Himachal Weather Alert: ਹਿਮਾਚਲ ’ਚ ਹੋ ਰਹੀ ਭਾਰੀ ਬਰਫਬਾਰੀ ਕਾਰਨ 250 ਤੋਂ ਜ਼ਿਆਦਾ ਸੜਕਾਂ ਜਾਮ ਹੋ ਗਈਆਂ ਹਨ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਤੇ ਆਮ ਸਾਵਧਾਨੀਆਂ ਵਰਤਣ ਲਈ ਕਹਿ ਦਿੱਤਾ ਹੈ ਸਰਦੀ ਦਾ ਮੌਸਮ ਜਾ ਰਿਹਾ ਹੈ ਤੇ ਗਰਮੀ ਆਹਟ ਦੇ ਰਹੀ ਹੈ ਇਸ ਦੇ ਬਾਵਜ਼ੂਦ ਹਿਮਾਚਲ ’ਚ ਭਾਰੀ ਬਰਫਬਾਰੀ ਕਾਰਨ ਸਥਾਨਕ ਲੋਕਾਂ ਦੇ ਨਾਲ-ਲਾਲ ਸੈਲਾਨੀਆਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋ ਰਿਹਾ ਹੈ ਅਸਲ ’ਚ ਪਿਛਲੇ ਕਈ ਸਾਲਾਂ ਤੋਂ ਬਰਫਬਾਰੀ ਦਾ ਪੈਟਰਨ ਬਦਲ ਰਿਹਾ ਹੈ ਸਰਦੀਆਂ ’ਚ ਬਰਫਬਾਰੀ ਔਸਤ ਬਰਫਬਾਰੀ ਤੋਂ ਵੀ ਘੱਟ ਰਹੀ ਹੈ ਦੂਜੇ ਪਾਸੇ ਮਾਰਚ ਮਹੀਨੇ ’ਚ ਵੀ ਬਰਫ ਪੈ ਰਹੀ ਹੈ ਅਸਲ ’ਚ ਜਲਵਾਯੂ ਤਬਦੀਲੀਆਂ ਦਾ ਅਸਰ ਵੱਡੇ ਪੱਧਰ ’ਤੇ ਵੇਖਣ ਨੂੰ ਮਿਲ ਰਿਹਾ ਹੈ ਵਰਖਾ ਦਾ ਪੈਟਰਨ ਬਦਲਣ ਦੀ ਚਰਚਾ ਹੋ ਚੁੱਕੀ ਹੈ।
ਇਹ ਖਬਰ ਵੀ ਪੜ੍ਹੋ : Bathinda News: ਸਰਕਾਰੀ ਥਾਂ ’ਤੇ ਘਰ ਬਣਾਇਆ, ਪੁਲਿਸ ਨੇ ਮਿੰਟਾਂ ’ਚ ਢਹਾਇਆ
ਕਈ ਥਾਵਾਂ ’ਤੇ ਆਮ ਨਾਲੋਂ ਕਈ ਗੁਣਾ ਜ਼ਿਆਦਾ ਵਰਖਾ ਤੇ ਕਿਧਰੇ ਘੱਟ ਵਰਖਾ ਕਾਰਨ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਰਹੀਆਂ ਹਨ ਜਲਵਾਯੂ ਤਬਦੀਲੀਆਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਆਉਣ ਦੇ ਨਾਲ-ਨਾਲ ਖੇਤੀ, ਆਵਾਜਾਈ, ਸਿੱਖਿਆ, ਵਪਾਰ ਸਮੇਤ ਹੋਰ ਸਰਗਰਮੀਆਂ ਪ੍ਰਭਾਵਿਤ ਹੋ ਰਹੀਆਂ ਹਨ ਬਰਫਬਾਰੀ ਕਰਕੇ ਪ੍ਰੀਖਿਆਵਾਂ ਰੱਦ ਕਰਨੀਆਂ ਪੈਂਦੀਆਂ ਹਨ ਸਰਕਾਰਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਜ਼ਿਆਦਾ ਪੈਸਾ ਖਰਚਣਾ ਪੈ ਰਿਹਾ ਹੈ ਜਲਵਾਯੂ ਤਬਦੀਲੀ ਦੇ ਕਾਰਨ ਸਥਾਨਕ ਜਾਂ ਦੇਸ਼ ਤੱਕ ਸਮੀਤ ਨਹੀਂ ਹਨ ਇਸ ਦੇ ਕਾਰਨ ਕੌਮਾਂਤਰੀ ਹਨ ਹਾਲ ਦੀ ਘੜੀ ਸਰਕਾਰਾਂ ਲਈ ਇਹ ਵੱਡੀ ਜ਼ਿਮੇਵਾਰੀ ਹੈ ਕਿ ਬਦਲਵੇਂ ਕੁਦਰਤੀ ਚੱਕਰ ਨਾਲ ਨਜਿੱਠਣ ਲਈ ਬਦਲਵੇਂ ਪ੍ਰਬੰਧਾਂ ਤੇ ਖੇਤੀ ਸਬੰਧੀ ਨਵੀਆਂ ਖੋਜਾਂ ਵੱਲ ਧਿਆਨ ਦਿੱਤਾ ਜਾਵੇ। Himachal Weather Alert