PSG ਕਲੱਬ ਦੇ ਤਿੰਨ ਹੋਰ ਖਿਡਾਰੀ ਵੀ ਪਾਜ਼ੇਟਿਵ
ਪੈਰਿਸ। ਦੁਨੀਆ ਦੇ ਮਹਾਨ ਫੁੱਟਬਾਲਰਾਂ ‘ਚੋਂ ਇਕ ਲਿਓਨਲ ਮੇਸੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਮੇਸੀ ਫ੍ਰੈਂਚ ਫੁੱਟਬਾਲ ਲੀਗ 1 ਵਿੱਚ ਪੈਰਿਸ ਸੇਂਟ ਜਰਮੇਨ (PSG) ਕਲੱਬ ਲਈ ਖੇਡ ਰਿਹਾ ਹੈ। ਐਤਵਾਰ ਨੂੰ 34 ਸਾਲਾ ਮੇਸੀ ਅਤੇ ਕਲੱਬ ਦੇ 3 ਹੋਰ ਖਿਡਾਰੀਆਂ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਕਲੱਬ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮੇਸੀ ਤੋਂ ਇਲਾਵਾ ਡਿਫੈਂਡਰ ਜੁਆਨ ਬਰਨੇਟ, ਬੈਕਅੱਪ ਗੋਲਕੀਪਰ ਸਰਜੀਓ ਰੀਕੋ ਅਤੇ ਮਿਡਫੀਲਡਰ ਨਾਥਨ ਬਿਟੂਮਾਜ਼ਾਲਾ ਦੀ ਕੋਵਿਡ-19 ਟੈਸਟ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਚਾਰੇ ਖਿਡਾਰੀਆਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
(PSG) ਕਲੱਬ ਵੱਲੋਂ ਮੇਸੀ ਨੇ ਹੁਣ ਤੱਕ 16 ਮੈਚਾਂ ਵਿੱਚ 6 ਗੋਲ ਕੀਤੇ ਹਨ। ਮੇਸੀ ਦੇ ਸ਼ਾਨਦਾਰ ਖੇਡ ਦੀ ਬਦੌਲਤ, ਪੀਐਸਜੀ ਇਸ ਸਮੇਂ 19 ਮੈਚਾਂ ਵਿੱਚ 46 ਅੰਕਾਂ ਨਾਲ ਲੀਗ 1 ਵਿੱਚ ਅੱਗੇ ਹੈ। ਮੇਸੀ ਹੁਣ ਬਾਕੀ ਦੇ ਮੈਚ ਨਹੀਂ ਖੇਡ ਸਕਣਗੇ। ਟੀਮ ਨੂੰ ਹੁਣ ਉਨਾਂ ਦੀ ਕਮੀ ਜ਼ਰੂਰ ਮਹਿਸੂਸ ਹੋਵੋਗੀ। ਜਿਸ ਦਾ ਅਸਰ ਟੀਮ ਦੈ ਪ੍ਰਦਰਸ਼ਨ ’ਤੇ ਵੀ ਪਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ