ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home ਵਿਚਾਰ ਪ੍ਰੇਰਨਾ ਮੁਸਕੁਰਾਹਟ (Sm...

    ਮੁਸਕੁਰਾਹਟ (Smile)

    ਮੁਸਕੁਰਾਹਟ (Smile)

    ਜਿਸ ਸਮੇਂ ਨਾਵਲਕਾਰ ਮੁਨਸ਼ੀ ਪ੍ਰੇਮ ਚੰਦ ਲਿਖਣ ‘ਚ ਜੁਟੇ ਸਨ, ਉਦੋਂ ਹਿੰਦੀ ਪ੍ਰਕਾਸ਼ਨਾ ਦੀ ਕਮੀ ਤਾਂ ਸੀ ਹੀ, ਹਿੰਦੀ ਪਾਠਕਾਂ ਦੀ ਵੀ ਕਾਫ਼ੀ ਕਮੀ ਸੀ ਉਨ੍ਹਾਂ ਨੇ ਆਪਣੇ ਕੰਮ ਦੇ ਪ੍ਰਕਾਸ਼ਨ ਲਈ ਖੁਦ ਪ੍ਰੈੱਸ ਵੀ ਲਾਈ ਮੁਨਸ਼ੀ ਪ੍ਰੇਮ ਚੰਦ ਸਦਾ ਧਨ ਦੀ ਘਾਟ ਨਾਲ ਜੂਝਦੇ ਰਹੇ ਪਰ ਉਨ੍ਹਾਂ ਨੇ ਘਾਟਾਂ ਨੂੰ ਆਪਣੇ ਰਾਹ ‘ਚ ਰੋੜਾ ਨਹੀਂ ਬਣਨ ਦਿੱਤਾ ਅੱਜ ਦੀ ਗੱਲ ਹੋਰ ਹੈ ਪਾਠਕ ਹੋਵੇ ਜਾਂ ਨਾ ਹੋਵੇ ਪ੍ਰਕਾਸ਼ਕ ਅਣਗਿਣਤ ਹਨ ਇਸ ਲਈ ਨਵੇਂ ਉੱਠਦੇ ਲੇਖਕ ਵੀ ਕਿਤੇ ਨਾ ਕਿਤੇ ਆਪਣੀਆਂ ਗੋਟੀਆਂ ਬਿਠਾ ਕੇ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਵਾਉਣ ਦਾ ਮੌਕਾ ਲੱਭ ਹੀ ਲੈਂਦੇ ਹਨ ਇਹ ਸਥਿਤੀ ਉਦੋਂ ਨਹੀਂ ਸੀ ਇੱਕ ਵਾਰ ਉਨ੍ਹਾਂ ਨੂੰ ਪ੍ਰਯਾਗ ਯੂਨੀਵਰਸਿਟੀ ਦੀ ਸਾਹਿਤ ਪ੍ਰੀਸ਼ਦ ਨੇ ਆਪਣੇ ਵਿਸ਼ੇਸ਼ ਪ੍ਰੋਗਰਾਮ ਦੀ ਪ੍ਰਧਾਨਗੀ ਲਈ ਸੱਦਾ ਦਿੱਤਾ ਉਹ ਉੱਥੇ ਪਹੁੰਚੇ ਸਦਾ ਮੁਸਕਰਾਉਂਦੇ ਰਹਿਣ ਵਾਲੇ ਪ੍ਰੇਮ ਚੰਦ ਪੂਰੇ ਪ੍ਰੋਗਰਾਮ ‘ਚ ਖੁਸ਼ ਨਜ਼ਰ ਆ ਰਹੇ ਸਨ

    ਉਹ ਕਿਹੜਾ ਕੰਮ ਪਿੱਛੇ ਅਧੂਰਾ ਛੱਡ ਕੇ ਆਏ ਸਨ ਤੇ ਕਿਸੇ ਕੰਮ ਲਈ ਜਲਦੀ ਵਾਪਸ ਜਾਣਾ ਸੀ, ਇਸ  ਤੋਂ ਪੂਰੀ ਤਰ੍ਹਾਂ ਬੇਖ਼ਬਰ ਰਹੇ, ਪ੍ਰੇਮ ਚੰਦ ਅਖੀਰ ਤੱਕ ਮੁਸਕੁਰਾਉਂਦੇ ਹੀ ਨਜ਼ਰ ਆਏ ਇੱਕ ਵਿਦਿਆਰਥੀ ਨੇ ਬਹੁਤ ਪ੍ਰਭਾਵਿਤ ਹੋ ਕੇ ਪੁੱਛਿਆ, ‘ਸ੍ਰੀਮਾਨ ਤੁਹਾਡੀ ਸਭ ਤੋਂ ਵੱਡੀ ਅਭਿਲਾਸ਼ਾ ਕੀ ਹੈ?’ ਮੁਸਕੁਰਾਹਟ ਨੂੰ ਉਵੇਂ ਹੀ ਕਾਇਮ ਰੱਖ ਕੇ ਮੁਨਸ਼ੀ ਪ੍ਰੇਮਚੰਦ ਨੇ ਕਿਹਾ, ‘ਹਾਂ! ਮੇਰੀ ਸਭ ਤੋਂ ਵੱਡੀ ਅਭਿਲਾਸ਼ਾ ਹੈ, ਪ੍ਰਭੂ ਮੈਨੂੰ ਮਨਹੂਸਾਂ ਤੋਂ ਸਦਾ ਦੂਰ ਰੱਖੇ ਮਨਹੂਸੀਅਤ ਦਮਘੋਟੂ ਲੱਗਦੀ ਹੈ’ ਅਜਿਹਾ ਮਹਿਸੂਸ ਹੀ ਨਹੀਂ ਹੋਇਆ ਕਿ ਉਨ੍ਹਾਂ ਨੂੰ ਆਰਥਿਕ ਤੰਗੀ ਹੈ ਜਾਂ ਪ੍ਰਕਾਸ਼ਨਾ ‘ਚ ਕੋਈ ਮੁਸ਼ਕਲ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.