸਮਾਜਿਕ ਮਸਲੇ, ਆਪਸੀ ਰੰਜਿਸ਼ ਦਾ ਨਤੀਜਾ ਹਨ। ਇਸ ਨਿਘਾਰ ਨੂੰ ਨਜ਼ਰਅੰਦਾਜ਼ ਕਰਨਾ ਬਹੁਤ ਹੀ ਘਾਤਕ ਹੈ। Social and Cultural

    Read Also : Fazilka News: ਗਰਿੱਡ ਸਬ ਸਟੇਸ਼ਨ ਇੰਪ ਯੂਨੀਅਨ ਦੀ ਫਾਜ਼ਿਲਕਾ ਡਵੀਜ਼ਨ ਦੀ ਚੋਣ

    ਅਸਲ ’ਚ ਇਸ ਨਿਘਾਰ ਦਾ ਕਾਰਨ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਤੋਂ ਨਵੀਂ ਪੀੜ੍ਹੀ ਦਾ ਦੂਰ ਹੋਣਾ ਹੈ। ਸਰਕਾਰਾਂ ਨੂੰ ਸੱਭਿਆਚਾਰਕ ਮੋਰਚੇ ’ਤੇ ਵੀ ਮਜ਼ਬੂਤ ਹੋਣਾ ਪਵੇਗਾ ਨਹੀਂ ਤਾਂ ਵਿਚਾਰਾਂ ਤੋਂ ਖਾਲੀ ਮਨੁੱਖ ਮਨੁੱਖਤਾ ਹੀ ਗੁਆ ਬੈਠੇਗਾ। ਉਨ੍ਹਾਂ ਸਾਰੇ ਕਾਰਨਾਂ ਨੂੰ ਦੂਰ ਕਰਨਾ ਪਵੇਗਾ ਜੋ ਸੱਭਿਆਚਾਰ ਨੂੰ ਕਮਜ਼ੋਰ ਕਰ ਰਹੇ ਹਨ। ਸੂਚਨਾ ਕ੍ਰਾਂਤੀ ਫਾਇਦੇਮੰਦ ਵੀ ਹੈ ਪਰ ਇਸ ਦੇ ਨਾਲ ਅਸ਼ਲੀਲਤਾ ਦਾ ਜੋ ਸਮੁੰਦਰ ਵਹਿ ਰਿਹਾ ਹੈ ਉਸ ਨੂੰ ਰੋਕਣ ਲਈ ਕੋਈ ਯਤਨ ਕਰਨੇ ਪੈਣਗੇ।

    LEAVE A REPLY

    Please enter your comment!
    Please enter your name here