ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News Plane: ਜਹਾਜ ’...

    Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!

    Plane
    Plane: ਜਹਾਜ ’ਚ ਸੱਪ ਨੇ ਪਵਾਈਆਂ ਭਾਜੜਾਂ, ਯਾਤਰੀਆਂ ਦੇ ਸਾਹ ਸੁੱਕੇ!

    Plane: ਮੈਲਬੌਰਨ। ਆਸਟਰੇਲੀਆ ਦੀ ਇੱਕ ਘਰੇਲੂ ਉਡਾਣ ’ਚ 2 ਘੰਟੇ ਦੀ ਦੇਰੀ ਹੋਈ, ਕਿਉਂਕਿ ਜਹਾਜ਼ ’ਚ ਸਾਮਾਨ ਰੱਖਣ ਵਾਲੀ ਜਗ੍ਹਾ ਇਕ ਸੱਪ ਵੇਖਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੱਪ ਫੜਨ ਵਾਲੇ ਮਾਰਕ ਪੇਲੇ ਅਨੁਸਾਰ, ਮੰਗਲਵਾਰ ਨੂੰ ਜਦੋਂ ਯਾਤਰੀ ਬ੍ਰਿਸਬੇਨ ਜਾਣ ਵਾਲੀ ਵਰਜਿਨ ਆਸਟਰੇਲੀਆ ਦੀ ਉਡਾਣ ਵੀਏ337 ’ਚ ਮੈਲਬੌਰਨ ਹਵਾਈ ਅੱਡੇ ’ਤੇ ਚੜ੍ਹ ਰਹੇ ਸਨ, ਉਦੋਂ ਸਾਮਾਨ ਰੱਖਣ ਵਾਲੀ ਜਗ੍ਹਾ ’ਤੇ ਇਕ ਸੱਪ ਵੇਖਿਆ ਗਿਆ। 2 ਫੁੱਟ ਦਾ ਹਰੇ ਰੰਗ ਦਾ ਇਹ ਸੱਪ ਜ਼ਹਿਰੀਲਾ ਨਹੀਂ ਸੀ ਪਰ ਪੇਲੇ ਨੇ ਕਿਹਾ ਕਿ ਜਦੋਂ ਉਹ ਹਨ੍ਹੇਰੇ ’ਚ ਉਸ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਲੱਗਾ ਕਿ ਇਹ ਜ਼ਹਿਰੀਲਾ ਹੋ ਸਕਦਾ ਹੈ।

    Read Also : Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰੰਡੀਆ ਦੀ ਉਡਾਣ ’ਚ ਤਕਨੀਕੀ ਖਰਾਬੀ

    ਪੇਲੇ ਨੇ ਕਿਹਾ ਕਿ ਜਦੋਂ ਉਨ੍ਹਾਂ ਸੱਪ ਨੂੰ ਫੜਿਆ, ਉਦੋਂ ਉਨ੍ਹਾਂ ਅਹਿਸਾਸ ਹੋਇਆ ਕਿ ਇਹ ਜ਼ਹਿਰੀਲਾ ਨਹੀਂ। ਉਸ ਸਮੇਂ ਤੱਕ ਇਹ ਉਨ੍ਹਾਂ ਨੂੰ ਬਹੁਤ ਖ਼ਤਰਨਾਕ ਲੱਗ ਰਿਹਾ ਸੀ। ਦੁਨੀਆ ਦੇ ਜ਼ਿਆਦਾਤਰ ਜ਼ਹਿਰੀਲੇ ਸੱਪ ਆਸਟਰੇਲੀਆ ’ਚ ਪਾਏ ਜਾਂਦੇ ਹਨ। ਹਵਾਬਾਜ਼ੀ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਡਾਣ ’ਚ ਕਰੀਬ 2 ਘੰਟੇ ਦੀ ਦੇਰੀ ਹੋਈ ਕਿਉਂਕਿ ਇਸ ਤਰ੍ਹਾਂ ਦੇ ਸੱਪ ਬ੍ਰਿਸਬੇਨ ਖੇਤਰ ’ਚ ਪਾਏ ਜਾਂਦੇ ਹਨ, ਇਸ ਲਈ ਪੇਲੇ ਦਾ ਅਨੁਮਾਨ ਹੈ ਕਿ ਇਹ ਕਿਸੇ ਯਾਤਰੀ ਦੇ ਸਾਮਾਨ ਦੇ ਅੰਦਰੋਂ ਨਿਕਲਿਆ। Plane