ਮਾਮਲਾ ਠੱਗੀ ਦੇ ਸ਼ਿਕਾਰ ਕਿਸਾਨ ਵੱਲੋਂ ਖੁਦਕੁਸ਼ੀ ਦਾ
ਨਾਭਾ| ਸਥਾਨਕ ਨਾਭਾ ਸੰਗਰੂਰ ਰੋਡ ਲਾਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਜ਼ੋਰਦਾਰ ਧਰਨਾ ਦੇ ਕੇ ਪੰਜਾਬ ਪੁਲਿਸ ਖਿਲਾਫ ਨਾਅਰੇਬਾਜੀ ਕੀਤੀ ਗਈ। ਇਹ ਧਰਨਾ ਕਿਸਾਨਾਂ ਬੀਤੇ ਦਿਨੀਂ ਇੱਕ ਗੁਰਮੇਲ ਸਿੰਘ ਨਾਮੀ ਕਿਸਾਨ ਵਿਅਕਤੀ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਨਾਭਾ ਪੁਲਿਸ ਦੀ ਢਿੱਲੀ ਕਾਰਵਾਈ ਦੇ ਵਿਰੋਧ ਵਿੱਚ ਲਾਇਆ ਗਿਆ ਸੀ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੋਸ਼ ਲਾਇਆ ਕਿ ਜਿੱਥੇ ਪੁਲਿਸ ਨੇ ਮਾਮਲੇ ਵਿੱਚ ਬਣਦੀਆਂ ਧਾਰਾਵਾਂ ਨੂੰ ਨਹੀਂ ਲਗਾਇਆ ਹੈ ਉੱਥੇ ਪੁਲਿਸ ਦਾ ਰਵੱਈਆ ਪੀੜਤ ਪਰਿਵਾਰ ਨਾਲ ਕਾਫੀ ਰੁੱਖਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨ ਨਾਭਾ ਵਿਖੇ ਬੈਟਰੀਆਂ ਦੀ ਦੁਕਾਨ ਚਲਾਉਂਦਾ ਸੀ ਜਿਸ ਨੇ ਆਪਣੀ ਖੇਤੀ ‘ਤੇ ਲਏ ਕਰਜ਼ੇ ਨੂੰ ਵੀ ਆਪਣੀ ਦੁਕਾਨ ਵਿੱਚ ਲਗਾ ਰੱਖਿਆ ਸੀ ਪਰੰਤੂ ਕੁੱਝ ਕੁ ਲੋਕਾਂ ਦੀ ਮਾਰੀ ਠੱਗੀ ਕਾਰਨ ਇਹ ਕਿਸਾਨ ਕਰਜ਼ੇ ਦੀ ਮਾਰ ਸਹਿ ਰਿਹਾ ਸੀ, ਜਿਸ ਤੋ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਮਾਮਲੇ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਮਾਂ ਲੰਘਾ ਰਹੀ ਹੈ। ਖ਼ਬਰ ਲਿੱਖੇ ਜਾਣ ਤੱਕ ਪੀੜਤ ਦੇ ਪਰਿਵਾਰਾਂ ਨੇ ਪੁਲਿਸ ਵੱਲੋਂ ਪੋਸਟਮਾਰਟਮ ਲਈ ਕਬਜ਼ੇ ਵਿੱਚ ਲਈ ਮ੍ਰਿਤਕ ਕਿਸਾਨ ਦੀ ਲਾਸ਼ ਵਾਪਸ ਨਹੀਂ ਲਈ ਸੀ ਅਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਜਦੋਂ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੇ ਖੁਦਕੁਸ਼ੀ ਨੋਟ ਵਿੱਚ ਲਿਖੇ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।