Small Savings Schemes: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ 1 ਜਨਵਰੀ, 2024 ਤੋਂ ਸ਼ੁਰੂ ਹੋਣ ਵਾਲੀ ਤਿਮਾਹੀ ਲਈ ਲਗਾਤਾਰ ਚੌਥੀ ਵਾਰ ਪੀਪੀਐੱਫ ਤੇ ਐੱਨਐੱਸਸੀ ਸਮੇਤ ਵੱਖ-ਵੱਖ ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਦਰਾਂ ਨੂੰ ਕੋਈ ਬਦਲਾਅ ਨਹੀਂ ਰੱਖਿਆ ਹੈ। ਵਿੱਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ, ‘ਵਿੱਤੀ ਸਾਲ 2024-25 ਦੀ ਚੌਥੀ ਤਿਮਾਹੀ ਲਈ ਵੱਖ-ਵੱਖ ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਦਰਾਂ, 1 ਜਨਵਰੀ, 2025 ਤੋਂ ਸ਼ੁਰੂ ਹੋ ਕੇ 31 ਮਾਰਚ, 2025 ਨੂੰ ਖਤਮ ਹੋਣ ਵਾਲੀਆਂ ਵਿਆਜ ਦਰਾਂ ਲਈ ਨੋਟੀਫਾਈ ਕੀਤੀਆਂ ਦਰਾਂ ਤੋਂ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : England vs India: ਇੰਗਲੈਂਡ ਖਿਲਾਫ਼ ਸੀਰੀਜ਼ ’ਚ ਕਈ ਖਿਡਾਰੀਆਂ ਨੂੰ ਮਿਲੇਗਾ ਆਰਾਮ, ਰੋਹਿਤ-ਕੋਹਲੀ ’ਤੇ ਫੈਸਲਾ ਇਸ ਦਿਨ
ਵਿੱਤੀ ਸਾਲ 2024-25 ਦੀ ਤੀਜੀ ਤਿਮਾਹੀ (ਅਕਤੂਬਰ 1, 2024 ਤੋਂ 31 ਦਸੰਬਰ, 2024) ਰਹੇਗਾ।’ ਨੋਟੀਫਿਕੇਸ਼ਨ ਮੁਤਾਬਕ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਜਮ੍ਹਾਂ ’ਤੇ ਵਿਆਜ ਦਰ 8.2 ਫੀਸਦੀ ਹੋਵੇਗੀ, ਜਦਕਿ 3 ਸਾਲ ਦੀ ਫਿਕਸਡ ਡਿਪਾਜ਼ਿਟ ’ਤੇ ਵਿਆਜ ਦਰ ਸਿਰਫ 7.1 ਫੀਸਦੀ ਰਹੇਗੀ। ਸਭ ਤੋਂ ਜ਼ਿਆਦਾ ਪ੍ਰਚਲਿਤ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ) ਤੇ ਪੋਸਟ ਆਫਿਸ ਸੇਵਿੰਗ ਡਿਪਾਜ਼ਿਟ ਸਕੀਮਾਂ ’ਤੇ ਵਿਆਜ ਦਰਾਂ ਨੂੰ ਵੀ ਲੜੀਵਾਰ 7.1 ਫੀਸਦੀ ਤੇ 4 ਫੀਸਦੀ ’ਤੇ ਬਰਕਰਾਰ ਰੱਖਿਆ ਗਿਆ ਹੈ। ਕਿਸਾਨ ਵਿਕਾਸ ਪੱਤਰ ’ਤੇ ਵਿਆਜ ਦਰ 7.5 ਫੀਸਦੀ ਹੋਵੇਗੀ ਤੇ ਨਿਵੇਸ਼ 115 ਮਹੀਨਿਆਂ ’ਚ ਪਰਿਪੱਕ ਹੋ ਜਾਵੇਗਾ। Small Savings Schemes
ਜਨਵਰੀ-ਮਾਰਚ 2025 ਦੀ ਮਿਆਦ ਲਈ ਨੈਸ਼ਨਲ ਸੇਵਿੰਗ ਸਰਟੀਫਿਕੇਟ ’ਤੇ ਵਿਆਜ ਦਰ 7.7 ਫੀਸਦੀ ਹੋਵੇਗੀ। ਮੌਜੂਦਾ ਤਿਮਾਹੀ ਦੀ ਤਰ੍ਹਾਂ, ਮਹੀਨਾਵਾਰ ਆਮਦਨ ਯੋਜਨਾ ਨਿਵੇਸ਼ਕਾਂ ਨੂੰ 7.4 ਫੀਸਦੀ ਵਿਆਜ ਦੇਵੇਗੀ। ਪਿਛਲੀਆਂ ਚਾਰ ਤਿਮਾਹੀਆਂ ਤੋਂ ਵਿਆਜ ਦਰਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਸਰਕਾਰ ਨੇ ਆਖਰੀ ਵਾਰ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ’ਚ ਕੁਝ ਯੋਜਨਾਵਾਂ ’ਚ ਬਦਲਾਅ ਕੀਤਾ ਸੀ। ਸਰਕਾਰ ਹਰ ਤਿਮਾਹੀ ’ਚ ਡਾਕਘਰਾਂ ਤੇ ਬੈਂਕਾਂ ਦੁਆਰਾ ਸੰਚਾਲਿਤ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਦੀ ਨੋਟੀਫਿਕੇਸ਼ਨ ਜਾਰੀ ਕਰਦੀ ਹੈ। Small Savings Schemes