ਬਠਿੰਡਾ ਥਰਮਲ ਦੀ ਕੰਧ ’ਤੇ ਲਿਖੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ

ਕਰੀਬ ਦੋ ਹਫਤਿਆਂ ਦੇ ਵਕਫ਼ੇ ਵਿੱਚ ਬਠਿੰਡਾ ‘ਚ ਦੂਜੀ ਵਾਰ ਲਿਖੇ ਗਏ ਵਿਵਾਦਿਤ ਨਾਅਰੇ

(ਸੁਖਜੀਤ ਮਾਨ) ਬਠਿੰਡਾ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਖਾਲਿਸਤਾਨ ਬਣਾਉਣ ਦੀ ਤੇਜ ਹੋਈ ਮੰਗ ਦੇ ਨਾਲ -ਨਾਲ ਜਨਤਕ ਥਾਵਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਬਠਿੰਡਾ ਦੇ ਜੋਗਾਨਗਰ ਵਿਖੇ ਅਜਿਹੇ ਨਾਅਰੇ ਲਿਖੇ ਗਏ ਸੀ ਤੇ ਅੱਜ ਥਰਮਲ ਦੀ ਕੰਧ ਤੇ ਅਜਿਹੇ ਨਾਅਰੇ ਲਿਖੇ ਫਿਰ ਦਿਖਾਈ ਦਿੱਤੇ।

ਇਹ ਵੀ ਪੜ੍ਹੋ : ਫਰਾਰ ਗੈਂਗਸਟਰ ਦੀਪਕ ਟੀਨੂੰ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ 

ਵੇਰਵਿਆਂ ਮੁਤਾਬਿਕ ਥਰਮਲ ਦੀ ਕੰਧ ‘ਤੇ ਅਜਿਹੇ ਨਾਅਰੇ ਲਿਖੇ ਹੋਣ ਦਾ ਪਤਾ ਲਗਦਿਆਂ ਹੀ ਥਾਣਾ ਥਰਮਲ ਦੀ ਪੁਲਿਸ ਮੌਕੇ ਤੇ ਪੁੱਜੀ। ਪੁਲਿਸ ਮੁਲਾਜਮਾਂ ਨੇ ਲਿਖੇ ਹੋਏ ਨਾਅਰੇ ਮਿਟਾ ਦਿੱਤੇ। ਥਾਣਾ ਥਰਮਲ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਜੋ ਨਾਅਰੇ ਲਿਖੇ ਗਏ ਹਨ ਉਹ ਓਵਰ ਬਰਿਜ ਦੇ ਕੋਲ ਥਰਮਲ ਦੀ ਕੰਧ ਤੇ ਲਿਖੇ ਗਏ ਹਨ । ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਾਲੇ ਮਾਮਲੇ ਵਿੱਚ ਵੀ ਹਾਲੇ ਜਾਂਚ ਚੱਲ ਰਹੀ ਹੈ। ਪੁਲਿਸ ਵੱਲੋਂ ਪਹਿਲਾਂ ਵਾਲੇ ਤੇ ਹੁਣ ਲਿਖੇ ਨਾਅਰਿਆਂ ਦੀ ਲਿਖਾਈ ਦਾ ਮਿਲਾਣ ਕਰਨ ਦਾ ਵੀ ਜਿਕਰ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ