ਮੁਲਜ਼ਮ ਤੋਂ ਅਫੀਮ ਤੇ ਪਾਕਿ ਸਿੰਮਾਂ ਬਰਾਮਦ
ਸਤਪਾਲ ਥਿੰਦ, ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ ਤੋਂ ਬੀਐੱਸਐਫ ਦੇ ਜਵਾਨਾਂ ਵੱਲੋਂ ਅਫੀਮ ਅਤੇ ਪਾਕਿ ਸਿੰਮਾਂ ਸਮੇਤ ਇਕ ਭਾਰਤੀ ਤਸਕਰ ਨੂੰ ਕਾਬੂ ਕੀਤਾ ਗਿਆ ਜਦ ਕਿ ਇੱਕ ਤਸਕਰ ਭੱਜਣ ਵਿਚ ਕਾਮਯਾਬ ਹੋ ਗਿਆ ।
ਜਾਣਕਾਰੀ ਦਿੰਦੇ ਇੰਸਪੈਕਟਰ ਰਾਹੁਲ ਮਲਕ ਕੰਪਨੀ ਕਮਾਂਡਰ ਬਟਾਲੀਅਨ 118 ਬੀਐੱਸਐਫ ਨੇ ਦੱਸਿਆ ਕਿ ਦੁਪਹਿਰ ਵਕਤ 118 ਬਟਾਲੀਅਨ ਓ.ਪੀ ਨੰਬਰ 6-7 ਤੇ ਤਇਨਾਤ ਜਵਾਨਾਂ ਵੱਲੋਂ ਭਾਰਤ ਪਾਕਿ ਸਰਹੱਦ ਤੇ ਦੋ ਭਾਰਤੀ ਵਿਅਕਤੀਆਂ ਨੂੰ ਦੇਖਿਆ ਤਾਂ ਉਹਨਾਂ ਵਿਚੋਂ ਸੱਜਣ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਗਜਨੀ ਵਾਲਾ ਨੂੰ ਕਾਬੂ ਕਰਕੇ ਉਸ ਕੋਲੋਂ 25 ਗ੍ਰਾਮ ਅਫੀਮ ਅਤੇ ਤਿੰਨ ਪਾਕਿਸਤਾਨੀ ਸਿੰਮਾਂ ਬਰਾਮਦ ਕੀਤੀਆਂ ਜਦਕਿ ਉਸਦਾ ਦੂਜਾ ਸਾਥੀ ਵਕੀਲ ਸਿੰਘ ਪੁੱਤਰ ਮਗਦ ਸਿੰਘ ਵਾਸੀ ਗਜਨੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ ।
ਇਸ ਸਬੰਧੀ ਥਾਣਾ ਲੱਖੋ ਕੇ ਬਹਿਰਾਮ ਤੋਂ ਏਐੱਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇੰਸਪੈਕਟਰ ਰਾਹੁਲ ਮਲਕ ਦੇ ਬਿਆਨਾਂ ‘ਤੇ ਉਕਤ ਦੋਵਾਂ ਵਿਅਕਤੀਆਂ ਖਿਲਾਫ਼ ਐਨ.ਡੀ.ਪੀ.ਐਸ ਐਕਟ, 66 ਐਫ ਐਕਟ, ਆਈ.ਟੀ ਐਕਟ 2000 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਭਗੌੜੇ ਵਕੀਲ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।